ਬਠਿੰਡਾ, 25 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸ੍ਰੋਮਣੀ ਕਮੇਟੀ ਵਲੋਂ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਧਰਮ ਪ੍ਰਚਾਰ ਲਹਿਰ ਨੂੰ ਹੋਰ ਪ੍ਰਫੁਲਿਤ ਕਰਨ ਸਬੰਧੀ ਜੋ
ਪ੍ਰੋਗਰਾਮ ਅਰੰਭੇ ਜਾ ਰਹੇ ਹਨ।ਉਨਾਂ ਨੂੰ ਚੜਦੀ ਕਲਾਂ ’ਚ ਲਿਜਾਣ ਲਈ ਸ਼ਹਿਰ ਦਿਹਾਤੀ ਦੀ ਬੀਬੀ ਜੋਗਿੰਦਰ ਕੌਰ ਕਾਰਜਕਾਰਣੀ ਕਮੇਟੀ ਮੈਂਬਰ ਵਲੋਂ ਗੁਰੂ ਘਰਾਂ ਤੋਂ ਇਲਾਵਾ ਧਾਰਮਿਕ ਸਭਾ ਸੁਸਾਇਟੀਆਂ ਨਾਲ ਮੀਟਿੰਗਾਂ ਦੀ ਦੌਰ ਸ਼ੁਰੂ ਕੀਤਾ ਗਿਆ।ਸ਼ਹਿਰੀ ਸ਼੍ਰੋਮਣੀ ਕਮੇਟੀ ਮੈਂਬਰ ਬਾਹਰ ਦੋਰੇ ’ਤੇ ਗਏ ਹੋਣ ਕਰਕੇ ਉਨਾਂ ਦੀ ਥਾਂ ’ਤੇ ਬੀਬੀ ਜੋਗਿੰਦਰ ਕੌਰ ਮੀਟਿੰਗਾਂ ਨੂੰ ਸੰਬੋਧਨ ਕਰਦੇ ਆ ਰਹੇ ਹਨ। ਹੁਣ ਤੱਕ ਉਹ ਸ਼ਹਿਰ ਦੀਆਂਕਈ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਨਾਲ ਮੀਟਿੰਗ ਕਰ ਚੁੱਕੇ ਹਨ। ਸ੍ਰੋਮਣੀ ਕਮੇਟੀ ਵਲੋਂ ਜੋ ਪ੍ਰਚਾਰਕ ਜਿਲਾ ਬਠਿੰਡਾ ਵਿਖੇ ਧਰਮ ਪ੍ਰਚਾਰ ਲਹਿਰ ਸਬੰਧੀ ਗੁਰਦੁਆਰਾ ਸਾਹਿਬਾਨਾਂ ’ਚ ਕਥਾ ਵਿਚਾਰ ਨਾਲ ਸੰਗਤਾ ਨੂੰ ਜੋੜ ਰਹੇ ਹਨ।ਉਨਾਂ ਅੱਜ ਦੇ ਅੰਮਿ੍ਰਤ ਵੇਲੇ ਦੇ ਸਮਾਗਮਾਂ ਦੋਰਾਨ ਗੁਰਦੁਆਰਾ ਥਰਮਲ ਕਲੋਨੀ ਅਤੇ ਐਨ.ਐਫ.ਐਲ ਕਲੋਨੀ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਦਿਹਾੜੇ ’ਤੇ ਸੰਗਤਾਂ ਨੂੰ ਇਤਿਹਾਸ ਸਰਵਨ ਕਰਵਾਇਆ। ਉਨਾਂ ਦੱਸਿਆ ਗਿਆ ਕਿ ਇਸ ਲਹਿਰ ਤਹਿਤ ਜਿਲੇ ਦੇ ਹਰ ਇਕ ਪਿੰਡ-ਪਿੰਡ ਵਿਚ ਗੁਰਮਤਿ ਸਮਾਗਮ ਕਰਵਾਏ ਜਾਣਗੇ।ਜਿਸ ਵਿਚ ਸਿੰਘ ਸਾਹਿਬਾਨ,ਉੱਚ ਕੋਟੀ ਦੇ ਰਾਗੀ, ਢਾਡੀ, ਕਵੀਸ਼ਰੀ ਜਥਿਆਂ ਤੋਂ ਇਲਾਵਾ ਸਿੱਖ ਕੌਮ ਦੇ ਮਹਾਨ ਵਿਦਵਾਨ ਅਤੇ ਕਥਾਵਾਚਕ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਨਾਲ ਸੰਗਤਾਂ ਨੂੰ ਗੁਰਬਾਣੀ ਅਤੇ ਗੁਰ ਇਤਿਹਾਸ ਤੋਂ ਜਾਣੂ ਕਰਵਾਉਣਗੇ।ਇਨਾਂ ਸਮਾਗਮਾਂ ਦੀ ਅਰੰਭਾ 1 ਜੁਲਾਈ ਤੋਂ ਸਵੇਰੇ 10 ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਕੀਤੀ ਜਾ ਰਹੀ ਹੈ। ਇਸ ਮੌਕੇ ਪ੍ਰਚਾਰਕ ਰਵਿੰਦਰਪਾਲ ਸਿੰਘ ਗੁਰੂਸਰ ਸੁਧਾਰ, ਹਰਵਿੰਦਰ ਸਿੰਘ ਗੁਰਦੁਆਰਾ ਸਾਹਿਬ ਲੋਹਗੜ ਸਾਹਿਬ ਦੀਨਾ, ਮੀਤ ਮੈਨੇਜਰ ਗੁਰਤੇਜ ਸਿੰਘ ਵੀ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media