ਕਿਹਾ ਦੁਕਾਨਦਾਰਾਂ ਨੂੰ ਦਿਵਾਇਆ ਜਾਵੇਗਾ ਬਣਦਾ ਮੁਆਵਜ਼ਾ
ਅੰਮ੍ਰਿਤਸਰ, 22 ਨਵੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਅੱਜ ਸਵੇਰੇ ਪੁਰਾਣੀ ਸਬਜ਼ੀ ਮੰਡੀ ਹਾਲ ਬਾਜ਼ਾਰ ਵਿਖੇ ਅਚਾਨਕ ਲੱਗੀ ਅੱਗ ਦਾ ਜਾਇਜਾ ਲੈਣ ਲਈ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਪੰਜਾਬ ਪੁੱਜੇ।ਸੋਨੀ ਵੱਲੋਂ ਪੀੜਤ ਦੁਕਾਨਦਾਰਾਂ ਨਾਲ ਮੁਲਾਕਾਤ ਕੀਤੀ ਗਈ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦਾ ਜੋ ਨੁਕਸਾਨ ਹੋਇਆ ਹੈ ਦਾ ਬਣਦਾ ਮੁਆਵਜਾ ਸਰਕਾਰ ਵੱਲੋਂ ਦਿਵਾਇਆ ਜਾਵੇਗਾ।
ਸੋਨੀ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਘਟਨਾ ਹੈ ਅਤੇ ਲਗਭਗ 29 ਫਲਾਂ ਦੀਆਂ ਦੁਕਾਨਾਂ ਬਿਲਕੁੱਲ ਸੜ ਕੇ ਸਵਾਹ ਹੋ ਗਈਆਂ ਹਨ।ਉਨ੍ਹਾਂ ਕਿਹਾ ਕਿ ਉਹ ਇਸ ਘਟਨਾ ਬਾਰੇ ਮੁੱਖ ਮੰਤਰੀ ਪੰਜਾਬ ਨਾਲ ਗੱਲ ਕਰਨਗੇ ਅਤੇ ਪੀੜਤ ਦੁਕਾਨਦਾਰਾਂ ਨੂੰ ਬਣਦਾ ਮੁਆਵਜ਼ਾ ਦਿਵਾਇਆ ਜਾਵੇਗਾ।ਕੁੱਝ ਦੁਕਾਨਦਾਰਾਂ ਵੱਲੋਂ ਸੋਨੀ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਫਾਇਰ ਬਿ੍ਰਗੇਡ ਨੂੰ ਕਈ ਵਾਰ ਫੋਨ ਕੀਤਾ ਗਿਆ ਪ੍ਰੰਤੂ ਉਹ ਬਹੁਤ ਦੇਰੀ ਨਾਲ ਘਟਨਾ ਵਾਲੇ ਸਥਾਨ ਤੇ ਪੁੱਜੇ ਜਿਸ ਨਾਲ ਕਾਫੀ ਨੁਕਸਾਨ ਹੋ ਗਿਆ ਹੈ।ਸੋਨੀ ਨੇ ਕਿਹਾ ਕਿ ਦੋਸ਼ੀ ਫਾਇਰ ਬਿ੍ਰਗੇਡ ਕਰਮਚਾਰੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।ਸੋਨੀ ਵੱਲੋਂ ਅੱਗ ਨਾਲ ਸੜ ਚੁੱਕੀਆਂ ਦੁਕਾਨਾਂ ਦਾ ਮੁਆਇਨਾ ਕੀਤਾ ਗਿਆ ਅਤੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਨ੍ਹਾਂ ਦਾ ਕੇਸ ਬਣਾ ਕੇ ਦਿੱਤਾ ਜਾਵੇ ਤਾਂ ਜੋ ਸਰਕਾਰ ਪਾਸੋਂ ਬਣਦਾ ਮੁਅਵਾਜਾ ਦਿਵਾਇਆ ਜਾ ਸਕੇ।
ਇਸ ਮੌਕੇ ਵਿਕਾਸ ਸੋਨੀ ਕੌਂਸਲਰ, ਸ੍ਰੀਮਤੀ ਰਾਜਬੀਰ ਕੌਰ ਕੌਂਸਲਰ, ਸ਼ਿਵਰਾਜ ਸਿੰਘ ਬੱਲ ਐਸ.ਡੀ.ਐਮ, ਪਰਮਜੀਤ ਬਤਰਾ, ਸੁਨੀਲ ਕਾਉਂਟੀ, ਹਰੀਸ਼ ਤਨੇਜਾ ਤੋਂ ਇਲਾਵਾ ਪੁਲਿਸ ਵਿਭਾਗ ਦੇ ਸੀਨੀਅਰ ਅਧਿਕਾਰੀ ਅਤੇ ਜਿਲ੍ਹਾ ਪ੍ਰਸਾਸ਼ਨ ਦੇ ਅਧਿਕਾਰੀ ਹਾਜਰ ਸਨ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …