ਬਠਿੰਡਾ, 1 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ ) – ਗੁਪਤਾ ਹਸਪਤਾਲ ਵੱਲੋਂ ਗਠੀਆ ਅਤੇ ਗੋਡੇ ਚੂਲੇ ਬਦਲਾਉਣ ਦਾ 25ਵਾਂ ਦੋ ਦਿਨਾਂ ਵਿਸ਼ਾਲ ਮੁਫਤ ਸਮੂਹ ਚੈਕਅਪ ਕੈਂਪ 2 ਜੂਨ ਤੋਂ ਗੁਪਤਾ ਹਸਪਤਾਲ ਪਾਵਰ ਹਾਊਸ ਰੋਡ ਵਿਖੇ ਲਗਾਇਆ ਜਾ ਰਿਹਾ ਹੈ।ਇਸ ਮੌਕੇ ਹੱਡੀਆਂ ਦੇ ਮਾਹਿਰ ਡਾ. ਅਮ੍ਰਿਤ ਗੁਪਤਾ ਅਤੇ ਡਾ. ਮੋਹਿਤ ਗੁਪਤਾ ਮਰੀਜਾਂ ਦਾ ਖਾਸ ਸਮੂਹ ਚੈਕਅੱਪ ਕਰਨਗੇ। ਡਾ. ਮੋਹਿਤ ਗੁਪਤਾ ਨੇ ਦੱਸਿਆ ਕਿ ਮਹਾਨਗਰ ਵਿੱਚ ਪਾਣੀ ਅਤੇ ਰਹਿਣ-ਸਹਿਣ ਦੀਆਂ ਬਿਗੜ ਰਹੀਆਂ ਆਦਤਾਂ ਦੀ ਵਜਾ ਨਾਲ ਗੋਡਿਆਂ ਅਤੇ ਹੱਡੀਆਂ ਵਿੱਚ ਹੋਣ ਵਾਲੀਆਂ ਸਮੱਸਿਆਵਾਂ ਬੇਹੱਦ ਵਧ ਰਹੀਆਂ ਹਨ। ਅਜਿਹੇ ਵਿੱਚ ਮਰੀਜ਼ ਵੀ ਇਨਾਂ ਸਮੱਸਿਆਵਾਂ ਦੀ ਪਹਿਲੀ ਸਟੇਜ ਨੂੰ ਅਕਸਰ ਅਣਦੇਖਾ ਕਰ ਦਿੰਦਾ ਹੈ, ਜੋ ਕਿ ਬੇਹੱਦ ਖਤਰਨਾਕ ਹੈ।ਅਜਿਹੇ ਵਿੱਚ ਉਕਤ ਕੈਂਪ ਉਨਾਂ ਮਰੀਜਾਂ ਲਈ ਬੇਹੱਦ ਕਾਰਗਰ ਸਿੱਧ ਹੁੰਦਾ ਹੈ, ਜਿਨਾਂ ਨੂੰ ਇਨਾਂ ਬੀਮਾਰੀਆਂ ਦੀ ਜਰਾ ਵੀ ਤਕਲੀਫ ਹੈ, ਉਹ ਇਸ ਕੈਂਪ ਦਾ ਫਾਇਦਾ ਲੈ ਸਕਦੇ ਹਨ।ਇਸ ਮੌਕੇ ਮਰੀਜਾਂ ਨੂੰ ਡਾਕਟਰੀ ਸਲਾਹ ਅਤੇ ਫੀਜਓਥੈਰੇਪੀ ਸਲਾਹ ਮੁਫਤ ਦਿੱਤੀ ਜਾਵੇਗੀ। ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਮਾਰਕੀਟਿੰਗ ਤੋਂ ਮੀਤੂ ਆਹੁਜਾ ਨੇ ਦੱਸਿਆ ਕਿ ਕੈਂਪ ਦੌਰਾਨ ਐਕਸ-ਰੇ ਤੇ 50 ਫੀਸਦੀ ਤੱਕ ਦੀ ਛੂਟ ਦਿੱਤੀ ਜਾਵੇਗੀ, ਉਥੇ ਹੀ ਗਠੀਆ ਅਤੇ ਹੋਰ ਟੈਸਟਾਂ ਤੇ ਵੀ 50 ਫੀਸਦੀ ਛੂਟ ਹੋਵੇਗੀ।ਮੀਤੂ ਨੇ ਦੱਸਿਆ ਕਿ ਪੰਜਾਬ ਗਵਰਨਮੈਂਟ ਇੰੰਪਲਾਏਜ਼ ਹੈਲਥ ਸਕੀਮ, ਈ.ਸੀ.ਐਚ.ਐਸ ਅਤੇ ਹੋਰ ਸਰਕਾਰੀ ਅਤੇ ਪ੍ਰਾਇਵੇਟ ਬੀਮਾ ਯੋਜਨਾ ਦੁਆਰਾ ਵੀ ਇਲਾਜ ਦੀਆਂ ਸੁਵਿਧਾਵਾਂ ਦਿੱਤੀਆਂ ਜਾਣਗੀਆਂ।
Check Also
ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ
ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …
Punjab Post Daily Online Newspaper & Print Media