Tuesday, September 29, 2026

ਸਿੱਖਿਆ ਸੰਸਾਰ

ਖਾਲਸਾ ਕਾਲਜ ਇੰਜੀਨੀਅਰਿੰਗ ਵਿਖੇ 24 ਪੀ.ਬੀ ਬਟਾਲੀਅਨ ਵਲੋਂ ‘ਪ੍ਰਿੰਸੀਪਲ ਕਨਕਲੇਵ’

ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ ਵਿਖੇ 24 ਪੀ.ਬੀ ਬਟਾਲੀਅਨ ਵਲੋਂ ‘ਪ੍ਰਿੰਸੀਪਲ ਕਨਕਲੇਵ’ ਦਾ ਆਯੋਜਨ ਕੀਤਾ ਗਿਆ।ਇਸ ਮੀਟਿੰਗ ’ਚ ਜ਼ਿਲੇ੍ਹ ਦੇ 30 ਕਾਲਜਾਂ ਦੇ ਪ੍ਰਿੰਸੀਪਲ, ਏ.ਐਨ.ਓ ਅਤੇ ਸੀ.ਟੀ.ਓ ਨੇ ਭਾਗ ਲਿਆ।ਕਰਨਲ ਅਲੋਕ ਧਾਮੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੀਟਿੰਗ ਦਾ ਮਕਸਦ ਐਨ.ਸੀ.ਸੀ ਬਾਰੇ ਜਾਣਕਾਰੀ ਫੈਲਾਉਣਾ ਸੀ।ਉਨ੍ਹਾਂ ਕਿਹਾ ਕਿ ਹਰ ਸਾਲ ਐਨ.ਸੀ.ਸੀ …

Read More »

ਚਹਿਲ ਵਲੋਂ ਵਿਦਿਆਰਥਣਾਂ ਜਸਪ੍ਰੀਤ ਕੌਰ ਤੇ ਨਵਦੀਪ ਕੌਰ ਦਾ ਸਨਮਾਨ

ਭੀਖੀ, 9 ਅਪ੍ਰੈਲ (ਕਮਲ ਜ਼ਿੰਦਲ) – ਪਿਛਲੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪੰਜਵੀਂ ਜਮਾਤ ਦੇ ਐਲਾਨੇ ਨਤੀਜਿਆਂ ਵਿਚ ਪੰਜਾਬ `ਚੋਂ ਪਹਿਲੇ ਅਤੇ ਦੂਸਰੇ ਸਥਾਨ ‘ਤੇ ਆਈਆਂ ਜਿਲ੍ਹਾ ਮਾਨਸਾ ਦੇ ਪਿੰਡ ਰੱਲਾ ਦੀਆਂ ਵਿਦਿਆਰਥਣਾਂ ਜਸਪ੍ਰੀਤ ਕੌਰ ਅਤੇ ਨਵਦੀਪ ਕੌਰ ਨੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਮ ਰੋਸ਼ਨ ਕੀਤਾ।ਕਾਂਗਰਸੀ ਲੀਡਰ ਚੁਸਪਿੰਦਰਬੀਰ ਸਿੰਘ ਚਹਿਲ ਵਲੋਂ ਬੱਚਿਆਂ ਦੇ ਘਰ ਜਾ ਕੇ ਉਹਨਾਂ ਦੇ …

Read More »

ਬੱਚਿਆਂ ਦੇ ਸੁਨਿਹਰੀ ਭਵਿੱਖ ਲਈ ਗੁਰਦੁਆਰਾ ਸਾਹਿਬ ਕਰਵਾਈ ਅਰਦਾਸ

ਭੀਖੀ, 9 ਅਪ੍ਰੈਲ (ਕਮਲ ਜ਼ਿੰਦਲ) – ਭੀਖੀ ਇਲਾਕੇ ਦੀ ਵਿੱਦਿਆ ਦੇ ਖੇਤਰ ਵਿੱਚ ਮੋਹਰੀ ਸੰਸਥਾ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਸੀਨੀ. ਸਕੈ. ਸਕੂਲ ‘ਚ ਪੰਜਵੀ ਕਲਾਸ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ।ਪੰਜਵੀਂ ਕਲਾਸ ਦੇ ਨਤੀਜੇ ਵਿੱਚ ਸਕੂਲ ਇਲਾਕੇ ਵਿੱਚ ਮੋਹਰੀ ਰਿਹਾ ਹੈ।90 ਪ੍ਰਤੀਸ਼ਤ ਤੋਂ ਵੱਧ ਅੰਕ ਲੈਣ ਵਾਲੇ ਵਿਦਿਆਰਥੀਆਂ ਨੂੰ ਸਕੂਲ ਪ੍ਰਿੰਸੀਪਲ ਅਤੇ ਸਮੂਹ ਸਟਾਫ ਵਲੋਂ ਮੈਡਲਾਂ ਨਾਲ ਸਨਮਾਨਿਤ ਕੀਤਾ।ਸਾਰੇ …

Read More »

ਆਰਕੀਟੈਕਚਰ ਵਿਭਾਗ ਨੇ ਜਿੱਤੀ ਯੂਨੀਵਰਸਿਟੀ ‘ਜਸ਼ਨ 2023’ ਦੀ ਓਵਰਆਲ ਚੈਂਪੀਅਨਸ਼ਿਪ

ਪੁਰੂ ਸਹਦੇਵ ਗੱਭਰੂ ਜਸ਼ਨ 2023 ਅਤੇ ਸਨੇਹਲ ਗੋਇਲ ਮੁਟਿਆਰ ਜਸ਼ਨ 2023 ਐਲਾਨੇ ਗਏ ਅੰਮ੍ਰਿਤਸਰ, 8 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਦਾ ਅੰਤਰ-ਵਿਭਾਗੀ ਸਭਿਆਚਾਰਕ ਚਾਰ ਰੋਜ਼ਾ ਮੁਕਾਬਲਾ ‘ਜਸ਼ਨ-2023` ਅੱਜ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿੱਚ ਗਿੱਧੇ ਦੀ ਧਮਾਲ ਨਾਲ ਸੰਪੰਨ ਹੋ ਗਿਆ।ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀ-ਕਲਾਕਾਰਾਂ ਨੇ ਇਸ ਵਿੱਚ ਵੱਡੀ ਗਿਣਤੀ ‘ਚ ਹਿੱਸਾ ਲਿਆ । ਜਸ਼ਨ …

Read More »

ਨੈਸ਼ਨਲ ਕਾਲਜ ਦੇ ਵਿਦਿਆਰਥੀਆਂ ਨੇ ਇਕ ਰੋਜ਼ਾ ਵਿੱਦਿਅਕ ਟੂਰ ਲਗਾਇਆ

ਭੀਖੀ, 8 ਅਪ੍ਰੈਲ (ਕਮਲ ਜ਼ਿੰਦਲ) – ਸਥਾਨਕ ਨੈਸ਼ਨਲ ਕਾਲਜ ਭੀਖੀ ਦੇ ਫਾਈਨਲ ਕਲਾਸ ਦੀਆਂ ਲੜਕੀਆਂ ਦਾ ਇੱਕ ਰੋਜ਼ਾ ਵਿੱਦਿਅਕ ਟੂਰ ਅਗਰੋਹਾ ਧਾਮ ਹਿਸਾਰ ਅਤੇ ਗੁਰੁਦਆਰਾ ਸ਼੍ਰੀ ਝਾੜ ਸਾਹਿਬ ਫਤਿਹਾਬਾਦ ਵਿਖੇ ਕਾਲਜ ਵਲੋਂ ਫ਼ਰੀ ਵਿਚ ਲਿਜਾਇਆ ਗਿਆ।ਕਾਲਜ ਪ੍ਰਿੰਸੀਪਲ ਡਾ ਐਮ.ਕੇ ਮਿਸ਼ਰਾ ਨੇ ਦੱਸਿਆ ਕਿ ਇਸ ਟੂਰ ਵਿੱਚ ਕਾਲਜ ਦੀਆਂ ਬੀ.ਏ ਬੀ.ਐਡ, ਬੀ.ਕਾਮ, ਬੀ.ਸੀ.ਏ ਅਤੇ ਬੀ.ਏ ਫਾਈਨਲ ਕਲਾਸ ਦੀਆਂ ਸਿਰਫ਼ ਲੜਕੀਆਂ ਨੂੰ …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ.ਟੀ. ਰੋਡ ਵਿਖੇ ਵਿਸ਼ਵ ਸਿਹਤ ਦਿਵਸ ਮਨਾਇਆ

ਅੰਮ੍ਰਿਤਸਰ, 8 ਅਪ੍ਰੈਲ (ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਦੇ ਮੁੱਖ ਅਦਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ.ਟੀ ਰੋਡ ਵਿਖੇ ਅੱਜ ਸੀਨੀਅਰ ਵਿੰਗ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਲੋਂ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ।ਇਸ ਵਿੱਚ ਸੱਤਵੀਂ ਅਤੇ ਅੱਠਵੀਂ ਜਮਾਤ ਦੇ ਵਿਦਿਆਰਥੀਆ ਦੇ ਪੋਸਟਰ ਬਣਾਉਣ ਦੇ ਮੁਕਾਬਲੇ ਕਰਵਾਏ ਗਏ।ਸਕੂਲ ਦੀ ਮਨੋਵਿਗਿਆਨ ਅਧਿਆਪਕਾ ਖੁਸ਼ਪਾਲ ਕੌਰ ਨੇ ‘ਸਾਰਿਆਂ ਲਈ ਸਿਹਤ’ ਵਿਸ਼ੇ …

Read More »

ਡੀ.ਏ.ਵੀ ਪਬਲਿਕ ਸਕੂਲ ਨੇ ਧਾਰਮਿਕ ਭਾਵਨਾ ਨਾਲ ਮਨਾਇਆ ਸਥਾਪਨਾ ਦਿਵਸ

ਅੰਮ੍ਰਿਤਸਰ, 8 ਅਪ੍ਰੈਲ (ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿਖੇ ਸਕੂਲ ਦਾ ਸਥਾਪਨਾ ਦਿਵਸ ਮਨਾਉਂਦੇ ਹੋਏ ਹਵਨ ਯੱਗ ਦਾ ਆਯੋਜਨ ਕੀਤਾ ਗਿਆ ਤਾਂ ਜੋ ਉਸ ਪਰਮ ਪਿਤਾ ਪਰਮਾਤਮਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਜਾ ਸਕੇ।ਹਵਨ ਵਿੱਚ ਮੰਤਰਾਂ ਦਾ ਉਚਾਰਨ ਕਰਦੇ ਹੋਏ ਉਥੇ ਬੈਠੇ ਸਭ ਨੇ ਸਕੂਲ ਦੇ ਯਸ਼, ਸਫ਼ਲਤਾ ਅਤੇ ਸਭ ਦੀ ਚੰਗੀ ਸਿਹਤ ਦੇ ਲਈ ਰੱਬ ਨੂੰ …

Read More »

ਬੋਰਡ ਦੇ ਪੰਜਵੀਂ ਦੀ ਪ੍ਰੀਖਿਆ ‘ਚ ਨਿਊ ਫਲਾਵਰਜ਼ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

ਅੰਮ੍ਰਿਤਸਰ, 7 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਪੰਜਵੀ ਦੇ ਐਲਾਨੇ ਗਏ ਨਤੀਜੇ ‘ਚ ਨਿਊ ਫਲਾਵਰਜ਼ ਪਬਲਿਕ ਸੀ. ਸੈਕੰ. ਸਕੂਲ ਦੇ ਵਿਦਿਆਰਥੀ ਜੈਦੀਪ ਸਿੰਘ ਨੇ 500 ਚੋਂ 500 ਅੰਕ ਲੈ ਕੇ ਅੱਵਲ ਸਥਾਨ ਹਾਸਲ ਕਰਕੇ ਪੰਜਾਬ ਪੱਧਰ ‘ਤੇ ਮੈਰਿਟ ਹਾਸਲ ਕੀਤੀ ਹੈ।ਵਰੁਣਪ੍ਰੀਤ ਕੌਰ ਨੇ 99.4% ਲੈ ਕੇ ਦੂਜਾ, ਸਿਮਰਨਜੀਤ ਕੌਰ ਅਤੇ ਰਾਜਬੀਰ ਕੌਰ ਨੇ 99% ਲੈ ਕੇ …

Read More »

ਖ਼ਾਲਸਾ ਕਾਲਜ ਵੂਮੈਨ ਦੀ ਵਿਦਿਆਰਥਣ ਨੇ ‘ਲੋਕ ਗੀਤ’ ਮੁਕਾਬਲੇ ’ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 7 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਕਰਤਾਰਪੁਰ ਵਿਖੇ ਇੰਡੀਅਨ ਕਲਚਰ ਐਸੋਸੀਏਸ਼ਨ ਵਲੋਂ 37ਵਾਂ ‘ਸਰਵ ਭਾਰਤੀ ਲੋਕ-ਕਲਾਵਾਂ ਮੌਕੇ ਪਹਿਲੇ ਸਥਾਨ ਨਾਲ ਟਰਾਫ਼ੀ ਅਤੇ ਰਾਸ਼ੀ ਹਾਸਲ ਕਰ ਕੇ ਕਾਲਜ, ਮਾਪਿਆਂ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੇ ਵਿਦਿਆਰਥਣ ਨੂੰ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਕਾਲਜ ਦੇ ਸੰਗੀਤ ਵਿਭਾਗ ਦੀ ਵਿਦਿਆਰਥਣ …

Read More »

ਫੀਸਾਂ, ਕਿਤਾਬਾਂ ਤੇ ਵਰਦੀ ਦੇ ਮਨਮਰਜ਼ੀ ਵਾਧੇ ਦੀਆਂ ਸ਼ਿਕਾਇਤਾਂ ਬਾਰੇ ਜ਼ਿਲ੍ਹਾ ਪੱਧਰੀ ਕਮੇਟੀ ਦਾ ਗਠਨ

ਪ੍ਰਾਪਤ ਸ਼ਿਕਾਇਤਾਂ ਦੇ ਅਧਾਰ ‘ਤੇ ਹੋਵੇਗੀ ਜਾਂਚ- ਡੀ.ਈ.ਓ ਯੁਗਰਾਜ ਸਿੰਘ ਅੰਮ੍ਰਿਤਸਰ, 7 ਅਪ੍ਰੈਲ (ਸੁਖਬੀਰ ਸਿੰਘ) – ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਵਲੋਂ ਜਾਰੀ ਹਦਾਇਤਾਂ ਅਨੁਸਾਰ ਪ੍ਰਾਈਵੇਟ ਸਕੂਲਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਚਾਰ ਮੈਂਬਰੀ ਟਾਸਕ ਫੋਰਸ ਕਮੇਟੀ ਦਾ ਗਠਨ ਕੀਤਾ ਗਿਆ।ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਕਿ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਇੰਨ ਬਿੰਨ ਪਾਲਣਾ …

Read More »