ਅੰਮ੍ਰਿਤਸਰ, 10 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) -ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਮਲਟੀ ਸਕਿੱਲਡ ਡਿਵੈਲਪਮੈਂਟ ਸੈਂਟਰ ਜਿਸ ਵਿੱਚ ਬੱਚਿਆਂ ਨੂੰ ਵੱਖ ਵੱਖ ਕਿੱਤਿਆਂ ਦੀ ਸਿਖਲਾਈ ਦੇ ਕੇ ਆਪਣੇ ਪੈਰਾਂ ਉੱਤੇ ਖੜਨ ਦੇ ਯੋਗ ਬਣਾਇਆ ਜਾਂਦਾ ਹੈ, ਦੇ ਬੱਚਿਆਂ ਨੂੰ ਕੰਪਨੀਆਂ ਵਲੋਂ ਰੋਜ਼ਗਾਰ ਮਿਲਣ ਲੱਗ ਪਿਆ ਹੈ।ਇਹ ਜਾਣਕਾਰੀ ਦਿੰਦੇ ਮਲਟੀ ਸਕਿੱਲਡ ਸੈਂਟਰ ਕਬੀਰ ਪਾਰਕ ਦੇ ਮੁੱਖੀ ਸੁਖਜਿੰਦਰ ਪਾਲ ਸਿੰਘ ਨੇ …
Read More »ਪੰਜਾਬੀ
ਟਰੈਫਿਕ ਐਜੂਕੇਸ਼ਨ ਸੈਲ ਨੇ ਲਾਈ ਸਕੂਲੀ ਬੱਚਿਆਂ ਦੀ ਵਰਕਸ਼ਾਪ
ਅੰਮ੍ਰਿਤਸਰ, 10 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਸ੍ਰੀ ਐਸ ਸ੍ਰੀਵਾਸਤਵ ਆਈ.ਪੀ.ਐਸ ਕਮਿਸ਼ਨਰ ਪੁਲਿਸ ਅੰਮਿ੍ਰਤਸਰ ਦੇ ਨਿਰਦੇਸ਼ਾ ਤਹਿਤ ਅਤੇ ਹਰਜੀਤ ਸਿੰਘ ਧਾਲੀਵਾਲ ਏ.ਡੀ.ਸੀ.ਪੀ ਟਰੈਫਿਕ ਸਰਬਜੀਤ ਸਿੰਘ ਬਾਜਵਾ ਏ.ਸੀ.ਪੀ ਟਰੈਫਿਕ ਦੀ ਯੋਗ ਅਗਵਾਈ ਹੇਠ ਟਰੈਫਿਕ ਐਜੂਕੇਸ਼ਨ ਸੈਲ ਦੇ ਇੰਸਪੈਕਟਰ ਕੁਲਦੀਪ ਕੌਰ, ਐਸ.ਆਈ ਪਰਮਜੀਤ ਸਿੰਘ, ਐਚ.ਸੀ ਕੰਵਲਜੀਤ ਸਿੰਘ, ਐਚ.ਸੀ ਸਲਵੰਤ ਸਿੰਘ ਅਧਾਰਿਤ ਟੀਮ ਵਲੋਂ ਅੱਜ ਸਰਕਾਰੀ.ਸੀਨੀ. ਸੈਕੰ. ਸਕੂਲ ਕੱਟੜਾ ਸਫੈਦ ਵਿਖੇ ਇੱਕ …
Read More »ਡੀ.ਏ.ਵੀ ਕਾਲਜ ਦੀ ਵਿਦਿਆਰਥਣ ਨੇ ਹਾਸਲ ਕੀਤਾ ਤੀਜਾ ਸਥਾਨ
ਅੰਮ੍ਰਿਤਸਰ, 10 ਜੁਲਾਈ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਅੇਲਾਨੇ ਗਏ ਬਾਇਓਟੈਕਨੋਲਾਜੀ- ਸਮੈਸਟਰ 4 ਦੇ ਐਲਾਨੇ ਨਤੀਜਿਆਂ ਵਿੱਚ ਡੀ.ਏ.ਵੀ ਕਾਲਜ ਦੀ ਵਿਦਿਆਰਥਣ ਮਨਪ੍ਰੀਤ ਕੌਰ ਨੇ ਯੂਨੀਵਰਸਿਟੀ ਵਿੱਚ ਤੀਸਰਾ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੋਸ਼ਨ ਕੀਤਾ ਹੈ।ਇਸ ਪ੍ਰਾਪਤੀ `ਤੇ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਨੇ ਕਾਲਜ ਦੇ ਬਾਇਓਟੈਕਨੋਲਾਜੀ ਵਿਭਾਗ ਦੇ ਮੁਖੀ ਡਾ. ਵਿਕਾਸ ਗੁਪਤਾ ਨੂੰ ਵਧਾਈ …
Read More »ਪਿੰਡ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਨਰੇਗਾ ਤਹਿਤ ਕਰਵਾਈ ਸਫਾਈ
ਸੰਦੌੜ, 10 ਜੁਲਾਈ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਗ੍ਰਾਮ ਪੰਚਾਇਤ ਪੰਜਗਰਾਈਆਂ ਵਲੋਂ ਪਿੰਡ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਪਿੰਡ ਦੀ ਸਾਫ ਸਫਾਈ ਦਾ ਕੰਮ ਨਰੇਗਾ ਸਕੀਮ ਤਹਿਤ ਜੋਰਾਂ ਨਾਲ ਚੱਲ ਰਿਹਾ ਹੈ।ਅੱਜ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪੰਛੀ ਪਿਆਰੇ ਮੁਹਿੰਮ ਤਹਿਤ ਲਗਾਏ 100 ਬੂਟਿਆਂ ਦੀ ਸਾਂਭ ਸੰਭਾਲ ਲਈ ਉਹਨਾਂ ਵਿੱਚ ਉੱਗੇ ਵਾਧੂ ਨਦੀਨਾਂ ਦੀ ਸਫਾਈ ਕਰਵਾਈ ਗਈ ਹੈ।ਇਸ …
Read More »ਪਹਿਲਵਾਨਾਂ ਦੇ ਅਖਾੜੇ `ਚ ਹੁੰਦਾ ਹੈ ਨੌਜਵਾਨਾਂ ਦਾ ਮਾਨਸਿਕ ਤੇ ਸਰੀਰਕ ਵਿਕਾਸ- ਭੋਲਾ
ਮਾਲੇਰਕੋਟਲਾ, 10 ਜੁਲਾਈ (ਪੰਜਾਬ ਪੋਸਟ- ਹਰਮਿੰਦਰ ਭੱਟ) – ਮਾਲੇਰਕੋਟਲਾ ਦੇ ਨਾਮੀ ਪਹਿਲਵਾਨ ਮੁਹੰਮਦ ਸ਼ਫੀਕ ਭੋਲਾ ਵੱਲੋਂ ਸਥਾਨਕ ਬਾਗ ਵਾਲਾ ਵਿਖੇ ਚਲਾਏ ਜਾ ਰਹੇ ਪਹਿਲਵਾਨਾਂ ਦੇ ਅਖਾੜੇ ਦੀ ਚਰਚਾ ਅਜਕੱਲ ਪੰਜਾਬ ਵਿੱਚ ਹੀ ਨਹੀਂ, ਸਗੋਂ ਰਾਸ਼ਟਰੀ ਪੱਧਰ ਤੇ ਪਹੁੰਚ ਚੁੱਕੀ ਹੈ।ਰੈਸਲਿੰਗ ਨਾਲ ਸਬੰਧਤ ਕਾਰਜਾਂ ਨੂੰ ਦੇਖਦੇ ਹੋਏ ਜਿਲ੍ਹਾ ਕੁਸ਼ਤੀ ਸੰਸਥਾ ਸੰਗਰੂਰ ਦੇ ਪ੍ਰਧਾਨ ਮੁਹੰਮਦ ਖਾਲਿਦ ਥਿੰਦ ਤੇ ਉਨ੍ਹਾਂ ਦੀ ਟੀਮ ਵੱਲੋਂ …
Read More »ਮਹਿੰਦਰ ਸਿੰਘ ਖਟੜਾ ਡੇਰਾ ਜੰਗੀਰ ਦਾਸ ਦੇ ਪ੍ਰਧਾਨ ਬਣੇ
ਮਾਲੇਰਕੋਟਲਾ, 10 ਜੁਲਾਈ (ਪੰਜਾਬ ਪੋਸਟ- ਹਰਮਿੰਦਰ ਭੱਟ) – ਠਾਕੁਰ ਦੁਆਰਾ ਉਰਫ ਡੇਰਾ ਜੰਗੀਰ ਦਾਸ ਪੁਰਾਣਾ ਕਿਲਾ ਰਹਿਮਤਗੜ੍ਹ ਮਾਲੇਰਕੋਟਲਾ ਦੀ ਪ੍ਰਬੰਧਕ ਕਮੇਟੀ ਦੀ ਸਰਵਸੰਮਤੀ ਨਾਲ ਹੋਈ ਚੋਣ `ਚ ਮਹਿੰਦਰ ਸਿੰਘ ਖਟੜਾ ਪ੍ਰਧਾਨ ਅਤੇ ਮਨੋਜ ਕੁਮਾਰ ਬਾਵਾ ਜਨਰਲ ਸੈਕਟਰੀ ਚੁਣੇ ਗਏ, ਜਦ ਕਿ ਬਾਕੀ ਅਹੁੱਦੇਦਾਰਾਂ ‘ਚ ਮੀਤ ਪ੍ਰਧਾਨ ਹਰਮੇਸ਼ ਸਿੰਘ ਗੋਗਾ, ਖਜ਼ਾਨਚੀ ਹਰਿੰਦਰ ਸਿੰਘ ਗਰੇਵਾਲ, ਪ੍ਰੈਸ ਸੈਕਟਰੀ ਬਲਵਿੰਦਰ ਸਿੰਘ, ਜੁਆਇੰਟ ਸੈਕਟਰੀ ਮਹਿੰਦਰ …
Read More »ਇਨਸਾਫ ਦੀ ਅਵਾਜ਼ ਜਥੇਬੰਦੀ ਵਲੋਂ ਸੂਬਾ ਪੱਧਰੀ ਅੰਦੋਲਨ 17-18 ਅਗਸਤ ਤੋਂ
ਮਾਲੇਰਕੋਟਲਾ, 10 ਜੁਲਾਈ (ਪੰਜਾਬ ਪੋਸਟ- ਹਰਮਿੰਦਰ ਭੱਟ) – ਪਰਲਜ਼ ਸਮੇਤ ਕਈ ਹੋਰ ਕਥਿਤ ਚਿੱਟ-ਫੰਡ ਕੰਪਨੀਆਂ ਖਿਲਾਫ ਪਿਛਲੇ ਕਰੀਬ ਤਿੰਨ ਸਾਲਾਂ ਤੋਂ ਸੰਘਰਸ਼ ਕਰ ਰਹੀ ਨਿਵੇਸ਼ਕ ਲੋਕਾਂ ਦੀ ਜਥੇਬੰਦੀ ਇਨਸਾਫ ਦੀ ਅਵਾਜ਼ ਪੰਜਾਬ ਨੇ ਹੁਣ ਆਰ-ਜਾਂ ਪਾਰ ਦੀ ਲੜਾਈ ਅਰੰਭਣ ਦਾ ਤਹੱਈਆ ਕਰਦਿਆਂ ਸੰਘਰਸ਼ ਨੂੰ ਸੂਬਾ ਪੱਧਰ ‘ਤੇ ਹੋਰ ਤੇਜ਼ ਕਰਨ ਲਈ ਪੰਜਾਬ ਭਰ ਦੇ ਨਿਵੇਸ਼ਕਾਂ ਨੂੰ ਨਾਲ ਲੈ ਕੇ 17-18 …
Read More »ਮਿੰਨੀ ਕਹਾਣੀਆਂ ਦਾ ਪਾਠ, ਚਰਚਾ, ਪੁਸਤਕ ਰਿਲੀਜ਼ ਅਤੇ ਸਨਮਾਨ ਸਮਾਰੋਹ ਸੰਪਨ
ਬਾਹਰਲੇ ਰਾਜਾਂ ਤੋਂ ਵੀ ਸਾਹਿਤਕਾਰਾਂ ਨੇ ਕੀਤੀ ਸ਼ਿਰਕਤ ਸ਼ੇਰਪੁਰ (ਸੰਦੌੜ), 10 ਜੁਲਾਈ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਅਦਾਰਾ ਤ੍ਰੈਮਾਸਿਕ ‘ਮਿੰਨੀ’ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਲਾਇਬਰੇਰੀ ਫਤਿਹਗੜ ਪੰਜਗਰਾਈਆਂ ਵਲੋਂ ਪੰਜਾਬੀ ਮਿੰਨੀ ਕਹਾਣੀ ਵਿਧਾ ਸੰਬੰਧੀ ਸੂਬਾ ਪੱਧਰੀ ਸਮਾਗਮ ‘ਜੁਗਨੂੰਆਂ ਦੇ ਅੰਗ-ਸੰਗ` ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਇਆ ਗਿਆ।ਇਸ ਪ੍ਰੋਗਰਾਮ ਦੇ ਪ੍ਰਧਾਨਗੀ ਮੰਡਲ ਵਿਚ ਤ੍ਰੈਮਾਸਿਕ ‘ਅਣੂ’ ਦੇ ਸੰਪਾਦਕ ਸੁਰਿੰਦਰ ਕੈਲੇ, …
Read More »ਨਾਨਕਸ਼ਾਹੀ ਕੈਲੰਡਰ ਮੁਤਾਬਿਕ ਗੁਰਪੁਰਬ ਤੇ ਸ਼ਹੀਦੀ ਦਿਹਾੜੇ ਮਨਾਉਣ ਦਾ ਫੈਸਲਾ
ਬਠਿੰਡਾ, 10 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) ਸਥਾਨਕ ਸ਼ਹਿਰ ਦੇ ਗੁਰਦੁਆਰਾ ਜੀਵਨ ਪ੍ਰਕਾਸ਼ ਮਾਡਲ ਟਾਊਨ ਫੇਜ਼-1 ਵਿਖੇ ਸ਼ਹੀਦ ਭਾਈ ਮਨੀ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ।ਜਿਸ ਵਿਚ ਡਾ: ਮੋਹਿੰਦਰਪਾਲ ਸਿੰਘ ਪਿ੍ਰੰਸੀਪਲ ਗੁਰੂ ਕਾਸ਼ੀ ਕਾਲਜ ਦਮਦਮਾ ਸਾਹਿਬ ਵਲੋਂ ਸੰਗਤਾਂ ਨੂੰ ਰਸ ਭਿੰਨਾ ਕੀਰਤਨ ਸਰਵਣ ਕਰਵਾਇਆ ਗਿਆ ਅਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖ਼ਤ ਦਮਦਮਾ ਸਾਹਿਬ ਅਤੇ …
Read More »ਗ੍ਰਾਮ ਰੋਜ਼ਗਾਰ ਸੇਵਕ ਦੀ ਕੁੱਟਮਾਰ ਦੇ ਦੋਸ਼ੀਆਂ ਖਿਲਾਫ ਦਿੱਤਾ ਮੰਗ ਪੱਤਰ
ਬਠਿੰਡਾ, 10 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) ਪੰਚਾਇਤੀ ਰਾਜ ਮੁਲਾਜ਼ਮ ਯੂਨੀਅਨ ਪੰਜਾਬ ਦਾ ਵਫ਼ਦ ਗੁਰਜੀਵਨ ਸਿੰਘ ਅਗਵਾਈ ਹੇਠ ਐਸ.ਐਸ.ਪੀ ਨੂੰ ਮਿਲਿਆ ਅਤੇ ਉਨਾਂ ਨੂੰ ਮੰਗ ਪੱਤਰ ਦੇਣ ਉਪਰੰਤ ਸੁਖਵਿੰਦਰ ਸਿੰਘ ਗ੍ਰਾਮ ਰੋਜ਼ਗਾਰ ਸੇਵਕ ਨੇ ਕਿਹਾ ਕਿ 8 ਜੁਲਾਈ ਨੂੰ ਸਰਕਾਰੀ ਹਦਾਇਤਾਂ ਅਨੁਸਾਰ ਪਿੰਡ ਚੁੱਘੇ ਕਲਾਂ ਵਿਖੇ ਮਗਨਰੇਗਾ ਤਹਿਤ ਚੱਲ ਰਹੇ ਸਕੂਲ ‘ਚ ਸਫਾਈ ਅਤੇ ਭਰਤੀ ਦੇ …
Read More »
Punjab Post Daily Online Newspaper & Print Media