Tuesday, June 23, 2026

ਪਿੰਡ ਕੱਕੜਵਾਲ ਵਿਖੇ ਵੱਖਰੀ ਕਿਸਮ ਦੀ ਤਕਨੀਕੀ ਲੈਬ “ਐਡੀਸਨ ਟੈਕ ਸੈਂਟਰ” ਦਾ ਏ.ਡੀ.ਸੀ (ਡਿਵੈਲਪਮੈਂਟ) ਸੰਗਰੂਰ ਵਲੋਂ ਨਿਰੀਖਣ

ਧੂਰੀ, 24 ਜੂਨ (ਪੰਜਾਬ ਪੋਸਟ- ਪ੍ਰਵੀਨ ਗਰਗ) – ਪਿੰਡ ਕੱਕੜਵਾਲ ਵਿਖੇ ਸਥਿਤ ਮਰਾਹੜ ਪਾਵਰ ਕੰਟਰੋਲ ਪ੍ਰਾ: ਲਿਮਿਟਡ ਵੱਲੋਂ ਪੰਜਾਬ ਵਿੱਚ ਵੱਖਰੀ ਹੀ ਕਿਸਮ PPN2406201709ਦੀ ਬਣਾਈ ਤਕਨੀਕੀ ਲੈਬ “ਐਡੀਸਨ ਟੈਕ ਸੈਂਟਰ” ਦਾ ਰਾਜਿੰਦਰ ਬਤਰਾ ਏ.ਡੀ.ਸੀ (ਡਿਵੈਲਪਮੈਂਟ) ਸੰਗਰੂਰ, ਅਤਿਨ ਗਰਗ ਮਿਸ਼ਨ ਮੈਨੈਜਰ ਪੰਜਾਬ ਸਕਿਲ ਡਿਵੈਲਪਮੈਂਟ ਚੰਡੀਗੜ, ਪਰਦੀਪ ਸਿੰਘ ਜਿਲਾ ਪ੍ਰੋਗਰਾਮ ਮੈਨੈਜਰ ਪੰਜਾਬ ਸਕਿਲ ਡਿਵੈਲਪਮੈਂਟ ਤੇ ਉਹਨਾ ਦੀ ਟੀਮ ਦੇ ਮੈਂਬਰ ਜਗਤਾਰ ਸਿੰਘ ਮੈਨੈਜਰ ਟਰੇਨਿੰਗ ਐਂਡ ਪਲੇਸਮੈਂਟ, ਗੁਰਪਰੀਤ ਸਿੰਘ ਮੈਨੈਜਰ ਸੋਸ਼ਲ ਮੋਬਲਾਈਜੇਸ਼ਨ, ਏ.ਪੀ ਸ਼ਰਮਾ ਜਨਰਲ ਮੈਨੇਜਰ, ਜੇ.ਸੈਣੀ, ਸੈਂਟਰਲ ਟੂਲ ਰੂਮ ਲੁਧਿਆਣਾ,ਉਪਿੰਦਰ ਸਿੰਘ ਸੈਂਟਰਲ ਹੈਡ ਅਤੇ ਬਲਦੇਵ ਕ੍ਰਿਸ਼ਨ, ਸੈਂਟਰਲ ਪਲਾਸਟਿਕ ਰਿਸਰਚ ਐਡ ਇੰਸਟੀਚਿਊਟ ਅੰਮ੍ਰਿਤਸਰ ਦੀਆਂ ਟੀਮਾਂ ਨੇ ਜਾਇਜ਼ਾ ਲਿਆ।ਇਸ ਦਾ ਮਕਸਦ ਇਸ ਸੰਸਥਾ ਨੂੰ ਸਰਕਾਰ ਤੋਂ ਮਾਨਤਾ ਪ੍ਰਾਪਤ ਸੰਸਥਾ ਦਾ ਦਰਜਾ ਦਿਵਾਉਣਾ ਹੈ। ਇਸ ਦੇ ਨਾਲ ਹੀ ਜਿਲ੍ਹੇ ਭਰ ਤੋਂ ਵੱਖ-ਵੱਖ ਸ਼ੋਸ਼ਲ ਕੰਮਾਂ ਨਾਲ ਜੁੜੀਆਂ ਜਥੇਬੰਦੀਆਂ ਦੇ ਵਰਕਰ ਜਿੰਨਾਂ ਦੀ ਅਗਵਾਈ ਭੁਪਿੰਦਰ ਸਿੰਘ ਤੇ ਮਾ: ਕਰਮਜੀਤ ਸਿੰਘ ਸੰਗਰੂਰ ਕਰ ਰਹੇ ਸਨ, ਨੇ ਸ਼ਿਰਕਤ ਕੀਤੀ ਤੇ ਇ੍ਹਨਾਂ ਨੇ ਵੀ ਲੋੜਵੰਦ ਤੇ ਗਰੀਬ ਬੱਚਿਆਂ ਨੂੰ ਲੈਬ ਨਾਲ ਜੋੜ ਕੇ ਪੜਾਉਣ ਦਾ ਪ੍ਰਣ ਲਿਆ।
ਲੈਬ ਦੇ ਹੈਡ ਜੈ ਸਿੰਘ ਮਰਾਹੜ ਨੇ ਦੱਸਿਆ ਕਿ ਇਸ ਲੈਬ ਤੋਂ ਇੰਜਨੀਅਰਿੰਗ ਕਾਲਜਾਂ ਦੇ ਵਿਦਿਆਰਥੀ ਪ੍ਰੈਕਟੀਕਲ ਟਰੇਨਿੰਗ ਜਿਸ ਵਿੱਚ ਕਿ ਇਲੈਕਟ੍ਰੀਕਲ, ਇਲੈਕਟਰੋਨਿਕਸ, ਰੈਫਰੀਜਰੇਸ਼ਨ-ਏਅਰਕੰਡੀਸ਼ਨਿੰਗ, ਮਕੈਨੀਕਲ ਤੇ ਕੰਪਿਊਟਰ ਵਰਗੀਆਂ ਟਰੇਡਾਂ ਦੀ ਪ੍ਰੈਕਟਕਿਲ ਟਰੇਨਿੰਗ ਦਾ ਫਾਇਦਾ ਉਠਾ ਕੇ ਨੌਕਰੀ ਦੇ ਯੋਗ ਬਣ ਸਕਦੇ ਹਨ।ਜੋ ਬੱਚੇ ਆਰਥਿਕ ਜਾਂ ਕਿਸੇ ਹੋਰ ਕਾਰਨਾਂ ਕਰਕੇ ਟੈਕਨੀਕਲ ਵਿਦਿਆ ਪ੍ਰਾਪਤ ਨਹੀ ਕਰ ਸਕੇ, ਉਹ ਵੀ ਇਸ ਲੈਬ ਤੋਂ ਥਿਊਰੀ ਤੇ ਪ੍ਰੈਕਟੀਕਲ ਟਰੇਨਿੰਗ ਨਾਲ ਟਰੇਂਡ ਹੋ ਕੇ ਉਦਯੋਗਾਂ ਵਿਚ ਆਪਣਾ ਰੋਜਗਾਰ ਪ੍ਰਾਪਤ ਕਰ ਸਕਦੇ ਹਨ।ਉਹਨਾਂ ਇਹ ਵੀ ਦੱਸਿਆ ਕਿ ਟਰੇਨਿੰਗ ਚਾਰਦੀਵਾਰੀ ਤੱਕ ਸੀਮਤ ਨਹੀ ਹੁੰਦੀ ਕਿਉਂਕਿ ਉਨਾਂ ਦੀ ਟੀਮ ਆਪਣੇ ਤੋਂ ਇਲਾਵਾ ਲਗਾਤਾਰ ਹੋਰ ਫੈਕਟਰੀਆਂ ਦਾ ਕੰਮ ਵੀ ਵੇਖਦੀ ਹੈ।ਇਸ ਲਈ ਇੰਜਨੀਅਰ ਬਹੁਤ ਸਾਰੀਆਂ ਫੈਕਟਰੀਆਂ ਦੇ ਮਾਹਿਰ ਹਨ।ਟੀਮ ਦੇ ਨਾਲ ਹੀ ਟਰੇਨਿੰਗ ਕਰ ਰਹੇ ਬੱਚੇ ਵੀ ਜਾਂਦੇ ਹਨ।ਇਸ ਲਈ ਨਾਲ ਹੀ ਇੰਨਾਂ ਨੂੰ ਵੀ ਵੱਖ-ਵੱਖ ਫੈਕਟਰੀਆਂ ਦੀ ਤਕਨੀਕੀ ਜਾਣਕਾਰੀ ਵੀ ਮਿਲਦੀ ਰਹਿੰਦੀ ਹੈ।ਉਨਾਂ ਕਿਹਾ ਕਿ ਹੁਣ ਤੱਕ ਸੈਂਕੜੇ ਵਿਦਿਆਰਥੀ ਕੰਮ ਸਿੱਖ ਕੇ ਆਪਣੇ ਰੋਜਗਾਰ `ਤੇ ਲੱਗ ਚੁੱਕੇ ਹਨ।ਮਰਾਹੜ ਪਾਵਰ ਕੰਟਰੋਲ ਪ੍ਰਾਈਵੇਟ ਲਿਮਿਟਡ ਦਾ ਮਕਸਦ ਉੱਚ ਸਿਖਿਆ ਪ੍ਰਾਪਤ ਵਿਦਿਆਰਥੀਆਂ ਦੇ ਨਾਲ ਨਾਲ ਗਰੀਬ ਤੇ ਬੇਸਹਾਰਾ ਬੱਚਿਆਂ ਨੂੰ ਤਕਨੀਕੀ ਤੌਰ `ਤੇ ਮਾਹਿਰ ਬਣਾ ਕੇ ਰੋਜ਼ਗਾਰ ਤੇ ਲਗਾਉਣਾ ਹੈ।

Check Also

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ

ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …

Leave a Reply