Tuesday, June 30, 2026

ਅਮਨਦੀਪ ਹਸਪਤਾਲ `ਚ ਸੱਸਤੀਆਂ ਦਰਾਂ ‘ਤੇ ਕੀਤਾ ਜਾਂਦਾ ਹੈ ਹੱਡੀਆਂ ਦੇ ਰੋਗਾਂ ਦਾ ਵਧੀਆ ਇਲਾਜ਼

ਅੰਮ੍ਰਿਤਸਰ, 31 ਮਈ (ਪੰਜਾਬ ਪੋਸਟ ਬਿਊਰੋ) – ਸਮਾਜ ਭਲਾਈ ਦੇ ਕੰਮਾਂ ‘ਚ ਹਮੇਸ਼ਾ ਸਭ ਤੋਂ ਅੱਗੇ ਅਮਨਦੀਪ ਹਸਪਤਾਲ ਵੱਲੋਂ ਹੱਡੀਆਂ ਦੇ ਰੋਗਾਂ ਦੇ ਲੋੜਵੰਦ ਤੇ ਗਰੀਬ ਮਰੀਜਾਂ ਦਾ ਵਧੀਆ ਇਲਾਜ਼ ਬਹੁਤ ਹੀ ਸੱਸਤੀਆਂ ਦਰਾਂ ‘ਤੇ ਕੀਤਾ ਜਾਂਦਾ ਹੈ ਅਤੇ ਕਈ ਬੇਸ਼ਕੀਮਤੀ ਜਾਨਾਂ ਬਚਣ ਨਾਲ ਹਸਪਤਾਲ ਬਹੁਤ ਸਾਰੇ ਪਰਿਵਾਰਾਂ ਨੂੰ ਉਜੜਣ ਤੋਂ ਬਚਾਅ ਰਿਹਾ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬੀਤੇ ਦਿਨੀਂ ਹਸਪਤਾਲ ‘ਚ ਦਾਖਿਲ 22 ਸਾਲ ਮਰੀਜ਼ ਸ਼ਮਸ਼ੇਰ ਸਿੰਘ ਪੁੱਤਰ ਸਲਵਿੰਦਰ ਸਿੰਘ ਵਾਸੀ ਪਾਰੋਵਾਲ (ਗੁਰਦਾਸਪੁਰ) ਦੀ ਮਾਤਾ ਗੁਰਦੀਪ ਕੌਰ ਨੇ ਕਰਦਿਆਂ ਦੱਸਿਆ ਕਿ ਉਸ ਦੇ ਪਤੀ ਦੀ ਬਹੁਤ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਉਸ ਦੀ ਇੱਕ ਬੇਟੀ ਅਤੇ ਇੱਕ ਪੁੱਤਰ ਸ਼ਮਸ਼ੇਰ ਸਿੰਘ ਹੈ ਜੋ ਦਿਹਾੜੀਦਾਰ ਮਜਦੂਰ ਹੈ ਅਤੇ ਘਰ ਦਾ ਖਰਚਾ ਵੀ ਉਸ ਦੀ ਦਿਹਾੜੀ ਲੱਗਣ ਨਾਲ ਹੀ ਚੱਲਦਾ ਹੈ।27 ਫਰਵਰੀ ਨੂੰ ਕੰਮ ਤੋਂ ਵਾਪਿਸ ਆਉਂਦੇ ਹੋਏ ਸ਼ਮਸ਼ੇਰ ਸਿੰਘ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦੇਣ ਕਰ ਕੇ ਉਸ ਨੂੰ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਸਨ ਤੇ ਦੋਵੇਂ ਲੱਤਾਂ ਵੀ ਟੁੱਟ ਕੇ ਚਕਨਾਚੂਰ ਹੋ ਗਈਆਂ।ਮਾਤਾ ਗੁਰਦੀਪ ਕੌਰ ਨੇ ਕਿਹਾ ਕਿ ਰਾਹਗੀਰਾਂ ਨੇ ਉਸ ਨੂੰ ਸਰਕਾਰੀ ਹਸਪਤਾਲ ਦਾਖਿਲ ਕਰਾ ਦਿੱਤਾ, ਪਰ ਉਸ ਨੂੰ ਕੋਈ ਜ਼ਿਆਦਾ ਫ਼ਰਕ ਨਹੀਂ ਪਿਆ।ਸ਼ਮਸ਼ੇਰ ਦੀ ਦਿਨੋ ਦਿਨ ਵਿਗੜਦੀ ਹਾਲਤ ਦੇਖ ਕੇ ਪਰਿਵਾਰ ਨੇ ਉਸ ਨੂੰ ਅਮਨਦੀਪ ਹਸਪਤਾਲ ਲਿਆਉਣ ਦਾ ਫੈਸਲਾ ਕੀਤਾ।ਹਸਪਤਾਲ ਆਉਣ ਲੱਗਿਆਂ ਰਿਸ਼ਤੇਦਾਰਾਂ ਨੇ ਉਨਾਂ ਨੁੰ ਡਰਾ ਦਿੱਤਾ ਕਿ ਪ੍ਰਾਈਵੇਟ ਹਸਪਤਾਲ ‘ਚ ਇਲਾਜ਼ ਬਹੁਤ ਮਹਿੰਗਾ ਹੁੰਦਾ ਹੈ।ਪਰ ਅਮਨਦੀਪ ਹਸਪਤਾਲ ‘ਚ ਆ ਕੇ ਜਦੋਂ ਡਾ. ਅਵਤਾਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਹੌਂਸਲਾ ਦਿੰਦੇ ਹੋਏ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਹੈ।ਟਾਈਮ ਲੱਗੇਗਾ, ਪਰ ਬੱਚਾ ਬਿਲਕੁੱਲ ਠੀਕ ਹੋ ਜਾਵੇਗਾ। ਉਨਾਂ ਨੇ ਹਸਪਤਾਲ ਦੇ ਸਾਰੇ ਖ਼ਰਚੇ ਮਾਫ਼ ਕਰ ਕੇ ਮੁਫ਼ਤ ਰੋਟੀ ਦਾ ਇੰਤਜ਼ਾਮ ਵੀ ਹਸਪਤਾਲ ‘ਚੋਂ ਹੀ ਕਰ ਦਿੱਤਾ।ਮਾਤਾ ਗੁਰਦੀਪ ਕੌਰ ਨੇ ਕਿਹਾ ਕਿ ਉਨਾਂ ਨੇ ਇਲਾਜ਼ ਲਈ ਸਿਰਫ਼ ਦਵਾਈਆਂ ਦਾ ਖਰਚਾ ਆਪਣੇ ਕੋਲੋਂ ਕੀਤਾ ਹੈ।ਇਲਾਜ਼ ਤੋਂ ਬਾਅਦ ਸ਼ਮਸ਼ੇਰ ਸਿੰਘ ਹੁਣ ਬਿਲਕੁੱਲ ਤੰਦਰੁਸਤ ਹੋ ਗਿਆ ਹੈ, ਜਿਸ ਦੇ ਬਚਣ ਨਾਲ ਉਸ ਦੀ ਮਾਂ ਅਤੇ ਭੈਣ ਦੀ ਜ਼ਿੰਦਗੀ ਵੀ ਬਚ ਗਈ ਹੈ।
ਇਸ ਸੰਬੰਧੀ ਗੱਲਬਾਤ ਕਰਦੇ ਹੋਏ ਡਾ. ਅਵਤਾਰ ਸਿੰਘ ਨੇ ਦੱਸਿਆ ਕਿ ਅਮਨਦੀਪ ਹਸਪਤਾਲ ਦਾ ਮਕਸਦ ਮੁਨਾਫ਼ਾ ਕਮਾਉਣਾ ਨਹੀਂ ਹੈ, ਬਲਕਿ ਦੁਖੀ ਮਨੁੱਖਤਾ ਦੀ ਸੇਵਾ ਕਰਕੇ ਤੰਦਰੁਸਤ ਸਮਾਜ ਦੀ ਸਿਰਜਨਾ ਕਰਨਾ ਹੈ।ਜੇਕਰ ਕੋਈ ਸਚੁਮੱਚ ਹੀ ਬਹੁਤ ਗਰੀਬ ਅਤੇ ਲੋੜਵੰਦ ਹੈ ਤਾਂ ਅਮਨਦੀਪ ਹਸਪਤਾਲ ਵੱਲੋਂ ਉਸ ਦੀ ਹਰ ਸੰਭਵ ਸਹਾਇਤਾ ਕੀਤੀ ਜਾਂਦੀ ਹੈ ਅਤੇ ਭਵਿੱਖ ‘ਚ ਵੀ ਕੀਤੀ ਜਾਂਦੀ ਰਹੇਗੀ ।

Check Also

ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ

ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …

Leave a Reply