ਅੰਮ੍ਰਿਤਸਰ, 16 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬੀ ਰੰਗਮੰਚ ਨੂੰ ਨਵਾਂ ਮੁਹਾਂਦਰਾ ਪ੍ਰਦਾਨ ਕਰਨ ਅਤੇ ਨਾਟਕ ਨੂੰ ਪਿੰਡਾਂ ਵਿਚ ਮਕਬੂਲ ਕਰਨ ਵਾਲੇ ਨਾਟਕਕਾਰ ਅਤੇ ਨਾਟ-ਨਿਰਦੇਸ਼ਕ
ਅਜਮੇਰ ਔਲਖ ਦੇ ਵਿਛੌੜੇ `ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਪਟਾ ਪੰਜਾਬ ਦੇ ਪ੍ਰਧਾਨ ਇੰਦਰਜੀਤ ਰੂਪੋਵਾਲੀ, ਜਨਰਲ ਸਕੱਤਰ ਸੰਜੀਵਨ ਸਿੰਘ, ਅਤੇ ਹੋਰ ਕਾਰਕੁੰਨ ਜਗਦੀਸ਼ ਖੰਨਾ, ਅਮਨ ਭੋਗਲ, ਗੁਰਦਿਆਲ ਨਿਰਮਾਣ, ਦਿਲਬਾਰਾ ਸਿੰਘ, ਹਰਜੀਤ ਕੈਂਥ, ਸੁਰੇਸ਼ ਮਹਿਤਾ, ਰਾਬਿੰਦਰ ਸਿੰਘ ਰੱਬੀ, ਵਿੱਕੀ ਮਹੇਸ਼ਰੀ ਅਤੇ ਇੰਦਰਜੀਤ ਮੋਗਾ ਨੇ ਕਿਹਾ ਕਿਨ ਅਜਮੇਰ ਔਲਖ ਨੇ ਬੇਗਾਨੇ ਬੋਹੜ ਦੀ ਛਾਂਅ, ਅੰਨੇ ਨਿਸ਼ਾਨਚੀ, ਇਕ ਹੋਰ ਰਮਾਇਣ ਸਮੇਤ ਅਨੇਕਾਂ ਨਾਟਕਾਂ ਰਾਂਹੀ ਪੰਜਾਬ ਦੀ ਲੋਕਾਈ ਦੀ ਬਾਤ ਪਾਈ।ਜ਼ਿਕਰਯੋਗ ਹੈ ਕਿ ਅਜਮੇਰ ਔਲਖ ਲੰਮੇ ਸਮੇਂ ਤੋਂ ਇਪਟਾ ਪੰਜਾਬ ਦੇ ਸਲਹਾਕਾਰ ਵੀ ਸਨ।
ਇਸੇ ਦੌਰਾਨ ਸਰਘੀ ਕਲਾ ਕੇਂਦਰ ਦੀ ਮੀਤ ਪ੍ਰਧਾਨ ਸੈਵੀ ਸਤਵਿੰਦਰ ਕੌਰ, ਰੰਜੀਵਨ ਸਿੰਘ ਸੰਜੀਵ ਦੀਵਨ, ਮਨੀ ਸਭਰਵਾਲ, ਰਿੱਤੂਰਾਗ ਕੌਰ ਨੇ ਵੀ ਅਮਜੇਰ ਔਲਖ ਦੇ ਵਿਛੌੜੇ ਉਪਰ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਕਿਹਾ ਕਿ ਔਲਖ ਦਾ ਵਿਛੋੜਾ ਪੰਜਾਬੀ ਰੰਗਮੰਚ ਦੇ ਖੇਤਰ ਵਿਚ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਹੈ।
Check Also
ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ
ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …
Punjab Post Daily Online Newspaper & Print Media