ਬਠਿੰਡਾ, 25 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸ਼ਹਿਰ ਦੇ ਗੁਰਦੁਆਰਾ ਸੰਗਤ ਸਿਵਲ ਸਟੇਸ਼ਨ ਦੀਆਂ ਚੋਣਾਂ ਤਿੰਨ ਸਾਲਾਂ ਲਈ 2017 ਤੋਂ 2020
ਕਰਵਾਈ ਜਾ ਰਹੀ ਹੈ। ਜੋ ਉਮੀਦਵਾਰ ਧਿਰਾਂ ਚੋਣ ਲੜ ਰਹੀਆਂ ਹਨ, ਉਨਾਂ ਦੇ ਕਰਮਵਾਰ ਉਮੀਦਵਾਰ ਪ੍ਰਧਾਨਗੀ ਲਈੇ ਮਨੋਹਰ ਸਿੰਘ ਚੋਣ ਨਿਸ਼ਾਨ ਛੱਤਰੀ ਅਤੇ ਪਰਮਜੀਤ ਸਿੰਘ ਸੇਖੋਂ ਚੋਣ ਨਿਸ਼ਾਨ ਪੌੜੀ, ਮੀਤ ਪ੍ਰਧਾਨ ਲਈ ਭੁਪਿੰਦਰ ਸਿੰਘ ਚਹਿਲ ਚੋਣ ਨਿਸ਼ਾਨ ਪੌੜੀ, ਅਤੇ ਅੰਮਿ੍ਰਤਪਾਲ ਸਿੰਘ ਮਿੰਟਾ ਚੋਣ ਨਿਸ਼ਾਨ ਛੱਤਰੀ, ਸਕੱਤਰ ਲਈ ਮਿੱਠੂ ਸਿੰਘ ਬਰਾੜ ਚੋਣ ਨਿਸ਼ਾਨ ਪੌੜੀ ਅਤੇ ਬਲਦੇਵ ਸਿੰਘ ਚੋਣ ਨਿਸ਼ਾਨ ਛੱਤਰੀ, ਜੁਆਇੰਟ ਸਕੱਤਰ ਲਈ ਸਰੂਪ ਸਿੰਘ ਸਿੱਧ ਚੋਣ ਨਿਸ਼ਾਨ ਪੌੜੀ ਅਤੇ ਹਰਜੀਤ ਸਿੰਘ ਚੋਣ ਨਿਸ਼ਾਨ ਛੱਤਰੀ, ਖਜ਼ਾਨਚੀ ਲਈ ਕਰਨੈਲ ਸਿੰਘ ਚੋਣ ਨਿਸ਼ਾਨ ਪੌੜੀ,ਅਤੇ ਸਰਬਜੀਤ ਸਿੰਘ ਚੋਣ ਨਿਸ਼ਾਨ ਛੱਤਰੀ ਨਾਲ ਮੈਦਾਨ ਵਿਚ ਹਨ। ਖਬਰ ਲਿਖਣ ਤੱਕ ਵੋਟਰਾਂ ਨੇ ਆਪਣੀ ਵੋਟ ਮੱਤ ਦਾ ਪ੍ਰਯੋਗ 60 ਪ੍ਰਤੀਸ਼ਤ ਕੀਤਾ। ਕੁੱਲ 2764 ਵੋਟਾਂ ਹਨ।ਇਸ ਚੋਣ ਪ੍ਰਕਿਰਿਆ ਦੀ ਨਿਗਰਾਨੀ ਕਰਨ ਵਾਲੇ ਕੁਲਵਿੰਦਰ ਸਿੰਘ ਹੇਅਰ ਰਿਟਰਨਿੰਗ ਅਫਸਰ, ਮਨਪ੍ਰੀਤ ਸਿੰਘ ਵਕੀਲ ਅਤੇ ਗੁਰਬਿੰਦਰ ਸਿੰਘ ਵਕੀਲ ਹਨ। ਵੋਟਰਾਂ ’ਚ ਵੋਟ ਪਾਉਣ ਦਾ ਕਾਫ਼ੀ ਉਤਸ਼ਾਹ ਵੇਖਿਆ ਗਿਆ, ਬੁਜ਼ਰਗ ਮਾਤਾ ਜੋ ਕਿ ਹੱਥਾਂ ਅਤੇ ਪੈਰਾਂ ਤੋਂ ਲਚਾਰ ਸੀ ਉਸ ਨੇ ਵੀ ਵੋਟ ਪਾਉਣ ਲਈ ਆਪਣੇ ਬੇਟੇ ਨਾਲ ਵੀਲ੍ਹਚੇਅਰ ’ਤੇ ਆਈ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media