ਪਠਾਨਕੋਟ, 5 ਜੂਨ (ਪੰਜਾਬ ਪੋਸਟ ਬਿਊਰੋ) – ਸਾਨੂੰ ਚਾਹੀਦਾ ਹੈ ਕਿ ਵੱਧ ਰਹੀ ਗਰਮੀ ਅਤੇ ਸ਼ੁੱਧ ਵਾਤਾਵਰਨ ਦੇ ਲਈ ਜਿਆਦਾ ਤੋਂ ਜਿਆਦਾ ਪੋਦੇ ਲਗਾ ਕੇ ਧਰਤੀ ਨੂੰ ਹਰਿਆ ਭਰਿਆ ਕਰੀਏ, ਇਕ ਵਿਅਕਤੀ ਵੱਲੋਂ ਲਗਾਇਆ ਗਿਆ ਪੋਦਾ ਆਉਣ ਵਾਲੀਆਂ ਕਈ ਪੀੜੀਆਂ ਨੂੰ ਉਸ ਦਾ ਅਸਰ ਦਿੰਦਾ ਹੈ ਅਤੇ ਵਾਤਾਵਰਣ ਨੂੰ ਸ਼ੁੱਧ ਰੱਖਦਾ ਹੈ।ਇਹ ਪ੍ਰਗਟਾਵਾ ਸ੍ਰੀਮਤੀ ਨੀਲਿਮਾ (ਆਈ.ਏ.ਐਸ) ਡਿਪਟੀ ਕਮਿਸ਼ਨਰ ਪਠਾਨਕੋਟ ਨੇ ਅੱਜ ਵਿਸ਼ਵ ਪੱਧਰੀ ਵਾਤਾਵਰਣ ਦਿਵਸ ਤੇ ਚੱਕੀ ਪੁੱਲ ਨਜਦੀਕ ਬਣਾਏ ਗਏ ਸੈਲੀਬ੍ਰੇਸ਼ਨ ਪਾਰਕ ਵਿਖੇ ਪੋਦਾ ਲਗਾਉਣ ਲਈ ਕੀਤੇ ਇਕ ਸਮਾਰੋਹ ਦੇ ਦੋਰਾਨ ਸੰਬੋਧਨ ਕਰਦਿਆ ਕੀਤਾ।ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਇੰਜੀਨੀਅਰ ਸਤਪਾਲ, ਹਰਮੀਤ ਸਿੰਘ ਐਸ.ਡੀ.ਓ ਨਗਰ ਸੁਧਾਰ ਟਰੱਸਟ ਪਠਾਨਕੋਟ, ਅਨੁਰਾਗ ਸਰਮਾ ਜੇ.ਈ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਧਿਕਾਰੀ ਪਠਾਨਕੋਟ, ਨਵਲ ਕਿਸ਼ੌਰ, ਸੰਜੇ ਸੈਣੀ, ਮਾਸਟਰ ਰਾਮੇਸ਼, ਨਰੇਸ਼ ਬੇਦੀ, ਵਿਕਾਸ ਚੋਪੜਾ, ਰਾਮ ਲਾਲ ਮਹਾਜਨ, ਵਿਸ਼ਾਲ ਵੀਰ ਅਤੇ ਹੋਰ ਇਲਾਕਾ ਨਿਵਾਸੀ ਹਾਜ਼ਰ ਸਨ।
ਸੰਬੋਧਨ ਦੇ ਦੋਰਾਨ ਸ੍ਰ੍ਰੀਮਤੀ ਨੀਲਿਮਾ (ਆਈ.ਏ.ਐਸ) ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕਿਹਾ ਕਿ ਇਹ ਜਿਲ੍ਹਾ ਪ੍ਰਸਾਸਨ ਦਾ ਇਕ ਪ੍ਰੋਜੈਕਟ ਸੀ ਕਿ ਇਸ ਇਲਾਕੇ ਵਿੱਚ ਇੱਕ ਪਾਰਕ ਦਾ ਨਿਰਮਾਨ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਇਕ ਵਧੀਆਂ ਸੈਰਗਾਹ ਮਿਲ ਸਕੇ। ਇਸ ਅਧੀਨ ਹੀ ਪਾਰਕ ਦਾ ਨਿਰਮਾਣ ਕਾਰਜ ਸੁਰੂ ਕੀਤਾ ਗਿਆ ਸੀ।ਇਹ ਪ੍ਰੋਜੈਕਟ ਜਲਦੀ ਹੀ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਪੂਰੀ ਦੁਨੀਆਂ ਵਿੱਚ ਵਾਤਾਵਰਣ ਦਿਵਸ ਮਨਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਦਾ ਵੀ ਇਹ ਉਪਰਾਲਾ ਰਹੇਗਾ ਕਿ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਜਿਆਦਾ ਤੋਂ ਜਿਆਦਾ ਪੋਦੇ ਲਗਾਉਂਣ ਲਈ ਜਾਗਰੂਕ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਪਠਾਨਕੋਟ ਨੂੰ ਹਰਿਆ ਭਰਿਆ ਬਣਾਉਂਣ ਲਈ ਉਨ੍ਹਾਂ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਅਧੀਨ ਹਰੇਕ ਕਰਮਚਾਰੀ ਆਪਣੇ ਪਰਿਵਾਰ ਦੇ ਕਿਸੇ ਵੀ ਖੁਸ਼ੀ ਦੇ ਮੋਕੇ ਤੇ ਇਕ ਪੋਦਾ ਲਗਾਏਗਾ ਅਤੇ ਉਸ ਪੋਦੇ ਦਾ ਪਾਲਣ ਪੋਸ਼ਣ ਵੀ ਕਰੇਗਾ।ਆਖਿਰ ਵਿੱਚ ਫਰੈਂਡਸ ਕਾਲੋਨੀ ਨਿਵਾਸੀ ਲੋਕਾਂ ਨੇ ਖੇਤਰ ਅੰਦਰ ਪਾਰਕ ਦਾ ਨਿਰਮਾਣ ਕੀਤੇ ਜਾਣ ਤੇ ਧੰਨਵਾਦ ਕੀਤਾ।
Check Also
ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ
ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …
Punjab Post Daily Online Newspaper & Print Media