Friday, November 14, 2025
Breaking News

ਦੀਪ ਦਵਿੰਦਰ ਸਿੰਘ ਲੜਨਗੇ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਚੋਣ

PPN300605
ਅੰਮ੍ਰਿਤਸਰ, 30  ਜੂਨ (ਸੁਖਬੀਰ ਸਿੰਘ) – ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਅਗਲੇ ਦੋ ਵਰ੍ਹਿਆਂ ਲਈ ਚੁਣੀ ਜਾਣ ਵਾਲੀ ਨਵੀਂ ਟੀਮ ‘ਚ ਕਹਾਣੀਕਾਰ ਦੀਪ ਦਵਿੰਦਰ ਸਿੰਘ ਸਾਂਝੇ ਪ੍ਰਗਤੀਸ਼ੀਲ ਮੋਰਚੇ ਦੇ ਪੈਨਲ ‘ਚ ਮੀਤ ਪ੍ਰਧਾਨ ਦੇ ਅਹੁਦੇ ਲਈ ਉਮੀਦਵਾਰ ਹਨ। ਕੇਂਦਰੀ ਸਭਾ ਦੀ 13 ਜੁਲਾਈ ਐਤਵਾਰ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਣ ਵਾਲੀ ਇਸ ਚੋਣ ਵਿੱਚ ਇਸੇ ਪੈਨਲ ਦੇ ਡਾ. ਲਾਭ ਸਿੰਘ ਖੀਵਾ ਪ੍ਰਧਾਨਗੀ ਵਜੋਂ ਬਿਨ੍ਹਾਂ ਮੁਕਾਬਲਾ ਚੋਣ ਜਿੱਤ ਚੁੱਕੇ ਹਨ। ਅੱਜ ਇੱਥੋਂ ਜਾਰੀ ਬਿਆਨ ‘ਚ ਜਨਵਾਦੀ ਲੇਖਕ ਸੰਘ, ਵਿਰਸਾ ਵਿਹਾਰ ਸੋਸਾਇਟੀ, ਅੱਖਰ ਕਾਵਿ ਕਬੀਲਾ, ਪੰਜਾਬੀ ਸਾਹਿਤ ਸਭਾ ਚੋਗਾਵਾਂ ਦੀ ਲੇਖਕ ਪਾਠਕ ਮੰਚ, ਪੰਜਾਬੀ ਸਭਿਆਚਾਰ ਸੱਥ, ਲੋਕ ਲਿਖਾਰੀ ਮੰਚ, ਸਾਹਿਤ ਵਿਚਾਰ ਕੇਂਦਰ, ਮਾਂ ਬੋਲੀ ਕਵੀ ਸਭਾ, ਸਰਹੱਦੀ ਸਾਹਿਤ ਸਭਾ ਅਤੇ ਸਾਹਿਤ ਸਭਾ ਬਾਬਾ ਬਕਾਲਾ ਆਦਿ ਸਾਹਿਤਕ ਸਭਾਵਾਂ ਦੇ ਲੇਖਕ ਆਗੂਆਂ ਜਿੰਨ੍ਹਾਂ ਵਿੱਚ ਸ੍ਰੀ ਦੇਵ ਦਰਦ, ਕੇਵਲ ਧਾਲੀਵਾਲ, ਪਰਮਿੰਦਰਜੀਤ, ਗੁਰਦੇਵ ਸਿੰਘ ਮਹਿਲਾਂਵਾਲਾ, ਨਿਰਮਲ ਅਰਪਨ, ਡਾ. ਹਜ਼ਾਰਾ ਸਿੰਘ ਚੀਮਾ, ਸੁਮੀਤ ਸਿੰਘ, ਡਾ. ਕਸ਼ਮੀਰ ਸਿੰਘ, ਭੁਪਿੰਦਰ ਸੰਧੂ, ਧਰਮਿੰਦਰ ਔਲਖ, ਹਰਬੰਸ ਸਿੰਘ ਨਾਗੀ, ਜਸਬੀਰ ਸਿੰਘ ਝਬਾਲ, ਮਲਵਿੰਦਰ, ਜਗਤਾਰ ਗਿੱਲ, ਮਨਮੋਹਨ ਬਾਸਰਕੇ, ਹਰਜੀਤ ਸੰਧੂ, ਏ.ਐਸ. ਦਲੇਰ, ਡਾ. ਇਕਬਾਲ ਕੌਰ ਸੌਂਧ, ਜਸਬੀਰ ਕੌਰ, ਅਰਤਿੰਦਰ ਸੰਧੂ, ਰਵੀ ਠਾਕੁਰ, ਰਾਜ ਕੁਮਾਰ ਰਾਜ, ਹਰੀ ਸਿੰਘ ਗਰੀਬ, ਸ਼ਲਿੰਦਰਜੀਤ ਰਾਜਨ, ਡਾ. ਜੋਗਿੰਦਰ ਕੈਰੋਂ, ਗੁਰਿੰਦਰ ਮਕਨਾ, ਜਗਦੀਸ਼ ਸਚਦੇਵਾ, ਤਰਲੋਚਨ ਸਿੰਘ, ਮੁਖਤਾਰ ਗਿੱਲ, ਮਨਮੋਹਨ ਢਿੱਲੋਂ, ਜਸਵੰਤ ਜੱਸ, ਹਰਦੀਪ ਗਿੱਲ, ਡਾ. ਪਰਮਿੰਦਰ ਅਤੇ ਇੰਦਰ ਸਿੰਘ ਮਾਨ ਆਦਿ ਸਾਹਿਤਕਾਰਾਂ ਦੀ ਅਗਵਾਈ ‘ਚ ਲੇਖਕ ਭਾਈਚਾਰਾ ਵੱਡੀ ਗਿਣਤੀ ‘ਚ ਕੇਂਦਰੀ ਸਭਾ ਦੀਆਂ ਇੰਨ੍ਹਾਂ ਚੋਣਾਂ ‘ਚ ਦੀਪ ਦਵਿੰਦਰ ਸਿੰਘ ਸਮੇਤ ਪੈਨਲ ਦੇ ਬਾਕੀ ਉਮੀਦਵਾਰਾਂ ਦੇ ਹੱਕ ‘ਚ ਲੇਖਕਾਂ ਨੂੰ ਵਿਸ਼ੇਲਾਮਬੰਦ ਕਰਨਗੇ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply