Saturday, October 10, 2026

ਪਾਣੀ ਦੀ ਵਾਰੀ ਖਾਤਰ ਕਾਤਲ- ਦੋਸ਼ੀਆਂ ਨੂੰ ਜਲਦ ਫੜਣ ਦੀ ਮੰਗ

ਬਠਿੰਡਾ, 4 ਜੂਨ (ਪੰਜਾਬ ਪੋਸਟ  ਅਵਤਾਰ ਸ਼ਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬੀਤੇ ਮਹੀਨੇ  ਹੋਏ ਕਾਤਲ ਦੇ ਸਬੰਧੀ ਪ੍ਰੈਸ ਕਲੱਬ ਬਠਿੰਡਾ ਵਿਖੇ ਗੁਰਪ੍ਰੀਤ ਕੌਰ PPN0406201706ਪਤਨੀ ਸਵ: ਸਤਪਾਲ ਸਿੰਘ ਪਿੰਡ ਮਹਿਮਾ ਸਵਾਈ ਨੇ ਆਪਣੇ ਬਿਆਨ ’ਚ ਕਿਹਾ ਕਿ ਖੇਤੀ ਬਾੜੀ ਦਾ ਕੰਮ ਕਰਦਿਆਂ ਉਹ ਹੋਰ ਜ਼ਮੀਨ ਠੇਕੇ ’ਤੇ ਲੈ ਕੇ ਵਾਹੀ ਕਰਦੇ ਹਨ। 25 ਅਪ੍ਰੈਲ 2017 ਨੂੰ ਪਾਣੀ ਦੀ ਵਾਰੀ ਹੋਣ ਕਾਰਨ ਸਤਪਾਲ ਸਿੰਘ ਜਦ ਉਥੇ ਗਿਆ ਤਾਂ ਪਹਿਲਾਂ ਤੋਂ ਮੌਜੂਦ ਸੁਖਦੀਪ ਸਿੰਘ ਪੁੱਤਰ ਗੁਰਦਰਸ਼ਨ ਸਿੰਘ, ਬਲਜੀਤ ਸਿੰਘ ਪੁੱਤਰ ਗੁਰਦਰਸ਼ਨ ਸਿੰਘ, ਰਘਵੀਰ ਸਿੰਘ ਪੁੱਤਰ ਬਲਜੀਤ ਸਿੰਘ ਨੇ ਗੋਲਿੀ ਦਾ ਫਾਇਰ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਮੌਕੇ ’ਤੇ ਫਰਾਰ ਹੋ ਗਏ ਇਸ ਵਾਕਿਆਂ ਨੂੰ ਰੋਟੀ ਦੇਣ ਗਏ ਗੁਰਵਿੰਦਰ ਸਿੰਘ ਪੁੱਤਰ ਸਵ: ਸਤਪਾਲ ਸਿੰਘ ਅਤੇ ਮੇਰੇ ਸੁਹਰੇ ਜਰਨੈਲ ਸਿੰਘ ਨੇ ਆਪਣੀਆਂ ਅੱਖੀਂ ਫਾਇਰ ਮਾਰਦੇ ਵੇਖਿਆ ਹੈ ਅਤੇ ਰੌਲਾ ਪਾਉਣ ਉਪਰੰਤ ਉਹ ਭੱਜ ਗਏ।
ਪੁਲਿਸ ਨੇ ਸੁਖਦੀਪ ਸਿੰਘ ਪੁੱਤਰ ਗੁਰਦਰਸ਼ਨ ਸਿੰਘ ਨੂੰ ਤਾਂ ਗ੍ਰਿਫਤਾਰ ਕਰ ਲਿਆ ਹੈ।ਧਾਰਾ ਜੁਰਮ 302, 34 ਆਈ ਪੀ ਸੀ 25,27-54-59 ਅਸਲਾ ਐਕਟ ਦਾ ਹੋਣਾ ਪਾਇਆ ਜਾਂਦਾ ਹੈ, ਬਾਕੀ ਤਫਤੀਸ ਜਾਰੀ ਹੈ। ਉਨ੍ਹਾਂ ਦੋਸ ਲਾਇਆ ਕਿ ਪੁਲਿਸ ਬਾਕੀ ਦੋਸ਼ੀਆਂ ਨੂੰ ਫੜ ਨਹੀ ਰਹੀ ਅਤੇ ਉਨ੍ਹਾਂ ਨੂੰ ਜਾਨ ਮਾਲ ਦਾ ਖਤਰਾ ਹੈ।ਸੋ ਉਹ ਪੁਲਿਸ ਪ੍ਰਸ਼ਾਸਨ ਤੋਂ ਦੋਸੀਆਂ ਨੂੰ ਜਲਦੀ ਹੀ ਗ੍ਰਿਫਤਾਰ ਕਰਨ ਦੀ ਮੰਗ ਲੈ ਕੇ ਪ੍ਰੈਸ ਕਲੰਬ ਪਹੁੱਚੀ ਹੈ।ਇਸ ਮੌਕੇ ਗੁਰਵਿੰਦਰ ਸਿੰਘ ਪੁੱਤਰ ਸਵ: ਸਤਪਾਲ ਸਿੰਘ, ਜਰਨੈਲ ਸਿੰਘ ਅਤੇ ਸ਼ਹਿਰ ਦੀ ਕਾਂਗਰਸ ਆਗੂ ਮਹਿੰਦਰ ਕੌਰ ਰਾਣੀ ਵੀ ਹਾਜ਼ਰ ਸੀ। ਉਧਰ ਸਬੰਧਤ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਜਾਚ ਜਾਰੀ ਹੈ ਅਤੇ ਜਲਦ ਸਾਰੇ ਦੋਸ਼ੀ ਕਾਬੂ ਕਰ ਲਏ ਜਾਣਗੇ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply