Wednesday, November 25, 2026

ਪੰਜਾਬੀ

14 ਭੱਠਿਆਂ ਦੇ ਸੈਂਕੜੇ ਮਜ਼ਦੂਰਾਂ ਨੇ ਦਿੱਤਾ ਵਿਸ਼ਾਲ ਧਰਨਾ

ਸਮਰਾਲਾ, 25 ਅਪ੍ਰੈਲ (ਪੰਜਾਬ ਪੋਸਟ- ਕੰਗ) – ਅੱਜ ਐਸ.ਡੀ.ਐਮ ਸਮਰਾਲਾ ਦੇ ਦਫਤਰ ਵਿਖੇ ਸਮਰਾਲਾ ਇਲਾਕੇ ਕਰੀਬ 14 ਭੱਠਿਆਂ ਦੇ ਸੈਂਕੜੇ ਮਜ਼ਦੂਰਾਂ ਨੇ ਵਿਸ਼ਾਲ ਧਰਨਾ ਦਿੱਤਾ। ਜਿਸ ਦੌਰਾਨ ਮਜ਼ਦੂਰਾਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਐਸ. ਡੀ. ਐਮ. ਸਮਰਾਲਾ ਨੂੰ ਮੰਗ ਪੱਤਰ ਵੀ ਦਿੱਤਾ। ਇਸ ਮੌਕੇ ਮਜ਼ਦੂਰਾਂ ਨੇ ਆਪਣੀਆਂ ਮੰਗਾਂ ਸਬੰਧੀ ਦੱਸਦੇ ਹੋਏ  ਸੀਟੂ ਦੇ ਸੂਬਾ ਕਮੇਟੀ ਮੈਂਬਰ ਅਮਰ ਨਾਥ ਅਤੇ ਪਰਮਿੰਦਰ ਕੁਮਾਰ …

Read More »

ਚਿੱਤਰਕਾਰੀ ਰਾਹੀਂ ਸਮਾਜ ਨੂੰ ਸੇਧ ਦੇ ਰਹੇ ਹਨ ਆਰਟਿਸਟ ਬਲਜਿੰਦਰ ਮਾਨ- ਪ੍ਰਿੰ. ਮੋਨਿਕਾ

ਅੰਮ੍ਰਿਤਸਰ, 25 ਅਪ੍ਰੈਲ (ਪੰਜਾਬ ਪੋਸਟ- ਅਮਨ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟ ਬਾਬਾ ਦੀਪ ਸਿੰਘ (ਲੜਕੇ) ਵਿਖੇ ਪ੍ਰਸਿੱਧ ਆਰਟਿਸਟ ਬਲਜਿੰਦਰ ਸਿੰਘ ਮਾਨ ਨੇ ਆਪਣੀ ਖੂਬਸੂਰਤ ਪੇਂਟਿੰਗ (ਵਿੱਦਿਆ-ਪਰਉਪਕਾਰੀ) ਪ੍ਰਿੰਸੀਪਲ ਮੋਨਿਕਾ ਨੂੰ ਭੇਂਟ ਕੀਤੀ। ਇਸੇ ਸਕੂਲ ਵਿੱਚ ਬਤੌਰ ਅਧਿਆਪਕ ਸੇਵਾ ਨਿਭਾਅ ਰਹੇ ਬਲਜਿੰਦਰ ਸਿੰਘ ਮਾਨ ਪਿਛਲੇ 13 ਸਾਲਾਂ ਤੋਂ ਰੰਗਾਂ ਅਤੇ ਬੁਰਸ਼ ਨਾਲ ਚਿੱਤਰ ਚਿਤਰਦਿਆਂ ਸਮਾਜ ਨੂੰ ਸੇਧ ਦਿੰਦੇ ਆ ਰਹੇ ਹਨ। …

Read More »

ਜਿਲਾ ਤੇ ਸੈਸ਼ਨ ਜਜ-ਕਮ-ਚੇਅਰਮੈਨ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਕੀਤਾ ਸਬ-ਜੇਲ ਦਾ ਦੌਰਾ

ਪਠਾਨਕੋਟ, 25 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਜਿਲਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਤੇਜਵਿੰਦਰ ਸਿੰਘ ਅਤੇ ਸ਼੍ਰੀਮਤੀ ਅਮਨਦੀਪ ਕੌਰ ਚਾਹਲ, ਸਕੱਤਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਵਲੋਂ ਸਬ-ਜੇਲ ਪਠਾਨਕੋਟ ਦਾ ਦੌਰਾ ਕੀਤਾ ਗਿਆ। ਇਸ ਮੌਕੇ ਜਿਲਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀ ਤੇਜਵਿੰਦਰ ਸਿੰਘ ਅਤੇ ਸ਼੍ਰੀਮਤੀ ਅਮਨਦੀਪ ਕੌਰ ਚਾਹਲ ਵਲੋਂ ਸਬ-ਜੇਲ, ਪਠਾਨਕੋਟ ਵਿਖੇ ਬੰਦ ਕੈਦੀਆਂ/ਹਵਾਲਾਤੀਆਂ ਨਾਲ …

Read More »

‘ਚੰਗੀ ਸਿਹਤ ਲਈ ਮਲੇਰੀਆ ਦਾ ਖਾਤਮਾ` ਦੇ ਵਿਸ਼ੇ ‘ਤੇ ਜਾਗਰੂਕਤਾ ਕੈਂਪ ਆਯੋਜਿਤ

ਪਠਾਨਕੋਟ, 25 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਵਿਸ਼ਵ ਮਲੇਰੀਆ ਦਿਵਸ ਦੇ ਮੌਕੇ ਤੇ ‘ਚੰਗੀ ਸਿਹਤ ਲਈ ਮਲੇਰੀਆ ਦਾ ਖਾਤਮਾ` ਦੇ ਵਿਸ਼ੇ ‘ਤੇ ਵੱਖ-ਵੱਖ ਸਿਹਤ ਸੰਸਥਾਵਾਂ ਬੰੁਗਲ ਬਧਾਨੀ, ਨਰੋਟ ਜੈਮਲ ਸਿੰਘ, ਸੁਜਾਨਪੁਰ, ਘਰੋਟਾ, ਆਰ.ਐਸ.ਡੀ ਵਿਖੇ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ।ਇਸ ਸਬੰਧ ਵਿੱਚ ਸਿਵਲ ਹਸਪਤਾਲ ਪਠਾਨਕੋਟ ਵਿਖੇ ਵਿਸ਼ਵ ਮਲੇਰੀਆ ਦਿਵਸ ਮਨਾਇਆ ਗਿਆ।ਜਿਸ ਦੀ ਪ੍ਰਧਾਨਗੀ ਡਾ. ਨਰੇਸ਼ ਕਾਂਸਰਾ ਸਿਵਲ ਸਰਜਨ ਪਠਾਨਕੋਟ ਨੇ …

Read More »

ਖਰੀਦ ਏਜੰਸੀਆਂ ਨੇ 19257 ਮੀਟਰਿਕ ਟਨ ਕਣਕ ਖਰੀਦੀ

ਪਠਾਨਕੋਟ, 25 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਜ਼ਿਲੇ ਅੰਦਰ 24 ਅਪ੍ਰੈਲ ਤੱਕ ਵੱਖ-ਵੱਖ ਮੰਡੀਆਂ ਵਿੱਚ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ 19257 ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਨੀਲਿਮਾ ਨੇ ਦਿੰਦਿਆ ਦੱਸਿਆ ਕਿ ਖਰੀਦ ਕੀਤੀ ਗਈ ਕਣਕ ਵਿਚੋਂ ਪਨਗ੍ਰੇਨ ਨੇ 7276 ਮੀਟਰਿਕ ਟਨ, ਐਫ.ਸੀ.ਆਈ. ਨੇ 3582 ਮੀਟਰਿਕ ਟਨ, ਪੰਜਾਬ ਰਾਜ ਵੇਅਰਹਾਊਸਿੰਗ ਕਾਰਪੋਰੇਸ਼ਨ ਨੇ 4350 ਮੀਟਰਿਕ …

Read More »

ਡਾਕਟਰਾਂ ਤੋਂ ਬਿਨਾ ਸੁੰਨਸਾਨ ਹਾਲਤ ਵਿਚ ਪਿਆ ਹੈ ਜੰਡਿਆਲਾ ਗੁਰੂ ਦਾ ਜਨਾਨਾ ਹਸਪਤਾਲ

ਜੰਡਿਆਲਾ ਗੁਰੂ, 25 ਅਪ੍ਰੈਲ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ)  ਸਥਾਨਕ ਜੀ.ਟੀ ਰੋਡ ਅੰਮ੍ਰਿਤਸਰ ਬਾਈਪਾਸ ਤੋਂ ਸ਼ਹਿਰ ਵੱਲ ਆਉਂਦੀ ਜੁਬਲੀ ਰੋਡ ਸਥਿਤ ਜਨਾਨਾ ਹਸਪਤਾਲ (ਪੀ.ਐਚ.ਸੀ) ਡਾਕਟਰਾਂ ਤੋਂ ਬਿਨਾ ਸੁੰਨਸਾਨ ਹਾਲਤ ਵਿਚ ਪਿਆ ਹੈ ਅਤੇ ਮਰੀਜ਼ਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਮੌਕੇ ਤੋਂ ਇਕੱਤਰ ਜਾਣਕਾਰੀ ਵਿਚ ਹਸਪਤਾਲ ਵਿਚ ਮੌਜੂਦ ਇਕੋ ਇਕ ਸਟਾਫ ਨਰਸ ਬਲਜੀਤ ਕੌਰ ਨੇ ਦੱਸਿਆ ਕਿ 4 ਮਹੀਨੇ …

Read More »

5 ਮੋਟਰ ਸਾਈਕਲਾਂ ਸਮੇਤ ਦੋ ਦੋਸ਼ੀ ਕਾਬੂ

ਜੰਡਿਆਲਾ ਗੁਰੂ, 25 ਅਪ੍ਰੈਲ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) –  ਜੰਡਿਆਲਾ ਪੁਲਿਸ ਵਲੋਂ ਚੋਰੀ ਕੀਤੇ 5 ਮੋਟਰਸਈਕਲਾਂ ਸਮੇਤ ਦੋ ਦੋਸ਼ੀ ਕਾਬੀ ਕੀਤੇ ਜਾਣ ਦੀ ਖਬਰ ਹੈ। ਅੱਜ ਸੱਦੀ ਗਈ ਪ੍ਰੈਸ ਕਾਨਫਰੰਸ ਦੋਰਾਨ ਡੀ.ਐਸ.ਪੀ ਜੰਡਿਆਲਾ ਗੁਰਪ੍ਰਤਾਪ ਸਿੰਘ ਸਹੋਤਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਣਯੋਗ ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ ਵਲੋਂ ਮਿਲੀਆਂ ਵਿਸ਼ੇਸ਼ ਹਦਾਇਤਾਂ ਅਨੁਸਾਰ ਏ.ਐਸ.ਆਈ ਨਰੇਸ਼ ਕੁਮਾਰ ਅਤੇ ਪੁਲਿਸ ਕਰਮਚਾਰੀਆਂ ਸਮੇਤ …

Read More »

ਲੋਕ ਸੰਪਰਕ ਵਿਭਾਗ ਦੇ ਰੋਹਿਤ ਸੇਤੀਆ ਦੀ ਦਾਦੀ ਨਮਿਤ ਅੰਤਿਮ ਅਰਦਾਸ 26 ਨੂੰ

ਫਾਜ਼ਿਲਕਾ, 25 ਅਪ੍ਰੈਲ (ਪੰਜਾਬ ਪੋਸਟ-ਵਿਨੀਤ ਅਰੋੜਾ) – ਜਿ਼ਲ੍ਹਾ ਲੋਕ ਸੰਪਰਕ ਵਿਭਾਗ ਦਫਤਰ ਵਿਖੇ ਬਤੌਰ ਕਲਰਕ ਆਪਣੀ ਸੇਵਾਵਾਂ ਨਿਭਾਅ ਰਹੇ ਸ੍ਰੀ ਰੋਹਿਤ ਸੇਤੀਆ ਨੂੰ ਉਸ ਸਮੇਂ ਭਾਰੀ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਦਾਦੀ ਸ੍ਰੀਮਤੀ ਦਰਸ਼ਨਾ ਦੇਵੀ (80 ਸਾਲ) ਪਤਨੀ ਸਵਰਗਵਾਸੀ ਸ੍ਰੀ ਹਰਬੰਸ ਲਾਲ ਸੇਤੀਆ ਵਸਨੀਕ ਕੈਂਟ ਰੋਡ, ਫਾਜ਼ਿਲਕਾ ਅਚਾਨਕ ਬੀਤੇ ਕੱਲ ਅਕਾਲ ਚਲਾਨਾ ਕਰ ਗਏ। ਉਨ੍ਹਾਂ ਦੀ ਮੌਤ `ਤੇ ਦਫਤਰ ਦੇ …

Read More »

10 ਦਿਨਾਂ ’ਚ 3830 ਲੋੜਵੰਦਾਂ ਨੇ 10 ਰੁਪਏ ਵਿੱਚ ਖਾਧਾ ਪੇਟ ਭਰ ਖਾਣਾ

ਫਾਜ਼ਿਲਕਾ, 25 ਅਪ੍ਰੈਲ (ਪੰਜਾਬ ਪੋਸਟ-ਵਿਨੀਤ ਅਰੋੜਾ) – ਜ਼ਿਲਾ ਪ੍ਰਸਾਸਨ ਵੱਲੋਂ ਰੈਡ ਕਰਾਸ ਸੋਸਾਇਟੀ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਸਾਡੀ ਰਸੋਈ ਜ਼ਿਲੇ ਦੇ ਆਮ ਲੋਕਾਂ ਲਈ ਲਾਹੇਵੰਦ ਸਿੱਧ ਹੋ ਰਹੀ ਹੈ।ਇਸ ਰਸੋਈ ਨੂੰ ਚਲਾਉਣ ਲਈ ਜ਼ਿਲੇ ਦੀਆਂ ਸਮਾਜਿਕ, ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਤੋਂ ਇਲਾਵਾ  ਵੱਖ-ਵੱਖ ਐਸੋਸੀਏਸ਼ਨਾਂ ਵੱਲੋਂ ਵੀ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ। ਸਿਵਲ ਹਸਪਤਾਲ ਨਜ਼ਦੀਕ 15 ਅਪ੍ਰੈਲ …

Read More »

ਜਿਲੇ ’ਚ 6321.82 ਕਰੋੜ ਦਾ ਕਰਜ਼ਾ ਦੇਣ ਲਈ ਮਿਥਿਆ ਟੀਚਾ- ਵਧੀਕ ਡਿਪਟੀ ਕਮਿਸ਼ਨਰ

ਫਾਜ਼ਿਲਕਾ, 25 ਅਪ੍ਰੈਲ (ਪੰਜਾਬ ਪੋਸਟ-ਵਿਨੀਤ ਅਰੋੜਾ) – ਬੈਂਕਾਂ ਦੀ ਜ਼ਿਲਾ ਪੱਧਰੀ ਸਲਾਹਕਾਰ ਅਤੇ ਰੀਵਿਊ ਕਮੇਟੀ ਦੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਰਵਿੰਦ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ।ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਹੋਈ ਇਸ ਇਕੱਤਰਤਾ ਦੌਰਾਨ ਬੇਰੁਜ਼ਗਾਰ ਤੇ ਲੋੜਵੰਦਾਂ ਲਈ ਸਲਾਨਾ ਕਰਜ਼ਾ ਯੋਜਨਾ 2017-18 ਨੂੰ ਆਮ ਲੋਕਾਂ ਦੀ ਭਲਾਈ ਹਿੱਤ ਸ਼ੁਰੂ ਕੀਤਾ ਗਿਆ। ਇਸ ਮੌਕੇ ਉਨਾਂ ਜ਼ਿਲੇ ਦੇ ਬੈਂਕ …

Read More »