Wednesday, November 25, 2026

ਪੰਜਾਬੀ

ਫਰੀਦਕੋਟ ਜਿਲ੍ਹੇ ‘ਚ ਸ਼ਰਤਾਂ ਸਹਿਤ 33 ਫੀਸਦ ਸਟਾਫ ਨਾਲ ਪ੍ਰਾਈਵੇਟ ਦਫਤਰ ਖੋਲ੍ਹਣ ਦੀ ਇਜ਼ਾਜਤ

ਫਰੀਦਕੋਟ, 9 ਮਈ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਮੈਜਿਸਟ੍ਰੇਟ ਫਰੀਦਕੋਟ ਕੁਮਾਰ ਸੌਰਭ ਰਾਜ ਆਈ.ਏ.ਐਸ ਨੇ ਜਿਲ੍ਹੇ ਵਿੱਚ ਕਰੋਨਾ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਜਾਰੀ ਕਰਫਿਊ ਦੌਰਾਨ ਪ੍ਰਾਈਵੇਟ ਦਫਤਰਾਂ ਨੂੰ ਖੋਲ੍ਹਣ ਦੀ ਇਜ਼ਾਜਤ ਦਿੱਤੀ ਹੈ।                  ਜਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਭਾਰਤ ਸਰਕਾਰ, ਗ੍ਰਹਿ ਮੰਤਰਾਲੇ, ਨਵੀਂ ਦਿੱਲੀਂ ਵੱਲੋਂ ਕੁੱਝ ਪ੍ਰਾਈਵੇਟ ਦਫਤਰਾਂ ਨੂੰ ਖੋਲ੍ਹਣ …

Read More »

ਜਿਲ੍ਹੇ ਵਿੱਚ ਕਰੋਨਾ ਐਕਟਿਵ ਕੇਸਾਂ ਦੀ ਗਿਣਤੀ 18 ਹੋਈ – ਡਿਪਟੀ ਕਮਿਸ਼ਨਰ

ਕੁੱਲ 21 ਕੇਸਾਂ ਵਿੱਚ ਕਰੋਨਾ ਪਾਜ਼ਟਿਵ 18, ਰਿਕਵਰ 2 ਤੇ ਮੌਤ 1 ਰੂਪਨਗਰ, 9 ਮਈ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਕਰੋਨਾ ਐਕਟਿਵ ਪਾਜ਼ਟਿਵ ਮਰੀਜਾਂ ਦੀ ਸੰਖਿਆ ਵਧ ਕੇ 18 ਹੋ ਗਈ ਹੈ।ਜ਼ਿਲ੍ਹੇ ਵਿੱਚ 04 ਨਵੇਂ ਕੇਸ ਸਾਹਮਣੇ ਆਏ ਹਨ। ਜ਼ਿਨ੍ਹਾਂ ਵਿੱਚ ਕਰੋਨਾ ਵਾਇਰਸ ਦੀ ਰਿਪੋਰਟ ਪੌਜਟਿਵ ਪਾਈ ਗਈ ਹੈ।ਜ਼ਿਨ੍ਹਾਂ ਵਿਚੋਂ 01 ਸ੍ਰੀ …

Read More »

ਜਿਲ੍ਹਾ ਲੁਧਿਆਣਾ ‘ਚ ਅੱਜ ਆਏ 3 ਨਵੇਂ ਪਾਜ਼ੀਟਿਵ ਮਾਮਲੇ – ਡਿਪਟੀ ਕਮਿਸ਼ਨਰ

ਲੁਧਿਆਣਾ, 9 ਮਈ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ 24 ਘੰਟੇ ਦੌਰਾਨ ਜ਼ਿਲ੍ਹਾ ਲੁਧਿਆਣਾ ਵਿੱਚ 3 ਨਵੇਂ ਪਾਜ਼ਟਿਵ ਮਾਮਲੇ ਸਾਹਮਣੇ ਆਏ ਹਨ।ਹੁਣ ਤੱਕ ਜ਼ਿਲ੍ਹਾ ਲੁਧਿਆਣਾ ਵਿੱਚ 3946 ਨਮੂਨੇ ਲਏ ਗਏ ਹਨ।ਜਿਨ੍ਹਾਂ ਵਿਚੋਂ 3578 ਨਮੂਨਿਆਂ ਦੇ ਨਤੀਜੇ ਪ੍ਰਾਪਤ ਹੋ ਚੁੱਕੇ ਹਨ ਅਤੇ 368 ਨਮੂਨਿਆਂ ਦੇ ਨਤੀਜਿਆਂ ਦੀ ਉਡੀਕ ਹੈ।ਉਨ੍ਹਾਂ ਦੱਸਿਆ ਕਿ ਜ਼ਿਲ੍ਹਾ …

Read More »

ਕੋਵਿਡ-19 ਪਾਜ਼ਟਿਵ ਆਉਣ `ਤੇ ਡਾਕਟਰਾਂ ਸਮੇਤ ਸਾਰੇ ਫਰੰਟਲਾਈਨ ਕਾਮਿਆਂ ਨੂੰ ਮਿਲਣਗੀਆਂ ਵਿਸ਼ੇਸ਼ ਸਹੂਲਤਾਂ – ਡੀ.ਸੀ

ਮਿਲਣਗੇ ਏਅਰ ਕੰਡੀਸ਼ਨਰ ਕਮਰੇ, ਟੈਲੀਵਿਜ਼ਨ, ਮੁਫ਼ਤ ਵਾਈ ਫ਼ਾਈ, ਪੌਸ਼ਟਿਕ ਖਾਣਾ ਤੇ ਫ਼ਲ ਸੰਗਰੂਰ, 9 ਮਈ (ਪੰਜਾਬ ਪੋਸਟ ਬਿਊਰੋ) – ਕੋਵਿਡ -19 ਨਾਲ ਜਿਥੇ ਪੂਰਾ ਪ੍ਰਸ਼ਾਸਨ ਜੰਗ ਲੜ ਰਿਹਾ ਹੈ ਉਥੇ ਪਹਿਲੀ ਕਤਾਰ ਵਿਚ ਖੜ੍ਹੇ ਸਿਹਤ ਵਿਭਾਗ ਦੇ ਡਾਕਟਰਾਂ, ਨਰਸਾਂ ਤੇ ਪੈਰਾ ਮੈਡੀਕਲ ਸਟਾਫ਼ ਦੀ ਅਹਿਮੀਅਤ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਡਾਕਟਰਾਂ ਸਮੇਤ ਸਿਹਤ ਵਿਭਾਗ ਦੇ ਸਾਰੇ ਫਰੰਟਲਾਈਨ ਕਾਮਿਆਂ ਲਈ ਉਨ੍ਹਾਂ …

Read More »

ਕੋਰੋਨਾ ਵਾਇਰਸ ਕਾਰਨ ਜਿਲ੍ਹੇ ਵਿੱਚ ਸ਼ੁਕਰਵਾਰ ਨੂੰ ਹੋਈ ਤੀਜੀ ਮੌਤ – ਡੀ.ਸੀ ਗਿਰੀਸ਼ ਦਿਆਲਨ

ਜ਼ੀਰਕਪੁਰ ਦਾ 74 ਸਾਲਾ ਵਿਅਕਤੀ ਦੀ ਮੌਤ ਤੋਂ ਬਾਅਦ ਰਿਪੋਰਟ ਆਈ ਪਾਜ਼ਟਿਵ ਐਸ.ਏ.ਐਸ ਨਗਰ, 9 ਮਈ (ਪੰਜਾਬ ਪੋਸਟ ਬਿਊਰੋ) – ਜਿਲੇ ਵਿਚ ਕੋਰੋਨਾ ਵਾਇਰਸ ਕਾਰਨ ਸ਼ੁਕਰਵਾਰ ਨੂੰ ਤੀਜੀ ਮੌਤ ਹੋ ਗਈ।ਜ਼ੀਰਕਪੁਰ ਨਿਵਾਸੀ ਇਕ 74 ਸਾਲਾ ਵਿਅਕਤੀ ਦੀ ਪੰਚਕੂਲਾ ਦੇ ਇਕ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ।ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਮ੍ਰਿਤਕ ਦੇ ਨਮੂਨੇ ਪਹਿਲਾਂ ਲਏ ਗਏ ਸਨ …

Read More »

ਸਿਹਤ ਵਿਭਾਗ ਵਲੋਂ ਅੱਜ 25 ਵਿਅਕਤੀਆਂ ਦੇ ਸੈਂਪਲ ਲਏ ਗਏ – ਸਿਵਲ ਸਰਜਨ

ਹੁਣ ਤੱਕ ਲਏ 1259 ਸੈਂਪਲਾਂ `ਚੋਂ 1091 ਨੈਗੇਟਿਵ, 60 ਦੀ ਰਿਪੋਰਟ ਆਉਣੀ ਬਾਕੀ ਹੁਸ਼ਿਆਰਪੁਰ, 9 ਮਈ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਡਾ. ਜਸਵੀਰ ਸਿੰਘ ਨੇ ਦੱਸਿਆ ਕਿ ਕੋਵਿਡ-19 ਸਬੰਧੀ ਅੱਜ 25 ਵਿਅਕਤੀਆਂ ਦੇ ਸੈਪਲ ਲਏ ਗਏ ਹਨ, ਜਿਨਾਂ ਵਿਚੋਂ 12 ਸੈਂਪਲ ਸਿਵਲ ਹਸਪਤਾਲ ਹੁਸ਼ਿਆਰਪੁਰ ਤੋਂ, 3 ਦਸੂਹਾ ਤੋਂ, 7 ਗੜਸ਼ੰਕਰ ਤੋਂ ਅਤੇ 3 ਮੁਕੇਰੀਆਂ ਤੋਂ ਲਏ ਗਏ ਹਨ।ਉਨਾਂ ਦੱਸਿਆ …

Read More »

ਕੋਵਿਡ 19 ਨੂੰ ਰੋਕਣ ਲਈ ਫਰੰਟ ਲਾਈਨ ‘ਤੇ ਕੰਮ ਕਰ ਰਹੇ ਵਲੰਟੀਅਰ ਕਰੋਨਾ ਦੇ ਯੋਧੇ ਹਨ- ਡੀ.ਸੀ

ਪਠਾਨਕੋਟ, 9 ਮਈ (ਪੰਜਾਬ ਪੋਸਟ ਬਿਊਰੋ) – ਵਿਸ਼ਵ ਰੈਡ ਕਰਾਸ ਦੀ ਸਥਾਪਨਾ ਦਿਵਸ ਮੌਕੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਵਿਖੇ ਰੈਡ ਕਰਾਸ ਦੇ ਸੰਸਥਾਪਕ ਸਰ ਜੀਨ ਹੈਨਰੀ ਦੁਨੰਤ ਨੂੰ ਯਾਦ ਕਰਦਿਆਂ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰੰਘ ਖਹਿਰਾ ਨੇ ਕਿਹਾ ਕਿ ਕੋਵਿਡ 19 ਨੂੰ ਰੋਕਣ ਅਤੇ ਫਰੰਟ ਲਾਈਨ ‘ਤੇ ਕੰਮ ਕਰ ਰਹੇ ਵਲੰਟੀਅਰ ਕਰੋਨਾ ਦੇ ਯੋਧੇ ਹਨ।             …

Read More »

ਜਿਲ੍ਹਾ ਮੈਜਿਸਟ੍ਰੇਟ ਵੱਲੋਂ ਹੋਮ ਡਿਲੀਵਰੀ ਸਬੰਧੀ ਵੱਖ-ਵੱਖ ਹਦਾਇਤਾਂ ਜਾਰੀ

ਕਪੂਰਥਲਾ, 9 ਮਈ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਢਾਬਾ/ਰੈਸਟੋਰੈਂਟ ਆਦਿ ਭਾਵ ਫੂਡ ਐਂਡ ਬੈਵਰਜ ਆਊਟਲੈਟਸ  (ਐਫ.ਬੀ.ਓਜ਼) ਦੇ ਮਾਲਕ/ਸੰਚਾਲਕ/ਮੈਨੇਜਰ ਇਹ ਯਕੀਨੀ ਬਣਾਉਣਗੇ ਕਿ ਹੋਮ ਡਿਲੀਵਰੀ ਕਰਨ ਵਾਲੇ ਵਿਅਕਤੀਆਂ (ਡਿਲੀਵਰੀ ਬੁਆਏਜ਼) ਆਦਿ ਦਾ ਰੈਗੂਲਰ ਤੌਰ ’ਤੇ ਮੈਡੀਕਲ ਚੈਕਅੱਪ ਕਰਵਾਇਆ ਜਾਵੇ ਅਤੇ ਰੋਜ਼ਾਨਾ ਥਰਮਲ ਸਕਰੀਨਿੰਗ ਕੀਤੀ ਜਾਵੇ ਅਤੇ ਇਸ ਦਾ ਰਿਕਾਰਡ ਰੱਖਿਆ ਜਾਵੇ।ਇਹ ਢਾਬੇ/ਰੈਸਟੋਰੈਂਟ …

Read More »

ਸ੍ਰੀ ਹਜ਼ੂਰ ਸਾਹਿਬ ਯਾਤਰੀਆਂ ਵਿਚੋਂ ਸ਼ੁਕਰਵਾਰ ਦੀ ਰਿਪੋਰਟ ‘ਚ 2 ਕਰੋਨਾ ਪਾਜ਼ਟਿਵ ਤੇ 19 ਨੈਗੇਟਿਵ

17 ਮਰੀਜ਼ਾਂ ਦਾ ਸਿਵਲ ਹਸਪਤਾਲ ਅਤੇ 1 ਇਕ ਕਰੋਨਾ ਪਾਜ਼ਟਿਵ ਮਰੀਜ਼ ਅਮ੍ਰਿਤਸਰ ਜ਼ੇਰੇ ਇਲਾਜ਼ ਪਠਾਨਕੋਟ, 9 ਮਈ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਵਿਖੇ ਪਿਛਲੇ ਦਿਨ੍ਹਾਂ ਦੋਰਾਨ ਸ੍ਰੀ ਹਜ਼ੂਰ ਸਾਹਿਬ ਤੋਂ ਲਿਆਂਦੇ ਗਏ 21 ਸ਼ਰਧਾਲੂਆਂ ਦੀ ਸ਼ੁਕਾਰਵਾਰ ਆਈ ਮੈਡੀਕਲ ਰਿਪੋਰਟ ਆ ਗਈ ਹੈ।ਜਿਸ ਵਿੱਚੋਂ 2 ਕਰੋਨਾ ਪਾਜ਼ਟਿਵ ਅਤੇ 19 ਲੋਕ ਕਰੋਨਾ ਨੈਗੇਟਿਵ ਆਏ ਹਨ।             …

Read More »

ਕੋਰੋਨਾ ਟੈਸਟ ਨੈਗੇਟਿਵ ਆਉਣ ‘ਤੇ ਏਕਾਂਤਵਾਸ ਤੋਂ ਘਰਾਂ ਨੂੰ ਭੇਜੇ ਮਰੀਜ਼

ਧੂਰੀ, 9 ਮਈ (ਪੰਜਾਬ ਪੋਸਟ – ਪ੍ਰਵੀਨ ਗਰਗ/ ਦੀਪਕ ਗਰਗ) – 30 ਅਪ੍ਰੈਲ ਤੋਂ ਨਿਰੰਕਾਰੀ ਭਵਨ ਧੂਰੀ ਦੇ ਇਕਾਂਤਵਾਸ ਵਿੱਚ ਰੱਖੇ 12 ਵਿਅਕਤੀਆਂ ਨੂੰ ਦੂਜੀ ਵਾਰ ਕੋਰੋਨਾ ਟੈਸਟ ਨੈਗਟਿਵ ਆਉਣ ‘ਤੇ ਤਹਿਸੀਲਦਾਰ ਧੂਰੀ ਹਰਜੀਤ ਸਿੰਘ ਅਤੇ ਥਾਣਾ ਸਿਟੀ ਧੂਰੀ ਦੇ ਸਬ ਇੰਸਪੈਕਟਰ ਦਰਸ਼ਨ ਸਿੰਘ ਦੀ ਹਾਜ਼ਰੀ ਵਿੱਚ ਉਹਨਾਂ ਦਾ ਸਨਮਾਨ ਕਰਨ ਉਪਰੰਤ ਘਰ ਭੇਜ ਦਿੱਤਾ ਗਿਆ ਹੈ।ਸ਼੍ਰੀ ਹਜ਼ੂਰ ਸਾਹਿਬ ਤੋਂ …

Read More »