Wednesday, November 25, 2026

ਪੰਜਾਬੀ

ਪਾਕਿਸਤਾਨ ਦੇ ਪ੍ਰਧਾਨ ਮੰਤਰੀ, ਪੰਜਾਬ ਦੇ ਗਵਰਨਰ, ਮੁੱਖ ਮੰਤਰੀ ਤੇ ਓਕਾਫ ਬੋਰਡ ਨੂੰ ਨਗਰ ਕੀਰਤਨ ਦਾ ਦਿੱਤਾ ਸੱਦਾ

ਅੰਮ੍ਰਿਤਸਰ, 9 ਜੁਲਾਈ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ 25 ਜੁਲਾਈ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਜਾਏ ਜਾਣ ਵਾਲੇ ਅੰਤਰਰਾਸ਼ਟਰੀ ਨਗਰ ਕੀਰਤਨ ਵਿਚ ਸ਼ਮੂਲੀਅਤ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜਨਾਬ ਇਮਰਾਨ ਖਾਨ, ਲਹਿੰਦੇ ਪੰਜਾਬ …

Read More »

ਖ਼ਾਲਸਾ ਕਾਲਜ ਵੂਮੈਨ ਦੀਆਂ ਵਿਦਿਆਰਥਣਾਂ ਦਾ ਪ੍ਰੀਖਿਆ ’ਚ ਅਹਿਮ ਸਥਾਨ

ਅੰਮ੍ਰਿਤਸਰ, 9 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਦੇ ਬੀ.ਐਸ.ਸੀ. (ਫ਼ੈਸ਼ਨ ਡਿਜ਼ਾਇਨਿੰਗ) ਸਮੈਸਟਰ 6ਵਾਂ ਦੀਆਂ ਵਿਦਿਆਰਥਣਾਂ ਨੇ ਪ੍ਰੀਖਿਆ ’ਚ ਵਧੀਆਂ ਕਾਰਗੁਜ਼ਾਰੀ ਸਦਕਾ ਸ਼ਾਨਦਾਰ ਨਤੀਜਾ ਪ੍ਰਾਪਤ ਕਰਕੇ ਕਾਲਜ ਅਤੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ ਹੈ।ਕਾਲਜ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਨੇ ਵਿਦਿਆਰਥਣਾਂ ਨੂੰ ਮੁਬਾਰਕ ਦਿੰਦਿਆਂ ਹੋਇਆ ਉਨ੍ਹਾਂ ਨੂੰ ਭਵਿੱਖ ’ਚ ਹੋਰ ਬੁਲੰਦੀਆਂ ਹਾਸਲ ਕਰਨ ਲਈ ਉਤਸ਼ਾਹਿਤ …

Read More »

ਪੰਜਾਬ ਵਕਫ਼ ਬੋਰਡ ਦੇ ਤਿੰਨ ਮੁਲਾਜ਼ਮ 35000 ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ

ਚੰਡੀਗੜ੍ਹ, 9 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਵਿਜੀਲੈਂਸ ਬਿਊਰੋ ਵਲੋਂ ਪੰਜਾਬ ਵਕਫ਼ ਬੋਰਡ ਜਲੰਧਰ ਦੇ ਦਫਤਰ ਵਿਖੇ ਤਾਇਨਾਤ ਤਿੰਨ ਮੁਲਾਜਮਾਂ ਨੂੰ 35000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ।          ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਓਰੋ ਵਲੋਂ ਪੰਜਾਬ ਵਕਫ਼ ਬੋਰਡ ਜਲੰਧਰ ਦੇ ਦਫਤਰ ਵਿਖੇ ਤਾਇਨਾਤ ਅਸਟੇਟ ਅਫਸਰ ਅਲੀ ਹਸਨ, ਮੁਹੰਮਦ …

Read More »

ਸ੍ਰੀ ਨਨਕਾਣਾ ਸਾਹਿਬ ਤੋਂ 25 ਜੁਲਾਈ ਨੂੰ ਸਜਾਏ ਜਾਣ ਵਾਲੇ ਨਗਰ ਕੀਰਤਨ ਸਬੰਧੀ ਇਕੱਤਰਤਾ

ਅੰਮ੍ਰਿਤਸਰ, 9 ਜੁਲਾਈ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਸਜਾਏ ਜਾਣ ਵਾਲੇ ਅੰਤਰਰਾਸ਼ਟਰੀ ਨਗਰ ਕੀਰਤਨ ਸਬੰਧੀ ਸਿੱਖ ਆਗੂਆਂ ਦੀ ਇਕੱਤਰਤਾ ਅੱਜ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਹੋਈ।ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ …

Read More »

ਸਮਰਾਲਾ ਵਿਖੇ ਹੋਈ ਸਾਂਝੀ ਮੀਟਿੰਗ `ਚ ਜਥੇਬੰਦੀਆਂ ਵਲੋਂ ਐਕਸ਼ਨ ਕਮੇਟੀ ਦਾ ਗਠਨ

ਅਗਲੀ ਮੀਟਿੰਗ 18 ਜੁਲਾਈ ਨੂੰ ਸਮਰਾਲਾ, 9 ਜੁਲਾਈ (ਪੰਜਾਬ ਪੋਸਟ – ਇੰਦਰਜੀਤ ਕੰਗ) – ਸਮਰਾਲਾ ਵਿਖੇ ਹੋਈ ਵੱਖ-ਵੱਖ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਸੰਦੀਪ ਸਿੰਘ ਰੁਪਾਲੋਂ ਦੀ ਪ੍ਰਧਾਨਗੀ ਹੇਠ ਹੋਈ।ਜਿਸ ਦੌਰਾਨ ਪੰਜਾਬ ਅੰਦਰ ਵਧ ਰਹੀ ਗੁੰਡਾਗਰਦੀ ਤੇ ਲੁੱਟਮਾਰ `ਤੇ ਚਿੰਤਾ ਪ੍ਰਗਟ ਕਰਦਿਆਂ ਫੈਸਲਾ ਕੀਤਾ ਗਿਆ ਕਿ ਸਾਰਿਆਂ ਨੂੰ ਇੱਕ ਪਲੇਟਫਾਰਮ `ਤੇ ਇਕੱਠੇ ਹੋ ਕੇ ਸਾਂਝੀ ਲੜਾਈ ਲੜਨੀ ਚਾਹੀਦੀ ਹੈ।ਮੀਟਿੰਗ ਨੂੰ ਸੰਬੋਧਨ …

Read More »

ਪ੍ਰਧਾਨ ਮੰਤਰੀ ਮੋਦੀ ਨੇ ਆਗਰਾ ਬੱਸ ਹਾਦਸੇ ਵਿੱਚ ਹੋਏ ਜਾਨੀ ਨੁਕਸਾਨ ‘ਤੇ ਪ੍ਰਗਟਾਇਆ ਦੁੱਖ

ਨਵੀਂ ਦਿੱਲੀ, 9 ਜੁਲਾਈ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਉਤਰ ਪ੍ਰਦੇਸ਼ ਦੇ ਆਗਰਾ ਬੱਸ ਹਾਦਸੇ ਵਿੱਚ ਹੋਏ ਜਾਨੀ ਨੁਕਸਾਨ ‘ਤੇ ਦੁੱਖ ਪ੍ਰਗਟ ਕੀਤਾ ਹੈ।ਪ੍ਰਧਾਨ ਮੰਤਰੀ ਨੇ ਕਿਹਾ “ਉੱਤਰ ਪ੍ਰਦੇਸ਼ ਦੇ ਆਗਰਾ ਵਿੱਚ ਹੋਏ ਬੱਸ ਹਾਦਸੇ ਤੋਂ ਦੁੱਖੀ ਹਾਂ। ਉਨ੍ਹਾਂ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦਾ ਹਾਂ, ਜਿਨ੍ਹਾਂ ਨੇ ਆਪਣੇ ਪਿਆਰਿਆਂ ਨੂੰ ਖੋਹ ਦਿੱਤਾ ਹੈ। ਮੈਂ ਜਖ਼ਮੀਆਂ ਦੇ …

Read More »

ਜੀਬੀਪੀ ਗਰੁੱਪ ਨੇ ਕੀਤਾ ਮੈਗਾ ਚੈਨਲ ਪਾਰਟਨਰਜ਼ ਮੀਟ ਦਾ ਆਯੋਜਨ

ਉਤਰ ਭਾਰਤ ਦੇ 500 ਤੋਂ ਵੱਧ ਚੈਨਲ ਪਾਰਟਨਰ ਬਣੇ ਇਸ ਮੀਟ ਦਾ ਹਿੱਸਾ ਚੰਡੀਗੜ੍ਹ, 8 ਜੁਲਾਈ (ਪੰਜਾਬ ਪੋਸਟ ਬਿਊਰੋ) – ਉੱਤਰ ਭਾਰਤ ਦਾ ਨਾਮਵਰ ਰੀਅਲ ਅਸਟੇਟ ਡਿਵੈਲਪਰ ਤੇ ਬਿਲਡਰਜ਼ ਐਂਡ ਪ੍ਰਮੋਟਰਜ਼ ਨੇ ਇੱਕ ਮੈਗਾ ਚੈਨਲ ਪਾਰਟਨਰ ਮੀਟ ਦਾ ਆਯੋਜਨ ਕੀਤਾ।ਜਿਸ ਵਿਚ ਪੂਰੇ ਉਤਰ ਭਾਰਤ ਦੇ ਉਘੇ ਚੈਨਲ ਪਾਰਟਨਰ ਨੂੰ ਸੱਦਿਆ ਗਿਆ।ਜੀਰਕਪੁਰ ਦੇ ਰਿਜ਼ੋਰਟ ’ਚ ਹੋਈ ਮੈਗਾ ਚੈਨਲ ਪਾਰਟਨਰਜ਼ ਮੀਟ ਵਿਚ …

Read More »

ਗੀਤਕਾਰ ਸੋਹਣਾ ਰਾਜੇਮਾਜ਼ਰੀਆ ਦੀ ਪੁਸਤਕ `ਸ਼ਿਕਵੇ ਸ਼ਿਕਾਇਤਾਂ` ਲੋਕ ਅਰਪਣ

ਰਾਜਪੁਰਾ, 8 ਜੁਲਾਈ (ਪੰਜਾਬ ਪੋਸਟ – ਡਾ. ਗੁਰਵਿੰਦਰ ਅਮਨ) – ਲੋਕ ਸਾਹਿਤ ਸੰਗਮ (ਰਜਿ ) ਰਾਜਪੁਰਾ ਦੀ ਸਾਹਿਤਕ ਬੈਠਕ ਰੋਟਰੀ ਭਵਨ ਵਿਖੇ ਡਾ. ਗੁਰਵਿੰਦਰ ਅਮਨ ਦੀ ਅਗਵਾਈ ਹੇਠ ਹੋਈ।ਜਿਸ ਵਿਚ ਪ੍ਰਸਿੱਧ ਗੀਤਕਾਰ ਸੁਰਿੰਦਰ ਸਿੰਘ ਸੋਹਣਾ ਦੀ ਕਿਤਾਬ `ਸ਼ਿਕਵੇ ਸ਼ਿਕਾਇਤਾਂ `ਦੀ ਘੁੰਡ ਚੁੱਕਾਈ ਕੀਤੀ ਗਈ।         ਇਸ ਸਮੇਂ ਕਰਵਾਏ ਕਵੀ ਦਰਬਾਰ ਦਾ ਆਗਾਜ਼ ਅਵਤਾਰ ਪੁਆਰ ਦੀ ਗ਼ਜ਼ਲ `ਤੱਕ ਆਪਣੀ ਬੇਕਦਰੀ ਸੋਚੀ …

Read More »

ਯਾਦਗਾਰੀ ਹੋ ਨਿੱਬੜਿਆ ਪਵਨ ਹਰਚੰਦਪੁਰੀ ਦਾ ਸਨਮਾਨ ਸਮਾਰੋਹ – ਡਾ. ਸਵਰਾਜ ਸਿੰਘ

ਧੂਰੀ, 8 ਜੁਲਾਈ (ਪੰਜਾਬ ਪੋਸਟ – ਪ੍ਰਵੀਨ ਗਰਗ) – ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ: ਦੇ ਸਹਿਯੋਗ ਨਾਲ਼ ਸਾਹਿਤ ਸਭਾ ਧੂਰੀ ਵੱਲੋਂ ਕਰਵਾਏ ਸਨਮਾਨ ਸਮਾਰੋਹ `ਚ ਸੰਗਰੂਰ, ਦਿੜ੍ਹਬਾ, ਬਰਨਾਲ਼ਾ, ਸ਼ੇਰਪੁਰ, ਮਾਲੇਰਕੋਟਲਾ, ਗੜ੍ਹਸ਼ੰਕਰ, ਨਾਭਾ, ਪਟਿਆਲ਼ਾ, ਸੰਦੌੜ ਆਦਿ ਸਾਹਿੱਤ ਸਭਾਵਾਂ ਦੇ ਸਵਾ ਸੌ ਦੇ ਕਰੀਬ ਲੇਖਕਾਂ ਨੇ ਸ਼ਿਰਕਤ ਕੀਤੀ। ਜਿਸ ਦੌਰਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ., ਸਾਹਿੱਤ ਸਭਾ ਧੂਰੀ (ਰਜਿ.), ਰਚਨਾ …

Read More »

ਗੁਰਪ੍ਰੀਤ ਸਿੰਘ ਸੱਦੋਪੁਰ ਨਾਲ ਰੁਬਰੂ ਸਮਾਗਮ

ਧੂਰੀ, 8 ਜੁਲਾਈ (ਪੰਜਾਬ ਪੋਸਟ – ਪ੍ਰਵੀਨ ਗਰਗ) – ਪੰਜਾਬੀ ਸਾਹਿਤ ਸਭਾ ਧੂਰੀ ਵੱਲੋਂ ਨੈਸ਼ਨਲ ਐਵਾਰਡੀ ਅਧਿਆਪਕ ਗੁਰਪ੍ਰੀਤ ਸਿੰਘ ਸੱਦੋਪੁਰ ਐਮ.ਏ.ਬੀ.ਐਡ (ਜਿੰਨਾਂ ਦੀਆਂ ਜਮਾਂਦਰੂ ਦੋਵੇਂ ਬਾਹਾਂ ਨਹੀਂ ਹਨ) ਨਾਲ ਰੁਬਰੂ ਕਰਵਾਇਆ ਗਿਆ।ਗੁਰਪ੍ਰੀਤ ਨੇ ਦੱਸਿਆ ਕਿ ਉਨਾਂ ਦੇ ਜੀਵਨ ਵਿੱਚ ਬੇਅੰਤ ਕਠਿਨਾਈਆਂ ਆਈਆਂ ਪਰ ਹੌਂਸਲਾ ਨਹੀਂ ਛੱਡਿਆ।ਉਹ ਆਪਣੇ ਜੀਵਨ ਦੇ ਸਾਰੇ ਕੰਮ ਜਿਵੇਂ ਨਹਾਉਣਾ, ਰੋਟੀ ਖਾਣੀ, ਵਾਹ ਵਾਹੁਣੇ ਅਤੇ ਸਕੂਲ ਵਿੱਚ …

Read More »