ਅੰਮ੍ਰਿਤਸਰ, ੨੨ ਮਾਰਚ (ਜਗਦੀਪ ਸਿੰਘ ਸੱਗੂ)- ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਦੇ ਸਕੱਤਰ ਮੈਡਮ ਗਰੀਸ਼, ਸੀ.ਜੇ.ਐੱਮ-ਕਮ-ਸਕੱਤਰ ਵੱਲੋਂ ਪ੍ਰੀਤਮ ਸਟੇਡੀਅਮ, ਪਿੰਡ ਕੌਹਾਲੀ, ਬਲਾਕ ਚੌਗਾਵਾਂ ਵਿਖੇ ਘਰੇਲੂ ਹਿੰਸਾ ਉੱਪਰ ਸੈਮੀਨਾਰ ਲਗਾਇਆ ਗਿਆ। ਇਸ ਸੈਮੀਨਾਰ ਦਾ ਆਯੋਜਨ ਸ੍ਰੀਮਤੀ ਹਰਦੀਪ ਕੌਰ, ਬਾਲ ਵਿਕਾਸ ਪ੍ਰਜੈਕਟ ਅਫਸਰ, ਚੌਗਾਵਾਂ ਵੱਲੋਂ ਕੀਤਾ ਗਿਆ।ਇਸ ਉਪਰੰਤ ਬਾਲ ਵਿਕਾਸ ਪ੍ਰਜੈਕਟ ਅਫਸਰ, ਚੌਗਾਵਾਂ ਵੱਲੋਂ ਇੱਕ ਇਸ਼ਿਤਿਹਾਰ ਪ੍ਰਕਾਸ਼ਿਤ ਕੀਤਾ ਗਿਆ ਜਿਸ ਵਿੱਚ ਔਰਤਾਂ …
Read More »ਪੰਜਾਬੀ
ਵੱਖ ਵੱਖ ਵਿਭਾਗਾਂ ਵੱਲੋਂ ਦਿੱਤੀਆਂ ਜਾ ਰਹੀਆਂ 89 ਸੇਵਾਵਾਂ ਵਿੱਚ ਹਲਫੀਆ ਬਿਆਨ ਦੀ ਲੋੜ ਨਹੀਂ- ਏ:ਡੀ:ਸੀ
ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ ਸੱਗੂ)- ਪੰਜਾਬ ਸਰਕਾਰ ਵੱਲੋਂ ਮਾਰਚ 2010 ਵਿੱਚ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ ਵੱਖ ਵੱਖ ਵਿਭਾਗਾਂ ਵੱਲੋਂ ਦਿੱਤੀਆਂ ਜਾ ਰਹੀਆਂ 89 ਸੇਵਾਵਾਂ ਜਿਸ ਵਿੱਚ ਕਈ ਤਰ੍ਹਾਂ ਦੇ ਸਰਟੀਫਿਕੇਟਸ, ਲਾਇਸੈਂਸ, ਜਾਇਦਾਦ ਤਬਦੀਲੀ, ਬਿਲਡਿੰਗ ਮਨਜੂਰੀ, ਕਈ ਸਕੀਮਾਂ, ਰਾਸ਼ਨ ਕਾਰਡ ਆਦਿ ਸ਼ਾਮਲ ਹਨ ਲਈ ਹਲਫੀਆ ਬਿਆਨ ਦੀ ਲੋੜ ਨਹੀਂ। ਉਕਤ ਪ੍ਰਗਟਾਵਾ ਕਰਦੇ ਵਧੀਕ ਡਿਪਟੀ ਕਮਿਸ਼ਨਰ ਸz ਤੇਜਿੰਦਰਪਾਲ ਸਿੰਘ ਸੰਧੂ …
Read More »ਵਿਸ਼ਵ ਖਪਤਕਾਰ ਅਧਿਕਾਰ ਦਿਵਸ ਸਬੰਧੀ ਸਮਾਗਮ
ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ ਸੱਗੂ)- ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਵਰੁਣ ਰੂਜਮ ਦੀ ਅਗਵਾਈ ਹੇਠ ਖੁਰਾਕ ਅਤੇ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ ਵੱਲੋਂ ਖਪਤਕਾਰ ਅਧਿਕਾਰ ਦਿਵਸ ਬਾਬਤ ਜਾਗਰੂਕਤਾ ਸਮਾਗਮ ਬਚਤ ਭਵਨ ਵਿਚ ਕਰਵਾਇਆ ਗਿਆ, ਜਿਸ ਵਿਚ ਬਤੌਰ ਮੁੱਖ ਮਹਿਮਾਨ ਪਹੁੰਚੇ ਵਧੀਕ ਡਿਪਟੀ ਕਮਿਸ਼ਨਰ ਸ. ਤਜਿੰਦਰਪਾਲ ਸਿੰਘ ਸੰਧੂ ਨੇ ਕਿਹਾ ਕਿ ਸਾਨੂੰ ਇਕ ਜਾਗਰੂਕ ਗਾਹਕ ਬਣਨਾ ਚਾਹੀਦਾ ਹੈ ਅਤੇ ਕਿਸੇ …
Read More »ਇਫਕੋ ਵੱਲੋਂ ਸਿਖਲਾਈ ਪ੍ਰੋਗਰਾਮ ਦਾ ਆਯੋਜਨ
ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ ਸੱਗੂ)- ਵਿਸ਼ਵ ਪੱਧਰੀ ਸਹਿਕਾਰੀ ਖਾਦ ਸੰਸਥਾ ਇਫਕੋ ਵੱਲੋਂ ਕਿਰਸ਼ੀ ਵਿਗਿਆਨ ਕੇਂਦਰ ਅੰਮ੍ਰਿਤਸਰ ਦੇ ਸਹਿਯੋਗ ਨਾਲ ਕੇ.ਵੀ.ਕੇ ਨਾਗ ਕਲਾਂ ਵਿਖੇ ਚਾਰ ਰੋਜਾ ਸਿਖਲਾਈ ਤੇ ਵਿਜਿਟ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਜਿਸ ਦੇ ਉਦਘਾਟਨ ਸਮਾਰੋਹ ਵਿੱਚ ਡਾ. ਬਲਵਿੰਦਰ ਸਿੰਘ ਛੀਨਾ ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਮੁੱੱਖ ਮਹਿਮਾਨ ਦੇ ਤੋਰ ਤੇ ਸ਼ਾਮਿਲ ਹੋਏ ਅਤੇ ਪ੍ਰੋਗਰਾਮ ਦੀ ਪ੍ਰਧਾਨਗੀ ਸ਼੍ਰੀ ਪਰਮਜੀਤ ਸਿੰਘ …
Read More »ਸਰਬਸੰਮਤੀ ਨਾਲ ਹੋਈ ਪੀ.ਡੀ.ਐਸ.ਏ ਅੰਮ੍ਰਿਤਸਰ ਦੀ ਚੋਣ
ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ ਸੱਗੂ)- ਖੇਤੀਬਾੜੀ ਵਿਭਾਗ ਦੇ ਪਲਾਨ ਡਾਕਟਰ ਐਸੋਸਇਏਸ਼ਨ (ਪੀ.ਡੀ.ਐਸ.ਏ) ਅੰਮ੍ਰਿਤਸਰ ਦੀ ਇਕਾਈ ਦੀ ਪਿਛਲੇ ਦਿਨੀ ਜਨਰਲ ਬਾਡੀ ਦੀ ਮੀਟਿੰਗ ਹੋਈ। ਜਿਸ ਵਿੱਚ ਸਰਬ ਸੰਮਤੀ ਨਾਲ ਸ਼੍ਰੀ ਕੁਲਦੀਪ ਸਿੰਘ ਮੱਤੇਵਾਲ ਨੂੰ ਸੰਸਥਾ ਦਾ ਪ੍ਰਧਾਨ ਚੁਣਿਆ ਗਿਆ।ਮੀਟਿੰਗ ਵਿੱਚ ਚੋਣ ਤੋਂ ਪਹਿਲਾਂ ਸ਼੍ਰੀ ਪਰਮਬੀਰ ਸਿੰਘ ਕਾਹਲੋ ਜੋ ਗੁਰਦਾਸਪੁਰ ਤੋਂ ਬਤੌਰ ਨਿਗਰਾਨ ਸ਼ਾਮਿਲ ਹੋਏ ਦੀ ਹਾਜ਼ਰੀ ਵਿੱਚ ਸਾਲਾਨਾ ਕਾਰਵਾਈ ਅਤੇ …
Read More »ਆਤਮ ਪਬਲਿਕ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਗਮ ਅਯੋਜਿਤ
ਅੰਮ੍ਰਿਤਸਰ, 22 ਮਾਰਚ (ਦੀਪ ਦਵਿੰਦਰ ਸਿੰਘ)- ਵਿਦਿਆ ਦੇ ਖੇਤਰ ਵਿੱਚ ਮੋਹਰੀ ਰੋਲ ਨਿਭਾਉਣ ਵਾਲੇ ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਮੁੱਖ ਮਹਿਮਾਨ ਅਤੇ ਜਿਲ੍ਹਾ ਵਧੀਕ ਡਿਪਟੀ ਕਮਿਸ਼ਨਰ ਤੇ ਨਾਮਵਰ ਸੂਫੀ ਸ਼ਾਇਰ ਜਨਾਬ ਬਖਤਾਵਰ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਕੂਲ ਦੇ ਡਾਇਰੈਕਟਰ ਅਤੇ ਪ੍ਰਮੁੱਖ ਸ਼ਾਇਰ ਸ੍ਰੀ ਦੇਵ ਦਰਦ …
Read More »ਭਾਈ ਸੁਰਿੰਦਰ ਸਿੰਘ ਠੀਕਰੀਵਾਲਾ ਦੀ ਦੇਸ਼ ਧ੍ਰੋਹ ਦੇ ਕੇਸ ਵਿਚੋ ਜਮਾਨਤ ਮਨਜੂਰ
ਸੰਦੌੜ, 22 ਮਾਰਚ (ਹਰਮਿੰਦਰ ਭੱਟ ਸਿੰਘ) – ਸਿੱਖ ਕੌਮ ਦੀਆਂ ਦਰਪੇਸ਼ ਸਮੱਸਿਆਵਾਂ ਨੂੰ ਲੈ ਕੇ ਸਮੂਹ ਸਿੱਖ ਸੰਗਤ ਵੱਲੋਂ ਬੁਲਾਏ ਗਏ ਸਰਬੱਤ ਖ਼ਾਲਸਾ ਦੀ ਪ੍ਰਬੰਧਕੀ ਕਮੇਟੀ ਦੇ ਸਰਗਰਮ ਆਗੂ ਭਾਈ ਸੁਰਿੰਦਰ ਸਿੰਘ ਠੀਕਰੀਵਾਲ ਦੀ ਦੇਸ਼-ਧ੍ਰੋਹ ਦੇ ਕੇਸ਼ ਵਿਚੋਂ ਮਾਨਯੋਗ ਹਾਈਕੋਰਟ ਵੱਲੋਂ ਜ਼ਮਾਨਤ ਮਨਜ਼ੂਰ ਹੋ ਗਈ ਹੈ।ਇਸ ਬਾਬਤ ਜਾਣਕਾਰੀ ਦਿੰਦੇ ਹੋਏ ਬੀਬੀ ਕਮਲਜੀਤ ਕੌਰ ਅਤੇ ਸਰਪੰਚ ਨਾਥ ਸਿੰਘ ਹਮੀਦੀ ਨੇ ਦੱਸਿਆ …
Read More »ਜ਼ਿਲ੍ਹਾ ਸੰਗਰੂਰ ਵਿੱਚ ਹੁੱਕਾ ਬਾਰ ਚਲਾਉਣ ‘ਤੇ ਪਾਬੰਦੀ ਦੇ ਹੁਕਮ ਜਾਰੀ
ਸੰਦੌੜ, 22 ਮਾਰਚ (ਹਰਮਿੰਦਰ ਸਿੰਘ ਭੱਟ) – ਜ਼ਿਲ੍ਹਾ ਮੈਜਿਸਟਰੇਟ-ਕਮ-ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਰਵਿੰਦ ਕੁਮਾਰ ਐਮ.ਕੇ ਨੇ ਧਾਰਾ 144 ਦੇ ਤਹਿਤ ਜ਼ਿਲ੍ਹਾ ਸੰਗਰੂਰ ਵਿੱਚ ਹੁੱਕਾ ਬਾਰ ਚਲਾਉਣ ‘ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਜਿਲ੍ਹਾ ਸੰਗਰੂਰ ਦੀਆ ਸੀਮਾਵਾਂ ਅੰਦਰ ਸਮੇਤ ਮਿਊਸੀਪਲ ਕਮੇਟੀਆਂ ਦੇ ਖੇਤਰ ਅਤੇ ਜਿਲੇ ਦੇ ਸਾਰੇ ਪਿੰਡਾਂ ਵਿੱਚ ਵੀ ਲਾਗੂ ਰਹੇਗਾ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ …
Read More »ਪੰਜ ਦਿਨ ਲਈ ਨਹੀਂ ਜਾ ਸਕੋਗੇ ਬੈਂਕ
ਸੰਦੌੜ 22 ਮਾਰਚ (ਹਰਮਿੰਦਰ ਭੱਟ ਸਿੰਘ) – ਦੇਸ਼ ਦੇ ਸਾਰੇ ਬੈਂਕ ਪੰਜ ਦਿਨ ਲਈ ਬੰਦ ਰਹਿਣਗੇ। ਇਸ ਲਈ ਜੇਕਰ ਤੁਸੀਂ ਬੈਂਕ ਵਿੱਚ ਪੈਸੇ ਦਾ ਲੈਣ ਦੇਣ ਕਰਨਾ ਹੈ ਜਾਂ ਬੈਂਕ ਨਾਲ ਸਬੰਧਤ ਕੋਈ ਹੋਰ ਕੰਮ ਕਰਵਾਉਣਾ ਹੈ ਤਾਂ ਅੱਜ ਹੀ ਕਰ ਲਵੋ ਕਿਉਂਕਿ ਕੱਲ੍ਹ ਤੋਂ ਦੇਸ਼ ਭਰ ਦੇ ਬੈਂਕਾਂ ਵਿੱਚ ਪੰਜ ਦਿਨਾਂ ਲਈ ਛੁੱਟੀਆਂ ਹੋਣ ਜਾ ਰਹੀਆਂ ਹਨ।ਰਿਜ਼ਰਵ ਬੈਂਕ ਆਫ਼ …
Read More »ਬੀਬੀਕੇ ਡੀਏਵੀ ਕਾਲਜ ਫਾਰ ਵੁਮੈਨ ਨੇ ਜਰਨਲਿਜ਼ਮ ਤੇ ਮਾਸ ਕਮਿਊਨੀਕੇਸ਼ਨ ਵਿੱਚ ਹਾਸਲ ਕੀਤੇ ਅਹਿਮ ਸਥਾਨ
ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ ਸੱਗੂ) – ਬੀਬੀਕੇ ਡੀਏਵੀ ਕਾਲਜ ਫਾਰ ਵੁਮੈਨ ਦੀ ਜਰਨਲਿਜ਼ਮ ਅਤੇ ਮਾਸ ਕਮਿਊਨੀਕੇਸ਼ਨ ਸਮੈਸਟਰ 1 ਦੀ ਸਹਿਜ ਅਰੋੜਾ ਨੇ ਗੁਰੁੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਦਸੰਬਰ 2015 ਵਿੱਚ ਕਰਵਾਈ ਪ੍ਰੀਖਿਆ ਵਿੱਚ 327/450 ਨੰਬਰ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਜਸਰੀਨ ਕੌਰ ਨੇ ਯੂਨੀਵਰਸਿਟੀ ਵਿਚੋਂ 308 ਅੰਕ ਨਾਲ ਚੌਥਾ ਸਥਾਨ ਅਤੇ ਹਰਨੀਤ ਕੌਰ ਨੇ 306 ਅੰਕ ਲੈਕੇ …
Read More »
Punjab Post Daily Online Newspaper & Print Media