ਅੰਮ੍ਰਿਤਸਰ, 15 ਦਸੰਬਰ (ਸੁਖਬੀਰ ਸਿੰਘ) – ਸੁਖਬੀਰ ਸਿੰਘ ਬਾਦਲ ਉੱਪ ਮੁੱਖ ਮੰਤਰੀ ਪੰਜਾਬ ਨੇ ਅਗਲੇ ਪੰਜ ਸਾਲਾਂ ਦੌਰਾਨ ਲੋੜਵੰਦ ਲੋਕਾਂ ਲਈ 5 ਲੱਖ ਮਕਾਨ ਕੇ ਦਿੱਤੇ ਜਾਣਗੇ ਅਤੇ ਸੂਬੇ ਦੇ ਸਮੂਹ ਪਿੰਡਾਂ ਅੰਦਰ 100 ਪ੍ਰਤੀਸ਼ਤ ਸੀਵਰੇਜ਼ ਤੇ ਲਾਈਟਾਂ ਆਦਿ ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ। ਸ. ਬਾਦਲ ਅੱਜ ਸਥਾਨਕ ਰਣਜੀਤ ਐਵਨਿਊ ਵਿਖੇ ਪੰਜਾਬ ਸਰਕਾਰ ਵਲੋਂ ਮਨਾਏ ਗਏ ਰਾਜ ਪੱਧਰੀ ਕ੍ਰਿਸਮਿਸ ਦਿਹਾੜੇ …
Read More »ਪੰਜਾਬੀ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੋਜਾਰਥੀ ਨੂੰ ਅੰਤਰਰਾਸ਼ਟਰੀ ਕਾਨਫਰੰਸ ਵਿਚ ਬੈਸਟ ਪੋਸਟਰ ਐਵਾਰਡ ਪ੍ਰਦਾਨ
ਅੰਮ੍ਰਿਤਸਰ, 15 ਦਸੰਬਰ (ਸੁਖਬੀਰ ਖੁਰਮਣੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫਿਜ਼ਿਕਸ ਵਿਭਾਗ ਦੇ ਖੋਜਾਰਥੀ ਰਾਵੀਸ਼ ਕੁਮਾਰ ਜੋ ਕਿ ਵਿਭਾਗ ਵਿਖੇ ਪ੍ਰੋ. ਅਤੁਲ ਖੰਨਾ ਦੇ ਨਿਗਰਾਨੀ ਹੇਠ ਪੀ.ਐਚ.ਡੀ. ਕਰ ਰਹੇ ਹਨ, ਨੇ ਅੰਤਰਰਾਸ਼ਟਰੀ ਕਾਨਫਰੰਸ ਵਿਚ ਬੈਸਟ ਪੋਸਟਰ ਐਵਾਰਡ ਹਾਂਸਲ ਕੀਤਾ ਹੈ। ਫੰਡਾਮੈਂਟਲ ਐਂਡ ਐਪਲਾਈਡ ਸਾਇੰਸਜ਼ ਵਿਚ ਨਵੀਂ ਖੋਜਾਂ ਵਿਸ਼ੇ ‘ਤੇ ਇਸ ਕਾਨਫਰੰਸ ਦਾ ਆਯੋਜਨ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਫਗਵਾੜਾ ਵਿਖੇ ਕੀਤਾ ਗਿਆ।
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਚਾਰ ਹਫਤਿਆਂ ਦਾ ਓਰੀਐਂਟੇਸ਼ਨ ਪ੍ਰੋਗਰਾਮ ਆਰੰਭ
ਅੰਮ੍ਰਿਤਸਰ, 15 ਦਸੰਬਰ (ਸੁਖਬੀਰ ਖੁਰਮਣੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਨੁੱਖੀ ਸਰੋਤ ਵਿਕਾਸ ਕੇਂਦਰ ਵਿਖੇ ਚਾਰ ਹਫਤਿਆਂ ਦਾ ਓਰੀਐਂਟੇਸ਼ਨ ਪ੍ਰੋਗਰਾਮ ਸ਼ੁਰੂ ਹੋ ਗਿਆ। ਇਸ ਪ੍ਰੋਗਰਾਮ ਵਿਚ ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ 48 ਅਧਿਆਪਕ ਭਾਗ ਲੈ ਰਹੇ ਹਨ। ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼, ਫਰੀਦਕੋਟ ਦੇ ਸਾਬਕਾ ਵਾਈਸ-ਚਾਂਸਲਰ, ਪ੍ਰੋ. ਐਸ.ਐਸ. ਗਿੱਲ ਇਸ ਮੌਕੇ ਮੁੱਖ ਮਹਿਮਾਨ ਸਨ। ਕੇਂਦਰ ਦੇ ਡਾਇਰੈਕਟਰ, ਪ੍ਰੋ. ਅਮਰਜੀਤ …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕੈਲੀਫੌਰਨੀਆਂ ਅਤੇ ਆਖਨ ਯੂਨੀਵਰਸਿਟੀਆਂ ਵਿਖੇ ਅਧਿਆਪਨ, ਖੋਜ ਅਤੇ ਮੁਲਾਂਕਣ ਸਬੰਧੀ ਵਿਸ਼ੇਸ਼ ਭਾਸ਼ਣ
ਅੰਮ੍ਰਿਤਸਰ, 15 ਦਸੰਬਰ (ਸੁਖਬੀਰ ਖੁਰਮਣੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਗਲੋਬਲ ਇਨੀਸ਼ੀਏਟਿਵ ਆਫ ਅਕੈਡੇਮਿਕ ਨੈਟਵਰਕ ਗਿਆਨ ਪ੍ਰੋਗਰਾਮ ਅਧੀਨ ਚੱਲ ਰਹੇ ਕੋਰਸ ਵਿਚ ਆਰ.ਡਬਲਯੂ.ਟੀ.ਐਚ. ਆਖਨ ਯੂਨੀਵਰਸਿਟੀ, ਆਖਨ, ਜਰਮਨੀ ਤੋਂ ਪ੍ਰਸਿੱਧ ਵਿਗਿਆਨੀ ਡਾ. ਬਰਨ੍ਹਾਡ ਬਲੂਮਿਸ਼ ਅਤੇ ਅਮਰੀਕਾ ਦੀ ਕੈਲੀਫੌਰਨੀਆ ਯੂਨੀਵਰਸਿਟੀ ਦੇ ਪ੍ਰੋਫੈਸਰ ਪ੍ਰੋ. ਜੈਫਰੀ ਏ. ਰਾਈਮਰ ਨੇ ਵਿਸ਼ੇਸ਼ ਭਾਸ਼ਣ ਦਿੱਤੇ। ਇਨ੍ਹਾਂ ਭਾਸ਼ਣਾਂ ਦਾ ਵਿਸ਼ਾ ਕੈਲੀਫੌਰਨੀਆਂ ਅਤੇ ਆਖਨ ਯੂਨੀਵਰਸਿਟੀਆਂ ਵਿਖੇ ਅਧਿਆਪਨ, ਖੋਜ ਅਤੇ …
Read More »ਕੇਜਰੀਵਾਲ ਤੋਂ ਵੱਡਾ ਝੂਠਾ ਅਤੇ ਬੇਇਤਬਾਰਾ ਇਸ ਧਰਤੀ ’ਤੇ ਦੂਜਾ ਨਹੀਂ -ਮਜੀਠੀਆ
ਜੈਂਤੀਪੁਰ, 15 ਦਸੰਬਰ (ਪੰਜਾਬ ਪੋਸਟ ਬਿਊਰੋ)- ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਅਰਵਿੰਦ ਕੇਜਰੀਵਾਲ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੇਜਰੀਵਾਲ ਤੋਂ ਵੱਡਾ ਝੂਠਾ ਅਤੇ ਬੇਇਤਬਾਰਾ ਸ਼ਾਇਦ ਹੀ ਇਸ ਧਰਤੀ ’ਤੇ ਦੂਜਾ ਕੋਈ ਜੰਮਿਆ ਹੋਵੇ, ਉਹਨਾਂ ਯਕੀਨ ਨਾਲ ਕਿਹਾ ਕਿ ਝੂਠ ਬੋਲ ਕੇ ਆਪਣੀ ਰਾਜਨੀਤੀ ਦੀ ਬੁਨਿਆਦ ਰੱਖਣ ਵਾਲੇ ਅਜਿਹੇ ਲੋਕਾਂ ਨੂੰ ਕੋਈ ਮੂੰਹ ਨਹੀਂ ਲਾਵੇਗਾ। ਮਜੀਠੀਆ …
Read More »ਭੋਲੇ ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਸੁਪਨੇ ਵਿਖਾ ਕੇ ਲੁੱਟਣ ਵਾਲੇ ਟਰੈਵਲ ਏਜੰਟ ਕਾਬੂ
ਚੌਂਕ ਮਹਿਤਾ, 15 ਦਸੰਬਰ (ਜੋਗਿੰਦਰ ਸਿੰਘ ਮਾਣਾ)- ਪਿਛਲੇ ਕੁਝ ਸਮੇ ਤੋ ਚੌਂਕ ਮਹਿਤਾ ਦੇ ਨੌਜਵਾਨਾਂ ਨੂੰ ਸਾਜਬਾਜ਼ ਵਿਖਾ ਕੇ ਵਿਦੇਸਾਂ ਵਿੱਚ ਚੰਗੀ ਜੋਬ ਦੇ ਸੁਪਨੇ ਵਿਖੇ ਕੇ ਨੌਜਵਾਨਾਂ ਨਾਲ ਠੱਗੀ ਮਾਰ ਰਹੇ ਟਰੈਵਲ ਏਜੰਟਾ ਨੂੰ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ।ਇਸ ਸਬੰਧੀ ਐਸ.ਐਚ.ਓ ਮਹਿਤਾ ਸ੍ਰ. ਸੁਰਿੰਦਰ ਸਿੰਘ ਪਵਾਰ ਨੇ ਜਾਣਕਾਰੀ ਦਿੱਤੀ ਕਿ ਕਿਸੇ ਖਾਸ ਮੁਖਬਰ ਦੇ ਇਤਲਾਹ ਦਿੱਤੀ ਚੌਕ ਮਹਿਤਾ …
Read More »ਸਿਵਲ ਹਸਪਤਾਲ ਪਠਾਨਕੋਟ ਵਿਖੇ ਵਿਸ਼ੇਸ ਕੈਂਪ 17 ਦਸੰਬਰ ਨੂੰ
ਪਠਾਨਕੋਟ, 15 ਦਸੰਬਰ (ਪੰਜਾਬ ਪੋਸਟ ਬਿਊਰੋ)- ਜਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਵਿਜੈ ਸਾਂਪਲਾ ਮਨਿਸਟਰ ਆਫ ਸਟੇਟ ਫਾਰ ਸੋਸਲ ਜਸਟਿਸ ਐਂਡ ਇੰਪਾਵਰਮੈਂਟ ਭਾਰਤ ਸਰਕਾਰ ਦੇ ਆਦੇਸ਼ਾਂ ਅਨੁਸਾਰ 17 ਦਸੰਬਰ 2016 ਨੂੰ ਸਿਵਲ ਹਸਪਤਾਲ ਪਠਾਨਕੋਟ ਵਿਖੇ ਵਿਸ਼ੇਸ ਕੈਂਪ ਲਗਾਇਆ ਜਾ ਰਿਹਾ ਹੈ।ਇਹ ਜਾਣਕਾਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦਿੱਤੀ।ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਅੰਗਹੀਣ ਲੋਕਾਂ ਦੇ ਸਰਟੀਫਿਕੇਟ ਬਣਾਏ ਜਾਣਗੇ ਅਤੇ …
Read More »ਪਾਲਣਾ ਯੋਜਨਾ ਦੇ ਸੁਰੂ ਹੋਣ ਨਾਲ ਬੇਟੀ ਬਚਾਓ ਮੁਹਿੰਮ ਨੂੰ ਮਿਲੇਗਾ ਹੁਲਾਰਾ-ਡੀ.ਸੀ ਅਮਿਤ ਕੁਮਾਰ
ਪਠਾਨਕੋਟ, 15 ਦਸੰਬਰ (ਪੰਜਾਬ ਪੋਸਟ ਬਿਊਰੋ)- ਜਿਲ੍ਹੇ ਅੰਦਰ ਜਲਦੀ ਹੀ ਪਾਲਣਾ ਯੋਜਨਾ ਸੁਰੂ ਕੀਤੀ ਜਾ ਰਹੀ ਹੈ ਜਿਸ ਅਧੀਨ ਸਰਕਾਰੀ ਹਸਪਤਾਲ ਵਿੱਚ ਕੰਮ ਪ੍ਰਗਤੀ ਤੇ ਚਲ ਰਿਹਾ ਹੈ ਇਸ ਦੇ ਸੁਰੂ ਹੋਣ ਨਾਲ ਬੇਟੀ ਬਚਾਓ ਮੁਹਿੰਮ ਨੂੰ ਹੁਲਾਰਾ ਮਿਲੇਗਾ। ਇਹ ਪ੍ਰਗਟਾਵਾ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਸਥਾਨਕ ਸਵੀਮਿੰਗ ਪੁਲ ਕੰਪਲੈਕਸ ਵਿਖੇ ਪ੍ਰੋਗਰੈਸਿਵ ਪਠਾਨਕੋਟ ਲਈ ਕੀਤੀ ਮੀਟਿੰਗ ਦੋਰਾਨ ਕੀਤਾ।ਮੀਟਿੰਗ ਵਿੱਚ …
Read More »ਭਾਰਤ ਪਾਕਿਸਤਾਨ ਵਿਵਾਦ: ਲੋਕਾਂ ਨੂੰ ਜਿਊਣ ਦਿਉ ਵਿਸ਼ੇ `ਤੇ ਸੈਮੀਨਾਰ 18 ਦਸੰਬਰ ਨੂੰ
ਅੰਮ੍ਰਿਤਸਰ, 15 ਦਸੰਬਰ (ਜਗਦੀਪ ਸਿੰਘ ਸੱਗੂ)- ਫੋਕਲੋਰ ਰਿਸਰਚ ਅਕਾਦਮੀ ਨੇ ਅੱਜ ਇਹ ਫੈਸਲਾ ਲਿਆ ਹੈ ਕਿ 18.12.2016 ਨੂੰ ਦਿਨ ਦੇ ਠੀਕ 12.00 ਵਜੇ, ਵਿਰਸਾ ਵਿਹਾਰ ਵਿਖੇ ‘ਭਾਰਤ ਪਾਕਿਸਤਾਨ ਵਿਵਾਦ: ਲੋਕਾਂ ਨੂੰ ਜਿਊਣ ਦਿਉ’ ਵਿਸ਼ੇ ਤੇ ਇਕ ਸੈਮੀਨਾਰ ਕਰਵਾਏਗੀ।ਅਕਾਦਮੀ ਦੇ ਪ੍ਰਧਾਨ ਸ੍ਰੀ ਰਮੇਸ਼ ਯਾਦਵ ਨੇ ਕਿਹਾ ਕਿ ਸਹਿਯੋਗੀ ਸੰਸਥਾਵਾਂ ਹਿੰਦ-ਪਾਕਿ ਦੋਸਤੀ ਮੰਚ, ਪੰਜਾਬ ਜਾਗਰਤੀ ਮੰਚ ਜਲੰਧਰ, ਵਿਰਸਾ ਵਿਹਾਰ ਅੰਮ੍ਰਿਤਸਰ ਅਤੇ ਸਾਫ਼ਮਾ …
Read More »ਪੋ੍. ਬਡੂੰਗਰ ਨੇ ਸਕੂਲੀ ਬੱਚੀ ਦੇ ਸਕੂਲ ਪ੍ਰਬੰਧਕਾਂ ਵੱਲੋਂ ਜ਼ਬਰੀ ਕੇਸ ਕਤਲ ਕਰਨ ਦੀ ਕੀਤੀ ਨਿਖੇਧੀ
ਅੰਮ੍ਰਿਤਸਰ, 15 ਦਸੰਬਰ (ਗੁਰਪ੍ਰੀਤ ਸਿੰਘ)- ਪੋ੍ਰ. ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਦਰ ਪ੍ਰਾਈਡ ਸਕੂਲ ਸਰਕੂਲਰ ਰੋਡ ਦੀਨਾਨਗਰ ਦੇ ਡਾਇਰੈਕਟਰ ਅਤੇ ਉਸ ਦੇ ਪੁੱਤਰ ਵੱਲੋਂ ਤੀਸਰੀ ਜਮਾਤ ’ਚ ਪੜ੍ਹਦੀ ਬੱਚੀ ਦੇ ਕੇਸ ਕਤਲ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਪੋ੍ਰ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਕੇਸ ਸਿੱਖ ਦੀ ਪਹਿਚਾਣ ਹਨ ਤੇ ਕਿਸੇ ਬੱਚੀ ਦੇ …
Read More »
Punjab Post Daily Online Newspaper & Print Media