Tuesday, June 23, 2026

ਚੀਫ ਖਾਲਸਾ ਦੀਵਾਨ ਵਿਦਿਅਕ ਸੰਸਥਾਵਾਂ ਨੇ ਪਾਈ ਯੂ.ਕੇ ਯੁਨੀਵਰਸਿਟੀ ਨਾਲ ਸਾਂਝ

ਅੰਮ੍ਰਿਤਸਰ, 24 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਵਲੋਂ ਵਿਦਿਅਕ ਮਿਆਰ ਨੂੰ ਗਲੋਬਲ ਪੱਧਰ ਤੱਕ ਲਿਜਾਉਣ ਦੇ ਮੁੱਖ ਉਦੇਸ਼ PPN2406201707ਨਾਲ ਸੀ ਕੇ ਡੀ ਸੰਸਥਾਵਾਂ ਅਤੇ ਨੋਟਿੰਗਮ ਯੁਨੀਵਰਸਿਟੀ, ਯੂ.ਕੇ ਵਿਚ ਸਾਂਝ ਦੀ ਤਿਆਰੀ ਪੂਰੀ ਹੋ ਚੁੱਕੀ ਹੈ।ਚੀਫ ਖਾਲਸਾ ਦੀਵਾਨ ਨੋਟਿੰਗਮ ਯੁਨੀਵਰਸਿਟੀ ਦੇ ਸਹਿਯੋਗ ਨਾਲ ਅਪਣੀਆਂ ਸੰਸਥਾਵਾਂ ਵਿਚ ਅੰਤਰਰਾਸ਼ਟਰੀ ਮਾਨਤਾ ਪ੍ਰਾਪਤ ਪੌ੍ਰਫੈਸ਼ਨਲ ਕੋਰਸਾਂ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ ਤਾਂ ਜੋ ਸੀ.ਕੇ.ਡੀ ਵਿਦਿਆਰਥੀ ਅਪਣੇ ਤਜੱਰਬੇ ਤੇ ਕੁਸ਼ਲਤਾ ਨੂੰ ਇੰਟਰਨੈਸ਼ਨਲ ਲੈਵਲ ਤੇ ਉਜਾਗਰ ਕਰਦਿਆਂ ਵਿਦੇਸ਼ੀ ਵਿਦਿਅਕ ਸੰਸਥਾਵਾਂ ਵਿਚ ਅਸਾਨੀ ਨਾਲ ਅਪਣਾ ਸਥਾਨ ਬਣਾ ਸਕਣ।ਨੋਟਿੰਗਮ ਯੁਨੀਵਰਸਿਟੀ ਦੇ ਨੋਟਿੰਗਮ ਸਕੂਲ ਆਫ ਬਿਜਨੈਸ ਦੇ ਸੀਨੀਅਰ ਲੈਕਚਰਾਰ ਮਿ: ਮੈਥਿਊ ਵੇਲਿਸ ਤੇ ਮਿਸ ਸੇਰਾਹ ਐਕੇਲੋਲਾ 3-14 ਜੁਲਾਈ ਤੱਕ ਬਿਜਨੈਸ ਐਡਮਿਨੀਸਟਰੇਸ਼ਨ ਸੰਬੰਧਿਤ ਸਰਟੀਫੀਕੇਟ ਕੋਰਸ ਸ਼ੁਰੂ ਕਰਨ ਜਾ ਰਹੇ ਹਨ।ਜਿਸ ਤਹਿਤ ਵਿਦਿਆਰਥੀਆਂ ਨੂੰ ਸੈਮੀਨਾਰਾਂ, ਲੈਕਚਰਾਂ ਤੇ ਪ੍ਰੈਕਟੀਕਲ ਸਾਧਨਾਂ ਰਾਹੀਂ ਯੂ.ਕੇ ਦੀਆਂ ਪ੍ਰੱਮੁਖ ਯਨੀਵਰਸਿਟੀਆਂ ਦੇ ਬੈਸਟ ਬਿਜਨੈਸ ਸਕੂਲਾਂ ਵਿਚ ਪੜਾਈੇਆਂ ਜਾ ਰਹੀਆਂ ਤਕਨੀਕਾਂ ਬਾਰੇ ਦੱਸਿਆ ਜਾਵੇਗਾ।ਇਸ ਦੇ ਨਾਲ ਹੀ ਉਹਨਾਂ ਨੂੰ ਵਿਦੇਸ਼ੀ ਯੂਨੀਵਰਸਿਟੀਆਂ ਵਿਚ ਦਾਖਲੇ ਦੇ ਮਾਪਦੰਡ, ਪ੍ਰਕਿਰਿਆ, ਯੋਗਤਾ, ਪਲੇਸਮੈਂਟ ਤੇ ਹੋਰ ਸੰਬੰਧਤ ਤੱਥਾਂ ਦੀ ਜਾਣਕਾਰੀ ਦਿੱਤੀ ਜਾਵੇਗੀ।
ਚੀਫ ਖਾਲਸਾ ਦੀਵਾਨ ਮੁੱਖ ਦਫਤਰ ਵਿਖੇ ਹੋਈ ਮੀਟਿੰਗ ਦੌਰਾਨ ਚੀਫ ਖਾਲਸਾ ਦੀਵਾਨ ਪ੍ਰਧਾਨ ਚਰਨਜੀਤ ਸਿੰਘ ਚੱਢਾ, ਆਨਰੇਰੀ ਸੱਕਤਰ ਨਰਿੰਦਰ ਸਿੰਘ ਖੁਰਾਣਾ, ਵਧੀਕ ਆਨਰੇਰੀ ਸੱਕਤਰ ਨਵਪ੍ਰੀਤ ਸਿੰਘ ਸਾਹਨੀ ਨੇ ਚੀਫ ਖਾਲਸਾ ਦੀਵਾਨ ਤੇ ਨੋਟਿੰਗਮ ਯੁਨੀਵਰਸਿਟੀ ਵਿਚਕਾਰ ਸ਼ੁਰੂ ਹੋਈ ਸਾਂਝ ਲਈ ਖੁਸ਼ੀ ਦਾ ਪ੍ਰਗਟਾਵਾ ਕੀਤਾ।ਇਸ ਮੌਕੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੇ ਕਿਹਾ ਕਿ ਚੀਫ ਖਾਲਸਾ ਦੀਵਾਨ ਮੈਨੇਜਮੈਂਟ ਅਗੇ ਵੀ ਨੋਟਿੰਗਮ ਯੁਨੀਵਰਸਿਟੀ ਨਾਲ ਰਿਸਰਚ, ਡਿਊਲ ਡਿਗਰੀ ਪੋ੍ਰਗਰਾਮ, ਫੈਕਲਟੀ ਤੇ ਸਟੂਡੈਂਟ ਐਕਸਚੇਂਜ ਪ੍ਰੋਗਰਾਮਾਂ ਬਾਰੇ ਵੀ ਵਿਚਾਰ ਕਰੇਗੀ।ਉਹਨਾਂ ਆਸ ਕੀਤੀ ਕਿ ਅਜਿਹੀ ਭਾਈਵਾਲੀ ਸੀ.ਕੇ.ਡੀ ਵਿਦਿਆਰਥੀਆਂ ਲਈ ਵਿਦੇਸ਼ਾਂ ਵਿਚ ਸੁਨਿਹਰੇ ਭਵਿਖ ਬਣਾਉਣ ਵਿਚ ਲਾਭਦਾਇਕ ਸਿੱਧ ਹੋਵੇਗੀ।

Check Also

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ

ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …

Leave a Reply