ਚੌਂਕ ਮਹਿਤਾ, 22 ਜਨਵਰੀ (ਜੋਗਿੰਦਰ ਸਿੰਘ ਮਾਣਾ) – ਕਿਸਾਨ ਸੰਘਰਸ ਕਮੇਟੀ ਪੰਜਾਬ ਦੀ ਅਗਵਾਈ ਵਿੱਚ ਜੋਨ ਮਹਿਤਾ ਦੀ ਮੀਟਿੰਗ ਮਹਿਤਾ ਮੰਡੀ ਵਿੱਚ ਜੋਨ ਪ੍ਰਧਾਨ ਅਮਰੀਕ ਸਿੰਘ ਭੋੲਵਾਲ, ਜੋਨ ਸਕੱਤਰ ਰਣਜੀਤ ਸਿੰਘ ਕਲੇਰ ਬਾਲਾ ਦੀ ਪ੍ਰਧਾਨਗੀ ਹੇਠ ਵਿਸ਼ਾਲ ਇਕੱਠ ਕੀਤਾ ਗਿਆ। ਇਸ ਵਿਸ਼ਾਲ ਇਕੱਠ ਨੂੰ ਵਿਸ਼ੇਸ਼ ਤੌਰ ਤੇ ਪਹੁੰਚੇ ਸੂਬਾ ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਪੰਧੇਰ, ਜਿਲਾ ਪ੍ਰਧਾਨ ਗੁਰਬਚਨ ਸਿੰਘ ਚੱਬਾ, …
Read More »ਪੰਜਾਬੀ
ਪਿੰਡ ਗਾਲੋਵਾਲੀ ਵਿਖੇ ਚੋਣ ਰੈਲੀ ਦੌਰਾਨ ਤੱਕੜੀ ਨੂੰ ਵੋਟ ਕਰਨ ਦੀ ਮਜੀਠੀਆ ਨੇ ਕੀਤੀ ਅਪੀਲ
ਮਜੀਠਾ, 22 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਹਲਕਾ ਮਜੀਠਾ ਤੋਂ ਅਕਾਲੀ ਉਮੀਦਵਾਰ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਬਾਦਲ ਸਰਕਾਰ ਦੀਆਂ ਨੀਤੀਆਂ ਤੋਂ ਜਾਣੂ ਕਰਾਉਂਦਿਆਂ ਤਕੜੀ ਅਤੇ ਲੋਕ ਸਭਾ ਲਈ ਕਮਲ ਦੇ ਫੁੱਲ ਨੂੰ ਭਾਰੀ ਗਿਣਤੀ ’ਚ ਵੋਟ ਕਰਨ ਦੀ ਅਪੀਲ ਕੀਤੀ। ਪਿੰਡ ਗਾਲੋਵਾਲੀ ਅਤੇ ਗਾਲੋਵਾਲੀ ਕੁਲੀਆਂ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮਜੀਠੀਆ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ …
Read More »ਪਿੰਡ ਅਠਵਾਲ ਵਿਖੇ ਦਰਜਨਾਂ ਪਰਿਵਾਰ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਏ
ਮਜੀਠਾ, 22 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਹਲਕਾ ਮਜੀਠਾ ਤੋਂ ਅਕਾਲੀ ਉਮੀਦਵਾਰ ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਲੋਕਾਂ ਨੂੰ ਕਾਂਗਰਸ ਅਤੇ ਆਪ ਦੇ ਅਸਲੀ ਕਿਰਦਾਰ ਨੂੰ ਪਹਿਚਾਨਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਜੇ ਤੁਸੀਂ ਇੱਕ ਗਲਤ ਫੈਸਲਾ ਲੈ ਲਿਆ ਤਾਂ ਜਿਹੜੀਆਂ ਤੁਹਾਨੂੰ ਸਹੂਲਤਾਂ ਮਿਲ ਰਹੀਆਂ ਹਨ, ਇਹ ਸਾਰੀਆਂ ਖਤਮ ਹੋ ਜਾਣਗੀਆਂ।ਅਸੀਂ ਜੋ …
Read More »ਵੋਟਰਾਂ ਨੂੰ ਵਿਕਾਊ ਕਹਿਣ ਵਾਲਾ ਕੇਜਰੀਵਾਲ ਖੁਦ ਵਿਕਾਊ ਕਿਸਮ ਦਾ ਬੰਦਾ – ਮਜੀਠੀਆ
ਮਜੀਠਾ, 22 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਹਲਕਾ ਮਜੀਠਾ ਤੋਂ ਅਕਾਲੀ ਉਮੀਦਵਾਰ ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇੱਕ ਵਿਕਾਊ ਕਿਸਮ ਦਾ ਬੰਦਾ ਹੈ। ’ਜੈਸਾ ਹੈ ਵੈਸੀ ਸੋਚ’ ਵਾਂਗ ਉਹ ਦੂਜਿਆਂ ਨੂੰ ਵੀ ਵਿਕਾਊ ਸਮਝਣ ਗੁਸਤਾਖ਼ੀ ਕਰ ਰਿਹਾ ਹੈ।ਪਰ ਪੰਜਾਬ ਦੇ ਲੋਕ ਵਿਕਾਊ ਨਹੀਂ, ਦਸਾਂ ਨੋਂਹਾਂ ਦੀ ਕਿਰਤ ਕਮਾਈ ਕਰਨ …
Read More »ਗਰੀਬਾਂ, ਔਰਤਾਂ ਤੇ ਪੱਛੜੀਆਂ ਸ਼੍ਰੇਣੀਆਂ ਲਈ ਭਲਾਈ ਸਕੀਮਾਂ ਦੀ ਜਨਮ ਦਾਤੀ ਹੈ ਕਾਂਗਰਸ – ਲਾਲੀ ਮਜੀਠੀਆ
ਅੰਮ੍ਰਿਤਸਰ, 22 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਮਜੀਠਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਨੇ ਕਿਹਾ ਹੈ ਕਿ ਨੀਅਤ ਸਾਫ ਹੋੋਵੇ ਤਾਂ ਹੀ ਨੀਤੀਆਂ ਸਫਲ ਹੁੰਦੀਆਂ ਹਨ ਵਰਨਾ ਕੇਂਦਰ ਤੋਂ ਆਉਣ ਵਾਲੇ ਨੋਟਾਂ ਦੇ ਭਰੇ ਟਰੱਕ ਵੀ ਹਵਾ ਵਿੱਚ ਗਾਇਬ ਹੋ ਜਾਂਦੇ ਹਨ।ਲਾਲੀ ਮਜੀਠੀਆ ਬੀਤੇ ਕਲ੍ਹ ਹਲਕੇ ਦੇ ਪਿੰਡ ਅਰਜਨ ਮਾਂਗਾ, ਕਲੇਰ …
Read More »ਰਾਸ਼ਟਰੀ ਵੋਟਰ ਦਿਵਸ ਸਬੰਧੀ ਜ਼ਿਲ੍ਹਾ ਪੱਧਰੀ ਪੋ੍ਰਗਰਾਮ ਬੀ.ਬੀ.ਕੇ ਡੀ.ਏ.ਵੀ ਕਾਲਜ `ਚ
ਅੰਮ੍ਰਿਤਸਰ, 22 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) -ਸੱਤਵਾਂ ਰਾਸ਼ਟਰੀ ਵੋਟਰ ਦਿਵਸ ਸਬੰਧੀ ਜਿਲ੍ਹਾ ਪੱਧਰ ਦਾ ਸਮਾਗਮ ਸਥਾਨਕ ਬੀ ਬੀ ਕੇ ਡੀ ਏ ਵੀ ਕਾਲਜ ਵਿਚ ਮਨਾਇਆ ਜਾਵੇਗਾ ਅਤੇ ਇਸ ਮੌਕੇ ਵੋਟਰ ਜਾਗਰੂਕਤਾ ਸਬੰਧੀ ਪ੍ਰੋਗਰਾਮ ਕਰਨ ਦੇ ਨਾਲ-ਨਾਲ ਨਵੇਂ ਰਜਿਸਟਰਡ ਵੋਟਰਾਂ ਨੂੰ ਚੋਣ ਸ਼ਨਾਖਤੀ ਕਾਰਡ ਦਿੱਤੇ ਜਾਣਗੇ। ਇਹ ਜਾਣਕਾਰੀ ਦਿੰਦੇ ਜਿਲ੍ਹਾ ਚੋਣ ਅਧਿਕਾਰੀ ਡਾ. ਬਸੰਤ ਗਰਗ ਨੇ ਦੱਸਿਆ ਕਿ ਵੋਟਰ ਨੂੰ …
Read More »ਖਰਚਾ ਅਬਜ਼ਰਵਰ ਵਲੋਂ ਉਮੀਦਵਾਰਾਂ ਦਾ ਚੋਣ ਖਰਚ ਨੋਟ ਕਰਨ ਦੀਆਂ ਹਦਾਇਤਾਂ
ਅੰਮ੍ਰਿਤਸਰ, 22 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਅੰਮ੍ਰਿਤਸਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਚੋਣ ਕਮਿਸ਼ਨ ਵੱਲੋਂ ਤਾਇਨਾਤ ਕੀਤੇ ਗਏ ਖਰਚਾ ਅਬਜ਼ਰਵਰ ਜਨਾਬ ਮੁਹੰਮਦ ਅਬੂ ਸ਼ਾਮਾ ਆਈ.ਆਰ.ਐਸ ਨੇ ਚੋਣ ਲੜ ਰਹੇ ਸਾਰੇ ਉਮੀਦਵਾਰਾਂ ਦਾ ਖਰਚਾ ਨੋਟ ਕਰਨ ਲਈ ਤਾਇਨਾਤ ਕੀਤੀਆਂ ਗਈਆਂ ਸਾਰੀਆਂ ਟੀਮਾਂ ਨਾਲ ਕੀਤੀ ਵਿਸ਼ੇਸ਼ ਮੀਟਿੰਗ ਵਿਚ ਸਪੱਸ਼ਟ ਕੀਤਾ ਕਿ ਕੋਈ ਵੀ ਉਮੀਦਵਾਰ ਨਿਰਧਾਰਤ ਸੀਮਾ ਤੋਂ ਵੱਧ …
Read More »ਛੀਨਾ ਨੇ ਸਿਰਸਾ ਨੂੰ ਨਿੱਜੀ ਫ਼ਾਇਦੇ ਲੈਣ ਵਾਲਾ ਨੀਵੇਂ ਪੱਧਰ ਦਾ ਇਨਸਾਨ ਦੱਸਿਆ
ਅੰਮ੍ਰਿਤਸਰ, 22 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਸੀਨੀਅਰ ਭਾਜਪਾ ਆਗੂ ਅਤੇ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦੇ ਸਾਂਝੇ ਲੋਕ ਸਭਾ ਹਲਕਾ ਅੰਮ੍ਰਿਤਸਰ ਜ਼ਿਮਨੀ ਚੋਣ ਦੇ ਉਮੀਦਵਾਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਸਥਾਨਕ ਆਗੂ ਬਲਦੇਵ ਸਿੰਘ ਸਿਰਸਾ ਵੱਲੋਂ ਇਕ ਪੱਤਰਕਾਰ ਸੰਮੇਲਨ ’ਚ ਲਗਾਏ ਗਏ ਜ਼ਮੀਨਾਂ ਸਬੰਧੀ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਉਸ ਨੂੰ ਨੀਵੇਂ ਪੱਧਰ ਦਾ ਨਿੱਜੀ ਫਾਇਦੇ …
Read More »ਭਾਜਪਾ ਅਕਾਲੀ ਗਠਜੋੜ ਪੰਜਾਬ ’ਚ ਅਮਨ ਤੇ ਸ਼ਾਂਤੀ ਦਾ ਪਹਿਰੇਦਾਰ – ਛੀਨਾ
ਅੰਮ੍ਰਿਤਸਰ, 22 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦੇ ਸਾਂਝੇ ਲੋਕ ਸਭਾ ਹਲਕਾ ਅੰਮ੍ਰਿਤਸਰ ਜ਼ਿਮਨੀ ਚੋਣ ਦੇ ਉਮੀਦਵਾਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਆਪਣੇ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ-ਅਕਾਲੀ ਗਠਜੋੜ ਸਰਕਾਰ ਪੰਜਾਬ ’ਚ ਅਮਨ ਤੇ ਸ਼ਾਂਤੀ ਦਾ ਪਹਿਰੇਦਾਰ ਹੈ। ਉਨ੍ਹਾਂ ਲੋਕਾਂ ਦੇ ਭਾਰੀ ਇਕੱਠ ਨੂੰ ਗਠਜੋੜ ਸਰਕਾਰ ਦੀਆਂ ਉਪਲਬੱਧੀਆਂ ਬਾਰੇ …
Read More »ਪੰਜਾਬ ਉਰਦੂ ਅਕੈਡਮੀ ਵੱਲੋਂ “ਇੱਕ ਸ਼ਾਮ ਸੂਫੀਆਨਾ ਕਲਾਮ ਦੇ ਨਾਮ” ਆਯੋਜਿਤ
ਮਾਲੇਰਕੋਟਲਾ 22 ਜਨਵਰੀ (ਹਰਮਿੰਦਰ ਸਿੰਘ ਭੱਟ) – ਪੰਜਾਬ ਉੇਰਦੂ ਅਕੈਡਮੀ ਵੱਲੋਂ “ਇੱਕ ਸ਼ਾਮ ਸੂਫੀਆਨਾ ਕਲਾਮ ਦੇ ਨਾਮ” ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਕੌਮਾਂਤਰੀ ਸੂਫੀ ਗਾਇਕ ਉਸਤਾਦ ਸ਼ੌਕਤ ਅਲੀ ਤੇ ਕੌਮਾਂਤਰੀ ਬਾਂਸਰੀ ਤੇ ਸ਼ਹਿਨਾਈ ਵਾਦਕ ਸ਼੍ਰੀ ਮੋਹਿਤ ਨਾਮਦੇਵ ਵੱਲੋਂ ਆਪਣੇ ਫਨ ਦਾ ਮੁਜ਼ਾਹਰਾ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਐਸ.ਡੀ.ਐਮ. ਜਨਾਬ ਸ਼ੌਕਤ ਅਹਿਮਦ ਪਰੇ ਆਈ.ਏ.ਐਸ ਨੇ ਹਾਜ਼ਰੀਨ ਨੂੰ …
Read More »
Punjab Post Daily Online Newspaper & Print Media