Wednesday, March 25, 2026

ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਮਨਾਇਆ

ਬਠਿੰਡਾ, 31 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸ਼ਹਿਰ ਦੇ ਗੁਰਦੁਆਰਾ ਸਾਹਿਬ ਭਾਈ ਜਗਤਾ ਜੀ ਨੇੜੇ ਖੇਡ PPN3105201704ਸਟੇਡੀਅਮ ਵਿਖੇ ਸ਼ਹੀਦੀ ਦਿਹਾੜਾ ਮਨਾਇਆ ਗਿਆ।ਇਹ ਸਮਾਗਮ ਸੰਤ ਭਾਈ ਸੁਹੇਲ ਸਿੰਘ ਜੀ ਸੇਵਾ ਸੁਸਾਇਟੀ ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਵਾਇਆ ਗਿਆ।ਵਿਸ਼ੇਸ਼ ਤੌਰ ’ਤੇ ਲੁਧਿਆਣਾ ਗੁਰਮਤਿ ਮਿਸ਼ਨਰੀ ਕਾਲਜ ਤੋਂ ਆਏ ਗਿਆਨੀ ਜਸਵਿੰਦਰ ਸਿੰਘ ਲੁਧਿਆਣੇ ਵਾਲਿਆਂ ਨੇ ਸੰਗਤਾਂ ਨੂੰ ਗੁਰਬਾਣੀ ਕਥਾ ਨਾਲ ਜੋੜਿਆ ਗਿਆ।ਇਨ੍ਹਾਂ ਤੋਂ ਪਹਿਲਾਂ ਹਜ਼ੂਰੀ ਰਾਗੀ ਭਾਈ ਤਰਸੇਮ ਸਿੰਘ ਹਰਰਾਇਪੁਰ ਅਤੇ ਭਾਈ ਗੁਰਸੇਵਕ ਸਿੰਘ ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਚਿਤ ਬਾਣੀ ਵਿਚੋਂ ਗੁਰਬਾਣੀ ਦੇ ਸ਼ਬਦ ਗਾਇਣ ਕੀਤੇ ਗਏ।ਮੁੱਖ ਗ੍ਰੰਥੀ ਵਲੋਂ ਕੀਤੀ ਅਰਦਾਸ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਅੰਤ ਵਿਚ ਸਮੂਹ ਸੰਗਤਾਂ ਨੂੰ ਮੁੱਖ ਸੇਵਾਦਾਰ ਭਾਈ ਮਹੇਸ਼ਇੰਦਰ ਸਿੰਘ ਵਲੋਂ ਸੰਗਤਾਂ ਨੂੰ ਹਮੇਸ਼ਾ ਹੀ ਸੱਚ ’ਤੇ ਪਹਿਰਾ ਦੇਣ ਬਾਰੇ ਪ੍ਰੇਰਿਤ ਕੀਤਾ ਕਿਉਕਿ ਗੁਰੂ ਸਾਹਿਬ ਨੇ ਵੀ ਸੱਚ ’ਤੇ ਪਹਿਰ ਕਾਰਨ ਹੀ ਮੁਗਲਾਂ ਦੀ ਈਨ ਨਹੀ ਮੰਨੀ ਜਿਸ ਕਾਰਨ ਉਨ੍ਹਾ ਨੇ ਸ਼ਹੀਦੀ ਦਾ ਪਿਆਲਾ ਪੀਤਾ। ਇਹ ਗੁਰੂ ਸਾਹਿਬ ਨੂੰ ਸੱਚੀ ਤੇ ਸੁਚੀ ਸ਼ਰਧਾਜ਼ਲੀ ਹੈ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply