Saturday, October 10, 2026

ਕਹਾਣੀਕਾਰ ਅਜਮੇਰ ਸਿੱਧੂ ਨੂੰ ਮਿਲੇਗਾ `ਡਾ: ਜਸਵੰਤ ਸਿੰਘ ਪੁਰੇਵਾਲ ਅੰਤਰਰਾਸ਼ਟਰੀ ਸਾਹਿਤਕ ਪੁਰਸਕਾਰ 2017`

ਅੰੰਮ੍ਰਿਤਸਰ, 11 ਜੂਨ (ਪੰਜਾਬ ਪੋਸਟ  ਦੀਪ ਦਵਿੰਦਰ ਸਿੰਘ) – ਅਦਾਰਾ `ਰਾਗ` ਵੱਲੋਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ `ਡਾ: ਜਸਵੰਤ ਸਿੰਘ ਪੁਰੇਵਾਲ ਅੰਤਰ ਰਾਸ਼ਟਰੀ ਸਾਹਿਤਕ ਪੁਰਸਕਾਰ 2017` ਕਹਾਣੀਕਾਰ ਅਜਮੇਰ ਸਿੱਧੂ ਨੂੰ ਦਿੱਤਾ ਜਾ ਰਿਹਾ ਹੈ ਅਤੇ ਨਾਲ ਹੀ ਸਾਹਿਤਕ ਮੈਗਜ਼ੀਨ “ਰਾਗ” ਲੋਕ ਅਰਪਣ ਕੀਤਾ ਜਾ ਰਿਹਾ ਹੈ।ਇਹ ਸਨਮਾਨ ਸਮਾਰੋਹ 13 ਜੂਨ ਨੂੰ ਬਾਅਦ ਦੁਪਹਿਰ 3:00 ਵਜੇ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਵੇਗਾ।ਜਿਸ ਦੀ ਪ੍ਰਧਾਨਗੀ ਡਾ: ਸੁਰਜੀਤ ਪਾਤਰ, ਪ੍ਰੋ: ਗੁਰਭਜਨ ਗਿੱਲ, ਗੁਰਪਾਲ ਲਿੱਟ, ਡਾ: ਅਨੂਪ ਸਿੰਘ, ਬਲਬੀਰ ਪਰਵਾਨਾ ਅਤੇ ਧਰਵਿੰਦਰ ਸਿੰਘ ਔਲਖ ਕਰਨਗੇ।ਇਸ ਸਬੰਧੀ “ਰਾਗ” ਦੇ ਮੁੱਖ ਸੰਪਾਦਕ ਇੰਦਰਜੀਤ ਸਿੰਘ ਪੁਰੇਵਾਲ ਨਿਊਯਾਰਕ ਦੀ ਤਰਫੋਂ ਕਾਰਜਕਾਰੀ ਸੰਪਾਦਕ ਧਰਵਿੰਦਰ ਸਿੰਘ ਔਲਖ ਨੇ ਦਸਿਆ ਕਿ ਇਹ ਪੁਰਸਕਾਰ “ਡਾ: ਜਸਵੰਤ ਸਿੰਘ ਪੁਰੇਵਾਲ ਯਾਦਗਾਰੀ ਟਰੱਸਟ” ਨਿਊਯਾਰਕ ਅਤੇ ਅਦਾਰਾ ਰਾਗ ਵੱਲੋਂ ਪੰਜਾਬੀ ਕਹਾਣੀ ਵਿੱਚ ਪਾਏ ਯੋਗਦਾਨ ਕਰਕੇ ਅਜਮੇਰ ਸਿੱਧੂ ਨੂੰ ਦਿੱਤਾ ਜਾ ਰਿਹਾ ਹੈ।ਜਿੰਨਾ ਸਬੰਧੀ ਜਾਣਕਾਰੀ ਡਾ: ਰਵਿੰਦਰ ਸਿੰਘ ਘੁੰਮਣ ਦੇਣਗੇ।ਔਲਖ ਨੇ ਦਸਿਆ ਕਿ ਸਨਮਾਨ ਵਿਚ ਇੱਕ ਲੱਖ ਰੁਪਏ ਨਕਦ, ਇਕ ਸਨਮਾਨ ਪੱਤਰ ਅਤੇ ਸ਼ਾਲ ਦਿੱਤੀ ਜਾਵੇਗੀ ।ਉਹਨਾਂ ਅੱਗੇ ਦਸਿਆ ਕਿ ਸਾਹਿਤ, ਕਲਾ, ਸਭਿਆਚਾਰ ਅਤੇ ਚਿੰਤਨ ਦੇ ਨਵੇਂ ਸ਼ੁਰੂ ਕੀਤੇ ਮੈਗਜ਼ੀਨ “ਰਾਗ” ਦਾ ਦੂਜਾ ਅੰਕ ਅਤੇ ਮਦਨਵੀਰਾ ਦੀ ਕਾਵਿ ਚੇਤਨਾ `ਵਿਧੀ ਅਤੇ ਵਿਚਾਰਧਾਰਾ` ਲੇਖਿਕਾ ਮੋਹਨਜੀਤ ਕੌਰ ਲੋਕ ਅਰਪਿਤ ਕੀਤੇ ਜਾਣਗੇ।ਉਹਨਾਂ ਸਾਹਿਤ ਪ੍ਰੇਮੀਆਂ ਨੂੰ ਆਦਰ ਸਹਿਤ ਪੁੱਜਣ ਦਾ ਸੱਦਾ ਦਿੱਤਾ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply