ਧੂਰੀ, 3 ਜੂਨ (ਪੰਜਾਬ ਪੋਸਟ-ਪ੍ਰਵੀਨ ਗਰਗ) – ਧੂਰੀ ਦੇ ਰੇਲਵੇ ਸਿੰਗਲ ਫਾਟਕ ਦੇ ਨਜ਼ਦੀਕ ਸਦਰ ਬਜ਼ਾਰ ਵਿਖੇ ਰਾਤ ਦੇ ਸਮੇਂ ਅਸ਼ੋਕ ਕੁਮਾਰ ਪੁੱਤਰ ਕਾਕਾ ਰਾਮ ਨਾਮੀ ਵਿਅਕਤੀ ਦੀ
ਬੂਟ-ਚੱਪਲਾਂ ਦੀ ਦੁਕਾਨ ਨੂੰ ਅੱਗ ਲੱਗਣ ਕਾਰਨ ਦੁਕਾਨ ਦਾ ਸਮਾਨ ਸਮੇਤ ਫਰਨੀਚਰ ਸੜ੍ਹ ਕੇ ਸੁਆਹ ਹੋਣ ਦਾ ਸਮਾਚਾਰ ਮਿਲਿਆ ਹੈ।ਦੁਕਾਨ ਦੇ ਮਾਲਕ ਅਸ਼ੋਕ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਸ਼ਾਮ ਨੂੰ ਆਪਣੀ ਦੁਕਾਨ ਬੰਦ ਕਰਕੇ ਘਰ ਨੂੰ ਚਲਾ ਗਿਆ ਸੀ ਅਤੇ ਤਾਰਾਂ ਦੀ ਸਪਾਰਕਿੰਗ ਹੋਣ ਕਾਰਨ ਅਚਾਨਕ ਉਸ ਦੀ ਦੁਕਾਨ ਨੂੰ ਅੱਗ ਲੱਗ ਗਈ ਸੀ, ਜਿਸ ਨਾਲ ਦੁਕਾਨ ਵਿੱਚ ਪਿਆ ਬੂਟ-ਚੱਪਲਾਂ ਦਾ ਸਾਰਾ ਸਮਾਨ ਅਤੇ ਫਰਨੀਚਰ ਸੜ੍ਹ ਕੇ ਸੁਆਹ ਹੋ ਗਿਆ ਹੈ।ਸਥਾਨਕ ਲੋਕਾਂ ਤੋਂ ਇਲਾਵਾ ਮੌਕੇ `ਤੇ ਪੁੱਜ ਕੇ ਪੁਲਿਸ ਅਤੇ ਫਾਇਰ ਬ੍ਰਿਗੇਡ ਸੰਗਰੂਰ ਦੇ ਕਰਮਚਾਰੀਆਂ ਨੇ ਵੀ ਅੱਗ ਬੁਝਾਉਣ ਵਿੱਚ ਕਾਫੀ ਸਹਾਇਤਾ ਕੀਤੀ।ਦੁਕਾਨ ਮਾਲਕ ਅਸ਼ੋਕ ਕੁਮਾਰ ਨੇ ਅਨੁਸਾਰ ਦੁਕਾਨ ਵਿੱਚ ਪਿਆ ਉਸ ਦਾ ਬੂਟ-ਚੱਪਲਾਂ ਦਾ ਸਾਰਾ ਸਮਾਨ ਅਤੇ ਫਰਨੀਚਰ ਆਦਿ ਪੂਰੀ ਤਰਾਂ੍ਹ ਸੜ੍ਹ ਕੇ ਸੁਆਹ ਹੋ ਚੁੱਕਾ ਹੈ ਅਤੇ ਉਸ ਦਾ ਕਰੀਬ 2 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …
Punjab Post Daily Online Newspaper & Print Media