Wednesday, November 25, 2026

ਪੰਜਾਬੀ

ਸਾਬਕਾ ਫੌਜੀ ਦੀ ਦਲਿਤ ਵਿਧਵਾ ਦੀ ਏ.ਜੀ ਪੰਜਾਬ ਨੂੰ ਪੁਕਾਰ

ਸਮਰਾਲਾ, 13 ਅਗਸਤ (ਪੰਜਾਬ ਪੋਸਟ- ਕੰਗ) – ਇੱਥੋਂ ਨਜਦੀਕੀ ਪਿੰਡ ਸਿਹਾਲਾ ਦੀ ਵਸਨੀਕ ਵਿਧਵਾ ਗੁਰਨਾਮ ਕੌਰ ਪਤਨੀ ਹਰਬੰਸ ਸਿੰਘ ਸਾਬਕਾ ਫੌਜੀ ਨੇ ਆਪਣੇ ਦੁੱਖਾਂ ਦੀ ਕਹਾਣੀ ਸੁਣਾਉਂਦੇ ਹੋਏ ਪ੍ਰੈਸ ਨੂੰ ਲਿਖਤੀ ਜਾਣਕਾਰੀ ਦਿੱਤੀ ਹੈ ਕਿ ਉਸਦਾ ਪਤੀ ਮਿਲਟਰੀ ਵਿੱਚੋਂ ਸੇਵਾ ਮੁਕਤ ਹੋਏ ਸਨ। ਜਿਨਾਂ ਨੂੰ ਫੌਜ ਦੀ ਪੈਨਸ਼ਨ ਮਿਲਦੀ ਸੀ।ਫੌਜ ਦੀ ਸੇਵਾ ਤੋਂ ਬਾਅਦ ਉਹ ਸਿਹਤ ਵਿਭਾਗ ਪੰਜਾਬ ਵਿੱਚ ਦਰਜਾ …

Read More »

ਈਸੜੂ ਦੀ ਕਾਨਫਰੰਸ ਵਿੱਚ ਹੋਵੇਗਾ ਰਿਕਾਰਡ ਤੋੜ ਇਕੱਠ – ਬੀਬੀ ਪਰਮਜੀਤ ਕੰਗ

ਸਮਰਾਲਾ, 13 ਅਗਸਤ (ਪੰਜਾਬ ਪੋਸਟ- ਕੰਗ) – ਇਸਤਰੀ ਅਕਾਲੀ ਦਲ ਦੀ ਹਲਕਾ ਪ੍ਰਧਾਨ ਤੇ ਕੌਂਸਲਰ ਬੀਬੀ ਪਰਮਜੀਤ ਕੌਰ ਕੰਗ ਦੀ ਅਗਵਾਈ ਹੇਠ ਹਲਕਾ ਸਮਰਾਲਾ ਦੀਆਂ ਬੀਬੀਆਂ ਦੀ ਇੱਕ ਜਰੂਰੀ ਮੀਟਿੰਗ ਈਸੜੂ ਕਾਨਫਰੰਸ ਦੇ ਸਬੰਧ ਵਿੱਚ ਸੱਦੀ ਗਈ।ਜਿਸ ਵਿੱਚ ਸਮਰਾਲਾ ਇਲਾਕੇ ਦੀਆਂ ਸੈਂਕੜੇ ਬੀਬੀਆਂ ਨੇ ਸ਼ਿਰਕਤ ਕੀਤੀ।ਇਸ ਮੌਕੇ ਪਰਮਜੀਤ ਕੌਰ ਕੰਗ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਪੰਜਾਬ …

Read More »

ਮਿਲਕਫੈਡ ਐਚ.ਪੀ.ਸੀ.ਐਲ ਆਉਟਲੈਟਸ `ਤੇ ਵੇਰਕਾ ਬੂਥ ਖੁੱਲੇਗਾ

ਐਚ.ਪੀ.ਸੀ.ਐਲ  ਦੇ ਨਾਲ ਇਸ ਸੰਬੰਧ ਵਿੱਚ ਸਮਝੌਤਾ ਪੱਤਰ `ਤੇ ਦਸਤਖਤ ਕੀਤੇ ਲੁਧਿਆਣਾ, 13 ਅਗਸਤ (ਪੰਜਾਬ ਪੋਸਟ ਬਿਊਰੋ) – ਮਿਲਕਫੈਡ ਨੇ ਅੱਜ ਹਿੰਦੋਸਤਾਨ ਪੇਟਰੋਲਿਅਮ ਕਾਰਪੋਰੇਸ਼ਨ ਲਿਮਿਟੇਡ (ਐਚ.ਪੀ.ਸੀ.ਐਲ)  ਦੇ ਨਾਲ ਚੁਨਿੰਦਾ ਰਿਟੇਲ ਆਉਟਲੇਟਸ ਉਤੇ ‘ਵੇਰਕਾ‘ ਬੂਥਾਂ ਨੂੰ ਖੋਲਣ ਲਈ ਸਮਝੌਤੇ `ਤੇ ਦਸਤਖਤ ਕੀਤੇ ਹਨ।ਹਿੰਦੋਸਤਾਨ ਪੇਟਰੋਲਿਅਮ ਕਾਰਪੋਰੇਸ਼ਨ ਲਿਮਿਟੇਡ ਦੇ ਰਿਟੇਲ ਆਉਟਲੇਟਸ `ਤੇ ਪੇਟਰੋਲੀਅਮ ਉਤਪਾਦਾਂ ਦੀ ਵਿਕਰੀ ਕਰਦੇ ਹਨ ਅਤੇ ਗਾਹਕਾਂ ਨੂੰ ਵੈਲਿਊ ਐਡੇਡ …

Read More »

ਐਸ.ਡੀ.ਐਮ ਤੇ ਹਲਕਾ ਵਿਧਾਇਕ ਨੇ ਸੁਣੀਆਂ ਜੰਡਿਆਲਾ ਵਾਸੀਆਂ ਦੀਆਂ ਮੁਸ਼ਕਲਾਂ

ਜੰਡਿਆਲਾ ਗੁਰੂ, 13 ਅਗਸਤ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) – ਦਫਤਰ ਨਗਰ ਕੋਂਸਲ ਵਿੱਚ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਅਤੇ ਐਸ.ਡੀ.ਐਮ-1 ਅੰਮ੍ਰਿਤਸਰ ਨਵੀਨ ਸਿੰਗਲਾ ਦੀ ਅਗਵਾਈ ਹੇਠ ਇਕ ਪਬਲਿਕ ਮੀਟਿੰਗ ਕੀਤੀ ਗਈ।ਜਿਸ ਵਿੱਚ ਪਹੁੰਚੀ ਹੋਈ ਜਨਤਾ ਨੇ ਸ਼ਹਿਰ ਦੀ ਮੁੱਖ ਮੁਸ਼ਕਿਲ ਟਰੈਫਿਕ ਸਮੱਸਿਆ ਨੂੰ ਦੱਸਿਆ ਜੋ ਕਿ ਬੀਤੇ 8-10 ਸਾਲ ਤੋਂ ਜਿਉਂ ਦੀ ਤਿਉਂ ਬਰਕਰਾਰ ਹੈ।ਇਸ ਤੋਂ ਇਲਾਵਾ ਸ਼ਹਿਰ ਵਿੱਚ ਸਫਾਈ …

Read More »

ਸੇਂਟ ਸੋਲਜਰ ਸਕੂਲ `ਚ ਕਰਵਾਇਆ “ਇਕਾਂਗੀ ਮੁਕਾਬਲਾ”

ਜੰਡਿਆਲਾ ਗੁਰੂ, 13 ਅਗਸਤ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) – ਸਥਾਨਕ ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਵਿਖੇ ਇਕਾਂਗੀ ਮੁਕਾਬਲਾ ਕਰਵਾਇਆ ਗਿਆ।ਜਿਸ ਵਿੱਚ ਸਕੂਲ ਦੇ ਪੰਜ ਹਾਊਸਾਂ : ਰੋਜ਼, ਪੈਨਸੀ, ਲੋਟਸ, ਡੇਜ਼ੀ ਅਤੇ ਲਿਲੀ ਨੇ ਭਾਗ ਲਿਆ।ਇਸ ਮੁਕਾਬਲੇ ਵਿੱਚ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਪਿੰਦਰਜੀਤ ਸਿੰਘ ਸਰਲੀ ਮੁੱਖ ਮਹਿਮਾਨ ਦੇ ਤੌਰ `ਤੇ ਪਹੁੰਚੇ।ਇਕਾਂਗੀ ਕੰਪੀਟੀਸ਼ਨ ਦੀ ਜੱਜਮੈਂਟ ਰਵਿੰਦਰਜੀਤ ਸਿੰਘ, ਸੰਜੀਵ ਕੁਮਾਰ ਵੋਕੇਸ਼ਨਲ ਮਾਸਟਰਤੇ ਪ੍ਰਿ. …

Read More »

ਸਾਵਣ ਮੇਲਾ ਤੇ 71ਵਾਂ ਆਜ਼ਾਦੀ ਦਿਹਾੜਾ ਮਨਾਇਆ

ਅੰਮ੍ਰਿਤਸਰ, 13 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਸੁਲਤਾਨਵਿੰਡ ਲਿੰਕ ਰੋਡ ਵਿਖੇ ਸਾਵਣ ਮੇਲਾ ਤੇ 71ਵਾਂ ਆਜ਼ਾਦੀ ਦਿਹਾੜਾ ਮਨਾਇਆ ਗਿਆ।ਸਕੂਲ ਦੇ ਮੈਂਬਰ ਇੰਚਾਰਜ ਸਰਦਾਰ ਸੁਰਜੀਤ ਸਿੰਘ, ਇੰਜੀਂ. ਸਰਦਾਰ ਨਵਦੀਪ ਸਿੰਘ ਤੇ ਸਰਦਾਰ ਰਣਦੀਪ ਸਿੰਘ ਦਾ ਪਹੁੰਚਣ `ਤੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਅਮਰਜੀਤ ਕੌਰ ਨੇ ਸਵਾਗਤ ਕੀਤਾ।ਸਕੂਲ ਦੇ ਵਿਦਿਆਰਥੀਆਂ ਵਲੋਂ ਰੰਗਾ ਰੰਗ ਪ੍ਰੋਗਰਾਮ ਪੇਸ਼ …

Read More »

ਬਠਿੰਡਾ ਓਪਨ ਪ੍ਰਤੀਯੋਗਤਾ ਦੀਆਂ ਚੈਂਪੀਅਨ ਸੰਧੂ ਤੇ ਰਾਜਪੂਤ ਦਾ ਸਰਕਾਰ ਵਲੋਂ ਸਨਮਾਨ

ਅੰਮ੍ਰਿਤਸਰ, 13 ਅਗਸਤ (ਪੰਜਾਬ ਪੋਸਟ- ਸੰਧੂ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ `ਤੇ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਵੱਲੋਂ ਹਿੰਦੂ ਸਭਾ ਕਾਲਜ ਵਿਖੇ ਜ਼ਿਲ੍ਹਾ ਪੱਧਰੀ ਸਾਉਣ ਮਹੀਨਾ ਉਤਸਵ ਮਨਾਏ ਜਾਣ ਦੌਰਾਨ “ਬੇਟੀ ਬਚਾਓੁ ਤੇ ਬੇਟੀ ਪੜ੍ਹਾਓੁ” ਨਾਅਰੇ ਨੂੰ ਅੱਗੇ ਵਧਾਉਂਦਿਆਂ ਵੱਖ-ਵੱਖ ਖੇਤਰਾਂ ਦੇ ਵਿੱਚ ਅਹਿਮ ਮੱਲ੍ਹਾਾਂ ਮਾਰਨ ਵਾਲੀਆਂ ਉਦਮੀ ਤੇ ਹੋਣਹਾਰ ਮਹਿਲਾਵਾਂ ਤੇ ਲੜਕੀਆਂ ਨੂੰ ਵਿਸ਼ੇਸ਼ ਤੌਰ `ਤੇ ਸਰਕਾਰੀ ਵਲੋਂ ਸਨਮਾਨਿਤ ਕੀਤੇ …

Read More »

`ਤੀਆਂ ਤੀਜ ਦੀਆਂ` ਦੌਰਾਨ ਮਨਮੀਤ ਕੌਰ ਦੇ ਸਿਰ ਸੱਜਿਆ ਮਿਸ ਪੰਜਾਬਣ ਦਾ ਤਾਜ

ਅੰਮ੍ਰਿਤਸਰ, 13 ਅਗਸਤ (ਪੰਜਾਬ ਪੋਸਟ- ਸੰਧੂ) – ਤੀਆਂ ਤੇ ਧੀਆਂ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਪੰਜਾਬੀਆਂ ਦੇ ਰਵਾਇਤੀ ਤੇ ਵਿਰਾਸਤੀ ਮੇਲਾ `ਤੀਆਂ ਤੀਜ ਦੀਆਂ` ਮਨਾਏ ਜਾਣ ਦੇ ਸਿਲਸਿਲੇ ਤਹਿਤ ਸਥਾਨਕ  ਅੰਤਰਯਾਮੀ ਕਲੌਨੀ ਵਿਖੇ ਸਥਿਤ ਯੂ.ਕੇ ਪ੍ਰਣਾਲੀ ਦੇ ਪਲੇਠੇ ਨਿਊ ਫਲਾਵਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਕੂਲ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਹਰਪਾਲ ਸਿੰਘ ਯੂ.ਕੇ ਦੇ ਦਿਸ਼ਾ ਨਿਰਦੇਸ਼ਾਂ ਅਤੇ ਪ੍ਰਿੰਸੀਪਲ ਕੁਲਵਿੰਦਰ …

Read More »

ਅਰਬਨ ਹਾਟ ਵਿਖੇ 15 ਅਗਸਤ ਨੂੰ ਸਜੇਗੀ ‘ਇਕ ਸ਼ਾਮ ਸਭਿਆਚਾਰ ਤੇ ਵਿਰਾਸਤ’ ਦੇ ਨਾਮ

ਅੰਮ੍ਰਿਤਸਰ, 12 ਅਗਸਤ (ਪੰਜਾਬ ਪੋਸਟ- ਮਨਜੀਤ ਸਿੰਘ) – ਭਾਰਤ ਸਰਕਾਰ ਦੇ ਸ਼ਹਿਰੀ ਵਿਕਾਸ ਮੰਤਰਾਲੇ ਵੱਲੋਂ ਜਿਲਾ ਪ੍ਰਸਾਸ਼ਨ ਅੰਮਿ੍ਰਤਸਰ ਦੇ ਸਹਿਯੋਗ ਨਾਲ ਵਿਰਾਸਤੀ ਸ਼ਹਿਰ ਅੰਮਿ੍ਰਤਸਰ ਦੀ ਵਿਰਾਸਤ ਅਤੇ ਸਭਿਆਚਾਰ ਨੂੰ ਪ੍ਰਫੁਲਿਤ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਹਿਰਦੇ ਸਕੀਮ ਅਧੀਨ ‘ਆਰਟ ਕੈਂਪ ਇੰਡੀਆ ਐਟ 70’ ਦੇ ਬੈਨਰ ਹੇਠ ਅਰਬਨ ਹਾਟ ਵਿਖੇ ਕੀਤਾ ਜਾ ਰਿਹਾ ਹੈ, ਜਿਸ ਵਿਚ ਵੱਖ-ਵੱਖ ਕਲਾਵਾਂ ਦੇ ਮੁਕਾਬਲੇ ਅਤੇ ਸਭਿਆਚਾਰ …

Read More »

ਵੱਖ-ਵੱਖ ਖੇਤਰਾਂ ਵਿਚ ਯੋਗਦਾਨ ਪਾਉਣ ਵਾਲੀਆਂ ਔਰਤਾਂ ਦਾ ਸਨਮਾਨ

ਅੰਮ੍ਰਿਤਸਰ, 12 ਅਗਸਤ (ਪੰਜਾਬ ਪੋਸਟ- ਮਨਜੀਤ ਸਿੰਘ) – ਜਿਲਾ ਪ੍ਰਸ਼ਾਸਨ ਵੱਲੋਂ ਹਿੰਦੂ ਕਾਲਜ ਦੇ ਸਹਿਯੋਗ ਨਾਲ ਕਾਲਜ ਦੇ ਵਿਹੜੇ ਵਿਚ ਮਨਾਏ ਗਏ ਤੀਆਂ ਦੇ ਤਿਉਹਾਰ ਮੌਕੇ ਰੁੱਖ ਅਤੇ ਕੁੱਖ ਬਚਾਉਣ ਦਾ ਸੱਦਾ ਦਿੰਦੇ ਹੋਏ ਸਮਾਜ ਦੇ ਵੱਖ-ਵੱਖ ਖੇਤਰਾਂ ਵਿਚ ਯੋਗਦਾਨ ਪਾਉਣ ਵਾਲੀਆਂ ਲੜਕੀਆਂ ਅਤੇ ਔਰਤਾਂ ਦਾ ਸਨਮਾਨ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਵੱਲੋਂ ਕੀਤਾ ਗਿਆ।ਉਨਾਂ ਇਸ ਮੌਕੇ ਸਮਾਜ ਦੀ …

Read More »