ਸਮਰਾਲਾ 29 ਮਈ (ਪੰਜਾਬ ਪੋਸਟ- ਕੰਗ) -ਸਮਰਾਲਾ ਸ਼ਹਿਰ ਹਰਨਾਮ ਨਗਰ ਦੀ ਵਸਨੀਕ ਨੰਦਿਨੀ ਸਿਡਾਨਾ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਸੀਨੀ: ਸੈਕੰਡਰੀ ਸਕੂਲ, ਸੈਕਟਰ 35 ਬੀ ਚੰਡੀਗੜ, 10+2 (ਨਾਨ ਮੈਡੀਕਲ) ਦੀ ਵਿਦਿਆਰਥਣ ਹੈ, ਨੇ ਸੀ. ਬੀ. ਐਸ. ਈ. ਦੀ ਪ੍ਰੀਖਿਆ ਦੌਰਾਨ 97.2 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨੰਦਿਨੀ ਸਿਡਾਨਾ ਦੇ ਪਿਤਾ ਸੱਜਣ ਕੁਮਾਰ ਨੇ ਦੱਸਿਆ ਕਿ ਨੰਦਿਨੀ ਨੇ ਪੰਜਾਬ ਵਿੱਚੋਂ ਪਹਿਲੇ ਸਥਾਨ ਤੇ ਆਉਣ ਵਾਲੀ ਵਿਦਿਆਰਥਣ ਤੋਂ ਵੀ ਵੱਧ ਅੰਕ ਪ੍ਰਾਪਤ ਕਰਕੇ ਆਪਣੇ ਸ਼ਹਿਰ ਸਮਰਾਲਾ ਅਤੇ ਮਾਤਾ ਪਿਤਾ ਦਾ ਨਾਂ ਰੌਸ਼ਨ ਕੀਤਾ ਹੈ।ਨੰਦਿਨੀ ਦੀ ਂਿੲਸ ਸਫਲਤਾ ਲਈ ਅਧਿਆਪਕ ਜਥੇਬੰਦੀਆਂ ਜਿਨਾਂ ਵਿੱਚ ਬੀ. ਐੱਡ ਫਰੰਟ, ਈ. ਟੀ. ਟੀ. ਅਧਿਆਪਕ ਯੂਨੀਅਨ ਅਤੇ ਸਮੂਹ ਅਧਿਆਪਕਾਂ ਵੱਲੋਂ ਵਧਾਈਆਂ ਦਿੱਤੀਆਂ ਗਈਆਂ। ਜਿਨਾਂ ਵਿੱਚ ਪ੍ਰਮੁੱਖ ਤੌਰ ਤੇ ਹਰਮਨਦੀਪ ਸਿੰਘ ਘਰਖਣਾ ਪ੍ਰਧਾਨ, ਹਰਮੇਲ ਸਿੰਘ ਬਰਮਾ, ਨਰਿੰਦਰ ਸਿੰਘ ਭੜੀ, ਪੁਸ਼ਪਿੰਦਰ ਸਿੰਘ ਕੋਟਾਲਾ ਸੈਂਟਰ ਇੰਚਾਰਜ, ਟਹਿਲ ਸਿੰਘ ਭਗਵਾਨਪੁਰਾ, ਜਤਿੰਦਰ ਸਿੰਘ ਸੇਹ, ਸੰਜੀਵ ਕੁਮਾਰ ਕਲਿਆਣ, ਇੰਦਰਜੀਤ ਸਿੰਘ, ਸੁਖਰਾਜ ਸਿੰਘ ਕੋਟਲਾ ਸਮਸ਼ਪੁਰ, ਪਰਮਜੀਤ ਸਿੰਘ ਖੰਨਾ ਆਦਿ ਸ਼ਾਮਲ ਹਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media