Monday, December 23, 2024

ਪੰਜ ਰੋਜ਼ਾ ਚੇਤਨਾ ਮਾਰਚ ਅਟਾਰੀ ਵਾਹਗਾ ਸਰਹੱਦ `ਤੇ ਅਰਦਾਸ ਉਪਰੰਤ ਸਮਾਪਤ

ਅੰਮ੍ਰਿਤਸਰ, 18 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸਾਈਂ ਮੀਆਂ ਮੀਰ ਇੰਟਰਨੈਸ਼ਨਲ ਫਾਊਂਡੇਸ਼ਨ (ਰਜਿ ਅੰਮ੍ਰਿਤਸਰ ਵੱਲੋਂ ਅਯੋਜਿਤ PPN1810201702ਕੀਤਾ ਗਿਆ ਪੰਜ ਰੋਜਾ ਚੇਤਨਾ ਮਾਰਚ ਅਟਾਰੀ, ਵਾਹਗਾ ਸਰਹੱਦ ਤੇ ਅਰਦਾਸ ਉਪਰੰਤ ਸਫਲਤਾ ਪੂਰਵਕ ਸੰਪੂਰਨ ਹੋਇਆ।
ਦੋਹਾਂ ਦੇਸ਼ਾਂ ਭਾਰਤ ਪਾਕਿਸਤਾਨ ਵਿਚ ਚਲਦੀ ਖਿਚੋਤਾਨ ਦੀ ਸਮਾਪਤੀ, ਸਦਭਾਵਨਾ ਤੇ ਸਾਂਤੀ, ਗੁਰਧਾਮਾਂ ਦੇ ਖੁਲੇ ਦਰਸ਼ਨ ਦੀਦਾਰ, ਸਰਲ ਵੀਜਾ ਪ੍ਰਨਾਲੀ, ਦੋਹਾਂ ਦੇਸਾਂ ਵਿਚ ਵਿਉਪਾਰ ਦਾ ਅਦਾਨ ਪ੍ਰਦਾਨ ਅਤੇ 1947 ਦੀ ਵੰਡ ਸਮੇਂ ਵਿਛੜੇ ਪਰਿਵਾਰਾਂ ਦੇ ਮੈਂਬਰਾਂ ਦੇ ਆਪਸੀ ਮੇਲ ਮਿਲਾਪ ਦੀ ਕਾਮਨਾ ਕਰਦਾ ਇਹ ਮਾਰਚ 13 ਅਕਤੂਬਰ ਨੂੰ ਛੇਵੇਂ ਪਾਤਸ਼ਾਹ ਦੇ ਜਨਮ ਅਸਥਾਨ ਗੁਰਦੁਆਰਾ ਗੁਰੂ ਕੀ ਵਡਾਲੀ ਤੋਂ ਅਰੰਭ ਹੋਇਆ ਜੋ ਤਰਨ ਤਾਰਨ, ਫਿਰੋਜਪੁਰ, ਫਰੀਦਕੋਟ, ਬਠਿੰਡਾ, ਮਾਨਸਾ, ਸੰਗਰੂਰ, ਪਟਿਆਲਾ ਦੀ ਯਾਤਰਾ ਕਰਦਾ ਹੋਇਆ ਰਾਤ ਅਟਾਰੀ ਵਾਹਗਾ ਸਰਹੱਦ ਤੇ ਪੁੱਜਾ।
ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਇੰਦਰਜੀਤ ਸਿੰਘ ਬਾਸਰਕੇ, ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਪਰਦੀਪ ਸਿੰਘ ਵਾਲੀਆ, ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਸ਼੍ਰੋਮਣੀ ਕਮੇਟੀ, ਪਿ੍ਰੰਸੀਪਲ ਜਗਦੀਸ਼ ਸਿੰਘ ਛੇਹਰਟਾ, ਡਾ. ਨਵਤੇਜ ਸਿੰਘ ਬੇਦੀ ਨਰੈਣਗੜ੍ਹ, ਤੇ ਹੋਰ ਪਤਵੰਤੇ ਸੱਜਣਾ ਨੇ ਚੇਤਨਾ ਮਾਰਚ ਦਾ ਨਿਘਾ ਸਵਾਗਤ ਕੀਤਾ। ਸਰਹੱਦ ਗੇਟ ਨੇੜੇ ਫਾਊਂਡੇਸ਼ਨ ਕਰਮੀਆਂ ਵੱਲੋਂ ਮੋਮਬੱਤੀਆਂ ਜਗਾ ਕੇ ਦੋਹਾਂ ਦੇਸਾਂ ’ਚ ਸਾਂਤੀ ਬਣੀ ਰਹੇ ਦੀ ਕਾਮਨਾ ਕੀਤੀ।ਹਰਭਜਨ ਸਿੰਘ ਬਰਾੜ ਪ੍ਰਧਾਨ ਸਾਈਂ ਮੀਆਂ ਮੀਰ ਇੰਟਰਨੈਸ਼ਨਲ ਫਾਊਂਡੇਸ਼ਨ ਨੇ ਕਿਹਾ ਕਿ ਇਹ ਪੰਜਵਾਂ ਚੇਤਨਾ ਮਾਰਚ ਹੈ।ਪਹਿਲਾਂ ਅਸੀਂ ਗਵਾਲੀਅਰ ਤੋਂ ਲਾਹੌਰ ਅਤੇ ਹੋਰ ਵੱਖ-ਵੱਖ ਥਾਵਾਂ ਤੇ ਜਾਂਦੇ ਰਹੇ ਹਾਂ ਪਰ ਪਾਕਿਸਤਾਨ ਜਾਣ ਲਈ ਵੀਜੇ ਸਮੇਂ ਵੱਡੀਆਂ ਦਿਕਤਾਂ ਦੇ ਕਾਰਨ ਇਸ ਵਾਰ ਇਹ ਚੇਤਨਾ ਮਾਰਚ ਪੰਜਾਬ ਵਿਚ ਹੀ ਕੱਢਣ ਦਾ ਫੈਸਲਾ ਲੈਣਾ ਪਿਆ ਹੈ।ਉਨ੍ਹਾਂ ਕਿਹਾ ਕਿ ਇਕ ਚੇਤਨਾ ਮਾਰਚ ਅਸੀਂ ਅੰਮ੍ਰਿਤਸਰ ਤੋਂ ਪੰਜਾ ਸਾਹਿਬ ਲੈ ਕੇ ਜਾਣਾ ਹੈ ਜਿਸ ਲਈ ਉਪਰਾਲੇ ਜਾਰੀ ਹਨ।ਉਨ੍ਹਾਂ ਕਿਹਾ ਕਿ ਚੇਤਨਾ ਮਾਰਚ ਨੂੰ ਹਰ ਥਾਂ ਬਹੁਤ ਭਰਵਾਂ ਹੁੰਗਾਰਾ ਮਿਲਿਆ ਹੈ, ਸੰਗਤਾਂ ਨੇ ਪੂਰੇ ਉਤਸ਼ਾਹ ਨਾਲ ਮਾਰਚ ਦਾ ਸਵਾਗਤ ਕੀਤਾ ਹੈ ਤੇ ਇਸ ਉਪਰਾਲੇ ਦੀ ਭਰਵੀਂ ਪ੍ਰਸੰਸਾ ਕੀਤੀ ਹੈ।ਉਨ੍ਹਾਂ ਇਸ ਚੇਤਨਾ ਮਾਰਚ ਨੂੰ ਸਫਲ ਕਰਨ ਲਈ ਗੁਰਦੁਆਰਾ ਸਿੰਘ ਸਭਾ ਭੱਲਾ ਕਾਲੋਨੀ ਛੇਹਰਟਾ ਦੇ ਪ੍ਰਬੰਧਕਾਂ ਅਤੇ ਬਾਕੀ ਸਹਿਯੋਗ ਕਰਨ ਵਾਲੀ ਸਾਰੀ ਸੰਗਤ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਾਈਂ ਮੀਆਂ ਮੀਰ ਫਾਊਂਡੇਸ਼ਨ ਜਲਦ ਹੀ ਇਕ ਸੈਮੀਨਾਰ ਦਾ ਅਯੋਜਨ ਕਰੇਗੀ ਜਿਸ ਵਿਚ ਪਾਕਿਸਤਾਨ ਸਮੇਤ ਬਾਕੀ ਦੇਸਾਂ ਤੋਂ ਵੀ ਵਕਤਾ ਆਪਣੀ ਸਮੂਲੀਅਤ ਕਰਨਗੇ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply