ਬ੍ਰਿਸਬੇਨ (ਆਟਰੇਲੀਆ) 18 ਅਕਤੂਬਰ (ਪੰਜਾਬ ਪੋਸਟ – ਵਰਿੰਦਰ ਅਲੀਸ਼ੇਰ) – ਆਸਟ੍ਰੇਲੀਆ ਦਾ ਸ਼ਹਿਰ ਬ੍ਰਿਸਬੇਨ ਸਾਹਿਤਕ ਅਤੇ ਸਭਿਆਚਾਰਕ ਸਰਗਰਮੀਆਂ ਨਾਲ ਹਮੇਸ਼ਾਂ ਤੋਂ ਮਸ਼ਹੂਰ ਰਿਹਾ ਹੈ।ਅਕਸਰ ਹਰ ਤਿਉਹਾਰ `ਤੇ ਇੱਥੇ ਪ੍ਰਬੰਧਕਾ ਵਲੋਂ ਮੇਲੇ ਆਯੋਜਿਤ ਕੀਤੇ ਜਾਂਦੇ ਹਨ ਤੇ ਭਰਪੂਰ ਗਿਣਤੀ ਵਿਚ ਲੋਕ ਆਪਣੇ ਪਰਿਵਾਰਾਂ ਨਾਲ ਮਸ਼ਰੂਫ ਹੁੰਦੇ ਹਨ।ਇਸੇ ਲੜੀ ਵਿੱਚ ਫਾਈਵਟੀਮ ਐਂਟਰਟੇਨਮੈਂਟ ਵਲੋਂ 22 ਅਕਤੂਬਰ ਦਿਨ ਐਤਵਾਰ ਨੂੰ ਬ੍ਰਿਸਬੇਨ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ, ਜਿਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ।ਮੇਲੇ ਦਾ ਪ੍ਰਬੰਧ ਨੈਵੀ ਗਿੱਲ, ਦੀਪਇੰਦਰ ਸਿੰਘ ਅਤੇ ਅਮਰਿੰਦਰ ਭੁੱਲਰ ਵੱਲੋ ਕੀਤਾ ਗਿਆ ਹੈ।ਪੰਜਾਬ ਪੋਸਟ ਦੀ ਟੀਮ ਨਾਲ ਗੱਲਬਾਤ ਕਰਦਿਆਂ ਨੈਵੀ ਗਿੱਲ ਨੇ ਕਿਹਾ ਕਿ ਉਹਨਾ ਨੇ ਮਾਡਰਨ ਸਭਿਆਚਾਰ ਤੋ ਹੱਟ ਕੇ ਮੇਲੇ ਨੂੰ ਪੇਂਡੂ ਰੂਪ ਦਿੱਤਾ ਹੈ ਤਾਂ ਜੋ ਅੱਜ ਦੀ ਪੀੜ੍ਹੀ ਦੇਖ ਸਕੇ ਕਿ ਪੰਜਾਬ ਦੇ ਅਸਲ ਵਿਰਾਸਤੀ ਮੇਲੇ ਕਿਸ ਤਰਾਂ ਦੇ ਹੁੰਦੇ ਹਨ।ਸਵੇਰ ਤੋ ਸ਼ਾਮ ਤੱਕ ਮੇਲੇ ਵਿਚ ਵੱਖ ਵੱਖ ਕਿਸਮ ਦੀਆਂ ਪੇਂਡੂ ਖੇਡਾਂ ਦੇ ਮੁਕਾਵਲੇ ਕਰਵਾਏ ਜਾਣਗੇ।ਖੇਡਾਂ ਵਿਚ ਰੱਸਾਕਸੀ, ਕਬੱਡੀ, ਵਾਲੀਬਾਲ, ਸੀਪ ਅਤੇ ਕੁੱਕੜ ਦੌੜ ਦੇ ਮੁਕਾਬਲੇ ਖਿੱਚ ਦਾ ਕੇਂਦਰ ਹੋਣਗੇ, ਜਿਸ ਵਿਚ ਵੱਖ-ਵੱਖ ਉਮਰ ਵਰਗ ਦੇ ਲੋਕ ਭਾਗ ਲੈ ਸਕਣਗੇ। ਬਚਿਆਂ ਲਈ ਖਾਸ ਕਿਸਮ ਦੇ ਝੂਲਿਆਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ।ਹਾਜ਼ਰੀਨ ਲੋਕ ਗਰਮ ਜਲੇਬੀਆਂ, ਪਕੌੜੇ ਅਤੇ ਵੱਖ-ਵੱਖ ਕਿਸਮ ਦੇ ਅਨੇਕਾਂ ਭੋਜਨਾਂ ਦਾ ਵੀ ਫੂਡ ਸਟਾਲਾਂ ਤੋਂ ਲੁਤਫ ਉਠਾ ਸਕਦੇ ਹਨ।ਮੇਲੇ ਦੀ ਸ਼ਾਮ ਨੂੰ ਚਾਰ ਚੰਨ ਲਾਉਣ ਲਈ ਵਿਸ਼ਵ ਪ੍ਰਸਿੱਧ ਗਾਇਕ ਹਰਭਜਨ ਮਾਨ ਨੂੰ ਉਚੇਚੇ ਤੌਰ ਤੇ ਸਦਿਆ ਗਿਆ ਹੈ।ਬ੍ਰਿਸਬੇਨ ਦੇ ਹੁਨਰਮੰਦ ਲੋਕਲ ਗਾਇਕ ਵੀ ਹਰਭਜਨ ਮਾਨ ਤੋ ਪਹਿਲਾ ਆਪਣੀ ਕਲਾ ਦੇ ਜੌਹਰ ਦਿਖਾਉਂਦੇ ਹੋਏ ਲੋਕਾ ਦਾ ਧਿਆਨ ਬੰਨ੍ਹ ਕੇ ਰੱਖਣਗੇ।ਜਸਵਿੰਦਰ ਰਾਣੀਪੁਰ ਮੰਚ ਦਾ ਸੰਚਾਲਨ ਕਰਣਗੇ।ਪੰਜਾਬ ਤੋਂ ਪ੍ਰਿੰਸ ਕੰਵਲਜੀਤ ਨੂੰ ਵਿਸ਼ੇਸ ਮਹਿਮਾਨ ਦੇ ਤੌਰ `ਤੇ ਸੱਦਿਆ ਗਿਆ ਹੈ ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …