Saturday, August 15, 2026

ਸੰਤ ਬਾਬਾ ਭੂਰੀ ਵਾਲੇ ਵਾਲੇ ਪਬਲਿਕ ਸਕੂਲ ਦਾ ਨਤੀਜਾ 100 ਫੀਸਦ ਰਿਹਾ

ਅੰਮ੍ਰਿਤਸਰ, 27 ਮਈ (ਪੰਜਾਬ ਪੋਸਟ- ਜਗਦੀਪ ਸਿੰਘ) –

C
C

ਸੰਤ ਬਾਬਾ ਭੂਰੀ ਵਾਲੇ ਵਾਲੇ ਪਬਲਿਕ ਸਕੂਲ ਖੂਹ ਭਾਈ ਮੰਝ ਸਾਹਿਬ ਦਾ ਦੱਸਵੀਂ ਤੇ ਬਾਰਵੀਂ ਦਾ ਨਤੀਜਾ 100 ਫੀਸਦ ਰਿਹਾ।ਸਕੂਲ ਦੇ ਪਿੰ੍ਰਸੀਪਲ ਹਰਦੀਪ ਸਿੰਘ ਨੇ ਦੱਸਿਆ ਕਿ 10ਵੀਂ ਕਲਾਸ ਦੇ ਲੜਕਿਆ ਵਿਚੋਂ ਸ੍ਰੀ ਸਾਹਿਬ ਸਿੰਘ 83 ਫੀਸਦੀ ਲੜਕੀਆਂ ਵਿੱਚੋ ਦਮਨਪ੍ਰੀਤ ਕੌਰ ਤੇ ਮਹਿਕਦੀਪ ਕੌਰ 88 ਫੀਸਦੀ, ਅਰਸ਼ਦੀਪ ਕੌਰ 87.38 ਫੀਸਦੀ ਤੇ ਕੋਮਲਪ੍ਰੀਤ ਕੌਰ ਨੇ 86.61 ਫੀਸਦੀ ਨੰਬਰ ਹਾਸਲ ਕੀਤੇ।ਪਿੰ੍ਰਸੀਪਲ ਹਰਦੀਪ ਸਿੰਘ ਨੇ ਕਿਹਾ ਕਿ ਸਾਰੇ ਸਕੂਲ ਦੇ ਸਟਾਫ ਨੂੰ ਬਹੁਤ ਖੁਸ਼ੀ ਹੈ ਕਿ ਸਕੂਲ ਦੇ ਬੱਚਿਆਂ ਨੇ ਬਹੁਤ ਚੰਗੇ ਨੰਬਰ ਪ੍ਰਾਪਤ ਕਰ ਕੇ ਸਕੂਲ ਅਤੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਦਾ ਨਾਮ ਰੌਸ਼ਨ ਕੀਤਾ ਹੈ।ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਨੇ ਉਚੇਚੇ ਤੌਰ ’ਤੇ ਸਕੂਲ ’ਚ ਪੁੱਜ ਕੇ ਅੱਵਲ ਆਉਣ ਵਾਲੇ ਬੱਚਿਆਂ ਨੂੰ ਪਿਆਰ ਤੇ ਅਸੀਸਾਂ ਦਿੱਤੀਆਂ ਤੇ ਭਵਿੱਖ ਵਿੱਚ ਬੱਚਿਆਂ ਨੂੰ ਹੋਰ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ ਅਤੇ ਖੇਡਾਂ ਵੱਲ ਵੀ ਧਿਆਨ ਦੇਣ ਦੀ ਗੱਲ ਕਹੀ ਕਿਉਕਿ ਖੇਡਾਂ ਦੇ ਨਾਲ ਬੱਚੇ ਨਸ਼ਿਆਂ ਤੋਂ ਦੂਰ ਰਹਿੰਦੇ ਹਨ।ਇਸ ਮੋਕੇ ਬਾਬਾ ਸੁਖਵਿੰਦਰ ਸਿੰਘ, ਹਰਭਜਨ ਸਿੰਘ ਸਿੱਧੂ ਕਮੇਟੀ ਮੈਂਬਰ, ਦਲਜਿੰਦਰ ਸਿੰਘ ਭੰਗੂ ਨਿਰਮਲ ਸਿੰਘ ਤੇ ਗੁਰਦੇਵ ਸਿੰਘ ਹਾਜ਼ਰ ਸਨ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …

Leave a Reply