Thursday, October 8, 2026

ਢੀਂਡਸਾ ਨੂੰ ਕੋਰ ਕਮੇਟੀ ਮੈਂਬਰ ਬਣਾਏ ਜਾਣ ਤੇ ਕੀਤਾ ਧੰਨਵਾਦ

ਸੰਦੌੜ, 3 ਜੂਨ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸ੍ਰੋਮਣੀ ਅਕਾਲੀ ਦਲ ਦੇ ਸਕੱਤਰ ਜਰਨਲ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੂੰ ਅਕਾਲੀ ਦਲ ਦੀ ਕੋਰ ਕਮੇਟੀ ਦਾ ਮੈਂਬਰ ਚੁਣੇ ਜਾਣ `ਤੇ ਹਲਕਾ ਮਾਲੇਰਕੋਟਲਾ ਦੀ ਅਕਾਲੀ ਲੀਡਰਸਿਪ ਨੇ ਖੁਸੀ ਦਾ ਇਜ਼ਹਾਰ ਕਰਦੇ ਹੋਏ ਵੰਡੇ।ਇਸ ਮੌਕੇ ਅਕਾਲੀ ਆਗੂ ਅਤੇ ਸਾਬਕਾ ਚੇਅਰਮੈਨ ਹਰਦੀਪ ਸਿੰਘ ਖਟੜਾ, ਯੂਥ ਅਕਾਲੀ ਦਲ ਦੇ ਸਰਕਲ ਪ੍ਰਧਾਨ ਗੁਰਦੀਪ ਸਿੰਘ ਬਧਰਾਵਾਂ, ਕਮਲਜੀਤ ਸਿੰਘ ਹਥਨ, ਬੱਬੂ ਪਰਵੇਜ, ਤਰਸੇਮ ਸਿੰਘ ਭੂਦਨ, ਗੋਗੀ ਕੇਲੋਂ, ਤਰਸੇਮ ਮਾਨਾਂ, ਲਾਲ ਸਿੰਘ ਚੱਕ, ਗੁਰਦੀਪ ਸਿੰਘ ਐਹਣੋ, ਇਸਫਾਕ ਮੁਹੰਮਦ, ਸਰਪੰਚ ਹਾਕਮ ਸਿੰਘ, ਪ੍ਰਿਤਪਾਲ ਸਿੰਘ ਚੱਕ ਆਦਿ ਨੇ ਖੁਸੀ ਦਾ ਇਜਹਾਰ ਕਰਦੇ ਹੋਏ ਪਾਰਟੀ ਹਾਈਕਮਾਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਢੀਂਡਸਾ ਦੀਆਂ ਅਕਾਲੀ ਦਲ ਨੂੰ ਦਿੱਤੀਆਂ ਸੇਵਾਵਾਂ ਬਹੁਤ ਜਿਆਦਾ ਹਨ ਅਤੇ ਉਹ ਅਕਾਲੀ ਦਲ ਦੀ ਰੀੜ ਦੀ ਹੱਡੀ ਹਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply