Wednesday, November 25, 2026

ਪੰਜਾਬੀ

ਡੀ.ਏ.ਵੀ ਕਾਲਜ ਦੇ ਫਿਲਾਸਫੀ ਵਿਭਾਗ ਮੁੱਖੀ ਡਾ. ਏ.ਕੇ ਖੋਸਲਾ ਹੋਏ ਸੇਵਾ ਮੁਕਤ

ਅੰਮ੍ਰਿਤਸਰ, 4 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ ਕਾਲਜ ਦੇ ਫਿਲਾਸਫੀ ਵਿਭਾਗ ਦੇ ਮੁਖੀ ਡਾ. ਏ.ਕੇ ਖੋਸਲਾ ਅੱਜ ਸੇਵਾ ਮੁਕਤ ਹੋਏ।ਕਾਲਜ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ, ਐਡਵੋਕੇਟ ਸੁਦਰਸ਼ਨ ਕਪੂਰ, ਵਾਈਸ ਪ੍ਰਿੰਸੀਪਲ ਡਾ. ਸੰਸਾਰ ਬੰਧੂ, ਸਟਾਫ ਸੇਕਰੇਟਰੀ ਡਾ. ਬੀ.ਬੀ ਯਾਦਵ ਸਮੇਤ ਟੀਚਿੰਗ ਤੇ ਨਾਨ ਟੀਚਿੰਗ ਸਟਾਫ ਵਲੋਂ ਡਾ. ਏ.ਕੇ ਖੋਸਲਾ ਨੂੰ ਰਸਮੀ ਵਿਦਾਈ ਦੇਣ ਲਈ ਸ਼ਾਨਦਾਰ ਸਮਾਰੋਹ ਦਾ ਅਯੋਜਨ ਕੀਤਾ …

Read More »

ਅਰਦਾਸ ਕਰਕੇ ਕੀਤੀ ਗਈ ਸਕੂਲ ਦੇ ਨਵੇਂ ਸੈਸ਼ਨ ਦੀ ਸ਼ੁਰੂਆਤ

ਅੰਮ੍ਰਿਤਸਰ, 4 ਮਈ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਸਥਾਨਕ ਬੀਬੀ ਕੌਲਾਂ ਜੀ ਸੀਨੀਅਰ ਸੇੈਕੰਡਰੀ ਪਬਲਿਕ ਸਕੂਲ ਨੇੜੇ ਗੁਰਦੁਆਰਾ ਟਾਹਲਾ ਸਾਹਿਬ ਤਰਨ ਤਾਰਨ ਰੋਡ ਵਿਖੇ ਵਿਖੇ ਸਕੂਲ ਦੇ ਨਵੇ 2017-18 ਸੈਸ਼ਨ ਦੀ ਅਰੰਭਤਾ ਸਕੂਲ ਦੇ ਚੇਅਰਮੈਨ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਨੇ ਗੁਰੂ ਸਾਹਿਬ ਅੱਗੇ ਸਕੂਲ ਅਤੇ ਸਟਾਫ ਦੀ ਚੜ੍ਹਦੀ ਕਲ੍ਹਾ ਲਈ ਅਰਦਾਸ ਕਰਕੇ ਕੀਤੀ।ਅਰਦਾਸ ਸਮਾਗਮ ਵਿੱਚ ਸਕੂਲ ਦੇ ਬੱਚਿਆਂ ਨੇ …

Read More »

ਬੀ.ਬੀ.ਕੇ ਡੀ.ਏ.ਵੀ ਦੀਆਂ ਵਿਦਿਆਰਥਣਾਂ ਨੇ ਕੀਤੀਆਂ ਉੱਚ ਪੁਜ਼ੀਸ਼ਨਾਂ

ਅੰਮ੍ਰਿਤਸਰ, 4 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਫ਼ਾਰ ਵੂਮੈਨ ਦੀ ਬੀ.ਸੀ.ਏ ਕਲਾਸ ਸਮੈਸਟਰ ਤੀਜਾ ਦੀਆਂ ਵਿਦਿਆਰਥਣਾਂ ਜਸਮੀਨ ਕੌਰ, ਅਸ਼ਮੀਨ ਕੌਰ, ਪਾਇਲ ਗੁਪਤਾ ਅਤੇ ਸ਼ਿਫਾਲੀ ਟੰਡਨ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਸਮੈਸਟਰ ਪ੍ਰੀਖਿਆਵਾਂ ਵਿਚ ਉਚ ਪੁਜ਼ੀਸ਼ਨਾਂ ਹਾਸਿਲ ਕਰਕੇ ਕਾਲਜ ਦਾ ਨਾਮ ਰੋਸ਼ਨ ਕੀਤਾ।ਅਹਿਮ ਸਥਾਨ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਦੀ ਹੌਸਲਾਅਫਜ਼ਾਈ ਕਰਦਿਆਂ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ …

Read More »

ਸਰਕਾਰੀ ਸਕੂਲ `ਚ ‘ਬੁੱਕ ਬੈਕ’ ਖੋਲਿਆ

ਮਲੋਟ, 3 ਮਈ (ਪੰਜਾਬ ਪੋਸਟ ਬਿਊਰੋ) – ਸਰਕਾਰੀ ਕੰਨਿਆ ਸੀਨੀ ਸਕੈਡਰੀ ਸਕੂਲ ਮੰਡੀ ਹਰਜੀ ਰਾਮ ਵਿਖੇ ਲੋੜਵੰਦ ਵਿਦਿਆਰਥੀਆ ਲਈ ‘ਬੁੱਕ ਬੈਕ’ ਸ਼ੁਰੁ ਕੀਤਾ ਗਿਆ ਹੈ।ਪ੍ਰਿਸੀਪਲ ਵਿਜੈ ਗਰਗ ਦੀ ਅਗਵਾਈ `ਚ ਇਹ ‘ਬੁੱਕ ਬੈਂਕ’ ਲੈਕਚਰਾਰ ਸੁਨੀਲ ਕੁਮਾਰ ਅਤੇ ਲੈਕਚਰਾਰ ਮੈਡਮ ਸ਼੍ਰੇਸ਼ਟਾ ਦੀ ਸਖਤ ਮਿਹਨਤ ਨਾਲ ਸ਼ੁਰੂ ਕੀਤਾ ਗਿਆ ਹੈ।ਪ੍ਰਿਸੀਪਲ ਵਿਜੈ ਗਰਗ ਨੇ ਦੱਸਿਆ ਸਾਇੰਸ ਦੀ ਪੜਾਈ ਨਾਲ ਸਬੰਧਿਤ ਪੁਸਤਕਾਂ ਬਹੁਤ ਮਹਿੰਗੀਆਂ …

Read More »

ਮਾਸਟਰਜ਼ ਐਥਲੈਟਿਕਸ ਖਿਡਾਰੀਆਂ ਦਾ ਦੂਜਾ ਸਨਮਾਨ ਸਮਾਰੋਹ 7 ਨੂੰ

ਅੰਮ੍ਰਿਤਸਰ, 3 ਮਈ (ਪੰਜਾਬ ਪੋਸਟ  ਸੰਧੂ) – ਸੂਬਾ, ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਪੱਧਰ ਤੇ ਮੱਲ੍ਹਾਂ ਮਾਰਨ ਵਾਲੇ ਮਾਸਟਰਸ ਐਥਲੈਟਿਕਸ ਖਿਡਾਰੀਆਂ ਨੂੰ ਬਣਦਾ ਮਾਨ-ਸਨਮਾਨ ਦੇਣ ਦੇ ਮੰਤਵ ਨਾਲ ਦੂਜਾ ਰਾਜਪੱਧਰੀ ਸਨਮਾਨ ਸਮਾਰੋਹ 7 ਮਈ ਦਿਨ ਐਤਵਾਰ ਨੂੰ ਦੁਪਹਿਰ 12 ਵਜੇ ਸਰਕਾਰੀ ਹਾਈ ਸਕੂਲ ਗਵਾਲਮੰਡੀ ਪੁਤਲੀਘਰ ਵਿਖੇ ਮੁੱਖ ਅਧਿਆਪਕ ਅਮਰਜੀਤ ਸਿੰਘ ਦੀ ਦੇਖ-ਰੇਖ ਹੇਠ ਆਯੋਜਿਤ ਹੋਵੇਗਾ।ਇਸ ਦੌਰਾਨ ਐਸ.ਪੀ ਮੈਡਮ ਜਸਵੰਤ ਕੌਰ ਤੇ ਤਹਿਸੀਲੀਦਾਰ …

Read More »

ਪੁਰਸ਼ ਵਰਗ ਵਿੱਚ ਲਾਅ ਤੇ ਮਹਿਲਾ ਵਰਗ ਵਿੱਚ ਫਿਜਿਕਸ ਵਿਭਾਗ ਬਣੇ ਕ੍ਰਿਕੇਟ ਚੈਪੀਅਨ

ਅੰਮ੍ਰਿਤਸਰ, 3 ਮਈ (ਪੰਜਾਬ ਪੋਸਟ  ਸੰਧੂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਹੁ ਖੇਡ ਮੈਦਾਨ ਵਿਖੇ ਮਹਿਲਾ-ਪੁਰਸ਼ਾਂ ਦੇ 5 ਦਿਨ੍ਹਾਂ ਅੰਤਰ-ਵਿਭਾਗੀ ਕ੍ਰਿਕੇਟ ਟੂਰਨਾਮੈਂਟ ਦੇਰ ਸ਼ਾਮ ਸੰਪੰਨ ਹੋ ਗਏ ।ਜਿਸ ਦੌਰਾਨ ਪੁਰਸ਼ ਵਰਗ ਦੀਆਂ 16 ਤੇ ਮਹਿਲਾ ਵਰਗ ਦੀਆਂ 6 ਟੀਮਾਂ ਨੇ ਹਿੱਸਾ ਲਿਆ।ਮਹਿਲਾਵਾਂ ਦੇ ਵਰਗ ਵਿੱਚ ਫਿਜਿਕਸ ਵਿਭਾਗ ਦੇ ਪੁਰਸ਼ਾਂ ਦੇ ਵਰਗ ਵਿੱਚ ਲਾਅ ਵਿਭਾਗ ਮੋਹਰੀ ਰਹਿ ਕੇ ਚੈਂਪੀਅਨ ਬਣਿਆ।ਡੀਨ …

Read More »

ਰਾਮ ਲੀਲਾ ਗਰਾਉਂਡ ਵਿਖੇ ਲਗਾਏ ਜਾਣ ਵਾਲੇ ਕਿਸਾਨ ਬਾਜ਼ਾਰ ਸਬੰਧੀ ਮੀਟਿੰਗ ਹੋਈ

ਪਠਾਨਕੋਟ, 3 ਮਈ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਸ਼੍ਰੀਮਤੀ ਨੀਲਿਮਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਇੰਦਰਜੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਸਥਾਨਕ ਖੇਤੀਬਾੜੀ ਦਫਤਰ, ਇੰਦਰਾ ਕਾਲੋਨੀ ਵਿਖੇ ਲਗਾਏ ਜਾ ਰਹੇ ਕਿਸਾਨ ਬਾਜ਼ਾਰ ਦਾ ਵਿਸਥਾਰ ਕਰਦਿਆਂ ਵੀਰਵਾਰ 4 ਮਈ ਨੂੰ ਸਥਾਨਕ ਚਿਲਡਰਨ ਪਾਰਕ ਨੇੜੇ ਰਾਮ ਲੀਲਾ ਗਰਾਉਂਡ ਵਿਖੇ ਲਗਾਏ ਜਾਣ ਵਾਲੇ ਕਿਸਾਨ ਬਾਜ਼ਾਰ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ …

Read More »

ਵਿਦਿਆਰਥੀ ਹਰਪ੍ਰੀਤ ਸਿੰਘ ਦੀ ਆਤਮਿਕ ਸ਼ਾਂਤੀ ਲਈ ਪਾਠ ਆਰੰਭ -ਛੀਨਾ

ਅੰਮਿ੍ਰਤਸਰ, 3 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਵਿਖੇ ਇਸ ਤੋਂ ਇਲਾਵਾ ਅੱਜ ਖ਼ਾਲਸਾ ਮੈਨੇਜ਼ਮੈਂਟ ਵੱਲੋਂ ਬੀਤੇ ਦਿਨੀਂ ਵਿਛੜੀ ਰੂਹ ਵਿਦਿਆਰਥੀ ਹਰਪ੍ਰੀਤ ਸਿੰਘ ਦੀ ਆਤਮਿਕ ਸ਼ਾਂਤੀ ਲਈ ਅੱਜ ਕਾਲਜ ਕੈਂਪਸ ’ਚ ਸਥਿਤ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤਾ ਗਿਆ, ਜਿਸ ਦਾ ਭੋਗ 5 ਮਈ ਦੁਪਿਹਰ 12:00 ਵਜੇ ਅਰਦਾਸ ਉਪਰੰਤ ਰਾਗੀ ਜਥੇ ਵੱਲੋਂ ਵੈਰਾਗਮਈ ਕੀਰਤਨ …

Read More »

ਖ਼ਾਲਸਾ ਕਾਲਜ ਵਿਖੇ ਫਾਈਨਲ ਸਮੈਸਟਰ ਦੀਆਂ ਰੱਦ ਪ੍ਰੀਖਿਆਵਾਂ 9 ਮਈ ਤੋਂ

ਅੰਮਿ੍ਰਤਸਰ, 3 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਸਥਾਨਕ ਖ਼ਾਲਸਾ ਕਾਲਜ ਵਿਖੇ ਅਕਾਦਮਿਕ ਮਾਹੌਲ ਦੇ ਮੁੜ ਸੁਰਜੀਤ ਹੋਣ ਉਪਰੰਤ ਬੀਤੇ ਦਿਨੀਂ 2 ਮਈ ਨੂੰ ਹੋਣ ਵਾਲੀਆਂ ਫਾਈਨਲ ਸਮੈਸਟਰ ਦੀ ਪ੍ਰੀਖਿਆਵਾਂ, ਜੋ ਕਿ ਰੱਦ ਕੀਤੀਆਂ ਗਈਆਂ ਸਨ, ਉਹ ਹੋਣ 9 ਮਈ ਦਿਨ ਮੰਗਲਵਾਰ ਤੋਂ ਸ਼ੁਰੂ ਹੋਣਗੀਆਂ।ਇਸ ਤੋਂ ਇਲਾਵਾ ਜੋ ਵਿਦਿਆਰਥੀ ਆਪਣੇ ਲੈਕਚਰ ਪੂਰੇ ਨਹੀਂ ਕਰ ਸਕੇ, ਉਹ 4 ਮਈ ਤੋਂ …

Read More »

ਰਾਜਾਸਾਂਸੀ ਵਿਖੇ ਹਵਾਈ ਫੌਜ ਦੀ ਭਰਤੀ ਰੈਲੀ 5 ਮਈ ਤੋਂ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 3 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – ਹਵਾਈ ਫੌਜ ਦੀ ਭਰਤੀ ਲਈ ਰੈਲੀ 5 ਮਈ ਤੋਂ 10 ਮਈ ਤੱਕ ਕੀਤੀ ਜਾ ਰਹੀ ਹੈ, ਜਿਸ ਵਿਚ ਪੰਜਾਬ ਦੇ 10 ਜਿਲਿਆਂ ਅੰਮਿ੍ਰਤਸਰ, ਮੁਕਤਸਰ, ਹੁਸ਼ਿਆਰਪੁਰ, ਫਿਰੋਜ਼ਪੁਰ, ਮੋਗਾ, ਤਰਨਤਾਰਨ, ਗੁਰਦਾਸਪੁਰ, ਕਪੂਰਥਲਾ, ਜਲੰਧਰ ਅਤੇ ਫਰੀਦਕੋਟ ਦੇ ਨੌਜਵਾਨ ਭਰਤੀ ਹੋ ਸਕਣਗੇ। ਉਕਤ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਏਅਰਮੈਨ ਦੀ …

Read More »