ਅੰਮ੍ਰਿਤਸਰ, 18 ਦਸੰਬਰ (ਜਗਦੀਪ ਸਿੰਘ ਸੱਗੂ)-ਅੰਮ੍ਰਿਤਸਰ ਸ਼ਹਿਰ ਨੂੰ ਮੁੱਢਲੀਆਂ ਸਹੂਲਤਾਂ ਦੇ ਨਾਲ ਲੈਸ ਕਰਨ ਦੇ ਨਾਲ-ਨਾਲ ਇਸ ਦੀ ਸੁਰੱਖਿਆ ਦੇ ਮੱਦੇਨਜ਼ਰ ਸ਼ਹਿਰ ਦੇ ਪ੍ਰਮੁੱਖ ਸਥਾਨਾਂ ‘ਤੇ ਸੀ. ਸੀ ਟੀ ਵੀ ਕੈਮਰੇ ਲਗਾ ਦਿੱਤੇ ਗਏ ਹਨ, ਜੋ ਕਿ ਕਿਸੇ ਵੀ ਗਲਤ ਅਨਸਰ ‘ਤੇ 24 ਘੰਟੇ ਨਜ਼ਰ ਰੱਖਣਗੇ। ਅੱਜ ‘ਵਾਲ ਆਫ ਸਟੀਲ’ ਨਾਂਅ ਦੇ ਇਸ ਸੁਰੱਖਿਆ ਸਿਸਟਮ ਦਾ ਸ਼ੁਭ ਆਰੰਭ ਸਥਾਨਕ ਸਰਕਾਰਾਂ …
Read More »ਪੰਜਾਬੀ
ਕਾਂਗਰਸ ਦੀ ਸਰਕਾਰ ਆਉਣ ‘ਤੇ ਹਰ ਇੱਕ ਬੇਰੋਜਗਾਰ ਨੂੰ ਦਿੱਤੀ ਜਾਵੇਗੀ ਨੋਕਰੀ – ਡੈਨੀ
ਜੰਡਿਆਲਾ ਗੁਰੂ, 18 ਦਸੰਬਰ (ਹਰਿੰਦਰ ਪਾਲ ਸਿੰਘ)- ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਵਿੰਦਰ ਸਿੰਘ ਡੈਨੀ ਅਤੇ ਸਾਬਕਾ ਕੈਬਨਿਟ ਮੰਤਰੀ ਸਰਦੂਲ ਸਿੰਘ ਬੁੰਡਾਲਾ ਦੀ ਅਗਵਾਈ ਵਿੱਚ ਜੰਡਿਆਲਾ ਗੁਰੂ ਦੀ ਵਾਰਡ ਨੰਬਰ 10 ਵਿੱਚ ਇੱਕ ਅਹਿਮ ਮੀਟਿੰਗ ਕੀਤੀ ।ਮੀਟਿੰਗ ਨੂੰ ਸੰਬੋਧਨ ਕਰਦਿਆਂ ਡੈਨੀ ਨੇ ਕਿਹਾ ਕਿ ਸ਼ਰੋਮਣੀ ਅਕਾਲੀ ਦਲ ਬਾਦਲ ਹਲਕਾ ਜੰਡਿਆਲਾ ਗੁਰੂ ਵਿੱਚ ਹਰ ਵਾਰ ਪੈਰਾਸ਼ੂਟ ਰਾਹੀ ਉਮੀਦਵਾਰ ਉਤਾਰਦੀ ਹੈ ਜੋ ਇੱਕ …
Read More »ਪਾਣੀਆਂ ਪ੍ਰਤੀ ਡਬਲ ਸਟੈਂਡ ਲਈ ਲੋਕਾਂ ਅੱਗੇ ਜਵਾਬਦੇਹ ਹੋਣਗੇ ਕੇਜਰੀਵਾਲ ਤੇ ਕੈਪਟਨ – ਮਜੀਠੀਆ
ਟਾਹਲੀ ਸਾਹਿਬ, 18 ਦਸੰਬਰ (ਪੰਜਾਬ ਪੋਸਟ ਬਿਊਰੋ)- ਪੰਜਾਬ ਦੇ ਪਾਣੀਆਂ ਪ੍ਰਤੀ ਡਬਲ ਸਟੈਂਡ ਲਈ ਅਰਵਿੰਦ ਕੇਜਰੀਵਾਲ ਅਤੇ ਕੈਪਟਨ ਅਮਰਿੰਦਰ ਸਿੰਘ ਲੋਕਾਂ ਅੱਗੇ ਜਵਾਬਦੇਹ ਹੋਣਗੇ।ਮਾਲ ਅਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪਿੰਡ ਟਾਹਲੀ ਸਾਹਿਬ ਵਿਖੇ 35 ਲੱਖ ਦੀ ਲਾਗਤ ਨਾਲ ਤਿਆਰ ਕੀਤੇ ਗਏ ਹਾਈਟੈਕ ਸਪੋਰਟਸ ਪਾਰਕ ਦਾ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 2017 ਦੀਆਂ ਚੋਣਾਂ …
Read More »10 ਸਾਲਾ ਗੁੰਡਾ ਰਾਜ ਨੂੰ ਖਤਮ ਕਰਨ ਦੇ ਆਖਰੀ ਪੜਾਅ ਦਾ ਬਿਗਲ ਵੱਜ ਚੁੱਕਾ ਹੈ -ਲਾਲੀ ਮਜੀਠੀਆ
ਅੰਮ੍ਰਿਤਸਰ, 18 ਦਸੰਬਰ (ਜਗਦੀਪ ਸਿੰਘ ਸੱਗੂ) – ਵਿਧਾਨ ਸਭਾ ਹਲਕਾ ਮਜੀਠਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਨੇ ਕਿਹਾ ਹੈ ਕਿ ਸੂਬੇ ਵਿਚਲੇ ਬਾਦਲਾਂ ਦੇ 10 ਸਾਲਾ ਗੁੰਡਾ ਰਾਜ ਨੂੰ ਖਤਮ ਕਰਨ ਦੇ ਆਖਰੀ ਪੜਾਅ ਦਾ ਬਿਗਲ ਵਜ ਚੁੱਕਾ ਹੈ ਇਸ ਲਈ ਹਰ ਪੰਜਾਬੀ ਜਾਤ ਪਾਤ ,ਅਮੀਰੀ ਗਰੀਬੀ ਦੀ ਬੰਦਸ਼ ‘ਚੋਂ ਬਾਹਰ ਨਿਕਲਕੇ ਸਾਹਮਣੇ ਆਵੇ।ਪੱਤਰਕਾਰਾਂ ਨਾਲ …
Read More »ਸਿੱਧੇ ਮੰਡੀਕਰਨ ਲਈ ਲੱਗੇ ਕਿਸਾਨ ਬਾਜ਼ਾਰ ਦਾ ਐਸ.ਪੀ ਗੁਲਨੀਤ ਸਿੰਘ ਖੁਰਾਣਾ ਨੇ ਕੀਤਾ ਉਦਘਾਟਨ
ਪਠਾਨਕੋਟ, 18 ਦਸੰਬਰ (ਪੰਜਾਬ ਪੋਸਟ ਬਿਊਰੋ)- ਡਿਪਟੀ ਕਮਿਸ਼ਨਰ ਅਮਿਤ ਕੁਮਾਰ ਦੇ ਦਿਸ਼ਾਂ ਨਿਰਦੇਸ਼ਾਂ ਅਤੇ ਡਾ ਸਵਰੂਪ ਕੁਮਾਰ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਕਿਸਾਨਾਂ ਨੂੰ ਦਾਲਾਂ, ਬਾਸਮਤੀ ਦੇ ਚਾਵਲ, ਸ਼ਹਿਦ, ਸਬਜੀਆਂ, ਦੇਸੀ ਮੱਕੀ ਆਦਿ ਦਾ ਖਪਤਕਾਰਾਂ ਨਾਲ ਜੋੜ ਸਿੱਧਾ ਮੰਡੀਕਰਨ ਨੂੰ ਉਤਸ਼ਾਹਿਤ ਕਰਨ ਲਈ ਖੇਤੀ ਜਿਨਸਾਂ ਦਾ ਕਿਸਾਨ ਬਾਜ਼ਾਰ ਅੱਜ ਸਥਾਨਕ ਰਾਮ ਲੀਲਾ ਗਰਾਉਂਡ ਵਿਖੇ ਲਗਾਇਆ ਗਿਆ।ਪੰਜਾਬ ਵਿੱਚ ਪਹਿਲੀ ਵਾਰ …
Read More »ਪ੍ਰੋ: ਬਡੂੰਗਰ ਨੇ ਸੁਰਜੀਤ ਸਿੰਘ ਮਮੇਰਾ ਕਲਾਂ ਦੇ ਅਕਾਲ ਚਲਾਣੇ ‘ਤੇ ਦੁ’ਖ ਪ੍ਰਗਟਾਇਆ
ਅੰਮ੍ਰਿਤਸਰ, 18 ਦਸੰਬਰ (ਗੁਰਪ੍ਰੀਤ ਸਿੰਘ) – ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਸੁਰਜੀਤ ਸਿੰਘ ਮਮੇਰਾ ਕਲਾਂ ਸਾਬਕਾ ਮੈਂਬਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਸ: ਸੁਰਜੀਤ ਸਿੰਘ ਮਮੇਰਾ ਕਲਾਂ ਆਪਣੇ ਪਿੱਛੇ ਆਪਣੀ ਧਰਮ ਪਤਨੀ ਅਤੇ ਦੋ ਲੜਕੇ ਅਤੇ ਦੋ ਲੜਕੀਆਂ ਛੱਡ ਗਏ ਹਨ।ਉਨ੍ਹਾਂ ਕਿਹਾ ਕਿ ਸ: ਮਮੇਰਾ ਕਲਾਂ …
Read More » ਸ਼ੋ੍ਮਣੀ ਕਮੇਟੀ ਦੀ ਹਾਕੀ ਅਕੈਡਮੀ ਦੇ ਦੋ ਖਿਡਾਰੀ ਟੀਮ ਇੰਡੀਆ ਲਈ ਚੁਣੇ ਜਾਣ ‘ਤੇ ਖੁਸ਼ੀ ਦਾ ਇਜ਼ਹਾਰ
ਅੰਮ੍ਰਿਤਸਰ, 18 ਦਸੰਬਰ (ਗੁਰਪ੍ਰੀਤ ਸਿੰਘ) – ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨਕਿਰਪਾਲ ਸਿੰਘ ਬਡੂੰਗਰ ਨੇ ਜਲੰਧਰ ਦੇ ਹਾਕੀ ਸਟੇਡੀਅਮ ਵਿੱਚ 62ਵੀਆਂ ਨੈਸ਼ਨਲ ਸਕੂਲਜ਼ ਹਾਕੀ ਖੇਡਾਂ ਵਿਚੋਂ ਪੰਜਾਬ ਸਟੇਟ ਵੱਲੋਂ ਚੈਂਪੀਅਨਸ਼ਿਪ ਜਿੱਤਣ ਤੇ ਵਧਾਈ ਦੇਂਦਿਆਂ ਸ਼ੋ੍ਰਮਣੀ ਕਮੇਟੀ ਦੀਆਂ ਹਾਕੀ ਅਕੈਡਮੀਆਂ ਦੇ ਦੋ ਖਿਡਾਰੀਆਂ ਦੇ ਟੀਮ ਇੰਡੀਆ ਲਈ ਚੁਣੇ ਜਾਣ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਪੋ: ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ …
Read More »ਹਲਕਾ ਕੇਂਦਰੀ ਤੋਂਂ ਭਾਜਪਾ ਉਪ ਪ੍ਰਧਾਨ ਸੰਜੇ ਸ਼ਰਮਾ ਨੇ ਦਾਅਵੇਦਾਰੀ ਠੋਕੀ
ਅੰਮ੍ਰਿਤਸਰ, 15 ਦਸੰਬਰ (ਜਗਦੀਪ ਸਿੰਘ ਸੱਗੂ)- ਭਾਜਪਾ ਜਿਲਾ ਉਪ ਪ੍ਰਧਾਨ ਸੰਜੇ ਸ਼ਰਮਾ ਨੇ ਆ ਰਹੀਆਂ ਵਿਧਾਨ ਸਭਾ ਚੋਣਾਂ ਲਈ ਹਲਕਾ ਕੇਂਦਰੀ ਤੋਂ ਟਿਕਟ ਲਈ ਆਪਣੀ ਦਾਅਵੇਦਾਰੀ ਠੋਕ ਦਿੱਤੀ ਹੈ।ਆਪਣੇ ਨਿਵਾਸ ਸਥਾਨ ਗਲੀ ਤਿਵਾੜੀਆਂ ਵਿਖੇ ਹਲਕਾ ਕੇਂਦਰੀ ਦੇ ਟਕਸਾਲੀ ਤੇ ਉਘੇ ਭਾਜਪਾ ਵਰਕਰਾਂ ਦੇ ਨਾਲ ਬੈਠਕ ਕੀਤੀ, ਜਿਸ ਦੌਰਾਨ ਹਾਜਰ ਭਾਜਪਾ ਆਗੂਆਂ ਤੇ ਵਰਕਰਾਂ ਨੇ ਉਨਾਂ ਨੂੰ ਭਾਜਪਾ ਟਿਕਟ ਲਈ ਸਹੀ …
Read More » ਡਾਕਟਰ ਨੇਕੀ ਨੂੰ ਮਿਲਿਆ ਫੈਲੋਸ਼ਿਪ ਪੁਰਸਕਾਰ
ਅੰਮ੍ਰਿਤਸਰ, 17 ਦਸੰਬਰ (ਪੰਜਾਬ ਪੋਸਟ ਬਿਊਰੋ) – ਮੈਡੀਕਲ ਖੇਤਰ ਦੀ ਲਿਮਕਾ ਬੁੱਕ ਵਿੱਚ ਨਾਮ ਦਰਜ ਕਰਵਾ ਚੁੱਕੀ ਅੰਤਰਰਾਸ਼ਟਰੀ ਪੱਧਰ ਦੀ ਨਾਮਵਰ ਸ਼ਖਸ਼ੀਅਤ ਡਾਕਟਰ ਨਿਰੰਕਾਰ ਸਿੰਘ ਨੇਕੀ ਪ੍ਰੋਫੈਸਰ ਮੈਡੀਸਨ ਸਰਕਾਰੀ ਮੈਡੀਕਲ ਕਾਲਜ ਅਤੇ ਗੁਰੂ ਨਾਨਕ ਦੇਵ ਹਸਪਤਾਲ ਨੂੰ ਨੈਪਕੋਨ 2016 ਵਿੱਚ ਫੈਲੋਸ਼ਿਪ ਇੰਡੀਅਨ ਚੈਸਟ ਸੁਸਾਇਟੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।ਇਹ ਕਾਨਫਰੰਸ ਮੁੰਬਈ ਵਿੱਚ 24 ਤੋਂ 27 ਨਵੰਬਰ ਤੱਕ ਹੋਈ ਸੀ।ਡਾ. ਨੇਕੀ …
Read More »ਪੰਜਾਬ ਨਾਟਸ਼ਾਲਾ ਦੇ ਰੰਗਮੰਚ ਉੱਤੇ ਉਤਰੀ ਅੰਮ੍ਰਿਤਾ ਸ਼ੇਰਗਿਲ ਦੀ ਦਾਸਤਾਨ
ਅੰਮ੍ਰਿਤਸਰ, 17 ਦਸੰਬਰ (ਦੀਪ ਦਵਿੰਦਰ ਸਿੰਘ) – ਪ੍ਰਸਿੱਧ ਭਾਰਤੀ ਚਿੱਤਰਕਾਰ ਅੰਮ੍ਰਿਤਾ ਸ਼ੇਰਗਿਲ ਦੀ ਕਲਾ ਅਤੇ ਉਨ੍ਹਾਂ ਦੀ ਜਿੰਦਗੀ ਦੇ ਵਿਵਿਧ ਪਹਿਲੂਆਂ ਨੂੰ ਸ਼ਨੀਵਾਰ ਦੀ ਸ਼ਾਮ ਪੰਜਾਬ ਨਾਟਸ਼ਾਲਾ ਦੇ ਰੰਗ ਮੰਚ ਉੱਤੇ ਡਰਾਮੇ ਦੇ ਰੂਪ ਵਿੱਚ ਜੀਵੰਤ ਕੀਤਾ ਗਿਆ।ਡਰਾਮਾ ਡਾਰਕ ਦੇ ਜਰਇਏ ਪੇਸ਼ ਇਸ ਡਰਾਮੇ ਵਿੱਚ ਨਵਜੋਤ ਰੰਧਾਵਾ ਅਤੇ ਰੋਹਬ ਬਿਨਾਂ ਜੋਂਸ ਨੇ ਦਮਦਾਰ ਕਿਰਦਾਰ ਨਿਭਾਇਆ ਹੈ।ਜਿਕਰਯੋਗ ਹੈ ਕਿ ਅੰਮ੍ਰਿਤਾ ਦੀ …
Read More »
Punjab Post Daily Online Newspaper & Print Media