Friday, September 20, 2024

ਜੀਬੀਪੀ ਗਰੁੱਪ ਨੇ ਕੀਤਾ ਮੈਗਾ ਚੈਨਲ ਪਾਰਟਨਰਜ਼ ਮੀਟ ਦਾ ਆਯੋਜਨ

ਉਤਰ ਭਾਰਤ ਦੇ 500 ਤੋਂ ਵੱਧ ਚੈਨਲ ਪਾਰਟਨਰ ਬਣੇ ਇਸ ਮੀਟ ਦਾ ਹਿੱਸਾ
ਚੰਡੀਗੜ੍ਹ, 8 ਜੁਲਾਈ (ਪੰਜਾਬ ਪੋਸਟ ਬਿਊਰੋ) – ਉੱਤਰ ਭਾਰਤ ਦਾ ਨਾਮਵਰ ਰੀਅਲ ਅਸਟੇਟ ਡਿਵੈਲਪਰ ਤੇ ਬਿਲਡਰਜ਼ ਐਂਡ ਪ੍ਰਮੋਟਰਜ਼ PUNJ0707201918ਨੇ ਇੱਕ ਮੈਗਾ ਚੈਨਲ ਪਾਰਟਨਰ ਮੀਟ ਦਾ ਆਯੋਜਨ ਕੀਤਾ।ਜਿਸ ਵਿਚ ਪੂਰੇ ਉਤਰ ਭਾਰਤ ਦੇ ਉਘੇ ਚੈਨਲ ਪਾਰਟਨਰ ਨੂੰ ਸੱਦਿਆ ਗਿਆ।ਜੀਰਕਪੁਰ ਦੇ ਰਿਜ਼ੋਰਟ ’ਚ ਹੋਈ ਮੈਗਾ ਚੈਨਲ ਪਾਰਟਨਰਜ਼ ਮੀਟ ਵਿਚ ਟ੍ਰਾਈਸਿਟੀ, ਪੰਜਾਬ, ਹਰਿਆਣਾ ਅਤੇ ਹਿਮਾਚਲ ਦੇ 500 ਨਾਲੋਂ ਜ਼ਿਆਦਾ ਚੈਨਲ ਪਾਰਟਨਰ ਸ਼ਾਮਿਲ ਹੋਏ।
ਮੈਗਾ ਚੈਨਲ ਪਾਰਟਨਰਸ ਮੀਟ ਦਾ ਮਕਸਦ ਰੀਅਲ ਇਸਟੇਟ ਖੇਤਰ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਬਾਰੇ ਚਰਚਾ ਕਰਨਾ ਅਤੇ ਚੈਨਲ ਪਾਰਟਨਰਾਂ ਦੇ ਨਾਲ ਸੰਬੰਧਾਂ ਨੂੰ ਮਜ਼ਬੂਤ ਕਰਨਾ ਸੀ।ਗਰੁੱਪ ਦੇ ਸੇਲਜ਼ ਅਤੇ ਮਾਰਕੀਟਿੰਗ ਡਾਇਰੈਕਟਰ ਅਨੂਪਮ ਗੁਪਤਾ ਵਲੋਂ ਇੰਡਸਟਰੀ ਅਤੇ ਕੰਸਟ੍ਰਕਸ਼ਨ ਅਪਡੇਟ ਦੇ ਨਾਲ ਨਾਲ ਗਰੁੱਪ ਦੀਆਂ ਆਗਾਮੀ ਤੇ ਚੱਲ ਰਹੀਆਂ ਪਰਿਯੋਜਨਾਵਾਂ ਅਤੇ ਇਨ੍ਹਾਂ ’ਤੇ ਗ੍ਰਾਹਕਾਂ ਦੇ ਲਈ ਆਫਰਾਂ ਦੇ ਤੌਰ ’ਤੇ ਨਵੀਆਂ ਪੇਸ਼ਕਸ਼ਾਂ ਦੇ ਬਾਰੇ  ਚਰਚਾ ਹੋਈ ਅਤੇ ਇੱਕ ਪ੍ਰੈਜੈਂਟੇਸ਼ਨ ਵੀ ਦਿੱਤੀ ਗਈ।
ਇਸ ਸਮੇਂ ਸੱਭਿਆਚਾਰਕ ਪ੍ਰੋਗਰਾਮ ’ਚ ਮਸ਼ਹੂਰ ਪੰਜਾਬੀ ਗਾਇਕ ਯੁਵਰਾਜ ਹੰਸ ਦੀ ਗਾਇਕੀ ਅਤੇ ਉਸ ਤੋਂ ਬਾਅਦ ਭੰਗੜਾ ਗਰੁੱਪ ਦੇ ਪ੍ਰਦਰਸ਼ਨ ਨੇ ਲੋਕਾਂ ਨੂੰ ਕੀਲਿਆ। ਇਸ ਉਪਰੰਤ ਇੱਕ ਐਵਾਰਡ ਸੈਸ਼ਨ ਹੋਇਆ, ਜਿਸ ’ਚ ਜੀ.ਬੀ.ਪੀ ਗਰੁੱਪ ਨੂੰ ਉਤਰ ਭਾਰਤ ਦਾ ਪ੍ਰਮੁੱਖ ਰੀਅਲ ਅਸਟੇਟ ਗਰੁੱਪ ਬਣਾਉਣ ’ਚ ਯੋਗਦਾਨ ਦੇ ਲਈ ਚੈਨਲ ਪਾਰਟਨਰਾਂ ਨੂੰ ਅਨੂਪਮ ਗੁਪਤਾ ਵਲੋਂ ਸਨਮਾਨਤ ਕੀਤਾ ਗਿਆ।ਕਵਾਲੀਫਾਇੰਗ ਚੈਨਲ ਪਾਰਟਨਰਾਂ ਨੂੰ ਸਨਮਾਨ ਦੇ ਰੂਪ ’ਚ ਲੰਡਨ, ਬਰਮਿੰਘਮ ਅਤੇ ਸਕਾਟਲੈਂਡ ਸਹਿਤ ਕਈ ਇੰਟਰਨੈਸ਼ਨਲ ਟੂਰ ਪੈਕਜ਼ਾਂ ਨਾਲ ਨਿਵਾਜਿਆ ਗਿਆ।
ਚੈਨਲ ਪਾਰਟਨਰਾਂ ਦਾ ਸ਼ੁਕਰੀਆ ਅਦਾ ਕਰਦੇ ਹੋਏ ਅਨੂਪਮ ਗੁਪਤਾ ਨੇ ਕਿਹਾ ਉਹ ਹਮੇਸ਼ਾਂ ਆਪਣੇ ਚੈਨਲ ਪਾਰਟਨਰਾਂ ਨੂੰ ਆਪਣੀ ਵਿਕਾਸ ਯਾਤਰਾ ਦੇ ਨਾਲ ਲੈ ਕੇ ਚੱਲੇ ਹਨ ਅਤੇ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕਰਦੇ ਹਨ।ਉਹ ਇੱਕ ਟੀਮ ਦੇ ਰੂਪ ’ਚ ਉਨ੍ਹਾਂ ਦੇ ਨਾਲ ਕੰਮ ਕਰਨ ਅਤੇ ਆਉਣ ਵਾਲੇ ਭਵਿੱਖ ’ਚ ਹੋਰ ਨਵੇਂ ਕੀਰਤੀਮਾਨ ਹਾਸਿਲ ਕਰਨ ਲਈ ਤਿਆਰ ਹਨ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply