Wednesday, November 25, 2026

ਪੰਜਾਬੀ

550ਵੇਂ ਪ੍ਰਕਾਸ਼ ਪੁਰਬ ਮੌਕੇ ਨਿਯਮਾਂ ਅਨੁਸਾਰ ਪਾਰਦਰਸ਼ੀ ਢੰਗ ਨਾਲ ਦਿੱਤਾ ਗਿਆ ਟੈਂਡਰ – ਪ੍ਰਧਾਨ ਲੌਂਗੋਵਾਲ

ਅੰਮ੍ਰਿਤਸਰ, 22 ਨਵੰਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) –    ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਲਗਾਏ ਗਏ ਪੰਡਾਲ ਦੇ ਮਾਮਲੇ ਨੂੰ ਕੁੱਝ ਲੋਕਾਂ ਵੱਲੋਂ ਜਾਣਬੁਝ ਕੇ ਤੂਲ ਦਿੱਤੀ ਜਾ ਰਹੀ ਹੈ, ਜਦਕਿ ਇਹ ਪੰਡਾਲ ਸ਼੍ਰੋਮਣੀ ਕਮੇਟੀ ਵੱਲੋਂ ਨਿਯਮਾਂ …

Read More »

ਗੁਰੂ ਰਾਮਦਾਸ ਜੀ ਨਿਵਾਸ ਵਿਖੇ ਕਾਈਰੋਪ੍ਰੈਕਟਿਕ ਇਲਾਜ਼ ਪ੍ਰਣਾਲੀ ਦੇ ਕੈਂਪ ‘ਚ ਪੁੱਜੇ ਡਾਕਟਰਾਂ ਦਾ ਸਨਮਾਨ

ਅੰਮ੍ਰਿਤਸਰ, 22 ਨਵੰਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਇੰਡੀਅਨ ਐਸੋਸੀਏਸ਼ਨ ਕਾਈਰੋਪ੍ਰੈਕਟਿਕ ਡਾਕਟਰਜ਼ (ਆਈ.ਏ.ਸੀ.ਡੀ) ਵੱਲੋਂ ਸ੍ਰੀ ਦਰਬਾਰ ਸਾਹਿਬ ਸਥਿਤ ਗੁਰੂ ਰਾਮਦਾਸ ਜੀ ਨਿਵਾਸ ਵਿਖੇ ਕਾਈਰੋਪ੍ਰੈਕਟਿਕ ਇਲਾਜ਼ ਪ੍ਰਣਾਲੀ ਦੇ ਕੈਂਪ ‘ਚ ਪੁੱਜੇ ਡਾਕਟਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕਰਦੇ ਹੋਏ ਮੁੱਖ ਸਕੱਤਰ ਡਾ. ਰੂਪ ਸਿੰਘ ।

Read More »

550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਾਈਰੋਪ੍ਰੈਕਟਿਕ ਦਾ ਮੁਫ਼ਤ ਚੈਕਅਪ ਕੈਂਪ

ਅੰਮ੍ਰਿਤਸਰ, 22 ਨਵੰਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੰਡੀਅਨ ਐਸੋਸੀਏਸ਼ਨ ਕਾਈਰੋਪ੍ਰੈਕਟਿਕ ਡਾਕਟਰਜ਼ (ਆਈ.ਏ.ਸੀ.ਡੀ) ਵੱਲੋਂ ਸ੍ਰੀ ਦਰਬਾਰ ਸਾਹਿਬ ਨਾਲ ਸਬੰਧਤ ਸ੍ਰੀ ਗੁਰੂ ਰਾਮਦਾਸ ਜੀ ਨਿਵਾਸ ਵਿਖੇ ਤਿੰਨ ਦਿਨਾਂ ਮੁਫ਼ਤ ਚੈੱਕਅੱਪ ਕੈਂਪ ਲਗਾਇਆ ਗਿਆ, ਜਿਸ ਦਾ 3500 ਦੇ ਕਰੀਬ ਲੋਕਾਂ ਨੇ ਲਾਭ ਲਿਆ।              ਦੱਸਣਯੋਗ ਹੈ ਕਿ ਕਾਈਰੋਪ੍ਰੈਕਟਿਕ ਇਲਾਜ਼ …

Read More »

550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ ਡਾ. ਰੂਪ ਸਿੰਘ ਦੀ ਬਾਰਹ ਮਾਹਾ ਤੁਖਾਰੀ ਬਾਰੇ ਪੁਸਤਕ

ਅੰਮ੍ਰਿਤਸਰ, 22 ਨਵੰਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) –     ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਤੇ ਸਿੱਖ ਚਿੰਤਕ ਡਾ. ਰੂਪ ਸਿੰਘ ਨੇ ਪਹਿਲੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਬਾਰਹ ਮਾਹਾ ਸਬੰਧੀ ਇਕ ਵਿਲੱਖਣ ਪੁਸਤਕ ਤਿਆਰ ਕੀਤੀ ਹੈ।ਇਸ ਪੁਸਤਕ ਵਿਚ ਬਾਰਹ ਮਾਹਾ ਬਾਣੀ ਅਧਾਰਿਤ ਹਰ ਮਹੀਨੇ ਦੀ ਵਿਆਖਿਆ ਦੇ …

Read More »

ਮੰਤਰੀ ਸੋਨੀ ਵੱਲੋਂ ਪੁਰਾਣੀ ਸਬਜ਼ੀ ਮੰਡੀ ‘ਚ ਲੱਗੀ ਅੱਗ ਦਾ ਲਿਆ ਜਾਇਜ਼ਾ

ਕਿਹਾ ਦੁਕਾਨਦਾਰਾਂ ਨੂੰ ਦਿਵਾਇਆ ਜਾਵੇਗਾ ਬਣਦਾ ਮੁਆਵਜ਼ਾ ਅੰਮ੍ਰਿਤਸਰ, 22 ਨਵੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਅੱਜ ਸਵੇਰੇ ਪੁਰਾਣੀ ਸਬਜ਼ੀ ਮੰਡੀ ਹਾਲ ਬਾਜ਼ਾਰ ਵਿਖੇ ਅਚਾਨਕ ਲੱਗੀ ਅੱਗ ਦਾ ਜਾਇਜਾ ਲੈਣ ਲਈ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਪੰਜਾਬ ਪੁੱਜੇ।ਸੋਨੀ ਵੱਲੋਂ ਪੀੜਤ ਦੁਕਾਨਦਾਰਾਂ ਨਾਲ ਮੁਲਾਕਾਤ ਕੀਤੀ ਗਈ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦਾ ਜੋ ਨੁਕਸਾਨ ਹੋਇਆ ਹੈ …

Read More »

ਪਾਰਕਿੰਗ ਸਮੱਸਿਆ ਹੱਲ ਦੇ ਕੈਬਨਿਟ ਮੰਤਰੀ ਨੂੰ ਮਿਲੇ ਹਾਲ ਬਜ਼ਾਰ ਦੇ ਦੁਕਾਨਦਾਰ

ਨਹੀਂ ਕਰਨ ਦਿੱਤੀ ਜਾਵੇਗੀ ਪੀਲੀ ਲਾਈਨ ਉਲੰਘਣਾ- ਓ.ਪੀ ਸੋਨੀ ਅੰਮ੍ਰਿਤਸਰ, 22 ਨਵੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਸਥਾਨਕ ਹਾਲ ਬਾਜ਼ਾਰ, ਕਟੜਾ ਜੈਮਲ ਸਿੰਘ ਅਤੇ ਜੋਸਨ ਮਾਰਕੀਟ ਦੀਆਂ ਦੁਕਾਨਦਾਰਾਂ ਦਾ ਇਕ ਵਫ਼ਦ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਮਿਲਿਆ।ਦੁਕਾਨਦਾਰਾਂ ਨੇ ਸੋਨੀ ਦੇ ਧਿਆਨ ਵਿੱਚ ਲਿਆਂਦਾ ਕਿ ਹਾਲ ਬਾਜ਼ਾਰ ਵਿਖੇ ਪਾਰਕਿੰਗ ਦੀ ਕੋਈ ਵੀ …

Read More »

ਤਰਕਸ਼ੀਲ ਸੁਸਾਇਟੀ ਵਲੋਂ ਜੋਤਿਸ਼ ਅਤੇ ਰਾਸ਼ੀਫਲ ਦੀ ਅਸਲੀਅਤ ਵਿਸ਼ੇ ‘ਤੇ ਸੈਮੀਨਾਰ 1 ਦਸੰਬਰ ਨੂੰ

ਅੰਮ੍ਰਿਤਸਰ, 22 ਨਵੰਬਰ (ਪੰਜਾਬ ਪੋਸਟ ਬਿਊਰੋ) – ਤਰਕਸ਼ੀਲ ਸੁਸਾਇਟੀ ਪੰਜਾਬ ਦੀ ਅੰੰਮ੍ਰਿਤਸਰ ਇਕਾਈ ਵਲੋਂ ਸਮਾਜ ਵਿੱਚ ਵਿਗਿਆਨਕ ਚੇਤਨਾ ਪ੍ਰਫੁਲਿਤ ਕਰਨ ਦੀ ਕੜੀ ਵਜੋਂ ਜੋਤਿਸ਼ ਅਤੇ ਰਾਸ਼ੀਫਲ ਦੀ ਅਸਲੀਅਤ ਵਿਸ਼ੇ ਸਬੰਧੀ 1 ਦਸੰਬਰ ਐਤਵਾਰ ਨੂੰ ਸੈਮੀਨਾਰ ਕਰਾਇਆ ਜਾਵੇਗਾ, ਜਿਸ ਵਿਚ ਪ੍ਰਸਿੱਧ ਤਰਕਸ਼ੀਲ ਵਿਦਵਾਨ ਸੁਰਜੀਤ ਦੋਧਰ ਇਸ ਸਬੰਧੀ ਚਰਚਾ ਕਰਨਗੇ।ਇਹ ਸੈਮੀਨਾਰ ਪੰਜਾਬ ਨਾਟਸ਼ਾਲਾ ਵਿਖੇ ਮਿੰਨੀ ਹਾਲ ਵਿਖੇ ਸਵੇਰੇ ਸਾਢੇ ਗਿਆਰਾਂ ਵਜੇ ਹੋਵੇਗਾ। …

Read More »

ਐਥਲੈਟਿਕਸ ਖਿਡਾਰਨ ਮਨਿੰਦਰਜੀਤ ਕੌਰ ਏਸ਼ੀਅਨ ਚੈਪੀਅਨਅਿਪ ‘ਚ ਲਵੇਗੀ ਹਿੱਸਾ

ਅੰਮ੍ਰਿਤਸਰ 22 ਨਵੰਬਰ (ਪੰਜਾਬ ਪੋਸਟ – ਗੁਰਮੀਤ ਸੰਧੂ) – ਅੰਮ੍ਰਿਤਸਰ ਵੱਖ-ਵੱਖ ਪ੍ਰਕਾਰ ਦੀਆਂ ਕੌਮੀ ਤੇ ਕੌਮਾਤਰੀ ਪੱਧਰ ਦੀਆਂ ਐਥਲੈਟਿਕਸ ਖੇਡ ਪ੍ਰਤੀਯੋਗਤਾਵਾਂ ‘ਚ ਹਿੱਸਾ ਲੈ ਕੇ ਸੂਬੇ ਤੇ ਦੇਸ਼਼ ਦੇ ਨਾਲ ਨਾਲ ਬੀ.ਐਸ.ਐਫ ਦਾ ਨਾਮ ਖੇਡ ਖਾਕੇ ‘ਤੇ ਰੋਸ਼ਨ ਕਰਨ ਵਾਲੀ ਬੀ.ਐਸ.ਐਫ ਕਮਾਡੈਂਟ ਦੀ ਧਰਮ ਪਤਨੀ ਤੇ ਕੌਮਾਤਰੀ ਮਾਸਟਰਜ਼ ਐਥਲੈਟਿਕਸ ਖਿਡਾਰਨ ਮਨਿੰਦਰਜੀਤ ਕੌਰ ਹੁਣ 2 ਤੋਂ ਲੈ ਕੇ 7 ਦਸੰਬਰ ਤੱਕ …

Read More »

ਗੁਰੂ ਨਾਨਕ ਹਸਪਤਾਲ ਦੀ ਸਾਰ ਲਵੇ ਪੰਜਾਬ ਸਰਕਾਰ -ਡਾ. ਗੁਮਟਾਲਾ

ਅੰਮ੍ਰਿਤਸਰ 22 ਨਵੰਬਰ (ਪੰਜਾਬ ਪੋਸਟ -ਜਗਦੀਪ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਨੇ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਦੀਆਂ ਘਾਟਾਂ ਨੂੰ ਫੌਰੀ ਪੂਰਾ ਕਰਨ ਦੀ ਮੰਗ ਕੀਤੀ ਹੈ।ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਨੂੰ ਪੱਤਰ ਲਿਖ ਕੇ ਉਨ੍ਹਾਂ ਦਾ ਧਿਆਨ ਅਖ਼ਬਾਰਾਂ ਵਿਚ ਨਿੱਤ ਛਪਦੀਆਂ ਖ਼ਬਰਾਂ ਵੱਲ …

Read More »

ਵਿਜੀਲੈਂਸ ਵਲੋਂ ਪੀ.ਐਸ.ਪੀ.ਸੀ.ਐਲ ਦਾ ਵਧੀਕ ਜੇ.ਈ 10000 ਰੁਪਏ ਰਿਸ਼ਵਤ ਲੈਂਦਾ ਕਾਬੂ

ਚੰਡੀਗੜ, 22 ਨਵੰਬਰ (ਪੰਜਾਬ ਪੋਸਟ ਬਿਊਰੋ) – ਵਿਜੀਲੈਂਸ ਬਿਊਰੋ ਪੰਜਾਬ ਵਲੋਂ ਪੀ.ਐਸ.ਪੀ.ਸੀ.ਐਲ ਸਬ-ਡਵੀਜ਼ਨ ਵੈਸਟ ਟੈਕਨੀਕਲ ਪੀ.ਐਸ.ਪੀ.ਸੀ.ਐਲ ਪਟਿਆਲਾ ਵਿਖੇ ਤਾਇਨਾਤ ਵਧੀਕ ਜੇ.ਈ ਅਵਤਾਰ ਸਿੰਘ ਨੂੰ 10000 ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ।          ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਵਧੀਕ ਜੇ.ਈ ਨੂੰ ਜਗਦੀਪ ਸਿੰਘ ਵਾਸੀ ਰਾਮ ਨਗਰ ਪਟਿਆਲਾ ਦੀ ਸ਼ਿਕਾਇਤ ‘ਤੇ 10000 ਰੁਪਏ ਰਿਸ਼ਵਤ ਲੈਦਿਆਂ ਕਾਬੂ …

Read More »