ਚੌਂਕ ਮਹਿਤਾ, 5 ਜੂਨ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮੁਖੀ ਦਮਦਮੀ ਟਕਸਾਲ ਅਤੇ ਪ੍ਰਧਾਨ ਸੰਤ ਸਮਾਜ ਤੇ ਡਾਇਰੈਕਟਰ ਭਾਈ
ਸਾਹਿਬ ਭਾਈ ਜੀਵਾ ਸਿੰਘ ਦੀ ਦੇਖ ਰੇਖ ਹੇਠ ਚੱਲ ਰਹੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਅਕੈਡਮੀ ਮਹਿਤਾ-ਚੌਂਕ ਨੇ ਕਾਠਮੰਡੂ ਨੇਪਾਲ ਵਿਖੇ 25 ਤੋਂ 29 ਮਈ 2017 ਤੱਕ ਕਰਵਾਏ ਗਏ 22ਵੇਂ ਅੰਤਰਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ `ਚ ਭਾਗ ਲਿਆ।ਇਸ ਚੈਂਪੀਅਨਸ਼ਿਪ ਵਿੱਚ ਸਾਊਥ ਏਸ਼ੀਆ ਦੇ 8 ਦੇਸ਼ਾਂ ਇੰਡੀਆ, ਨੇਪਾਲ, ਭੂਟਾਨ, ਮਯਾਨਮਾਰ, ਬੰਗਲਾਦੇਸ਼, ਸ਼੍ਰੀ ਲੰਕਾ, ਥਾਈਲੈਂਡ ਅਤੇ ਮਲੇਸ਼ੀਆ ਨੇ ਭਾਗ ਲਿਆ।ਚੈਂਪੀਅਨਸ਼ਿਪ ਵਿੱਚ ਇੰਡੀਆ ਦੇ 60 ਖਿਡਾਰੀ ਚੁਣੇ ਗਏ ਜ੍ਹਿਨਾਂ ਵਿੱਚੋਂ 9 ਖਿਡਾਰੀ ਅਕੈਡਮੀ ਦੇ ਸਨ। ਇਸ ਚੈਂਪੀਅਨਸ਼ਿਪ ਵਿੱਚ ਸਾਡੇ ਖਿਡਾਰੀਆਂ ਨੇ 3 ਚਾਂਦੀ ਅਤੇ 6 ਤਾਂਬੇ ਦੇ ਮੈਡਲ ਜਿੱਤੇ ਜ੍ਹਿਨਾਂ ਵਿੱਚੋਂ ਅੰਡਰ-19 ਵਰਗ ਦੇ ਜੰਗਬੀਰ ਸਿੰਘ ਨੇ ਕੈਡਿਟ 75 ਕਿ: ਗ੍ਰ: `ਚ ਸਿਲਵਰ ਮੈਡਲ ਅਤੇ ਕੈਡਿਟ 61 ਕਿ:ਗ੍ਰ: `ਚ ਬਰੋਂਜ਼ ਮੈਡਲ, ਅੰਡਰ-17 ਵਰਗ ਦੇ ਜਗਰੂਪ ਸਿੰਘ ਨੇ ਕੈਡਿਟ 58 ਕਿ: ਗ੍ਰ: `ਚ ਸਿਲਵਰ ਮੈਡਲ, ਸਿਮਰਨਪ੍ਰੀਤ ਸਿੰਘ ਨੇ ਕੈਡਿਟ 55 ਕਿ: ਗ੍ਰ: `ਚ ਸਿਲਵਰ ਮੈਡਲ, ਲਵਪ੍ਰੀਤ ਸਿੰਘ ਨੇ ਕੈਡਿਟ 55 ਕਿ: ਗ੍ਰ: `ਚ ਬਰੋਂਜ਼ ਮੈਡਲ, ਹੁਸਨਪ੍ਰੀਤ ਸਿੰਘ ਨੇ ਕੈਡਿਟ 58 ਕਿ: ਗ੍ਰ: `ਚ ਬਰੋਂਜ਼ ਮੈਡਲ, ਯੁਵਰਾਜ ਸਿੰਘ ਨੇ ਕੈਡਿਟ 50 ਕਿ: ਗ੍ਰ: `ਚ ਬਰੋਂਜ਼ ਮੈਡਲ, ਹਰਨੇਕ ਸਿੰਘ ਨੇ ਕੈਡਿਟ 50 ਕਿ: ਗ੍ਰ: `ਚ ਬਰੋਂਜ਼ ਮੈਡਲ, ਮਾਨਵਦੀਪ ਸਿੰਘ ਨੇ ਕੈਡਿਟ 40 ਕਿ: ਗ੍ਰ: `ਚ ਬਰੋਂਜ਼ ਮੈਡਲ ਜਿੱਤ ਕੇ ਖਾਲਸਾ ਅਕੈਡਮੀ ਦਾ ਨਾਂ ਰੋਸ਼ਨ ਕੀਤਾ। ਇਸ ਸ਼ਾਨਦਾਰ ਨਤੀਜੇ `ਤੇ ਡਾਇਰੈਕਟਰ ਭਾਈ ਜੀਵਾ ਸਿੰਘ, ਸਕੂਲ ਪ੍ਰਿੰ: ਮੈਡਮ ਹਰਜਿੰਦਰ ਕੌਰ ਬੱਲ, ਵਾਈਸ ਪਿ੍ਰੰ: ਸ: ਹਰਜੋਤ ਸਿੰਘ, ਕਾਲਜ ਪ੍ਰਿੰ. ਦਿਲਬਾਗ ਸਿੰਘ, ਸਕੂਲ ਸੁਪਰਡੈਂਟ ਸਤਨਾਮ ਸਿੰਘ, ਬਾਜ ਸਿੰਘ, ਬਸੰਤ ਸਿੰਘ, ਕਾਲਜ ਸੁਪਰਡੈਂਟ ਮੈ: ਕੁਲਦੀਪ ਕੌਰ, ਗੁਰਦੀਪ ਸਿੰਘ (ਡੀ.ਪੀ), ਕੋਚ ਹਰਭਜਨ ਸਿੰਘ ਰੰਧਾਵਾ, ਕੋਚ ਬਲਜਿੰਦਰ ਸਿੰਘ ਰੰਧਾਵਾ, ਕਰਾਟੇ ਕੋਚ ਜਤਿੰਦਰ ਸਿੰਘ ਅਤੇ ਸਮੂਹ ਸਟਾਫ ਨੇ ਖਿਡਾਰੀਆਂ ਨੂੰ ਉਹਨਾਂ ਦੀ ਮਿਹਨਤ ਤੇ ਵਧਾਈ ਦਿੱਤੀ ਅਤੇ ਉਹਨਾਂ ਨੂੰ ਸ਼ੁੱਭਇਛਾਵਾਂ ਦਿੰਦੇ ਹੋਏ ਅੱਗੇ ਤੋਂ ਹੋਰ ਵੀ ਮਿਹਨਤ ਕਰਨ ਲਈ ਪ੍ਰੇਰਿਆ।
Check Also
ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ
ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …
Punjab Post Daily Online Newspaper & Print Media