Wednesday, July 30, 2025
Breaking News

ਯੂਨੀਵਰਸਿਟੀ ਵਲੋਂ ਜੀ-20 “ਯੂਨੀਵਰਸਿਟੀ ਕਨੈਕਟ” ਲੈਕਚਰ ਸੀਰੀਜ਼ ਤਹਿਤ ਲੇਖ ਮੁਕਾਬਲੇ

ਅੰਮ੍ਰਿਤਸਰ, 28 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ‘ਜੀ-20 ਯੂਨੀਵਰਸਿਟੀ ਕਨੈਕਟ’ ਲੈਕਚਰ ਸੀਰੀਜ਼ ਤਹਿਤ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਅੱਜ ਇਥੇ ਲੇਖ ਲਿਖਣ ਮੁਕਾਬਲੇ ਦਾ ਆਯੋਜਨ ਕੀਤਾ ਗਿਆ।ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਅਤੇ ਪ੍ਰੋਫੈਸਰ ਪ੍ਰੀਤ ਮਹਿੰਦਰ ਸਿੰਘ ਬੇਦੀ ਡੀਨ ਸਟੂਡੈਂਟਸ ਵੈਲਫੇਅਰ ਦੀ ਅਗਵਾਈ ਵਿੱਚ ਹੋਏ ਲੇਖ ਮੁਕਾਬਲੇ ਦਾ ਵਿਸ਼ਾ ਜੀ-20 ਅਤੇ ਭਾਰਤ ਦੀ ਪ੍ਰੈਜ਼ੀਡੈਂਸੀ ਦੇ ਥੀਮ ਹੇਠ ‘ਕਮਿਊਨਿਟੀ ਪਾਰਟਿਸੀਪੇਸ਼ਨ ਐਂਡ ਇਨਕਲੂਸਿਵ ਡਿਵੈਲਪਮੈਂਟ’ ਸੀ।ਲੈਕਚਰ ਥੀਏਟਰ ਭਵਨ ਵਿਖੇ ਕਰਵਾਏ ਗਏ ਇਸ ਸਮਾਗਮ ਦੌਰਾਨ ਪ੍ਰੋ. ਸ਼ਾਲਿਨੀ ਬਹਿਲ ਡੀਨ ਕਾਲਜ ਵਿਕਾਸ ਕੌਂਸਲ ਵਿਸ਼ੇਸ਼ ਤੌਰ `ਤੇ ਹਾਜ਼ਰ ਸਨ।ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਸੁਨੀਲ, ਹਿੰਦੀ ਵਿਭਾਗ, ਡਾ. ਉਜਲ ਜੀਤ, ਅੰਗਰੇਜ਼ੀ ਵਿਭਾਗ ਅਤੇ ਡਾ. ਮਨਜਿੰਦਰ ਸਿੰਘ, ਪੰਜਾਬੀ ਅਧਿਐਨ ਵਿਭਾਗ ਨੇ ਭਾਗ ਲੈਣ ਵਾਲਿਆਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਦੀ ਜਾਣ-ਪਛਾਣ ਕਰਵਾਈ।
ਇਸ ਲੇਖ ਮੁਕਾਬਲੇ ਵਿੱਚ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਅਤੇ ਖੇਤਰ ਦੇ ਵੱਖ-ਵੱਖ ਕਾਲਜਾਂ ਦੇ ਕੁੱਲ 65 ਪ੍ਰਤੀਭਾਗੀਆਂ ਨੇ ਰਜਿਸਟਰ ਕੀਤਾ ਕਰਕੇ ਭਾਗ ਲਿਆ।ਇਸ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਯੂਨੀਵਰਸਿਟੀ ਤਰਫ਼ੋਂ ਸ਼ਾਮਲ ਸਾਰੀਆਂ ਟੀਮਾਂ, ਵਿਦਿਆਰਥੀ, ਵਲੰਟੀਅਰ ਤੇ ਹੋਰ ਸਟਾਫ਼ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …