Wednesday, November 25, 2026

ਪੰਜਾਬੀ

ਸਾਂਈ ਮੰਦਰ ਵਿਖੇ ਮਨਾਈ ਗੁਰੂ ਪੂਰਨਿਮਾ

ਧੂਰੀ, 27 ਜੁਲਾਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਾਂਈ ਮੰਦਰ ਧੂਰੀ ਵਿਖੇ ਭਗਤਾਂ ਵੱਲੋਂ ਸਾਂਈ ਬਾਬਾ ਨੂੰ ਸਮੱਰਪਿਤ ਹੋ ਕੇ ਗੁਰੂ ਪੂਰਨਿਮਾ ਬੜੀ ਸ਼ਰਧਾ ਨਾਲ ਮਨਾਈ ਗਈ।ਸਵੇਰ ਤੋਂ ਸ਼ਾਮ ਤੱਕ ਮੰਦਰ ਵਿੱਚ ਸਾਂਈ ਭਗਤਾਂ ਦੀ ਵੱਡੀ ਭੀੜ ਵੇਖਣ ਨੂੰ ਮਿਲੀ ਅਤੇ ਸਾਰਿਆਂ ਨੇ ਬਾਬਾ ਜੀ ਨੂੰ ਫਲ-ਫੁੱਲ ਅਤੇ ਮਿਠਾਈਆਂ ਚੜਾ ਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।ਇਸ ਸਮੇਂ ਸਾਂਈ ਭਜਨਾਂ …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਵਿਖੇ ‘ਮਹਿੰਦੀ ਪ੍ਰਤਿਯੋਗਤਾ’ ਅਤੇ ‘ਬਲੂ ਡੇਅ’ ਗਤੀਵਿਧੀਆਂ ਕਰਵਾਈਆਂ

ਅੰਮ੍ਰਿਤਸਰ, 27 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਗੋਲਡਨ ਐਵੀਨਿਊ ਵਿਖੇ ਵਿਦਿਆਰਥੀਆਂ ਦੀ ਅੰਦਰਲੀ ਪ੍ਰਤਿਭਾ ਨੂੰ ਉਘਾੜਨ ਲਈ ਅਤੇ ਸਾਉਣ ਮਹੀਨੇ ਨਾਲ ਸੰਬੰਧਤ ਪੰਜਾਬੀ ਸਭਿਆਚਾਰ ਬਾਰੇ ਜਾਗਰੂਕਤਾ ਪੈਦਾ ਕਰਨ ਲਈ ‘ਮਹਿੰਦੀ ਪ੍ਰਤਿਯੋਗਤਾ’ ਕਰਾਈ ਗਈ।ਇਸ ਪ੍ਰਤਿਯੋਗਿਤਾ ਵਿੱਚ ਸਕੂਲ ਦੇ ਚਾਰ ਹਾਊਸਾਂ ਦੀਆਂ ਵਿਦਿਆਰਥਣਾਂ ਨੇ ਬੜੀ ਰੀਝ ਨਾਲ ਮਹਿੰਦੀ ਦੇ ਸੁੰਦਰ ਨਮੂਨੇ ਬਣਾਏ।ਸਾਹਿਬਜ਼ਾਦਾ ਜੁਝਾਰ ਸਿੰਘ ਹਾਊਸ …

Read More »

ਡੇਂਗੂ ਤੋਂ ਬਚਾਅ ਲਈ ਸਫਾਈ ਸੰਬੰਧੀ ਕੀਤਾ ਜਾਗਰੂਕ

ਭੀਖੀ, 27 ਜੁਲਾਈ (ਪੰਜਾਬ ਪੋਸਟ- ਕਮਲ ਜਿੰਦਲ) – ਸਿਹਤ ਵਿਭਾਗ ਵੱਲੋ ਸਥਾਨਕ ਨਗਰ ਪੰਚਾਇਤ ਦੇ ਦਫਤਰ ਵਿੱਚ ਕੌਸਲਰਾਂ ਅਤੇ ਮੋਹਤਬਰ ਵਿਅਕਤੀਆਂ ਨਾਲ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਡੇਗੂ ਬੁਖਾਰ ਤੇ ਕੰਟਰੋਲ ਲਈ ਮੀਟਿੰਗ ਕੀਤੀ ਗਈ।ਇਸ ਨੂੰ ਸੰਬੋਧਨ ਕਰਦਿਆਂ ਸਿਹਤ ਸੁਪਰਵਾਇਜ਼ਰ ਕੇਵਲ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਡੇਗੂ ਤੋਂ ਬਚਾਅ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡੇਂਗੂ ਦੇ ਮੱਛਰ …

Read More »

ਵਾਤਾਵਰਨ ਦੀ ਸੰਭਾਲ ਅਤੇ ਸਮਾਜਿਕ ਬੁਰਾਈਆਂ ਨੂੰ ਖ਼ਤਮ ਕਰਨ ਲਈ ਕੀਤਾ ਜਾਗਰੂਕ

ਭੀਖੀ, 27 ਜੁਲਾਈ (ਪੰਜਾਬ ਪੋਸਟ- ਕਮਲ ਜਿੰਦਲ) – ਮਿਸ਼ਨ ਤੰਦਰੁਸਤ ਪੰਜਾਬ ਪ੍ਰੋਗਰਾਮ ਤਹਿਤ ਪਨਕੋਫੈਡ ਚੰਡੀਗੜ੍ਹ ਵਲੋਂ ਬਹੁਮੰਤਵੀਂ ਸਹਿਕਾਰੀ ਸਭਾ ਬੁਰਜ ਹਰੀ ਅਤੇ ਉਭਾ ਬੁਰਜ ਢਿਲਵਾ ਵਿਖੇ ਸਭਾਵਾਂ ਦੇ ਮੈਂਬਰਾਂ ਨੂੰ ਵਾਤਾਵਰਨ ਦੀ ਸੰਭਾਲ ਅਤੇ ਸਮਾਜਿਕ ਬੁਰਾਈਆਂ ਨੂੰ ਖ਼ਤਮ ਕਰਨ ਲਈ ਜਾਗਰੂਕ ਕੀਤਾ।ਇਸ ਸਮੇਂ ਸ਼ਮਸ਼ੇਰ ਸਿੰਘ ਈ.ਆਈ ਪਨਕੋਫੈਡ ਨੇ ਦਸਿਆ ਕਿ ਸਹਿਕਾਰਤਾ ਵਿਭਾਗ ਮਾਨਸਾ ਵਲੋਂ ਬਾਗਬਾਨੀ ਵਿਭਾਗ ਦੇ ਸਹਿਯੋਗ ਨਾਲ ਸਭਾਵਾਂ …

Read More »

ਮਿੰਨੀ ਟ੍ਰਾਈ ਐਥਲੋਨ ਤਹਿਤ ਸਾਈਕਲਿੰਗ ਰੇਸ, ਮੈਰਾਥਨ ਦੌੜ ਤੇ ਪੈਦਲ ਚਾਲ 28 ਜੁਲਾਈ ਨੂੰ – ਗੁਰਪ੍ਰੀਤ ਗਾਗੋਵਾਲ

ਭੀਖੀ, 27 ਜੁਲਾਈ (ਪੰਜਾਬ ਪੋਸਟ- ਕਮਲ ਜਿੰਦਲ) – ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਮਿਸ਼ਨ ਤੰਦਰੁਸਤ ਤਹਿਤ 28 ਜੁਲਾਈ ਨੂੰ ਮਿੰਨੀ ਟ੍ਰਾਈ-ਐਥਲੋਨ ਕਰਵਾਈ ਜਾ ਰਹੀ ਹੈ।ਜਿਸ ਦੌਰਾਨ ਇਕੋ ਸਮੇਂ ਸਾਈਕਲਿੰਗ ਰੇਸ, ਮੈਰਾਥਨ ਰੇਸ, ਮੈਰਾਥਨ ਅਤੇ ਪੈਦਲ ਚਾਲ ਕਰਵਾਈ ਜਾ ਰਹੀ ਹੈ।ਸਵੇਰੇ 7.00 ਵਜੇ ਅਨਾਜ ਮੰਡੀ ਮਾਨਸਾ ਤੋਂ ਇਸ ਦੀ ਸ਼ੁਰੂਆਤ ਕਰਨ ਲਈ ਪੰਜਾਬ ਦੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਪਹੁੰਚ ਰਹੇ ਹਨ।ਇੰਨ੍ਹਾਂ ਸ਼ਬਦਾਂ …

Read More »

ਪਿੰਡ ਉਭਾ ਵਿਖ਼ੇ ਗੁਰਬਾਣੀ ਗੁਰੂ ਇਤਿਹਾਸ ਤੇ ਲੰਬੇ ਕੇਸਾਂ ਦੇ ਮੁਕਾਬਲੇ ਕਰਵਾਏ – ਭਾਈ ਅਤਲਾ

ਭੀਖੀ, 27 ਜੁਲਾਈ (ਪੰਜਾਬ ਪੋਸਟ- ਕਮਲ ਜਿੰਦਲ) – ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਆਗੂ ਭਾਈ ਸੁਖਚੈਨ ਸਿੰਘ ਅਤਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਰਸਾ ਸੰਭਾਲ ਗੁਰਮਤਿ ਪ੍ਰਚਾਰ ਸੋਸਾਇਟੀ (ਰਜਿ:) ਵੱਲੋਂ ਗੁਰਬਾਣੀ, ਗੁਰ ਇਤਿਹਾਸ, ਸਿੱਖ ਇਤਿਹਾਸ ਅਤੇ ਲੰਬੇ ਸੁੰਦਰ ਕੇਸ ਮੁਕਾਬਲੇ ਪਿੰਡ ਉੱਭਾ ਜਿਲ੍ਹਾ ਮਾਨਸਾ ਦੇ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਗਏੇ।ਇਸ ਮੁਕਾਬਲੇ ਵਿੱਚ  7 ਤੋਂ 23 ਸਾਲ ਦੀ ਉਮਰ 48 ਬੱਚੇ  …

Read More »

29 ਜੁਲਾਈ ਨੂੰ ਕੀਤਾ ਜਾਵੇਗਾ ਸਿਹਤ ਮੰਤਰੀ ਦੀ ਕੋਠੀ ਦਾ ਘਿਰਾਓ – ਪ੍ਰੇਮ ਸਿੰਘ

ਭੀਖੀ, 27 ਜੁਲਾਈ (ਪੰਜਾਬ ਪੋਸਟ- ਕਮਲ ਜਿੰਦਲ) – ਬੇਰੋਜਗਾਰਾਂ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਦੀ ਮੀਟਿੰਗ ਸੂਬਾ ਕਮੇਟੀ ਦੇ ਮੈਂਬਰ ਪ੍ਰੇਮ ਸਿੰਘ ਦੀ ਅਗਵਾਈ ਹੇਠ ਹੋਈ।ਪ੍ਰੇਮ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਿਹਤ ਵਿਭਾਗ ਵਿੱਚ 2200 ਤੋਂ ਵੱਧ ਮਲਟੀਪਰਪਜ ਦੀਆਂ ਅਸਾਮੀਆਂ ਖਾਲੀ ਪਈਆਂ ਹਨ।ਜਿੰਨ੍ਹਾਂ ਵਿੱਚੋ 1263 ਦੀ ਭਰਤੀ ਪ੍ਰਕਿਰਿਆ ਚੱਲ ਰਹੀ ਹੈ।ਉਨ੍ਹਾਂ ਦੱਸਿਆ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਵਾਅਦਾ ਕੀਤਾ ਗਿਆ …

Read More »

ਸਿੱਖਿਆਰਥੀਆਂ ਨੂੰ ਕਰਵਾਈ ਧਾਰਮਿਕ ਯਾਤਰਾ

ਭੀਖੀ, 27 ਜੁਲਾਈ (ਪੰਜਾਬ ਪੋਸਟ- ਕਮਲ ਜਿੰਦਲ) – ਸਥਾਨਕ ਜੈ ਦੁਰਗਾ ਕੰਪਿਊਟਰ ਸ਼ੈਟਰ ਵੱਲੋਂ ਸਿਖਿਆਰਥੀਆਂ ਨੂੰ ਇੱਕ ਧਾਰਮਿਕ ਯਾਤਰਾ ਤੇ ਸ੍ਰੀ ਹਰਮਿੰਦਰ ਸਾਹਿਬ, ਜੱਲਿਆਂ ਵਾਲਾ ਬਾਗ ਅਤੇ ਵਾਹਗਾ-ਬਾਰਡਰ ਸਮੇਤ ਕਈ ਗੁਰਧਾਮਾਂ ਦੇ ਦਰਸ਼ਨ ਕਰਵਾਏ ਗਏ।ਯਾਤਰਾ ਵਿੱਚ ਜਗਸੀਰ ਸਿੰਘ, ਅਮਨਦੀਪ ਕੌਰ, ਅਮਰ ਸਿੰਘ ਅਤੇ ਖੁਸ਼ਦੀਪ ਕੌਰ ਸਮੇਤ ਸਮੂਹ ਸਿੱਖਿਆਰਥੀ ਸ਼ਾਮਿਲ ਸਨ।  

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਚੌਕ ਪ੍ਰਾਗਦਾਸ ਵਿਖੇ ਟਰੈਫਿਕ ਜਾਗਰੂਕਤਾ ਸੈਮੀਨਾਰ

ਅੰਮ੍ਰਿਤਸਰ, 27 ਜੁਲਾਈ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਚੌਕ ਪ੍ਰਾਗਦਾਸ ਅੰਮ੍ਰਿਤਸਰ ਵਿਖੇ ਮਿਤੀ 26-7-2018 ਨੂੰ ਬੱਚਿਆਂ ਲਈ ਸੜਕ ਸੁਰੱਖਿਆ ਅਤੇ ਟਰੈਫਿਕ ਜਾਗਰੂਕਤਾ ਬਾਰੇ ਸੈਮੀਨਾਰ ਆਯੋਜਿਤ ਕੀਤਾ ਗਿਆ।ਪੁਲਿਸ ਅਧਿਕਾਰੀ ਇੰਸਪੈਕਟਰ ਪਰਮਜੀਤ ਸਿੰਘ ਅਤੇ ਹਵਾਲਦਾਰ ਬਲਵੰਤ ਸਿੰਘ ਨੇ ਬੱਚਿਆਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ। ਜਿਸ ਵਿਚ ਦੱਸਿਆ ਗਿਆ ਕਿ ਸਾਨੂੰ  ਵਾਹਣ ਚਲਾਉਂਦੇ ਸਮੇਂ ਕੁੱਝ …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਮਜੀਠਾ ਰੋਡ ਬਾਈਪਾਸ ਵਿਖੇ ਹੈਡ ਬੁਆਏ ਤੇ ਹੈਡ ਗਰਲ ਅਤੇ ਚੁਣੇ ਗਏ

ਅੰਮ੍ਰਿਤਸਰ, 27 ਜੁਲਾਈ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮਜੀਠਾ ਰੋਡ ਬਾਈਪਾਸ ਵਿਖੇ ਪਰਮਾਤਮਾ ਨੂੰ ਯਾਦ ਕਰਕੇ ਆਯੋਜਿਤ ਵਿਸ਼ੇਸ਼ ਸਮਾਰੋਹ ਦੌਰਾਨ ਹੈਡ ਬੁਆਏ, ਹੈਡ ਗਰਲ ਅਤੇ ਸਟੂਡੈਂਟ ਕੌਂਸਲ ਮੈਂਬਰਾਂ ਦੀ ਚੋਣ ਕੀਤੀ ਗਈ।ਸਕੂਲ ਪ੍ਰਿੰਸੀਪਲ ਸ੍ਰੀਮਤੀ ਦਪਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਯੋਗਤਾ ਅਤੇ ਸੇਵਾ ਭਾਵਨਾ ਹਰ ਸਫਲ ਵਿਅਕਤੀ ਦੇ ਗੁਣ ਹੁੰਦੇ …

Read More »