ਨਵੀ ਦਿੱਲੀ, 20, ਨਵੰਬਰ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ 22 ਅਤੇ 23 ਨਵੰਬਰ (7 ਅਤੇ 8 ਮੱਘਰ, ਸੰਮਤ ਨਾਨਕਸ਼ਾਹੀ 550) ਵੀਰਵਾਰ ਅਤੇ ਸ਼ੁਕਰਵਾਰ, ਦਾ ਦੋ-ਦਿਨਾ ਪ੍ਰੋਗਰਾਮ ਉਲੀਕਿਆ ਗਿਆ ਹੈ।ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਨੇ ਦਸਿਆ ਕਿ ਵੀਰਵਾਰ …
Read More »ਰਾਸ਼ਟਰੀ / ਅੰਤਰਰਾਸ਼ਟਰੀ
‘ਵਾਰਿਸ ਵਿਰਸੇ ਦੇ’ ਨਾਂ ਦੀ ਜਥੇਬੰਦੀ ਪੰਜਾਬੀ ਬੋਲੀ ਤੇ ਵਿਰਸੇ ਦੀ ਕਰੇਗੀ ਰਾਖੀ
ਨਵੀਂ ਦਿੱਲੀ, 19 ਨਵੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬੀ ਬੋਲੀ ਅਤੇ ਵਿਰਸੇ ਨੂੰ ਸੰਭਾਲਣ ਲਈ ਵੱਖ-ਵੱਖ ਖੇਤਰਾਂ ’ਚ ਕਾਰਜ ਕਰ ਰਹੇ ਭਾਸ਼ਾ ਅਤੇ ਸੰਗੀਤ ਪ੍ਰੇਮੀਆਂ ਨੇ ‘ਵਾਰਿਸ ਵਿਰਸੇ ਦੇ’ ਨਾਂ ’ਤੇ ਗੈਰ ਸਿਆਸੀ ਜੱਥੇਬੰਦੀ ਬਣਾਈ ਹੈ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਡੀ-ਬਲਾਕ, ਟੈਗੋਰ ਗਾਰਡਨ ਵਿਖੇ ਭਾਸ਼ਾ ਪ੍ਰੇਮੀਆਂ ਦੀ ਹੋਈ ਪਲੇਠੀ ਇੱਕਤਰਤਾ ਦੌਰਾਨ ਪੰਜਾਬੀ ਭਾਸ਼ਾ ਦਾ ਪ੍ਰਚਾਰ-ਪ੍ਰਸਾਰ ਕਰਨ ਤੇ ਪੰਜਾਬੀ ਸਾਹਿਤ …
Read More »ਲਾਇਨ ਸੁਖਵਿੰਦਰ ਸਿੰਘ ਨਰੂਲਾ ਦਾ ਸਿਡਨੀ `ਚ ਸਨਮਾਨ
ਅੰਮ੍ਰਿਤਸਰ, 18 ਨਵੰਬਰ (ਪੰਜਾਬ ਪੋਸਟ ਬਿਊਰੋ) – ਲਾਇਨਜ਼ ਕਲ੍ੱਬ ਅੰਮ੍ਰਿਤਸਰ ਗੋਲਡਨ ਟੈੰਪਲ ਦੇ ਪ੍ਰਧਾਨ ਸੁਖਵਿੰਦਰ ਸਿੰਘ ਨਰੂਲਾ ਦਾ ਪਿਛਲੇ ਦਿਨੀਂ ਸਿਡਨੀ ਦੌਰੇ ਦੌਰਾਨ ੳੋੁਥੋਂ ਦੀ ਲਾਇਨਜ਼ ਕਲੱਬ ਬਲੈਕ ਟਾਊਨ ਸਿਟੀ ਵਲੋਂ ਸਨਮਾਨਿਤ ਕੀਤਾ ਗਿਆ।ਅੰਮ੍ਰਿਤਸਰ ਵਾਪਸ ਪਰਤੇ ਲਾਇਨ ਨਰੂਲਾ ਨੇ ਕਿਹਾ ਕਿ ਦੁਨੀਆਂ ਦੇ 210 ਤੋਂ ਜ਼ਿਆਦਾ ਦੇਸ਼ਾਂ ਵਿਚ ਲਾਇਨ ਕਲੱਬ ਦੇ 14 ਲੱਖ ਤੋਂ ਵੱਧ ਮੈਂਬਰ ਮਾਨਵਤਾ ਦੀ ਸੇਵਾ ਵਿੱਚ …
Read More »ਆਮ ਆਦਮੀ ਪਾਰਟੀ ਦੇ ਸਿੱਖ ਵਿਰੋਧੀ ਪ੍ਰਚਾਰ ਪਿੱਛੇ ਕੇਜਰੀਵਾਲ ਦਾ ਹੱਥ – ਸਿਰਸਾ
ਭਗਵੰਤ ਮਾਨ ਅਤੇ ਫੁਲਕਾ ਨੂੰ ਆਮ ਆਦਮੀ ਪਾਰਟੀ ਛੱਡਣ ਦੀ ਸਿਰਸਾ ਨੇ ਦਿੱਤੀ ਚੁਨੌਤੀ ਨਵੀਂ ਦਿੱਲੀ, 18 ਨਵੰਬਰ (ਪੰਜਾਬ ਪੋਸਟ ਬਿਊਰੋ) – ਦਿੱਲੀ ਸਰਕਾਰ ’ਤੇ ਕਾਬਜ਼ ਆਮ ਆਦਮੀ ਪਾਰਟੀ ਵੱਲੋਂ ਸਿੱਖ ਦੇ ਖਿਲਾਫ਼ ਜਹਿਰ ਉਗਲਣ ਦੇ ਮਾਮਲੇ ’ਚ ਸਿਆਸਤ ਭਖ ਗਈ ਹੈ। ਜੂਨ 1984 ’ਚ ਕਾਂਗਰਸ ਸਰਕਾਰ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਹੁਣ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ …
Read More »ਸਿੱਖ ਸਾਹਿਤ ਅਤੇ ਚਿੱਤਰ ਪ੍ਰਦਰਸ਼ਨੀ ਰਾਹੀਂ ਸਿੱਖ ਇਤਿਹਾਸ ਨੂੰ ਉਭਾਰਨ ਦੀ ਕੋਸ਼ਿਸ਼ ਗੁਰਦੁਆਰਾ ਬੰਗਲਾ ਸਾਹਿਬ ਵਿਖੇ 10 ਦਿਨ ਤਕ ਚਲੇਗੀ ਪ੍ਰਦਰਸ਼ਨੀ
ਨਵੀਂ ਦਿੱਲੀ, 17 ਨਵੰਬਰ (ਪੰਜਾਬ ਪੋਸਟ ਬਿਊਰੋ) – ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਿੱਖ ਇਤਿਹਾਸ ਅਤੇ ਵਿਚਾਰਧਾਰਾ ਦੀ ਜਾਣਕਾਰੀ ਦੇਣ ਲਈ ਸਿੱਖ ਸਾਹਿਤ ਅਤੇ ਚਿੱਤਰ ਪ੍ਰਦਰਸਨੀ ਦੀ ਅੱਜ ਸ਼ੁਰੂਆਤ ਹੋਈ।ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਦੇ ਸਰੋਵਰ ਕੰਢੇ 17 ਨਵੰਬਰ ਤੋਂ 26 ਨਵੰਬਰ ਤਕ ਉਕਤ ਪ੍ਰਦਰਸ਼ਨੀ ਲਗਾਈ ਗਈ …
Read More »ਸੰਗਰਾਂਦ ਦਿਹਾੜੇ ਲਾਂਘਾ ਖੁੱਲਣ ਲਈ ਅਕਾਲਪੁਰਖ ਪ੍ਰਮੇਸ਼ਰ ਅੱਗੇ ਕੀਤੀ ਅਰਦਾਸ
ਅੰਮ੍ਰਿਤਸਰ, 17 ਨਵੰਬਰ (ਪੰਜਾਬ ਪੋਸਟ ਬਿਊਰੋ) – ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਜੱਦੋਜਹਿਦ ਕਰ ਰਹੀ ਜਥੇਬੰਦੀ ਸੰਗਤ ਲਾਂਘਾ ਕਰਤਾਰਪੁਰ ਨੇ ਸੰਗਰਾਂਦ ਦੇ ਦਿਹਾੜੇ `ਤੇ ਲਾਂਘਾ ਖੁੱਲਣ ਲਈ ਅਕਾਲਪੁਰਖ ਪ੍ਰਮੇਸ਼ਰ ਅੱਗੇ ਅਰਦਾਸ ਕੀਤੀ ਕਿ ਉਹ ਕੇਂਦਰ ਸਰਕਾਰ ਨੂੰ ਸੁਮੱਤ ਬਖਸ਼ੇ ਕਿ ਲਾਂਘਾ ਖੁੱਲੇ ਤੇ ਦੋਵਾਂ ਗਰੀਬ ਮੁਲਕਾਂ, ਭਾਰਤ ਤੇ ਪਾਕਿਸਤਾਨ ਦਰਮਿਆਨ ਅਮਨ ਹੋਵੇ। ਲਾਂਘਾ ਖੁੱਲਣ ਵਿਚ ਹੋ ਰਹੀ ਦੇਰੀ ਕਰਕੇ ਸੰਗਤਾਂ …
Read More »ਘੱਟਗਿਣਤੀ ਸਿੱਖ ਕੌਮ ਨੂੰ ਇਨਸਾਫ਼ ਲੈਣ ਤੋਂ ਰੋਕਣ ਦੇ ਮਨਸੂਬੇ ਘੜੇ ਜਾ ਰਹੇ ਹਨ – ਜੀ.ਕੇ
ਆਪਣੇ ਗੁੱਸੇ ਨੂੰ ਸਿਰਸਾ ਨੇ ਸਿੱਖ ਕੌਮ ਦੀ ਭਾਵਨਾ ਦੇ ਵਜੋਂ ਕੀਤਾ ਪਰਿਭਾਸ਼ਿਤ ਨਵੀਂ ਦਿੱਲੀ, 16 ਨਵੰਬਰ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨਾਲ ਕੱਲ ਪਟਿਆਲਾ ਹਾਊਸ ਕੋਰਟ ਵਿਖੇ ਹੋਈ ਬਦਸਲੂਕੀ ਨੂੰ ਕਮੇਟੀ ਨੇ ਮੰੰਦਭਾਗਾ ਅਤੇ ਕੌਮ ਨਾਲ ਧੱਕਾ ਕਰਾਰ ਦਿੱਤਾ ਹੈ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਸਿਰਸਾ ਨੇ ਕਮੇਟੀ ਦਫ਼ਤਰ …
Read More »ਪਟਿਆਲਾ ਹਾਊਸ ਕੋਰਟ ਵਲੋਂ 1984 ਕਤਲੇਆਮ ਮਾਮਲੇ ’ਚ 2 ਦੋਸ਼ੀ ਕਰਾਰ
ਦਿੱਲੀ ਕਮੇਟੀ ਨੇ ਦੋਸ਼ੀਆਂ ਲਈ ਫਾਂਸੀ ਦੀ ਕੀਤੀ ਮੰਗ ਨਵੀਂ ਦਿੱਲੀ, 14 ਨਵੰਬਰ (ਪੰਜਾਬ ਪੋਸਟ ਬਿਊਰੋ) – ਦਿੱਲੀ ਦੀ ਪਟਿਆਲਾ ਹਾਊਸ ਕੋਰਟ ਦੇ ਜੱਜ ਅਜੈ ਪਾਂਡੇ ਨੇ ਅੱਜ ਇਤਿਹਾਸਕ ਫੈਸਲਾ ਸੁਣਾਉਂਦੇ ਹੌਏ 1984 ਸਿੱਖ ਕਤਲੇਆਮ ਦੇ ਇੱਕ ਮਾਮਲੇ ’ਚ ਯਸ਼ਪਾਲ ਸਿੰਘ ਅਤੇ ਨਰੇਸ਼ ਸ਼ਹਿਰਾਵਤ ਨੂੰ ਦੋਸ਼ੀ ਕਰਾਰ ਦਿੱਤਾ। ਦੋਸ਼ੀ ਕਰਾਰ ਦੇਣ ਤੋਂ ਬਾਅਦ ਦੋਨੋਂ ਦੋਸ਼ੀਆਂ ਨੂੰ ਪੁਲਿਸ ਨੇ ਹਿਰਾਸਤ ’ਚ …
Read More »ਸਿਕਲੀਘਰ ਸਿੱਖਾਂ ’ਚ ਸੁਰੱਖਿਆ ਤੇ ਵਿਸ਼ਵਾਸ਼ ਦੀ ਪੈਦਾ ਕਰਨ ਲਈ ਕਲਿਆਣਪੁਰੀ ਪੁੱਜੇ ਜੀ.ਕੇ
ਸਿੱਖਾਂ ਨਾਲ ਮਾਰਕੁੱਟ ਕਰਨ ਵਾਲਿਆਂ ਨੂੰ ਦਿੱਤੀ ਚੇਤਾਵਨੀ ਨਵੀਂ ਦਿੱਲੀ, 12 ਨਵੰਬਰ (ਪੰਜਾਬ ਪੋਸਟ ਬਿਊਰੋ) – 1984 ਸਿੱਖ ਕਤਲੇਆਮ ਦੀ ਪ੍ਰਭਾਵਿਤ ਕਾਲੌਨੀ ਕਲਿਆਣਪੁਰੀ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿਕਲੀਘਰ ਸਿੱਖਾਂ ਦੇ ਮਨਾ ’ਚ ਭਰੋਸਾ ਪੈਦਾ ਕਰਨ ਲਈ ਪ੍ਰੋਗਰਾਮ ਕਰਵਾਇਆ ਗਿਆ। ਦਰਅਸਲ ਬੀਤੀ 31 ਅਕਤੂਬਰ ਦੀ ਰਾਤ ਨੂੰ ਸਥਾਨਕ ਲੋਕਾਂ ਵੱਲੋਂ ਸਿੱਖ ਬੀਬੀਆਂ ਅਤੇ ਸਿੱਖਾਂ ਨੂੰ ਬੁਰੀ ਤਰ੍ਹਾਂ ਕੁੱਟਿਆ …
Read More »ਪ੍ਰਧਾਨ ਮੰਤਰੀ ਮੋਦੀ ਨੇ ਕੇਂਦਰੀ ਮੰਤਰੀ ਅਨੰਤ ਕੁਮਾਰ ਦੇ ਅਕਾਲ ਚਲਾਣੇ ‘ਤੇ ਪ੍ਰਗਟਾਇਆ ਅਫਸੋਸ
ਦਿੱਲੀ, 12 ਨਵੰਬਰ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੇਂਦਰੀ ਮੰਤਰੀ ਸ਼੍ਰੀ ਅਨੰਤ ਕੁਮਾਰ ਦੇ ਅਕਾਲ ਚਲਾਣੇ ‘ਤੇ ਸੋਗ ਪ੍ਰਗਟ ਕੀਤਾ ਹੈ।ਪ੍ਰਧਾਨ ਮੰਤਰੀ ਨੇ ਕਿਹਾ, ‘‘ਆਪਣੇ ਮਹੱਤਵਪੂਰਨ ਸਹਿਯੋਗੀ ਅਤੇ ਮਿੱਤਰ, ਸ਼੍ਰੀ ਅਨੰਤ ਕੁਮਾਰ ਦੇ ਅਕਾਲ ਚਲਾਣੇ ‘ਤੇ ਅਤਿਅੰਤ ਦੁੱਖੀ ਹਾਂ।ਉਹ ਅਜਿਹੇ ਮਹੱਤਵਪੂਰਨ ਨੇਤਾ ਸਨ, ਜਿਨ੍ਹਾਂ ਨੇ ਜਵਾਨੀ ਵਿੱਚ ਹੀ ਜਨਤਕ ਜੀਵਨ ਵਿੱਚ ਪ੍ਰਵੇਸ਼ ਕੀਤਾ ਅਤੇ ਅਤਿ …
Read More »
Punjab Post Daily Online Newspaper & Print Media