Wednesday, October 7, 2026

ਕਰਜ਼ੇ ਤੋਂ ਪ੍ਰੇਸ਼ਾਨ ਪਿੰਡ ਧਨੋ ਦੇ ਕਿਸਾਨ ਵੱਲੋਂ ਖੁਦਕੁਸ਼ੀ

 ਸੰਦੌੜ, 3  ਜੂਨ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਥਾਣਾ ਸੰਦੌੜ ਦੇ ਪਿੰਡ ਧਨੋ ਦੇ ਕਿਸਾਨ ਮਨਜੀਤ ਸਿੰਘ (42) ਪੁੱਤਰ ਮਹਿੰਦਰ ਸਿੰਘ ਦੇ ਕਰਜੇ ਤੋਂ ਪੀੜਤ ਹੋਣ ਕਰਕੇ ਖੁਦਕੁਸ਼ੀ ਕਰਨ PPN0306201702ਦਾ ਸਮਾਚਾਰ ਹੈ।ਥਾਣਾ ਸੰਦੌੜ ਦੇ ਏ.ਐਸ.ਆਈ ਹਰਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਮਨਜੀਤ ਸਿੰਘ ਦੀ ਪਤਨੀ ਭੁਪਿੰਦਰ ਕੌਰ ਦੇ ਬਿਆਨਾਂ ਦੇ ਅਧਾਰ `ਤੇ ਮਾਮਲਾ ਦਰਜ ਕਰਕੇ ਲਾਸ਼ ਪੋਸਟਮਾਰਟਮ ਉਪਰੰਤ ਵਾਰਿਸਾਂ ਹਵਾਲੇ ਕਰ ਦਿੱਤੀ ਹੈ।ਉਹਨਾਂ ਦੱਸਿਆ ਕਿ ਮ੍ਰਿਤਕ ਕਿਸਾਨ ਮਨਜੀਤ ਸਿੰਘ ਕਰਜੇ ਦੇ ਬੋਝ ਕਰਕੇ ਪ੍ਰੇਸ਼ਾਨ ਸੀ, ਜਿਸ ਕਰਕੇ ਉਸ ਨੇ ਫਾਹਾ ਲਾ ਕੇ ਮੌਤ ਨੂੰ ਗਲੇ ਲਗਾ ਲਿਆ।ਦੱਸਣਯੋਗ ਹੈ ਕਿ ਮ੍ਰਿਤਕ ਕਿਸਾਨ ਦੇ ਦੋ ਸਪੁੱਤਰ ਹਨ ਅਤੇ ਕੁਝ ਸ਼ਮਾਂ ਪਹਿਲਾ ਇਸ ਨੇ ਆਪਣੀ ਜਮੀਨ ਵੇਚ ਕੇ ਕਰਜੇ ਦੀ ਪੰਡ ਲਾਹੁਣ ਦੀ ਕੋਸਿਸ਼ ਵੀ ਕੀਤੀ ਸੀਮ ਪਰ ਇਹ ਭਾਰ ਹੌਲਾ ਨਾ ਹੋ ਸਕਿਆ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply