Wednesday, November 25, 2026

ਪੰਜਾਬੀ

ਕਾਇਆ ਕਲਪ ਮੁਹਿੰਮ ਵਿਚ ਸੀ.ਐਚ.ਸੀ ਭਾਣੋਲੰਗਾ ਅਤੇ ਯੂ.ਪੀ.ਐਚ.ਸੀ ਹਦਿਆਬਾਦ ਸੂਬੇ ‘ਚ ਪਹਿਲੇ ਸਥਾਨ ‘ਤੇ

ਕੁੱਲ 19 ਐਵਾਰਡ ਪ੍ਰਾਪਤ ਕਰ ਕੇ ਰਾਜ ਭਰ ‘ਚ ਮੋਹਰੀ ਰਿਹਾ ਕਪੂਰਥਲਾ ਕਪੂਰਥਲਾ, 18 ਅਕਤੂਬਰ – ਸਿਹਤ ਵਿਭਾਗ ਕਪੂਰਥਲਾ ਨੇ ਸਵੱਛ ਭਾਰਤ ਤਹਿਤ ਚਲਾਈ ਗਈ ਕਾਇਆ ਕਲਪ ਮੁਹਿੰਮ ਵਿੱਚ ਇਸ ਵਾਰ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।ਕਾਇਆ ਕਲਪ ਮੁਹਿੰਮ ਵਿੱਚ ਸੀ.ਐਚ.ਸੀ ਭਾਣੋਲੰਗਾ ਅਤੇ ਯੂ.ਪੀ.ਐਚ.ਸੀ ਹਦਿਆਬਾਦ ਸੂਬੇ ਵਿਚ ਪਹਿਲੇ ਸਥਾਨ ‘ਤੇ ਰਹੇ ਹਨ।ਜਿਲੇ ਦੀਆਂ ਵੱਖ-ਵੱਖ ਸਿਹਤ ਸੰਸਥਾਵਾਂ ਨੇ ਕੁੱਲ 19 ਐਵਾਰਡ ਜਿੱਤੇ …

Read More »

ਸੈਨਿਕ ਸਕੂਲ ਵਿੱਚ ਦਾਖਲੇ ਲਈ ਆਨਲਾਇਨ ਅਰਜ਼ੀਆਂ 26 ਅਕਤੂਬਰ ਤੱਕ

6ਵੀਂ ਕਲਾਸ ‘ਚ ਦਾਖਲੇ ਲਈ ਲੜਕੀਆਂ ਵਾਸਤੇ 10 ਸੀਟਾਂ ਉਪਲੱਬਧ ਕਪੂਰਥਲਾ, 18 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸੈਨਿਕ ਸਕੂਲ ਕਪੂਰਥਲਾ ਵਿੱਦਿਅਕ ਉਤਮਤਾ ਅਤੇ ਮਾਣ ਦਾ ਪ੍ਰਤੀਕ ਹੈ ਜੋ ਸਾਲ 1961 ਵਿੱਚ ਸਥਾਪਿਤ ਹੋਇਆ।ਸਕੂਲ ਵਿੱਚ ਮੁੰਡਿਆਂ ਦੇ ਨਾਲ ਹੁਣ ਛੇਵੀਂ ਜਮਾਤ ਵਿੱਚ ਕੁੜੀਆਂ ਲਈ ਵੀ ਦਾਖਲਾ ਖੁੱਲਾ ਹੈ।ਸਕੂਲ ਪਹਿਲਾਂ ਹੀ ਅਕਾਦਮਿਕ ਸੈਸ਼ਨ 2021-22 ਵਿੱਚ ਛੇਵੀਂ ਜਮਾਤ ਦੀਆਂ 10 ਵਿਦਿਆਰਥਣਾਂ ਦਾ ਪਹਿਲਾ …

Read More »

ਸਿੰਗਲਾ ਤੋਂ ਪ੍ਰਭਾਵਿਤ ਹੋ ਕੇ ਮਨਜੀਤ ਸਿੰਘ ਮੰਗਾ ਨੇ ਸਾਥੀਆਂ ਸਮੇਤ ਫੜਿਆ ਕਾਂਗਰਸ ਦਾ ਹੱਥ

ਸੰਗਰੂਰ, 18 ਅਕਤੂਬਰ (ਜਗਸੀਰ ਲੌਂਗੋਵਾਲ) – ਕੈਬਨਿਟ ਮੰਤਰੀ ਅਤੇ ਸੰਗਰੂਰ ਹਲਕੇ ਦੀ ਨੁਮਾਇੰਦਗੀ ਕਰ ਰਹੇ ਵਿਜੈ ਇੰਦਰ ਸਿੰਗਲਾ ਵੱਲੋਂ ਕਰਵਾਏ ਜਾ ਰਹੇ ਪਾਰਦਰਸ਼ੀ ਅਤੇ ਨਿਰਪੱਖ ਵਿਕਾਸ ਤੋਂ ਪ੍ਰਭਾਵਿਤ ਹੋ ਕੇ ਮਨਜੀਤ ਸਿੰਘ ਮੰਗਾ ਨੇ ਆਪਣੇ 30 ਤੋਂ ਵਧੇਰੇ ਸਾਥੀਆਂ ਸਮੇਤ ਸ਼਼੍ਰੋਮਣੀ ਅਕਾਲੀ ਦਲ ਛੱਡ ਕੇ ਕਾਂਗਰਸ ‘ਚ ਸ਼ਮੂਲੀਅਤ ਕੀਤੀ।ਸ਼਼੍ਰੋਮਣੀ ਅਕਾਲੀ ਦਲ ਨਾਲ 30 ਸਾਲ ਤੋਂ ਜੁੜੇ ਮਨਜੀਤ ਸਿੰਘ ਮੰਗਾ ਨੇ …

Read More »

ਛੋਟੇ ਬੱਚਿਆਂ ਵਲੋਂ ਉਤਸ਼ਾਹ ਨਾਲ ਮਨਾਇਆ ਗਿਆ ਦੁਸਹਿਰੇ ਦਾ ਤਿਉਹਾਰ

ਸੰਗਰੂਰ, 18 ਅਕਤੂਬਰ (ਜਗਸੀਰ ਲੌਂਗੋਵਾਲ) – ਕਸਬਾ ਲੌਂਗੋਵਾਲ ਵਿਖੇ ਛੋਟੇ ਬੱਚਿਆਂ ਵਲੋਂ ਵੀ ਦੁਸਹਿਰੇ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ।ਤਸਵੀਰ ਵਿੱਚ ਬੱਚਿਆਂ ਵਲੌਂ ਬਣਾਇਆ ਗਿਆ ਰਾਵਣ ਦਾ ਪੁੱਤਲਾ ।

Read More »

ਨੀਲੇ ਕਾਰਡ ਕੱਟਣ ‘ਤੇ ਲੋਕਾਂ ਨੇ ਖੁਰਾਕ ਸਪਲਾਈ ਵਿਭਾਗ ਦੇ ਦਫ਼ਤਰ ਅੱਗੇ ਲਾਇਆ ਧਰਨਾ

ਸੰਗਰੂਰ, 18 ਅਕਤੂਬਰ (ਜਗਸੀਰ ਲੌਂਗੋਵਾਲ) – ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਅਗਵਾਈ ਹੇਠ ਅੱਜ ਲੋੜਵੰਦ ਲੋਕਾਂ ਦੇ ਨੀਲੇ ਕਾਰਡ ਦੇ ਵਿਰੋਧ ਵਿੱਚ ਪਿੰਡ ਛਾਜ਼ਲੀ ਵਿਖੇ ਫੁਡ ਸਪਲਾਈ ਵਿਭਾਗ ਦੇ ਦਫਤਰ ਅੱਗੇ ਪਿੰਡ ਦੇ ਲੋਕਾਂ ਵਲੋਂ ਰੋਸ ਧਰਨਾ ਦਿੱਤਾ ਗਿਆ।ਜਿਸ ਨੂੰ ਸੰਬੋਧਨ ਕਰਦੇ ਹੋਏ ਲਿਬਰੇਸ਼ਨ ਦੇ ਸੂਬਾ ਕਮੇਟੀ ਮੈਂਬਰ ਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਗੋਬਿੰਦ ਸਿੰਘ ਛਾਜ਼ਲੀ …

Read More »

ਲਾਂਘਾ ਖੁੱਲਵਾਉਣ ਲਈ ਭਾਰਤ ਪਾਕ ਸਰਹੱਦ ‘ਤੇ ਅਰਦਾਸ

ਅੰਮ੍ਰਿਤਸਰ, 18 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸੰਗਰਾਂਦ ਦੇ ਦਿਹਾੜੇ ‘ਤੇ ਸੰਗਤ ਲਾਂਘਾ ਕਰਤਾਰਪੁਰ ਜਥੇਬੰਦੀ ਨੇ ਲਾਂਘਾ ਖੁੱਲਵਾਉਣ ਲਈ ਫਿਰ ਕਰਤਾਰਪੁਰ ਸਾਹਿਬ ਦੇ ਸਾਹਮਣੇ ਭਾਰਤ ਪਾਕ ਸਰਹੱਦ ‘ਤੇ ਅਰਦਾਸ ਕੀਤੀ।ਜਾਰੀ ਪ੍ਰੈਸ ਨੋਟ ‘ਚ ਸੰਗਤ ਨੇ ਦੁੱਖ ਜ਼ਾਹਿਰ ਕੀਤਾ ਕਿ ਕਰੋਨਾ ਕਰਕੇ ਬੰਦ ਹੋਈਆਂ ਕੌਮਾਂਤਰੀ ਸਰਹੱਦਾਂ ਲਗਭਗ ਸਾਰੀਆਂ ਸਰਕਾਰਾਂ ਨੇ ਖੋਲ ਦਿੱਤੀਆਂ ਹਨ।ਇਸ ਦੇ ਬਾਵਜ਼ੂਦ ਕਰਤਾਰਪੁਰ ਲਾਂਘਾ ਬੰਦ ਰੱਖਣਾ ਕੇਂਦਰ ਸਰਕਾਰ …

Read More »

ਡੈਮੋਕਰੈਟਿਕ ਇੰਪਲਾਈਜ਼ ਫਰੰਟ ਵਲੋਂ ਚੋਣ ਮੈਨੀਫੈਸਟੋ ਜਾਰੀ

ਜਲੰਧਰ ਤੇ ਗੁਰਦਾਸਪੁਰ ਦੇ ਦੌਰੇ ਮੌਕੇ ਪਾਰਟੀ ਦੀ ਵੈਬਸਾਇਟ ਦਾ ਕੀਤਾ ਉਦਘਾਟਨ ਅੰਮ੍ਰਿਤਸਰ, 18 ਅਕਤੂਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਨ ਟੀਚਿੰਗ ਦੀ ਮਿਤੀ 27.10.2021 ਨੂੰ ਹੋਣ ਜਾ ਰਹੀ ਚੋਣ ਸਬੰਧੀ “ਗੁਲਾਬ ਦੇ ਫੁੱਲ” ਚੋਣ ਨਿਸ਼ਾਨ ਤੇ ਚੋਣ ਲੜ ਰਹੇ ਡੈਮੋਕਰੈਟਿਕ ਇੰਪਲਾਈਜ਼ ਫਰੰਟ ਦੀ ਟੀਮ ਵਲੋਂ ਅੱਜ ਜਲੰਧਰ ਅਤੇ ਗੁਰਦਾਸਪੁਰ ਦਾ ਦੌਰਾ ਕਰਦਿਆਂ ਸਕੱਤਰ ਰਜਨੀਸ਼ ਭਾਰਦਵਾਜ਼ ਨੇ ਜਾਰੀ ਪੈਸ …

Read More »

ਤੁੰਗ ਢਾਬ ਡਰੇਨ ਨੂੰ ਪੜਾਅ ਵਾਰ ਕੀਤਾ ਜਾਵੇਗਾ ਪ੍ਰਦੂਸ਼ਣ ਮੁਕਤ – ਔਜਲਾ

ਐਸ.ਟੀ.ਪੀ ਪਲਾਂਟ ਦੀ ਵਧਾਈ ਜਾਵੇਗੀ ਸਮਰੱਥਾ ਅੰਮ੍ਰਿਤਸਰ, 18 ਅਕਤੂਬਰ (ਸੁਖਬੀਰ ਸਿੰਘ) – ਲੋਕ ਸਭਾ ਮੈਂਬਰ ਗੁਰਜੀਤ ਸਿੰਘ ਅੋਜਲਾ ਵਲੋ ਸ਼ਹਿਰ ਦੀ ਤੁੰਗ ਢਾਬ ਡਰੇਨ ਨੂੰ ਪੜਾਅਵਾਰ ਪ੍ਰਦੂਸ਼ਣ ਮੁਕਤ ਕਰਨ ਲਈ ਜ਼ਿਲਾ ਅਧਿਕਾਰੀਆਂ ਨਾਲ ਇਕ ਵਿਸ਼ੇਸ ਮੀਟਿੰਗ ਕੀਤੀ। ਮੀਟਿੰਗ ਦੌਰਾਨ ਔਜਲਾ ਨੇ ਦੱਸਿਆ ਕਿ ਤੁੰਗ ਢਾਬ ਡਰੇਨ ਦੀ ਸਫਾਈ ਲਈ ਜੇਠੂਵਾਲ ਨਹਿਰ ਵਿਚੋਂ ਸਾਫ ਪਾਣੀ ਲੈ ਕੇ ਇਸ ਵਿਚ ਛੱਡਿਆ ਜਾਵੇਗਾ …

Read More »

ਸਰੂਪ ਰਾਣੀ ਸਰਕਾਰੀ ਕਾਲਜ ਵੁਮੈਨ ਵਿਖੇ ਲਗਾਇਆ ਵੋਟਰ ਜਾਗਰੂਕਤਾ ਕੈਂਪ

ਅੰਮ੍ਰਿਤਸਰ, 18 ਅਕਤੂਬਰ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਵਿਧਾਨ ਸਭਾ ਚੋਣ ਹਲਕਾ 015-ਅੰਮ੍ਰਿਤਸਰ ਉਤਰੀ ਦੇ ਚੋਣਕਾਰ ਰਜਿਸਟ੍ਰੇਸ਼ਨ ਅਫਸਰ-ਕਮ-ਸਹਾਇਕ ਕਮਿਸ਼ਨਰ ਸਟੇਟ ਟੈਕਸ, ਅੰਮ੍ਰਿਤਸਰ-2 ਰਾਜਨ ਮਹਿਰਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਿਧਾਨ ਸਭਾ ਚੋਣ ਹਲਕਾ 015-ਅੰਮ੍ਰਿਤਸਰ ਉਤਰੀ ਚੋਣ ਹਲਕੇ ਵਿਖੇ ਸਥਿਤ ਸਰੂਪ ਰਾਣੀ ਸਰਕਾਰੀ ਕਾਲਜ ਵਿਖੇ ਵੋਟਰਾਂ ਲਈ ਵੋਟਰ ਜਾਗਰੂਕਤਾ ਕੈਂਪ ਲਗਾਇਆ ਗਿਆ।ਜਿਸ ਵਿੱਚ ਨੌਜਵਾਨ ਵੋਟਰਾਂ ਦੀ …

Read More »

ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਉਮਰ ਕੈਦ, 31 ਲੱਖ ਜੁਰਮਾਨਾ

ਅੰਮ੍ਰਿਤਸਰ, 18 ਅਕਤੂਬਰ (ਪੰਜਾਬ ਪੋਸਟ ਬਿਊਰੋ) – ਡੇਰਾ ਸੱਚਾ ਸੌਦਾ ਦੇ ਮੈਨੇਜਰ ਰਣਜੀਤ ਸਿੰਘ ਦੀ 2002 ‘ਚ ਹੋਈ ਹੱਤਿਆ ਦੇ ਮਾਮਲੇ ਵਿੱਚ ਪੰਚਕੁਲਾ ਦੀ ਸੀ.ਬੀ.ਆਈ ਅਦਾਲਤ ਵਲੋਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਮੇਤ ਪੰਜ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।2017 ਤੋਂ ਸਾਧਵੀ ਜ਼ਬਰ ਜ਼ਿਨਾਹ ਕੇਸ ਵਿੱਚ ਹਰਿਆਣਾ ਦੀ ਸੁਨੇਰੀਆ ਜੇਲ ਵਿੱਚ ਉਮਰ ਕੈਦ ਭੁਗਤ ਰਹੇ ਡੇਰਾ …

Read More »