ਬਾਬਾ ਬਕਾਲਾ ਸਾਹਿਬ, 3 ਜੁਲਾਈ (ਬਲਵਿੰਦਰ ਸੰਧੂ) – ਸਥਾਨਕ ਡੀਲੈਕਸ ਕਲੋਨੀ ਰਈਆ ਵਿਖੇ ਚਲਦੇ ਆ ਰਹੇ ਟਾਵਰ ਮਸਲੇ ਵਿੱਚ ਜਦਂੋ ਟਾਵਰ ਮਾਲਕ ਨੇ ਐਸ.ਡੀ.ਐਮ. ਦੀ ਅਦਾਲਤ ਵਿੱਚ ਕੇਸ ਚੱਲਣ ਦੇ ਬਾਵਜੂਦ ਵੀ ਟਾਵਰ ਦਾ ਕੰਮ ਚਾਲੂ ਰੱਖਿਆ ਅਤੇ ਸ਼ਰੇਆਮ ਕੋਰਟ ਦੀ ਉਲੰਘਣਾ ਕੀਤੀ ਅਤੇ ਪੁਲਿਸ ਪ੍ਰਸਾਸ਼ਨ ਨੂੰ ਮੁਹੱਲਾ ਵਾਸੀਆਂ ਵੱਲੋ ਬਾਰ-ਬਾਰ ਕਹਿਣ ‘ਤੇ ਵੀ ਇਸ ਉੱਪਰ ਜਦੋ ਕੋਈ ਕਾਰਵਾਈ ਨਹੀ ਕੀਤੀ ਗਈ ਤਾਂ ਮੁਹੱਲੇ ਦੀਆਂ ਸਾਰੀਆਂ ਔਰਤਾਂ ਅਤੇ ਬੱਚੇ ਵੀ ਘਰਾਂ ਤੋ ਨਿਕਲ ਕੇ ਪੁਲਿਸ ਚੌਕੀ ਰਈਆ ਵਿਖੇ ਪਹੁੰਚ ਗਏ ਅਤੇ ਮਹੁੱਲਾ ਨਿਵਾਸੀਆਂ ਨੇ ਪ੍ਰਸਾਸ਼ਨ ਅਤੇ ਟਾਵਰ ਮਾਲਕ ਦਾ ਪਿੱਟ ਸਿਆਪਾ ਕੀਤਾ। ਉਹਨਾਂ ਨੇ ਦੱਸਿਆ ਕਿ ਟਾਵਰ ਮਾਲਕ ਰਜਿੰਦਰ ਸਿੰਘ ਲਿੱਧੜ ਮੁਹੱਲੇ ਦੀਆਂ ਔਰਤਾਂ ਅਤੇ ਬੱਚਿਆਂ ਖਿਲਾਫ ਭੱਦੀ ਸਬਦਾਵਲੀ ਦੀ ਵਰਤੋ ਕਰਦਾ ਹੈ ਅਤੇ ਮੁਹੱਲਾ ਨਿਵਾਸੀਆਂ ਨੂੰ ਆਪਣੀ ਰਾਈਫਲ ਨਾਲ ਧਮਕਾਉਦਾ ਵੀ ਹੈ। ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਰਜਿੰਦਰ ਸਿੰਘ ਲਿੱਧੜ ਨੇ ਕੋਰਟ ਕੇਸ ਦੇ ਬਾਵਜੂਦ ਵੀ ਟਾਵਰ ਦਾ ਕੰਮ ਚਾਲੂ ਰੱਖਿਆ ਹੈ ਜਿਸ ਵਿੱਚ ਪੂਰਾ ਪ੍ਰਸਾਸ਼ਨ ਰਜਿੰਦਰ ਸਿੰਘ ਲਿੱਧੜ ਦੇ ਇਸਾਰਿਆਂ ਤੇ ਚੱਲ ਰਿਹਾ ਹੈ।ਉਨਾਂ ਕਿਹਾ ਕਿ ਜੇਕਰ ਟਾਵਰ ਅਬਾਦੀ ਵਾਲੀ ਜਗ੍ਹਾ ਵਿੱਚੋ ਨਾ ਹਟਾਇਆ ਗਿਆ ਤਾਂ ਆਉਣ ਵਾਲੇ ਸਮੇ ਵਿੱਚ ਸਮੂਹ ਮੁਹੱਲਾ ਨਿਵਾਸੀ, ਬੀਬੀਆਂ ਅਤੇ ਬੱਚਿਆਂ ਸਮੇਤ ਤਿੱਖੇ ਸੰਘਰਸ਼ ਦਾ ਐਲਾਨ ਕਰਨਗੇ, ਜਿਸਦੀ ਜਿੰਮੇਵਾਰੀ ਪ੍ਰਸਾਸ਼ਨ ਦੀ ਹੋਵੇਗੀ। ਇਸ ਮੌਕੇ ਸਕੱਤਰ ਸਿੰਘ, ਗੁਰਮੀਤ ਸਿੰਘ, ਤਰਲੋਕ ਸਿੰਘ, ਦਲਜੀਤ ਸਿੰਘ ਟਿੱਕਾ, ਸਿਮਰਨਜੀਤ ਸਿੰਘ, ਸੁਰਜੀਤ ਸਿੰਘ ਕੰਗ, ਦਲਬੀਰ ਸਿੰਘ ਟੌਗ, ਵਿਸ਼ਾਲ ਸਰਮਾ, ਪ੍ਰੇਮ ਮਸੀਹ, ਰਾਮ ਕੁਮਾਰ, ਸਰਤਾਜ ਸਿੰਘ, ਸਵਿੰਦਰ ਕੌਰ, ਬੱਬੀ, ਨਰਿੰਦਰ ਕੌਰ, ਕੁਲਦੀਪ ਕੌਰ ਆਦਿ ਹਾਜਰ ਸਨ।
Check Also
ਬਾਬਾ ਭੂਰੀ ਵਾਲੇ ਦੇ ਸਹਿਯੋਗ ਨਾਲ ਜਿਲ੍ਹਾ ਪ੍ਰਸ਼ਾਸਨ ਸ਼ਹਿਰ ਨੂੰ ਹਰਿਆਵਲ ਭਰਪੂਰ ਬਣਾਵੇਗਾ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 17 ਫਰਵਰੀ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਵਲੋਂ ਸੰਤ ਬਾਬਾ …