Friday, October 9, 2026

ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਲੱਗਾ ਇੰਗਲਿਸ਼ ਸਪੀਕਿੰਗ ਕੋਰਸ ਸਬੰਧੀ ਕੈਂਪ

PPN1506201713ਅੰਮ੍ਰਿਤਸਰ, 15 ਜੂਨ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਇੰਗਲਿਸ਼ ਸਪੀਕਿੰਗ ਕੋਰਸ ਸਬੰਧੀ ਇਕ ਵਿਸ਼ੇਸ਼ ਕੈਂਪ ਲਗਾਇਆ ਗਿਆ।ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਦੇ ਵਿਦਿਆਰਥੀਆਂ ਨੂੰ ਪੜ੍ਹਾਈ ’ਚ ਨਿਪੁੰਨ ਅਤੇ ਸਮੇਂ ਦੇ ਹਾਣ ਦਾ ਬਣਾਉਣ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਾਲਜ ਵਿਖੇ ਕਰਵਾਏ ਸਪੀਕਿੰਗ ਕੋਰਸ ’ਚ +1 ਵਿੱਚ ਦਾਖਲਾ ਲੈਣ ਵਾਲੇ ਅਤੇ +2 ਦੇ ਪੇਪਰ ਦੇ ਚੁੱਕੇ ਵਿਦਿਆਰਥੀਆਂ ਨੇ ਦਾਖਲਾ ਲਿਆ।ਕੋਰਸ ਦੌਰਾਨ ਵਿਦਿਆਰਥੀਆਂ ਨੂੰ ਜਨਰਲ ਅੰਗਰੇਜ਼ੀ ਤੋਂ ਹੱਟ ਕੇ ਬਹੁਤ ਹੀ ਵਧੀਆ ਤੇ ਸੋਖੇ ਤਰੀਕੇ ਨਾਲ ਅੰਗਰੇਜ਼ੀ ਰੀਡਿੰਗ, ਰਾਈਟਿੰਗ, ਸਪੀਕਿੰਗ ਅਤੇ ਲਿਸਨਿੰਗ ਦੇ ਗੁਰ ਸਿਖਾਏ ਗਏ।
ਕਾਲਜ ਪ੍ਰਿੰਸੀਪਲ ਡਾ. ਐਚ.ਬੀ ਸਿੰਘ ਨੇ ਕਿਹਾ ਕਿ ਕਾਲਜ ’ਚ ਇਹ ਕੋਰਸ ਬਹੁਤ ਹੀ ਘੱਟ ਖਰਚੇ ’ਤੇ ਪੇਂਡੂ ਵਿਦਿਆਰਥੀਆਂ ਨੂੰ ਅਗਾਂਹ +2 ਤੋਂ ਬਾਅਦ ਕਾਲਜ ਲਈ ਅਤੇ ਵਿਦੇਸ਼ ਜਾਣ ਦੀ ਖੁਆਇਸ਼ ਰੱਖਣ ਵਾਲਿਆਂ ਨੂੰ ਆਈਲੈਂਟਸ ਵਰਗੇ ਇਮਤਿਹਾਨ ਦੀ ਤਿਆਰੀ ਕਰਨ ਲਈ ਕਰਵਾਇਆ ਜਾਂਦਾ ਹੈ ਤਾਂ ਜੋ ਲੋੜਵੰਦ ਅਤੇ ਪੇਂਡੂ ਤਬਕੇ ਦੇ ਵਿਦਿਆਰਥੀਆਂ ਦੀ ਮਦਦ ਹੋ ਸਕੇ ਅਤੇ ਉਹ ਆਉਣ ਵਾਲੇ ਸਮੇਂ ’ਚ ਅੰਗਰੇਜ਼ੀ ਭਾਸ਼ਾ ’ਚ ਮੁਹਾਰਤ ਹਾਸਲ ਕਰਕੇ ਅਗਾਂਹ ਭਵਿੱਖ ’ਚ ਚੰਗੇ ਮੁਕਾਮ ਹਾਸਲ ਕਰ ਸਕਣ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply