Saturday, March 21, 2026

ਇੰਗਲੈਂਡ ਦੀ ਧਰਤੀ `ਤੇ ਪੰਜਾਬੀਆਂ ਵਲੋਂ ਜਿੱਤ ਦਰਜ਼ ਕਰਨ ਦੀ ਖੁਸ਼ੀ `ਚ ਵੰਡੇ ਲੱਡੂ

ਜੰਡਿਆਲਾ ਗੁਰੂ, 10 ਜੂਨ (ਹਰਿੰਦਰਪਾਲ ਸਿੰਘ) -ਬਰਤਾਨੀਆਂ ਦੀਆਂ ਸੰਸਦੀ ਚੋਣਾਂ ਵਿੱਚ ਦੋ ਸਿੱਖ ਉਮੀਦਵਾਰਾਂ ਤਨਮਨਜੀਤ ਸਿੰਘ ਢੇਸੀ ਤੇ ਪ੍ਰੀਤ ਕੌਰ ਗਿੱਲ ਦੀ ਜਿੱਤ ਦੀ ਖੁਸ਼ੀ ਵਿੱਚ ਸਮਾਜ

U
U

ਸੇਵੀ ਸੰਸਥਾਂ ਕ੍ਰਾਂਤੀਕਾਰੀ ਤਰਕਸ਼ੀਲ ਲੋਕ ਚੇਤਨਾ ਲਹਿਰ ਦੇ ਪ੍ਰਧਾਨ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਵੱਲੋਂ ਲੱਡੂ ਵੰਡੇ ਗਏ।ਉਨਾਂ ਕਿਹਾ ਕਿ ਇਹ ਸਿੱਖ ਕੌਮ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਬਰਤਾਨੀਆਂ ਦੇ ਵੋਟਰਾਂ ਨੇ ਸਿੱਖ ਕੌਮ `ਤੇ ਭਰੋਸਾ ਕਰ ਕੇ ਵੀਰ ਤਨਮਨਜੀਤ ਸਿੰਘ ਤੇ ਸਾਡੀ ਭੈਣ ਪ੍ਰੀਤ ਕੌਰ ਨੂੰ ਭਾਰੀ ਬਹੁਮਤ ਨਾਲ ਜਿਤਇਆ ਹੈ।ਉਨਾਂ ਆਸ ਪ੍ਰਗਟਾਈ ਕਿ ਇਹ ਜਿੱਤੇ ਉਮੀਦਵਾਰ ਗੁਰੂ ਨਾਨਕ ਸਾਹਿਬ ਜੀ ਦੀਆਂ ਸਾਂਝੀਵਾਲਤਾ ਤੇ ਭਾਈਚਾਰਕ ਸਿੱਖਿਆਵਾਂ ਨੂੰ ਵਿਸ਼ਵ ਦੇ ਹਰ ਕੌਨੇ ਤੱਕ ਪਹੰਚਾਉਣ ਵਿੱਚ ਸਹਾਈ ਹੋਣਗੇ ਤੇ ਪੰਜਾਬੀ ਭਾਸ਼ਾਂ ਦਾ ਸਤਿਕਾਰ ਵਧਾਉਣ ਦੇ ਉਪਰਾਲੇ ਕਰਨਗੇ।ਇਸ ਮੌਕੇ ਬਲਵਿੰਦਰ ਸਿੰਘ ਸਾਧਪੁਰ, ਹਰਪ੍ਰੀਤ ਸਿੰਘ ਸਾਧਪੁਰ, ਮਨਪ੍ਰੀਤ ਸਿੰਘ ਸਾਧਪੁਰ, ਗੁਰਜੰੰਟ ਸਿੰਘ ਤਰਫਾਨ, ਮੇਹਰ ਸਿੰਘ, ਕਰਮ ਸਿੰਘ ਤਰਫਾਨ, ਗੁਰਮੀਤ ਸਿੰਘ, ਅਵਤਾਰ ਸਿੰਘ ਤਰਫਾਨ, ਗਿੱਲ ਤਰਫਾਨ, ਗਰਮੀਤ ਸਿੰਘ ਤਰਫਾਨ, ਕਵਲਜੀਤ ਕੌਰ ਤਰਸਿੱਕਾ, ਅਨਮੋਲਦੀਪ ਕੌਰ ਤਰਸਿੱਕਾ, ਦਲੇਰ ਸਿੰਘ ਅਲਕੜੇ, ਅਨਮੋਲ ਸਿੰਘ ਅਲਕੜੇ, ਕੰਵਲਜੀਤ ਸਿੰਘ ਚੁਗਾਵਾਂ, ਸੁਰਿੰਦਰ ਸਿੰਘ, ਸੁਰਜੀਤ ਸਿੰਘ ਚਾਡੀਵਿੰਡ ਜਗਰੂਪ ਸਿੰਘ ਪੰਧੇਰ, ਪ੍ਰਿੰਸੀਪਲ ਬਲਵਿੰਦਰ ਸਿੰਘ ਜੇਠੂਵਾਲ ਆਦਿ ਹਜਰ ਸਨ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply