ਰਈਆ, 3 ਜੁਲਾਈ (ਬਲਵਿੰਦਰ ਸੰਧੂ)- ਜਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਸਾਂਝ ਕੇਂਦਰ-ਕਮ-ਰੀਡਰੇਸਲ ਯੂਨਿਟ ਵੱਲੋਂ ਬਾਬਾ ਬਕਾਲਾ ਵਿਖੇ ਨਸ਼ਾ ਛੁਡਾਊ ਕੈਂਪ ਲਗਾਇਆ ਗਿਆ। ਇਸ ਮੌਕੇ ਨਸ਼ਿਆਂ ਵਿਰੁੱਧ ਲੋਕ ਜਾਗਰਿਤੀ ਸੰਸਥਾ (ਰਜਿ:) ਵੱਲੋਂ ਪ੍ਰਦਰਸ਼ਨੀ ਲਗਾਈ ਗਈ। ਨਵਤੇਜ ਸਿੰਘ ਨਾਹਰ ਪ੍ਰਧਾਨ ਨਸ਼ਿਆਂ ਵਿਰੁੱਧ ਲੋਕ ਜਾਗਰਿਤੀ ਸੰਸਥਾ ਨੇ ਲੋਕਾਂ ਨੂੰ ਨਸ਼ਿਆਂ ਤੋਂ ਸਾਡੇ ਸਰੀਰ ਨੂੰ ਹੋਣ ਵਾਲੇ ਬੁਰੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਅਤੇ ਇਸ ਸਬੰਧੀ ਸੰਸਥਾ ਵੱਲੋਂ ਇਸ਼ਤਿਹਾਰ ਵੀ ਵੰਡੇ ਗਏ। ਇਸ ਮੌਕੇ ਤੇ ਐਸ.ਐਸ.ਪੀ. ਦਿਹਾਤੀ ਗੁਰਪ੍ਰੀਤ ਸਿੰਘ ਗਿੱਲ, ਡੀ.ਐਸ.ਪੀ. ਬਾਬਾ ਬਕਾਲਾ ਅਮਨਦੀਪ ਕੌਰ, ਐਸ.ਐਚ.ਓ. ਬਿਆਸ ਬਲਵਿੰਦਰ ਸਿੰਘ, ਐਸ.ਐਚ.ਓ. ਖਿਲਚੀਆਂ, ਸਿਹਤ ਵਿਭਾਗ ਦੇ ਮਾਹਿਰ ਡਾਕਟਰ ਰਜਿੰਦਰ ਅਰੋੜਾ, ਡਾ: ਅਜੇ ਭਾਟੀਆ, ਡਾ: ਲਖਵਿੰਦਰ, ਡਾ: ਸਾਹਿਬਜੀਤ, ਸ਼੍ਰੋਮਣੀ ਕਮੇਟੀ ਪ੍ਰਧਾਨ ਗੁਰਿੰਦਰਪਾਲ ਸਿੰਘ ਰਈਆ, ਗੁਰਮੀਤ ਰੰਧਾਵਾ, ਗੁਰਪ੍ਰੀਤ ਸਿੰਘ ਭਿੰਡਰ, ਹਰਪ੍ਰੀਤ, ਬੀਬੀ ਸੁਰਜੀਤ ਕੌਰ, ਪਰਮਜੀਤ ਕੌਰ, ਕਸ਼ਮੀਰ ਕੌਰ ਅਤੇ ਵੱਖ ਵੱਖ ਪਿੰਡਾਂ ਤੇ ਆਏ ਪੰਚ-ਸਰਪੰਚ ਤੇ ਲੋਕ ਹਾਜਰ ਸਨ।
Check Also
ਟੀ.ਬੀ ਮਰੀਜ਼ਾਂ ਨੂੰ ਘਰ-ਘਰ ਉੱਚ ਪ੍ਰੋਟੀਨ ਖੁਰਾਕ ਪਹੁੰਚਾਉਣ ਲਈ ਡਿਪਟੀ ਕਮਿਸ਼ਨਰ ਨੇ ਤੋਰੀਆਂ ਗੱਡੀਆਂ
ਅੰਮ੍ਰਿਤਸਰ, 3 ਜਨਵਰੀ (ਸੁਖਬੀਰ ਸਿੰਘ) – ਜਿਲ੍ਹਾ ਪ੍ਰਸ਼ਾਸਨ ਨੇ ਇਕ ਹੋਰ ਪੁਲਾਂਘ ਪੁਟਦਿਆਂ ਹੋਇਆ ਜਿਲ੍ਹੇ …