ਅੰਮ੍ਰਿਤਸਰ, 15 ਜਨਵਰੀ (ਜਗਦੀਪ ਸਿੰਘ ਸੱਗੂ) – ਕੁੱਝ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਅਕਾਲੀ ਜਥਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਉਪਕਾਰ ਸਿੰਘ ਸੰਧੂ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਵਲੋਂ ਉਮੀਦਵਾਰ ਐਲਾਨੇ ਗਏ ਹਨ। ਉਪਕਾਰ ਸਿੰਘ ਸੰਧੂ ਨੇ ਬਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਹਿਬਲ ਕਾਂਡ ਵਿੱਚ ਗੁਰਬਾਣੀ ਦਾ ਜਾਪ ਕਰ …
Read More »ਪੰਜਾਬੀ
ਫ਼ਤਿਹ ਦੇ ਅਟੁੱਟ ਜਜ਼ਬੇ ਦੀ, ਮਿਸਾਲ ਹੈ – ਸ੍ਰੀ ਮੁਕਤਸਰ ਸਾਹਿਬ ਦਾ ਇਤਿਹਾਸ
14 ਜਨਵਰੀ 2017 ਮਾਘੀ ’ਤੇ ਵਿਸ਼ੇਸ਼ -ਪ੍ਰੋ. ਕਿਰਪਾਲ ਸਿੰਘ ਬਡੂੰਗਰ ਸ੍ਰੀ ਮੁੁਕਤਸਰ ਸਾਹਿਬ ਦਾ ਇਤਿਹਾਸ ਅਟੁੱਟ ਜਜ਼ਬੇ ਦੀ ਮਿਸਾਲ ਹੈ। ਇੱਥੋਂ ਦੀ ਜੰਗ ਦੁਨੀਆਂ ਦੇ ਇਤਿਹਾਸ ਵਿਚ ਸਮੂਹਿਕ ਸ਼ਹਾਦਤ, ਅਸਾਵੀਂ ਟੱਕਰ ਅਤੇ ਜਿੱਤ ਦੇ ਦ੍ਰਿੜ੍ਹ ਸੰਕਲਪ ਦੀ ਅਦੁੱਤੀ ਮਿਸਾਲ ਹੈ। ਇਸ ਜੰਗ ਵਿਚ ਮੁੱਠੀ-ਭਰ ਸਿੰਘਾਂ ਨੇ 500 ਸਾਲ ਪੁਰਾਣੇ ਸਾਮਰਾਜ ਦੇ ਭਾਰੀ ਗਿਣਤੀ ਵਿਚ ਮੁਲਖਈਏ ਦਾ ਰਾਹ ਰੋਕ ਲਿਆ ਅਤੇ …
Read More »ਹਲਕਾ ਅੰਮ੍ਰਿਤਸਰ ਦੱਖਣੀ ਤੋਂ ਬੀ.ਸੀ ਵਰਗ ਨਾਲ ਸੰਬੰਧਿਤ ਉਮੀਦਵਾਰ ਨੂੰ ਟਿਕਟ ਦੇਣ ਦੀ ਉਠੀ ਮੰਗ
ਅੰਮ੍ਰਿਤਸਰ, 13 ਜਨਵਰੀ (ਪੰਜਾਬ ਪੋਸਟ ਬਿਊਰੋ)- ਗੁਰੂ ਨਗਰੀ ਅੰਮ੍ਰਿਤਸਰ ਵਿੱਚ 5 ਸ਼ਹਿਰੀ ਵਿਧਾਨ ਸਭਾ ਹਲਕਿਆਂ ਵਿਚੋਂ ਚਾਰ ਹਲਕੇ ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲ ਪਾਰਟੀ ਭਾਜਪਾ ਪਾਸ ਹਨ ਜਦਕਿ ਇੱਕ ਹਲਕਾ ਦੱਖਣੀ ਉਸ ਦੇ ਹਿੱਸੇ ਆਉਂਦਾ ਹੈ।ਇਸ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਇੰਦਰਬੀਰ ਸਿੰਘ ਬੁਲਾਰੀਆ ਨੇ 2012 ਵਿੱਚ ਚੋਣ ਜਿੱਤੀ ਸੀ ਅਤੇ ਉਨਾਂ ਨੂੰ ਮੁੱਖ ਸੰਸਦੀ ਸਕੱਤਰ ਸਿਖਿਆ ਬਣਾਇਆ …
Read More »ਆਖਿਰ ਨਵਜੋਤ ਸਿੰਘ ਸਿੱਧੂ ਨੇ ਫੜ ਹੀ ਲਿਆ ਕਾਂਗਰਸ ਦਾ ਹੱਥ
ਨਵੀਂ ਦਿੱਲੀ, 14 ਜਨਵਰੀ (ਪੰਜਾਬ ਪੋਸਟ ਬਿਊਰੋ)- ਲੰਮਾ ਸਮੇਂ ਚੱਲੇ ਘਟਨਾਕ੍ਰਮ ਤੋਂ ਬਾਅਦ ਆਖਿਰ ਨਵਜੋਤ ਸਿੰਘ ਨੇ ਅੱਜ ਕਾਂਗਰਸ ਦਾ ਹੱਥ ਫੜ ਲਿਆ।ਸਾਬਕਾ ਕ੍ਰਿਕਟਰ ਅਤੇ ਅੰਮ੍ਰਿਤਸਰ ਦੀ ਲੋਕ ਸਭਾ ਵਜੋਂ ਨੁਮਾਇੰਦਗੀ ਕਰ ਚੁੱਕੇ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਦੇ ਕੌਮੀ ਉਪ ਪ੍ਰਧਾਨ ਰਾਹੁਲ ਗਾਂਧੀ ਨੂੰ ਮਿਲਣ ਉਪਰੰਤ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਹੀ ਦਿਤਾ ਅਤੇ ਸਿੱਧੂ ਦਾ ਰਾਹੁਲ …
Read More »ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਸੁਰਜੀਤ ਸਿੰਘ ਬਰਨਾਲਾ ਦੇ ਅਕਾਲ ਚਲਾਣੇ `ਤੇ ਅਫਸੋਸ ਪ੍ਰਗਟਾਇਆ
ਅੰਮ੍ਰਿਤਸਰ, 14 ਜਨਵਰੀ (ਗੁਰਪ੍ਰੀਤ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ:ਕਿਰਪਾਲ ਸਿੰਘ ਬਡੂੰਗਰ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਗਵਰਨਰ ਰਹੇ ਸੁਰਜੀਤ ਸਿੰਘ ਬਰਨਾਲਾ ਦੇ ਅਕਾਲ ਚਲਾਣੇ `ਤੇ ਡੂੰਘਾ ਅਫਸੋਸ ਪ੍ਰਗਟ ਕੀਤਾ ਹੈ। ਉਨ੍ਹਾਂ ਸ. ਬਰਨਾਲਾ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ, ਪੰਜਾਬੀਅਤ ਅਤੇ ਦੇਸ਼ ਦੇ ਸਰੋਕਾਰਾਂ ਨਾਲ ਨੇੜਿਓਂ ਜੁੜੇ …
Read More »ਹਲਕੇ ’ਚ ਬਾਹਰੀ ਵਿਅਕਤੀ ਨਹੀਂ ਮਨਜ਼ੂਰ- ਰਿੰਟੂ, ਪੱਪੂ ਤੇ ਢੀਂਗਰਾ ਹੋਏ ਇੱਕਠੇ
ਅੰਮ੍ਰਿਤਸਰ, 14 ਜਨਵਰੀ (ਜਗਦੀਪ ਸਿੰਘ ਸੱਗੂ)- ਕਾਂਗਰਸ ਹਾਈਕਮਾਨ ਵਲੋਂ ਉੱਤਰੀ ਹਲਕੇ ’ਚ ਬਾਹਰੀ ਵਿਅਕਤੀ ਸੁਨੀਲ ਦੱਤੀ ਨੂੰ ਟਿਕਟ ਦਿੱਤੇ ਜਾਣ ਦੇ ਵਿਰੋਧ ਨੇ ਜ਼ੋਰ ਫੜ ਲਿਆ ਹੈ। ਅੱਜ ਹਲਕਾ ਉੱਤਰੀ ਦੇ ਇੰਚਾਰਜ ਕਰਮਜੀਤ ਸਿੰਘ ਰਿੰਟੂ, ਸੀਨੀਅਰ ਕਾਂਗਰਸੀ ਆਗੂ ਅਸ਼ਵਨੀ ਪੱਪੂ ਅਤੇ ਜੋਗਿੰਦਰਪਾਲ ਢੀਂਗਰਾ ਨੇ ਇੱਕ ਮੰਚ ’ਤੇ ਇਕੱਠੇ ਹੋ ਕੇ ਪਾਰਟੀ ਦੇ ਫੈਸਲੇ ਦਾ ਵਿਰੋਧ ਕੀਤਾ।ਇੱਕ ਅਹਿਮ ਮੀਟਿੰਗ ਵਿੱਚ ਤਿੰਨਾਂ …
Read More »ਕੇਜਰੀਵਾਲ ਵਲੋਂ ਇੰਡਸਟਰੀ ਵਿੱਚ ਪੰਜਾਬੀਆਂ ਲਈ 80 ਫੀਸਦੀ ਨੌਕਰੀਆਂ ਰਾਖਵੀਆਂ ਰੱਖਣ ਦਾ ਵਾਅਦਾ
ਪਠਾਨਕੋਟ, 14 ਜਨਵਰੀ (ਪੰਜਾਬ ਪੋਸਟ ਬਿਊਰੋ)- ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਐਲਾਨ ਕੀਤਾ ਹੈ ਕਿ ਇੰਡਸਟਰੀ ਵਿੱਚ 80 ਫੀਸਦੀ ਨੌਕਰੀਆਂ ਪੰਜਾਬ ਦੇ ਵਸਨੀਕਾਂ ਲਈ ਰਾਖਵੀਆਂ ਰੱਖੀਆਂ ਜਾਣਗੀਆਂ ਅਤੇ ਬਾਦਲ ਸਰਕਾਰ ਦੇ ਭ੍ਰਿਸ਼ਟਾਚਾਰ ਅਤੇ ਸੋਸ਼ਣ ਕਾਰਨ ਦੂਜੇ ਰਾਜਾਂ ਵਿੱਚ ਗਏ ਇੰਡਸਟਰੀ ਯੂਨਿਟਾਂ ਨੂੰ ਵਾਪਿਸ ਲਿਆਂਦਾ ਜਾਵੇਗਾ।ਕੇਜਰੀਵਾਲ ਨੇ ਇੱਥੇ ਭਰਵੀਂ ਰੈਲੀ ਨੂੰ …
Read More »ਗਾਊਸ਼ਾਲਾ ਲਈ ਦਾਨ ਕਰਨਾ ਇੱਕ ਸਮਾਜ ਸੇਵਾ ਦਾ ਕਾਰਜ ਹੈ – ਡੀ.ਸੀ ਅਮਿਤ ਕੁਮਾਰ
ਪਠਾਨਕੋਟ, 14 ਜਨਵਰੀ (ਪੰਜਾਬ ਪੋਸਟ ਬਿਊਰੋ)- ਡਿਪਟੀ ਕਮਿਸ਼ਨਰ ਅਮਿਤ ਕੁਮਾਰ ਦੀ ਯੋਗ ਅਗਵਾਈ ਹੇਠ ਕੈਟਲ ਪਾਉਂਡ ਲਈ ਦਾਨ ਇਕੱਠਾ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਸ਼੍ਰੀ ਅਨਿਲ ਬੰਸਲ ਮੈਬਰ ਪ੍ਰੋਗਰੈਸਿਵ ਪਠਾਨਕੋਟ ਨੇ ਦਿੰਦਿਆ ਦੱਸਿਆ ਜਿਲ੍ਹੇ ਵਿੱਚ ਡੇਅਰੀਵਾਲ ਵਿਖੇ ਬਣਾਈ ਗਈ ਕੈਟਲ ਪਾਉਂਡ ਨੂੰ ਸਫਲਤਾ ਪੂਰਵਕ ਚਲਾਉਂਣ ਲਈ ਅਤੇ ਬੇਸਹਾਰਾ ਪਸੂਆਂ ਲਈ ਕੋਈ ਵੀ ਵਿਅਕਤੀ ਦਾਨ ਕਰ ਸਕਦਾ ਹੈ। ਉਨ੍ਹਾਂ ਦੱਸਿਆ …
Read More »ਘੁਮਾਣ ਮੇਲਾ ਵੇਖਣ ਜਾਣ ਵਾਲੀਆਂ ਸੰਗਤਾਂ ਲਈ ਚਾਹ ਤੇ ਪੌਕੜਿਆਂ ਦਾ ਵਿਸ਼ੇਸ਼ ਲੰਗਰ
ਚੌਂਕ ਮਹਿਤਾ, 14 ਜਨਵਰੀ (ਜੋਗਿੰਦਰ ਸਿੰਘ ਮਾਣਾ)- ਸਥਾਨਕ ਬਜਾਰ ਵਿੱਚ ਮਾਘੀ ਮੌਕੇ ਬਾਬਾ ਨਾਮਦੇਵ ਜੀ ਦਾ ਮੇਲਾ ਵੇਖਣ ਘੁਮਾਣ ਜਾਣ ਵਾਲੀਆ ਸੰਗਤਾਂ ਲਈ ਚਾਹ ਤੇ ਪੌਕੜਿਆਂ ਦਾ ਵਿਸ਼ੇਸ਼ ਲੰਗਰ ਲਗਾਇਆ ਗਿਆ।ਇਸ ਲੰਗਰ ਦਾ ਪ੍ਰਬੰਧ ਜਿਲਾ ਮੀਤ ਪ੍ਰਧਾਨ ਜਥੇਦਾਰ ਹਰਗੋਪਾਲ ਸਿੰਘ ਰੰਧਾਵਾ ਦੇ ਪ੍ਰਵਾਰ ਵੱਲੋਂ ਕੀਤਾ ਗਿਆ ਜਿਸ ਵਿੱਚ ਸਮੂਹ ਦੁਕਾਨਦਾਰਾਂ ਨੇ ਹਰ ਆਉਣ ਜਾਣ ਵਾਲੀ ਸੰਗਤ ਦੀ ਸੇਵਾ ਕੀਤੀ।ਇਸ ਮੌਕੇ …
Read More »ਸੱਤਿਆ ਭਾਰਤੀ ਸਕੂਲ ਚੰਨਣਕੇ ‘ਚ ਮਨਾਈ ਧੀਆਂ ਦੀ ਲੋਹੜ੍ਹੀ
ਚੌਂਕ ਮਹਿਤਾ, 14 ਜਨਵਰੀ (ਜੋਗਿੰਦਰ ਸਿੰਘ ਮਾਣਾ)- ਸੱਤਿਆ ਭਾਰਤੀ ਸਕੂਲ ਚੰਨਣਕੇ ਵਿਖੇ ਧੀਆਂ ਦੀ ਲੋਹੜ੍ਹੀ ਮਨਾਉਣ ਸਮੇਂ ਸਮਾਜ ਸੇਵੀ ਬਾਬਾ ਸੁਖਵੰਤ ਸਿੰਘ ਚੰਨਣਕੇ ਵਿਸ਼ੇਸ਼ ਤੌਰ ਤੇ ਪੁੱਜੇ, ਉਨਾ੍ਹਂ ਕਿਹਾ ਕਿ ਜਿੱਥੇ ਅਸੀਂ ਪੁੱਤਰਾਂ ਦੀ ਲੋਹੜ੍ਹੀ ਬੜ੍ਹੇ ਚਾਵਾਂ ਮਲਾਰਾ ਨਾਲ ਮਨਾਉਦੇ ਹਾਂ ਓਥੇ ਸਾਨੂੰ ਧੀਆਂ ਦੀ ਲੋਹੜ੍ਹੀ ਵੀ ਮਨਾਉਣੀ ਚਾਹੀਦੀ ਹੈ ਉਨਾ੍ਹਂ ਅੱਜ ਦੇ ਦੌਰ ਵਿਚ ਧੀਆਂ ਅਤੇ ਪੁੱਤਰਾਂ ‘ਚ ਕੋਈ …
Read More »
Punjab Post Daily Online Newspaper & Print Media