ਅੰਮ੍ਰਿਤਸਰ, 18 ਅਕਤੂਬਰ, (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਦਿਵਾਲੀ ਦੇ ਮੌਕੇ ’ਤੇ ਪਿੰਗਲਵਾੜੇ ਦੇ ਮੰਦਬੁੱਧੀ, ਗੂੰਗੇ ਅਤੇ ਅਪਾਹਿਜ ਬੱਚਿਆਂ ਦੀਆਂ ਹੱਥ ਕਿਰਤਾਂ ਦੀ ਪ੍ਰਦਰਸ਼ਨੀ ਪਿੰਗਲਵਾੜਾ ਦੇ ਮੁੱਖ ਦਫ਼ਤਰ ਨੇੜੇ ਬੱਸ ਸਟੈਂਡ ਵਿਚ ਲਗਾਈ ਗਈ।ਇਸ ਪ੍ਰਦਰਸ਼ਨੀ ਵਿਚ ਪਿੰਗਲਵਾੜੇ ਦੇ ਮੁੜ ਵਸੇਬਾ ਸੈਂਟਰ ਵਿੱਚ ਤਿਆਰ ਕੀਤੇ ਕਪੜੇ ਅਤੇ ਜੂਟ ਦੇ ਬੈਗ, ਸੋਫਟ ਖਿਲਾਉਣੇ, ਚਾਦਰਾਂ, ਬੈਡ ਕਵਰ, ਸੁੰਧਰ ਸੀਨਰੀਆਂ ਅਤੇ ਬੱਚਿਆਂ ਵਲੋਂ …
Read More »ਪੰਜਾਬੀ
ਅੰਡਰ 19 ਲੜਕਿਆਂ ਦੀ ਹਾਕੀ ਟੀਮ ਦਾ ਸੀ.ਬੀ.ਐਸ.ਈ ਨਾਰਥ ਵੈਸਟ ਜ਼ੋਨ ਹਾਕੀ ਟੂਰਨਾਮੈਂਟ ‘ਚ ਅੱਵਲ
ਚੌਂਕ ਮਹਿਤਾ, 18 ਅਕਤੂਬਰ (ਪੰਜਾਬ ਪੋਸਟ – ਜੋਗਿੰਦਰ ਸਿੰਘ ਮਾਣਾ) – ਸਤਿਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਸੰਤ ਬਾਬਾ ਠਾਕੁਰ ਸਿੰਘ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਦੇ ਹੋਏ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਪ੍ਰਧਾਨ ਸੰਤ ਸਮਾਜ ਅਤੇ ਡਾਇਰੈਕਟਰ ਭਾਈ ਸਾਹਿਬ ਭਾਈ ਜੀਵਾ ਸਿੰਘ ਦੀ ਦੇਖ ਰੇਖ ਹੇਠ ਚੱਲ ਰਹੀ ਸੰਤ ਗਿਆਨੀ ਗੁਰਬਚਨ ਸਿੰਘ ਜੀ …
Read More »ਗੁਰਦਾਸਪੁਰ, ਪਠਾਨਕੋਟ ਤੇ ਤਰਨਤਾਰਨ ਜਿਲ੍ਹਿਆਂ ਦੇ ਕਾਲਜਾਂ (ਬੀ ਜ਼ੋਨ) ਦਾ ਜ਼ੋਨਲ ਯੁਵਕ ਮੇਲਾ 21 ਤੋਂ
ਅੰਮ੍ਰਿਤਸਰ, 18 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਵਲੋਂ ਬੀ ਜ਼ੋਨ ਦਾ ਜ਼ੋਨਲ ਯੁਵਕ ਮੇਲਾ ਜਿਸ ਵਿਚ ਗੁਰਦਾਸਪੁਰ, ਪਠਾਨਕੋਟ ਅਤੇ ਤਰਨਤਾਰਨ ਜਿਲ੍ਹਿਆਂ ਦੇ ਸਬੰਧਤ ਕਾਲਜ ਭਾਗ ਲੈਣਗੇ, ਇਹ 21 ਅਕਤੂਬਰ ਤੋਂ ਸ਼ੁਰੂ ਹੋ ਕੇ 24 ਅਕਤੂਬਰ ਤਕ ਆਯੋਜਤ ਕੀਤਾ ਜਾ ਰਿਹਾ ਹੈ। ਡਾ. ਜਗਜੀਤ ਕੌਰ, ਡਾਇਰੈਕਟਰ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ …
Read More »`ਵਿਆਕਰਨ ਅਤੇ ਗੁਰਬਾਣੀ ਵਿਆਕਰਨ : ਸੰਕਲਪ ਭੇਦ` ਵਿਸ਼ੇ `ਤੇ ਯਾਦਗਾਰੀ ਭਾਸ਼ਣ
ਅੰਮ੍ਰਿਤਸਰ, 18 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵੱਲੋਂ ਡਾ. ਪਰਮਜੀਤ ਸਿੰਘ ਵਾਲੀਆ ਯਾਦਗਾਰੀ ਭਾਸ਼ਣ “ਵਿਆਕਰਨ ਅਤੇ ਗੁਰਬਾਣੀ ਵਿਆਕਰਨ : ਸੰਕਲਪ ਭੇਦ“ ਵਿਸ਼ੇ `ਤੇ ਕਰਵਾਇਆ ਗਿਆ। ਇਹ ਭਾਸ਼ਣ ਉੱਘੇ ਭਾਸ਼ਾ ਵਿਗਿਆਨੀ ਪ੍ਰੋ. ਡਾ. ਬਲਦੇਵ ਸਿੰਘ ਚੀਮਾ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਦਿੱਤਾ। ਸਮਾਗਮ ਦੀ ਪ੍ਰਧਾਨਗੀ ਨਾਮਵਰ ਭਾਸ਼ਾ ਵਿਗਿਆਨੀ ਡਾ. ਪਰਮਜੀਤ ਸਿੰਘ ਸਿੱਧੂ …
Read More »ਸਪੋਰਟਸ ਮੈਡੀਸਨ ਐਂਡ ਫੀਜ਼ੀਓਥੀਰੈਪੀ ਵਿਭਾਗ ਨੇ ਵਿਸ਼ੇਸ਼ ਭਾਸ਼ਣ ਕਰਵਾਏ
ਅੰਮ੍ਰਿਤਸਰ, 18 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਪੋਰਟਸ ਮੈਡੀਸਨ ਐਂਡ ਫੀਜ਼ੀਓਥੀਰੈਪੀ ਵਿਭਾਗ ਵੱਲੋਂ ਸਪੋਰਟਸ ਨਿਊਟ੍ਰੀਸ਼ਨ, ਟ੍ਰੇਨਿੰਗ ਤੇ ਖੇਡਾਂ ਵਿਚ ਨੌਜੁਆਨਾਂ ਦੀ ਕਾਰਗੁਜ਼ਾਰੀ ਅਤੇ ਦਵਾਈਆਂ ਬਣਾਉਣ ਵੇਲੇ ਵਰਤੇ ਜਾਣ ਵਾਲੀ ਡਰੱਗਜ਼ ਦੀ ਸ਼ੁੱਧਤਾ ਵਿਸ਼ੇ ‘ਤੇ ਇਕ ਵਿਸ਼ੇਸ਼ ਭਾਸ਼ਣ ਦਾ ਆਯੋਜਨ ਕੀਤਾ ਗਿਆ। ਇਸ ਭਾਸ਼ਣ ਵਿਚ ਵਿਭਾਗ ਦੇ ਵਿਦਿਆਰਥੀਆਂ, ਅਧਿਆਪਕਾਂ ਤੋਂ ਇਲਾਵਾ ਖੋਜਾਰਥੀਆਂ ਨੇ ਭਾਗ …
Read More »ਸ਼ਹੀਦ ਭਗਤ ਸਿੰਘ ਅਜਾਇਬ ਘਰ 23 ਮਾਰਚ ਤੱਕ ਖੁਲੇਗਾ – ਸਿੱਧੂ
ਸੈਰ ਸਪਾਟਾ ਸਨਅਤ ਦੀ ਹੱਬ ਬਣੇਗਾ ਅੰਮਿ੍ਰਤਸਰ – ਔਜਲਾ ਅੰਮਿ੍ਤਸਰ, 18 ਅਕਤੂਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਦੇ ਸੈਰ ਸਪਾਟਾ ਅਤੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਐਲਾਨ ਕੀਤਾ ਕਿ ਖਟਕੜ ਕਲਾਂ, ਸ਼ਹੀਦ ਭਗਤ ਸਿੰਘ ਨਗਰ ਵਿਖੇ ਪੰਜਾਬ ਸਰਕਾਰ ਵਲੋਂ ਕਰੀਬ 18 ਕਰੋੜ ਰੁਪਏ ਦੀ ਲਾਗਤ ਨਾਲ ਸ਼ਹੀਦ ਦੀ ਯਾਦ ਵਿਚ ਬਣਾਇਆ ਜਾ ਰਿਹਾ ਅਜਾਇਬ ਘਰ 23 ਮਾਰਚ …
Read More »ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਪੰਜਾਬੀਆਂ ਨੂੰ ਹਰੀ ਦੀਵਾਲੀ ਮਨਾਉਣ ਦੀ ਅਪੀਲ
ਅੰਮ੍ਰਿਤਸਰ, 18 ਅਕਤੂਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਆਬੋ ਹਵਾ ਦੇ ਮਿਆਰ ਵਿਚ ਲਗਾਤਾਰ ਆ ਰਹੀ ਗਿਰਾਵਟ ਕਾਰਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸਮੂਹ ਪੰਜਾਬੀਆਂ ਨੂੰ ਹਰੀ ਦੀਵਾਲੀ ਮਨਾਉਣ ਦੀ ਅਪੀਲ ਕੀਤੀ ਹੈ।ਇਸ ਪਵਿੱਤਰ ਤਿਓਹਾਰ ਦੀ ਪਵਿਤਰਤਾ ਦੀਵਿਆਂ ਲੋਅ ਵਿੱਚ ਹੈ ਜਿਸ ਨੂੰ ਸ਼ੌਰ ਅਤੇ ਹਵਾ ਪ੍ਰਦੂਸ਼ਣ ਨਾਲ ਨਾ ਧੂੰਆਂਖ ਕੇ ਇਸ ਵਰੇ ਕੁਦਰਤ ਪੱਖੀ ਹਰੀ ਦੀਵਾਲੀ ਮਨਾਉਣ ਦਾ ਅਹਿਦ …
Read More »ਡੀ.ਏ.ਵੀ ਪਬਲਿਕ ਸਕੂਲ ਨੇ `ਟੂਰਿਜ਼ਮ ਦਿਵਸ` ਮਨਾਇਆ
ਅੰਮ੍ਰਿਤਸਰ, 18 ਅਕਤੂਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਲੋਂ `ਟੂਰਿਜ਼ਮ ਦਿਵਸ` ਮਨਾਇਆ ਗਿਆ।ਜਿਸ ਦਾ ਉਦੇਸ਼ ਭਾਰਤ ਵਿੱਚ ਟੂਰਿਜ਼ਮ ਨੂੰ ਵਧਾਉਣਾ ਅਤੇ ਵਿਕਾਸ ਕਰਨ ਵਾਲੇ ਤੱਥਾਂ ਦਾ ਨਿਰਮਾਣ ਕਰਨਾ, ਸਭਿਆਚਾਰਕ ਗਤੀਵਿਧੀਆਂ ਦਾ ਪ੍ਰਬੰਧ ਕਰਨਾ ਅਤੇ ਨੌਜਵਾਨਾਂ ਵਿੱਚ ਟੂਰਿਜ਼ਮ ਦੀ ਰੁਚੀ ਵਿੱਚ ਵਾਧਾ ਕਰਨਾ ਸੀ । ਸਕੂਲ ਦੇ ਵਿਦਿਆਰਥੀਆਂ ਨੇ ਇੱਕ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ …
Read More »ਬ੍ਰਿਸਬੇਨ ਖੇਡ ਮੇਲਾ 2017 ਦੀਆਂ ਤਿਆਰੀਆ ਹੋਈਆ ਮੁਕੰਮਲ – ਨੈਵੀ ਗਿੱਲ
ਬ੍ਰਿਸਬੇਨ (ਆਟਰੇਲੀਆ) 18 ਅਕਤੂਬਰ (ਪੰਜਾਬ ਪੋਸਟ – ਵਰਿੰਦਰ ਅਲੀਸ਼ੇਰ) – ਆਸਟ੍ਰੇਲੀਆ ਦਾ ਸ਼ਹਿਰ ਬ੍ਰਿਸਬੇਨ ਸਾਹਿਤਕ ਅਤੇ ਸਭਿਆਚਾਰਕ ਸਰਗਰਮੀਆਂ ਨਾਲ ਹਮੇਸ਼ਾਂ ਤੋਂ ਮਸ਼ਹੂਰ ਰਿਹਾ ਹੈ।ਅਕਸਰ ਹਰ ਤਿਉਹਾਰ `ਤੇ ਇੱਥੇ ਪ੍ਰਬੰਧਕਾ ਵਲੋਂ ਮੇਲੇ ਆਯੋਜਿਤ ਕੀਤੇ ਜਾਂਦੇ ਹਨ ਤੇ ਭਰਪੂਰ ਗਿਣਤੀ ਵਿਚ ਲੋਕ ਆਪਣੇ ਪਰਿਵਾਰਾਂ ਨਾਲ ਮਸ਼ਰੂਫ ਹੁੰਦੇ ਹਨ।ਇਸੇ ਲੜੀ ਵਿੱਚ ਫਾਈਵਟੀਮ ਐਂਟਰਟੇਨਮੈਂਟ ਵਲੋਂ 22 ਅਕਤੂਬਰ ਦਿਨ ਐਤਵਾਰ ਨੂੰ ਬ੍ਰਿਸਬੇਨ ਖੇਡ ਮੇਲਾ ਕਰਵਾਇਆ …
Read More »ਪੰਜ ਰੋਜ਼ਾ ਚੇਤਨਾ ਮਾਰਚ ਅਟਾਰੀ ਵਾਹਗਾ ਸਰਹੱਦ `ਤੇ ਅਰਦਾਸ ਉਪਰੰਤ ਸਮਾਪਤ
ਅੰਮ੍ਰਿਤਸਰ, 18 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸਾਈਂ ਮੀਆਂ ਮੀਰ ਇੰਟਰਨੈਸ਼ਨਲ ਫਾਊਂਡੇਸ਼ਨ (ਰਜਿ ਅੰਮ੍ਰਿਤਸਰ ਵੱਲੋਂ ਅਯੋਜਿਤ ਕੀਤਾ ਗਿਆ ਪੰਜ ਰੋਜਾ ਚੇਤਨਾ ਮਾਰਚ ਅਟਾਰੀ, ਵਾਹਗਾ ਸਰਹੱਦ ਤੇ ਅਰਦਾਸ ਉਪਰੰਤ ਸਫਲਤਾ ਪੂਰਵਕ ਸੰਪੂਰਨ ਹੋਇਆ। ਦੋਹਾਂ ਦੇਸ਼ਾਂ ਭਾਰਤ ਪਾਕਿਸਤਾਨ ਵਿਚ ਚਲਦੀ ਖਿਚੋਤਾਨ ਦੀ ਸਮਾਪਤੀ, ਸਦਭਾਵਨਾ ਤੇ ਸਾਂਤੀ, ਗੁਰਧਾਮਾਂ ਦੇ ਖੁਲੇ ਦਰਸ਼ਨ ਦੀਦਾਰ, ਸਰਲ ਵੀਜਾ ਪ੍ਰਨਾਲੀ, ਦੋਹਾਂ ਦੇਸਾਂ ਵਿਚ ਵਿਉਪਾਰ ਦਾ ਅਦਾਨ ਪ੍ਰਦਾਨ ਅਤੇ …
Read More »
Punjab Post Daily Online Newspaper & Print Media