ਮਾਲੇਰਕੋਟਲਾ (ਸੰਦੌੜ), 3 ਜੂਨ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸਥਾਨਕ ਹਿੰਦੂ, ਮੁਸਲਿਮ, ਸਿੱਖ ਭਾਈਚਾਰੇ ਵੱਲੋਂ ਬਣਾਈ ਗਈ ਸਮਾਜੀ ਜਥੇਬੰਦੀ ਨਿਊ ਫਰੈਂਡਜ਼ ਕਲੱਬ ਵੱਲੋਂ ਸਥਾਨਕ
ਵਿਕਰਾਂਤ ਪੈਲਸ `ਚ ਇੱਕ ਰੋਜ਼ਾ ਇਫਤਾਰ ਪਾਰਟੀ ਕਲੱਬ ਦੇ ਪ੍ਰਧਾਨ ਮੁਹੰਮਦ ਜਮੀਲ ਵਕੀਲ ਬ੍ਰਾਦਰਜ਼ ਦੀ ਦੇਖ-ਰੇਖ ਹੇਠ ਆਯੋਜਨ ਕੀਤਾ ਗਿਆ, ਜਿਸ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੇ ਸ਼ਾਮਲ ਹੋ ਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਰਮਜ਼ਾਨ-ਉਲ-ਮੁਬਾਰਕ ਦੀ ਮੁਬਾਰਕਬਾਦ ਦਿੰਦੇ ਹੋਏ ਆਪਸੀ ਭਾਈਚਾਰੇ ਦੀ ਮਿਸਾਲ ਪੇਸ਼ ਕੀਤੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰੀਸ਼ ਪਾਸੀ, ਜੀਵਨ ਸਿੰਗਲਾ, ਭੁਪਿੰਦਰ ਭਾਟੀਆ, ਅਬਦੁਲ ਰਹਿਮਾਨ, ਰਜਿੰਦਰ ਕੁਮਾਰ, ਮੁਹੰਮਦ ਜਮੀਲ ਗੋਰੀ, ਮੁਹੰਮਦ ਸ਼ੋਕਤ, ਰਮਨ ਕਾਨੂੰਨਗੋ, ਇਕਬਾਲ ਪਾਲਾ, ਸੁਸ਼ੀਲ ਕੁਮਾਰ, ਮੁਹੰਮਦ ਇਕਬਾਲ (ਫੋਗੀ), ਅਸ਼ੋਕ ਗੁਪਤਾ, ਰਾਜਪਾਲ, ਅਲੀ ਤੇ ਦਵਿੰਦਰ ਸਿੰਘ ਨੇ ਵਿਸ਼ੇਸ਼ ਤੌਰ `ਤੇ ਸ਼ਿਰਕਤ ਕੀਤੀ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media