Tuesday, July 21, 2026

ਖ਼ਾਲਸਾ ਕਾਲਜ ਗਰਲਜ਼ ਸੀਨੀ: ਸੈਕੰ: ਸਕੂਲ ’ਚ ਲਾਇਆ ਸਮਰ ਕੈਂਪ

ਅੰਮ੍ਰਿਤਸਰ, 30 ਜੂਨ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਚੈਰੀਟੇਬਲ ਸੋਸਾਇਟੀ ਦੀ ਰਹਿਨੁਮਾਈ ਹੇਠ ਚਲ ਰਿਹਾ ਖ਼ਾਲਸਾ ਕਾਲਜ PPN3006201708ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਮਰ ਕੈਂਪ ਪ੍ਰਿੰਸੀਪਲ ਸ੍ਰੀਮਤੀ ਤੇਜਿੰਦਰ ਕੌਰ ਬਿੰਦਰਾ ਦੇ ਸਹਿਯੋਗ ਨਾਲ ਸਕੂਲ ਦੀ ਡੀ.ਪੀ.ਈ ਅਧਿਆਪਕਾ ਸੰਦੀਪ ਕੌਰ ਅਤੇ ਨਿਪੁੰਨ ਕੋਚਾਂ ਦੀ ਹਾਜ਼ਰੀ ਹੇਠ ਲਗਾਇਆ ਗਿਆ।
ਕੈਂਪ ’ਚ ਵੱਖ-ਵੱਖ ਖੇਡਾਂ ਜਿਵੇਂ ਕਿ ਜਿਮਨਾਸਟਿਕ, ਸਾਫ਼ਟਬਾਲ, ਹਾਕੀ, ਗੱਤਕਾ, ਬੇਸਬਾਲ, ਫੈਨਸਿੰਗ, ਐਥਲੈਟਿਕ ਆਦਿ ਗੇਮਾਂ ਦਾ ਆਯੋਜਨ ਕੀਤਾ ਗਿਆ। ਜਿਸ ’ਚ ਤੀਸਰ ਤੋਂ 12ਵੀਂ ਕਲਾਸ ਦੇ ਵਿਦਿਆਰਥੀਆਂ ਨੇ ਵੱਧ ਚੜ੍ਹਕੇ ਉਤਸ਼ਾਹ ਨਾਲ ਭਾਗ ਲਿਆ।ਇਸ ਮੌਕੇ ਪ੍ਰਿੰ: ਬਿੰਦਰਾ ਨੇ ਸਮਰ ਕੈਂਪ ਦੀ ਮਹੱਤਤਾ ਬਾਰੇ ਜਾਣੂ ਕਰਵਾਉਂਦਿਆ ਕਿਹਾ ਕਿ ਅਜਿਹਾ ਮਾਹੌਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਜਰੂਰੀ ਹੈ ਅਤੇ ਸਮੇਂ ਦੀ ਨਜਾਕਤ ਨੂੰ ਭਾਂਪਦਿਆ ਹਰੇਕ ਸਕੂਲ ’ਚ ਇਹੋ ਜਿਹੇ ਸਮਰ ਕੈਂਪ ਸਮੇਂ-ਸਮੇਂ ਆਯੋਜਿਤ ਹੋਣੇ ਚਾਹੀਦੇ ਹਨ।

 

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply