Wednesday, November 25, 2026

ਪੰਜਾਬੀ

ਬਲਾਕ ਮੈਂਟਰ ਮਨਪ੍ਰੀਤ ਸਿੰਘ ਨੂੰ ਵਧੀਆ ਸੇਵਾਵਾ ਬਦਲੇ ਕੀਤਾ ਸਨਮਾਨਿਤ

ਬਟਾਲਾ, 14 ਅਪਰੈਲ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਮਨਪ੍ਰੀਤ ਸਿੰਘ ਮੈਥ ਮਾਸਟਰ ਨੂੰ ਸਕੂਲਾਂ ਵਿਚ ਵਧੀਆ ਸੇਵਾਵਾਂ ਦੇਣ ਬਦਲੇ ਜਿਲਾ ਸਿਖਿਆ ਅਫਸਰ ਗੁਰਦਾਸਪੁਰ ਰਾਕੇਸ਼ ਬਾਲਾ, ਉਪ ਜਿਲਾ ਸਿਖਿਆ ਅਫਸਰ ਗੁਰਨਾਮ ਸਿੰਘ, ਰਾਕੇਸ਼ ਗੁਪਤਾ, ਜਿਲ੍ਹਾ ਸਾਇੰਸ ਸੁਪਰਵਾਈਜਰ ਪਰਵੀਨ ਕੁਮਾਰ ਵਲੋ ਲੜਕੇ ਸਕੂਲ ਗੁਰਦਾਸਪੁਰ ਵਿਖੇ ਸਾਦਾ ਤੇ ਪ੍ਰਭਾਵਸਾਲੀ ਸਮਾਗਮ ਕਰਵਾ ਕੇ ਸਨਮਾਨਿਤ ਕੀਤਾ ਗਿਆ।      ਹਿਸਾਬ ਵਿਸ਼ੇ ਵਿਚ ਅਗਾਂਹਵਧੂ ਸੋਚ ਰੱਖਦਿਆਂ ਨਵੀਆਂ …

Read More »

ਆਰਟ ਗੈਲਰੀ ਵਿਖੇ ਚੰਡੀਗੜ੍ਹ ਯੂਨੀਵਰਸਿਟੀ ਦੇ ਸਹਿਯੋਗ ਨਾਲ ਲਾਈ ਪੇਂਟਿੰਗ ਪ੍ਰਦਰਸ਼ਨੀ

ਅੰਮ੍ਰਿਤਸਰ, 14 ਅਪ੍ਰੈਲ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਇੰਡੀਅਨ ਅਕੈਡਮੀ ਆਫ਼ ਫਾਈਨ ਆਰਟਸ (ਆਰਟ ਗੈਲਰੀ) ਅਤੇ ਚੰਡੀਗੜ੍ਹ ਯੂਨੀਵਰਸਿਟੀ ਸਟੂਡੈਂਟਸ ਦੇ ਸਹਿਯੋਗ ਨਾਲ ਆਰਟ ਗੈਲਰੀ ਵਿਖੇ ਪੇਂਟਿੰਗ ਪ੍ਰਦਰਸ਼ਨੀ ਲਗਾਈ ਗਈ।ਤਿੰਨ ਦਿਨਾਂ ਪ੍ਰਦਰਸ਼ਨੀ ਪੇਟਿੰਗ ਪ੍ਰਦਰਸ਼ਨੀ ਦੌਰਾਨ ਚੰਡੀਗੜ ਯੂਨੀਵਰਸਿਟੀ ਦੇ 22 ਵਿਦਿਆਰਥੀਆਂ ਅਤੇ 6 ਪ੍ਰੋਫੇਸਰਾਂ ਨੇ ਆਪਣੀਆਂ 80 ਦੇ ਕਰੀਬ ਪੇਂਟਿੰਗਾਂ ਪ੍ਰਦਰਸ਼ਿਤ ਕੀਤੀਆਂ।ਪ੍ਰਦਰਸ਼ਨੀ ਦਾ ਸ਼ੁੱਭ ਆਰੰਭ ਆਰਟ ਗੈਲਰੀ ਦੇ ਪ੍ਰਧਾਨ ਸ਼ਿਵਦੇਵ ਸਿੰਘ …

Read More »

ਜਿਲੇ ’ਚ ਕੌਮੀ ਪੋਸ਼ਣ ਮਹਿੰਮ ਤਹਿਤ ਮਨਾਇਆ ‘ਵਜ਼ਨ ਤਿਉਹਾਰ’

ਬਠਿੰਡਾ, 14 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਬਠਿੰਡਾ ਜ਼ਿਲ੍ਹੇ ’ਚ ਕੌਮੀ ਪੋਸ਼ਨ ਅਭਿਆਨ (ਨੈਸ਼ਨਲ ਨਿਊਟ੍ਰੀਸ਼ਨ ਮਿਸ਼ਨ) ਤਹਿਤ ਆਂਗਣਵਾੜੀ ਵਰਕਰਾਂ ਵੱਲੋਂ ‘ਵਜ਼ਨ ਤਿਉਹਾਰ’ ਪਿੰਡ ਬੀਬੀ ਵਾਲਾ ਦੇ ਆਂਗਣਵਾੜੀ ਸੈਂਟਰ ਵਿਖੇ ਮਨਾਇਆ ਗਿਆ।ਮੁੱਖ ਮਹਿਮਾਨ ਦੇ ਤੌਰ ‘ਤੇ ਸਬ ਸੈਂਟਰ ਬੀਬੀ ਵਾਲਾ ਦੇ ਏ.ਐਨ.ਐਮ ਮੈਡਮ ਰੂਪ ਕੌਰ ਪਹੁੰਚੇ।ਉਨ੍ਹਾਂ ਗਰਭਵਤੀ ਔਰਤਾਂ …

Read More »

ਖਾਲਸਾ ਸਾਜਨਾ ਦਿਵਸ ਮੌਕੇ ਥਾਂ-ਥਾਂ ਲੱਗੇ ਗੁਰੂ ਕੇ ਲੰਗਰ

ਬਠਿੰਡਾ, 14 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਗੁਰਦੁਆਰਾ ਸ਼ਹੀਦ ਭਾਈ ਮਤੀ ਦਾਸ ਨਗਰ ਦੀ ਸਮੂਹ ਸੰਗਤ ਅਤੇ ਆਸ ਪਾਸ ਦੇ ਇਲਾਕੇ ਨਛੱਤਰ ਨਗਰ, ਜੋਗਾ ਨਗਰ, ਹਰਬੰਸ ਨਗਰ ਦੀਆਂ ਸੰਗਤਾ ਵੱਲੋਂ ਪਿਛਲੇ ਲਗਾਤਾਰ ਕਈ ਸਾਲਾਂ ਤੋਂ ਵਿਸਾਖੀ ’ਤੇ ਜਾਣ ਵਾਲੀ ਸੰਗਤਾਂ ਦੀ ਲੰਗਰ ਛਕਾਉਣ ਦੀ ਸੇਵਾ ਕੀਤੀ ਜਾਂਦੀ ਹੈ।ਸੰਗਤਾਂ ਵਲੋਂ ਅੱਜ ਵੀ ਵਿਸਾਖੀ ਦੇ ਸ਼ੁਭ ਦਿਹਾੜੇ …

Read More »

ਪਾਵਣ ਤਿਓਹਾਰਾਂ `ਤੇ ਅਜੇ ਵੀ ਜਾਰੀ ਹਨ ਮਨਮੱਤੀ ਕਾਰਵਾਈਆਂ

ਬਠਿੰਡਾ, 14 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਗੁਰੂ ਸਾਹਿਬ ਨੇ ਵਿਸਾਖੀ ਦੇ ਦਿਹਾੜੇ ਖਾਲਸਾ ਪੰਥ ਦੀ ਸਾਜਨਾ ਕਰ ਕੇ ਸੰਗਤਾਂ ਨੂੰ ਮੜੀਆਂ, ਮਸਾਣਾਂ, ਝੁੰਡਾਂ ਆਦਿ ਨੂੰ ਪੂੱਜਣ ਤੋਂ ਮਨ੍ਹਾਂ ਕੀਤਾ ਸੀ,  ਲੇਕਿਨ ਫਿਰ ਵੀ ਅਸੀਂ ਮੱਤ ਨਹੀ ਲੈ ਸਕੇ।ਅੱਜ ਵੀ ਸਾਨੂੰ ਸੁਮੱਤ ਨਹੀ ਆਈ, ਇਸੇ ਕਰ ਕੇ ਹੀ ਪਾਵਣ ਤਿਓਹਾਰਾਂ `ਤੇ ਮਨਮੱਤੀ ਲੋਕ ਵੇਖਾ ਵੇਖੀ …

Read More »

ਵਿਸਾਖੀ ਦਿਹਾੜੇ ਸ਼ਹਿਰ ਦੇ ਸਮੂਹ ਗੁਰੂ ਘਰਾਂ `ਚ ਸਿੱਖ ਸੰਗਤਾਂ ਦੀਆਂ ਭਾਰੀ ਰੌਣਕਾਂ

ਜਿਲਾ ਵਾਸੀਆਂ ਨੇ ਤਖ਼ਤ ਸਾਹਿਬ ਵੱਲ ਪਾਏ ਚਾਲੇ ਬਠਿੰਡਾ, 14 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) –  ਖਾਲਸਾ ਪੰਥ ਦਾ 319ਵਾਂ ਸਾਜਨਾ ਦਿਵਸ ਸਮੁੱਚੇ ਪੰਥ ਵੱਲੋਂ ਬਠਿੰਡਾ ਜਿਲ੍ਹੇ ਵਿਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।ਪਰਸੋਂ ਰੋਜ਼ ਤੋਂ ਪ੍ਰਕਾਸ਼ ਕੀਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੇ ਭੋਗ ਪਾਉਣ ਉਪਰੰਤ ਸਥਾਨਕ ਗੁਰੂ ਘਰਾਂ ਦੇ ਹਜੂਰੀ ਰਾਗੀ …

Read More »

ਜਨਮ ਦਿਨ ਖਾਲਸੇ ਦਾ

ਜਨਮ ਦਿਨ ਖਾਲਸੇ ਦਾ ਰੱਜ ਰੱਜ ਖੁਸ਼ੀਆਂ ਮਨਾਈਏ। ਉੱਜੜੇ ਹੋਏ ਬਾਗ਼ਾਂ ਵਿਚ ਖਿੜੀ ਗੁਲਜ਼ਾਰ ਸੀ। ਗੋਬਿੰਦ ਸਿੰਘ, ਦੁੱਖੀਆਂ ਦੀ ਸੱਚੀ ਸਰਕਾਰ ਸੀ। ਵਿਸਾਖੀ ਤੇ ਰੌਣਕਾਂ ਲਗਾਈਏ ਜਨਮ ਦਿਨ ਖਾਲਸੇ ਦਾ। ਰੱਜ-ਰੱਜ ਖੁਸ਼ੀਆਂ ਮਨਾਈਏ । ਨੰਗੀ ਕਰ ਕਿਰਪਾਨ ਜਦੋਂ, ਗੁਰਾਂ ਸੀਸ ਮੰਗਿਆ। ਵਾਰੋ ਵਾਰੀ ਸੀਸ ਦਿੱਤੇ, ਕੋਈ ਵੀ ਨਾ ਸੰਗਿਆ। ਈਰਖ਼ਾ ਨੂੰ ਮਨ `ਚੋਂ ਗਵਾਈਏ ਜਨਮ ਦਿਨ ਖਾਲਸੇ ਦਾ। ਰੱਜ-ਰੱਜ ਖੁਸ਼ੀਆਂ …

Read More »

ਵਿਸਾਖੀ ਮੇਲਾ

ਆ ਗਿਆ ਫਿਰ ਵਿਸਾਖੀ ਮੇਲਾ, ਸਾਨੂੰ ਯਾਦ ਆਉਂਦਾ ਉਹ ਵੇਲਾ। ਕਿੰਨੀ ਘਰ ਵਿੱਚ ਰੌਣਕ ਲੱਗਦੀ, ਬਾਪੂ ਖੁਸ਼ੀ ਸੀ ਮਨਾਉਂਦਾ। ਸਾਨੂੰ ਮੋਢਿਆਂ ਉਤੇ ਚੱਕ ਕੇ ਮੇਲਾ ਆਪ ਸੀ ਵਿਖਾਉਂਦਾ। ਹੁਣ ਵੀ ਆਉਂਦੀ ਜਦੋਂ ਵਿਸਾਖੀ, ਦਿਲ ਉਦਾਸ ਜਿਹਾ ਹੋ ਜਾਂਦਾ। ਸੋਚ ਕੇ ਪੁਰਾਣੀਆਂ ਯਾਦਾਂ, ਪਾਣੀ ਅੱਖੀਆਂ ਵਿਚੋਂ `ਚੋ ਜਾਂਦਾ॥ ਕਰਜ਼ੇ ਦੀ ਭੇਟ ਚੜ੍ਹ ਗਿਆ, ਜੋ ਬਾਪੂ ਲਾਡ ਸੀ ਲਡਾਉਂਦਾ। ਸਾਨੂੰ ਮੋਢਿਆਂ ਉਤੇ …

Read More »

ਵਿਸਾਖੀ

ਨਾ ਪਹਿਲਾਂ ਜਿਹੀ ਵਿਸਾਖੀ ਤੇ ਨਾ ਰਹੇ ਮੇਲੇ ਦੋਸਤੋ। ਹੁਣ ਬਹੁਤ ਪਿੱਛੇ ਰਹਿਗੇ, ਉਹ ਵੇਲੇ ਦੋਸਤੋ॥ ਦਾਤੀ ਨੂੰ ਲਵਾ ਕੇ ਘੁੰਗਰੂ ਕਦੇ ਕਰਦੇ ਸੀ ਵਾਢੀ। ਉਹਨੂੰ ਹੰੁਦੇ ਸੀ ਮਖ਼ੌਲ ਜਿਹੜਾ ਰਹਿ ਜਾਂਦਾ ਫਾਡੀ॥ ਹੋਰ ਦੇ ਹੋਰ ਹੀ ਪੈ ਗਏ ਝਮੇਲੇ ਦੋਸਤੋ… ਹੁਣ ਬਹੁਤ ਪਿੱਛੇ ਰਹਿਗੇ ਉਹ ਵੇਲੇ ਦੋਸਤੋ। ਵਾਰੀ ਨਾਲ ਮੰਗ ਪਾ ਕੇ ਕਰਦੇ ਸੀ ਵਾਢੀ ਪਹਿਲਾਂ ਵੱਢਾਂਗੇ ਕਣਕ ਤੇਰੀ, …

Read More »

ਸ਼੍ਰੋਮਣੀ ਕਮੇਟੀ ਪ੍ਰਧਾਨ ਲੌਂਗੋਵਾਲ ਵੱਲੋਂ ਖ਼ਾਲਸਾ ਸਾਜਣਾ ਦਿਵਸ ਦੀਆਂ ਵਧਾਈਆਂ

ਅੰਮ੍ਰਿਤਸਰ, 13 ਅਪ੍ਰੈਲ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸਮੁੱਚੀਆਂ ਗੁਰੂ ਨਾਨਕ ਨਾਮ-ਲੇਵਾ ਸੰਗਤਾਂ ਨੂੰ ਖ਼ਾਲਸਾ ਸਾਜਣਾ ਦਿਵਸ ਦੀਆਂ ਵਧਾਈਆਂ ਦਿੰਦਿਆਂ ਸਮੁੱਚੀ ਸਿੱਖ ਕੌਮ ਨੂੰ ਕੌਮੀ ਏਕਤਾ ਦਾ ਸੁਨੇਹਾ ਦਿੱਤਾ ਹੈ।ਲੌਂਗੋਵਾਲ ਨੇ ਕਿਹਾ ਕਿ ਸਾਹਿਬੇ-ਕਮਾਲ, ਸਰਬੰਸਦਾਨੀ, ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1699 ਦੀ ਵਿਸਾਖੀ ਵਾਲੇ ਦਿਨ ਸ੍ਰੀ ਅਨੰਦਪੁਰ …

Read More »