Wednesday, November 25, 2026

ਪੰਜਾਬੀ

ਸਰਕਾਰ ਗਰੀਬ ਬਚਿਆਂ ਨੂੰ ਪੜਾਈ ਤੋਂ ਵਾਂਝੇ ਕਰ ਰਹੀ ਹੈ – ਵਿਧਾਇਕਾ ਪ੍ਰੋਫੈਸਰ ਰੂਬੀ

ਬਠਿੰਡਾ, 23 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਰਕਾਰਾਂ ਦਾ ਕੰਮ ਲੋਕ ਹਿਤਾਂ ਦੇ ਕੰਮ ਕਰਨਾ ਹੁੰਦਾ ਨਾ ਕਿ ਵਪਾਰ ਕਰਨਾ।ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਪ੍ਰੋਫੈਸਰ ਰੁਪਿੰਦਰ ਕੌਰ ਰੂਬੀ ਵਿਧਾਇਕਾ ਹਲਕਾ ਬਠਿੰਡਾ ਦਿਹਾਤੀ ਨੇ ਕਿਹਾ ਕਿ ਪੰਜਾਬ ਸਰਕਾਰ ਦਾ 800 ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰਨ ਦਾ ਫੈਸਲਾ ਬਹੁਤ ਮੰਦਭਾਗਾ ਹੈ ਅਤੇ ਇਹ ਫੈਸਲਾ ਆਰ.ਟੀ.ਈ ਐਕਟ 2009 …

Read More »

ਸਵੈ-ਇੱਛਾ ਸੇਵਾ ਮੁਕਤੀ ਦੀ ਖ਼ੁਸ਼ੀ ‘ਚ ਵਿਦਿਆਰਥੀਆਂ ਤੇ ਸਟਾਫ਼ ਨੂੰ ਵੰਡੇ ਲੱਡੂ

ਆਦਰਸ਼ ਸਕੂਲ ਨੰਦਗੜ ਦੇ ਖੇਤੀਬਾੜੀ ਮਾਸਟਰ ਗੁਰਨੈਬ ਸਿੰਘ ਸਰਾਂ ਸੇਵਾ-ਮੁਕਤ ਬਠਿੰਡਾ, 23 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਨੰਦਗੜ ਦੇ ਖੇਤੀਬਾੜੀ ਮਾਸਟਰ ਗੁਰਨੈਬ ਸਿੰਘ ਸਰਾਂ 31 ਸਾਲ ਦੀ ਸੇਵਾ ਨਿਭਾਉਣ ਉਪਰੰਤ ਸੇਵਾ-ਮੁਕਤ ਹੋ ਗਏ ਹਨ।ਉਹਨਾਂ ਨੇ ਆਪਣੀ ਸਵੈ-ਇੱਛਾ ਨਾਲ਼ ਲਈ ਸੇਵਾ ਮੁਕਤੀ ਦੀ ਖ਼ੁਸ਼ੀ ‘ਚ ਸਕੂਲ ਦੇ …

Read More »

ਬਾਬਾ ਫ਼ਰੀਦ ਕਾਲਜ ਵਿਖੇ ‘ਅਲਗਲ ਬਾਇਓਟੈਕਨਾਲੋਜੀ’ ਬਾਰੇ ਉਦਯੋਗ ਕੇਂਦਰਿਤ ਭਾਸ਼ਣ

ਬਠਿੰਡਾ, 23 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਾਬਾ ਫ਼ਰੀਦ ਕਾਲਜ ਦੇ ਬਾਇਓਟੈਕਨਾਲੋਜੀ ਐਂਡ ਮੈਡੀਕਲ ਵਿਭਾਗ ਦੁਆਰਾ ‘‘ਅਲਗਲ ਬਾਇਓਟੈਕਨਾਲੋਜੀ : ਨਵਿਉਣਯੋਗ ਊਰਜਾ ਦੀਆਂ ਲੋੜਾਂ ਲਈ ਇੱਕ ਐਡਵਾਂਸਡ ਇੰਡਸਟਰੀਅਲ ਪਹੰੁਚ’’ ਬਾਰੇ ਉਦਯੋਗਿਕ ਕੇਂਦਰਤ ਭਾਸ਼ਣ ਆਯੋਜਿਤ ਕਰਵਾਇਆ ਗਿਆ।ਬਾਇਓਟੈਕਨਾਲੋਜੀ ਐਂਡ ਮੈਡੀਕਲ ਵਿਭਾਗ ਦੇ ਵਿਦਿਆਰਥੀ ਅਤੇ ਅਧਿਆਪਕ ਇਸ ਭਾਸ਼ਣ ਵਿੱਚ ਹਾਜ਼ਰ ਹੋਏ। ਡਾ. ਰਾਜੀਵ ਕੁਮਾਰ ਅਨੇਜਾ, ਫਾਊਂਡਰ ਅਤੇ ਡਾਇਰੈਕਟਰ, ਏ.ਬੀ.ਸੀ.ਏ …

Read More »

ਕਣਕ ਦਾ ਵੱਧ ਝਾੜ ਲੈਣ ਵਾਸਤੇ ਬਿਜ਼ਾਈ ਸਹੀ ਸਮੇਂ ’ਤੇ ਹੀ ਕੀਤੀ ਜਾਵੇ – ਖੇਤੀਬਾੜੀ ਮਾਹਿਰ

ਬਟਾਲਾ, 23 ਅਕਤੂਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਕਣਕ ਦਾ ਵੱਧ ਝਾੜ ਲੈਣ ਲਈ ਇਸ ਦੀ ਬਿਜਾਈ ਸਮੇਂ ਠੰਡੇ ਜਲਵਾਯੂ ਦੀ ਜ਼ਰੂਰਤ ਹੁੰਦੀ ਹੈ, ਜੋ ਵਧੀਆ ਫੁਟਾਰੇ ਲਈ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਸਹਾਈ ਹੁੰਦੀ ਹੈ। ਬਲਾਕ ਖੇਤੀਬਾੜੀ ਅਫ਼ਸਰ ਡਾ. ਰਜਿੰਦਰ ਸਿੰਘ ਨੇ ਕਿਸਾਨਾਂ ਨੂੰ ਸਲਾਹ ਦਿੰਦਿਆਂ ਕਿਹਾ ਹੈ ਕਿ ਕਣਕ ਦੀ ਬਿਜਾਈ ਸਮੇਂ ਸਿਰ ਭਾਵ 25 ਅਤਕੂਬਰ ਤੋਂ ਕੀਤੀ …

Read More »

ਸੰਗਤਾਂ 2004 ਵਿਚ ਹੋਏ ਸੰਦੇਸ਼ ‘ਤੇ ਪਹਿਰਾ ਦੇਣ ਅਤੇ ਪੰਥ ਵਿਰੋਧੀ ਕੂੜ ਪ੍ਰਚਾਰ ਤੋਂ ਸੁਚੇਤ ਰਹਿਣ – ਜਥੇਦਾਰ

ਅੰਮ੍ਰਿਤਸਰ, 23 ਅਕਤੂਬਰ (ਪੰਜਾਬ ਪੋਸਟ ਬਿਊਰੋ) – ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ  ਕਿਹਾ ਹੈ ਕਿ ਸਿੱਖ ਗੁਰੂ ਸਾਹਿਬਾਨ ਸਭ ਦੇ ਸਾਂਝੇ ਹਨ ਅਤੇ ਗੁਰੂ-ਸਾਹਿਬਾਨ ਵਲੋਂ ਸਾਰੀ ਲੋਕਾਈ ਨੂੰ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ ਗਿਆ ਹੈ।ਸਾਡੇ ਇਤਿਹਾਸ ਨੂੰ ਕਿਸੇ ਹੋਰ ਧਰਮ ਵਿਚ ਰਲਗੱਡ ਕਰਨ ਦੀ ਇਜ਼ਾਜਤ ਕਿਸੇ ਨੂੰ ਵੀ ਕਦਾਚਿਤ ਨਹੀਂ ਦਿੱਤੀ ਜਾ ਸਕਦੀ ਅਤੇ ਨਾ ਹੀ ਇਹ …

Read More »

ਭਾਈ ਹਵਾਰਾ ਦੀ ਪਿੱਠ ਦਰਦ ਦਾ ਬਿਨਾ ਦੇਰੀ ਇਲਾਜ ਕਰਾਇਆ ਜਾਵੇ – ਦਮਦਮੀ ਟਕਸਾਲ

ਚੌਕ ਮਹਿਤਾ, 22 ਅਕਤੂਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਦਿੱਲੀ ਤਿਹਾੜ ਜੇਲ ਵਿੱਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਦੀ ਪਿੱਠ ਦਰਦ ਦਾ ਬਿਨਾ ਦੇਰੀ ਤੁਰੰਤ ਇਲਾਜ ਕਰਾਉਣ ਅਤੇ ਲੋੜੀਂਦੀਆਂ ਸਿਹਤ ਸਹੂਲਤਾਂ ਮੁਹਇਆ ਕਰਾਉਣ ਦੀ ਮੰਗ ਕਰਦਿਆਂ ਕਿਹਾ ਕਿ ਭਾਈ ਹਵਾਰਾ ਦੀ ਹਾਲਾਤ ਹੋਰ ਗੰਭੀਰ …

Read More »

800 ਸਕੂਲਾਂ ਬੰਦ ਕਰਨ ਦੇ ਨਾਦਰਸ਼਼ਾਹੀ ਫਰਮਾਨ `ਤੇ ਲੱਗੇ ਮੁਕੰਮਲ ਰੋਕ – ਲਾਹੌਰੀਆ

ਜੰਡਿਆਲਾ ਗੁਰੂ, 22 ਅਕਤੂਬਰ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾਈ ਪ੍ਰੈਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਨੇ ਪ੍ਰੈਸ ਨੂੰ ਦੱਸਿਆ ਕਿ ਈ.ਟੀ.ਯੂ ਪੰਜਾਬ ਵਲੋਂ ਪੰਜਾਬ ਸਰਕਾਰ ਦੇ ਨਾਦਰਸ਼ਾਹੀ ਫਰਮਾਨ 20 ਬਚਿਆਂ ਤੋ ਘੱਟ ਗਿਣਤੀ ਵਾਲੇ 800 ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰਨ ਵਾਲੇ ਨੋਟੀਫਿਕੇਸ਼ਨ ਦਾ ਸਖਤ ਵਿਰੋਧ ਕੀਤਾ ਜਾਵੇਗਾ।ਇਸ ਪ੍ਰਾਇਮਰੀ ਸਿਖਿਆ ਮਾਰੂ ਪੱਤਰ ਨਾਲ ਪੰਜਾਬ ਦੇ …

Read More »

ਸਰਕਾਰੀ ਸੀਨੀ. ਸੈਕੰ. ਸਕੂਲ ਛੇਹਰਟਾ ਤੇ ਮਾਲ ਰੋਡ ਬਣੇ ਬਾਕਸਿੰਗ ਚੈਂਪੀਅਨ

ਅੰਮ੍ਰਿਤਸਰ, 22 ਅਕਤੂਬਰ (ਪੰਜਾਬ ਪੋਸਟ- ਸ਼ੈਫੀ ਸੰਧੂ) – ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਦਿਸ਼ਾ ਨਿਰਦੇਸ਼ਾ ਤੇ ਰਾਸ਼ਟਰੀ ਬਾਕਸਿੰਗ ਕੋਚ ਬਲਕਾਰ ਸਿੰਘ ਦੇ ਬੇਮਿਸਾਲ ਅਤੇ ਚੇਅਰਪਰਸਨ ਪ੍ਰਿੰਸੀਪਲ ਅੰਜ਼ਨਾ ਕੁਮਾਰੀ, ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋਹੜੂ, ਕੋ-ਚੇਅਰਮੈਨ ਡੀ.ਪੀ ਹਰਜਿੰਦਰ ਸਿੰਘ ਦੀ ਦੇਖ-ਰੇਖ ਹੇਠ ਆਯੋਜਿਤ ਮਹਿਲਾਵਾਂ ਦੇ ਅੰਡਰ-17, ਅੰਡਰ-19 ਸਾਲ ਉਮਰ ਵਰਗ ਦੇ ਬਾਕਸਿੰਗ ਖੇਡ ਮੁਕਾਬਲਿਆਂ ਦਾ ਚੈਂਪੀਅਨ ਤਾਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ …

Read More »

ਮਾਮਲਾ ਪ੍ਰਾਈਮਰੀ ਸਕੂਲਾਂ ਨੂੰ ਬੰਦ ਕਰਨ ਦਾ

ਸਕੂਲ ਬੰਦ ਨਹੀਂ ਹੋਣਗੇ ਸਿਰਫ਼ ਲੋੜੀਂਦੇ ਸਕੂਲਾਂ ਦੇ ਰਲੇਵੇ ਹੋਣਗੇ – ਸਕੱਤਰ ਕ੍ਰਿਸ਼ਨ ਕੁਮਾਰ ਫਾਜਿਲਕਾ, 22 ਅਕਤੁਬਰ (ਪੰਜਾਬ ਪੋਸਟ- ਵਿਨੀਤ ਕੁਮਾਰ ਅਰੋੜਾ) – ਪਿਛਲੇ ਕਈ ਵਰਿਆਂ ਤੋਂ ਪੰਜਾਬ ਦੇ ਵੱਖ ਵੱਖ ਪਿੰਡਾ ਅਤੇ ਸ਼ਹਿਰਾਂ ਵਿੱਚ ਚੱਲ ਰਹੇ ਲਗਭਗ 800 ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰਨ ਦੇ ਸਬੰਧੀ ਜਾਰੀ ਤੁਗਲਕੀ ਫਰਮਾਨ ਨੂੰ ਲੈਕੇ ਪੰਜਾਬ ਦੇ ਅਧਿਆਪਕ ਵਰਗ ਵਿਚ ਵੱਡਾ ਰੋਸ਼ ਪਾਇਆ ਜਾ …

Read More »

ਇੱਕ ਵਿਅਕਤੀ ਨੇ ਜੀਵਨ ਲੀਲਾ ਖ਼ਤਮ ਕੀਤੀ

ਫਾਜ਼ਿਲਕਾ, 22 ਅਕਤੂਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਫਾਜ਼ਿਲਕਾ ਉਪਮੰਡਲ ਦੇ ਪਿੰਡ ਕੰਧਵਾਲਾ ਹਾਜਰ ਖਾਂ ’ਚ ਇੱਕ ਵਿਅਕਤੀ ਵੱਲੋਂ ਫਾਹਾ ਲੈਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲੈਣ ਦਾ ਸਮਾਚਾਰ ਹੈ। ਸਥਾਨਕ ਸਿਵਲ ਹਸਪਤਾਲ ’ਚ ਮ੍ਰਿਤਕ ਕੁਲਵੰਤ ਸਿੰਘ ਵਾਸੀ ਪਿੰਡ ਕੰਧ ਵਾਲਾ ਹਾਜ਼ਰ ਖਾਂ ਦੇ ਪੁੱਤਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੀ ਮਾਤਾ ਦਾ ਇੱਕ ਸਾਲ ਪਹਿਲਾਂ ਦੇਹਾਂਤ ਹੋ ਗਿਆ …

Read More »