Wednesday, November 25, 2026

ਪੰਜਾਬੀ

ਬੱਲ ਕਲਾਂ ਤੇ ਫਤਿਹ ਸਿੰਘ ਨਗਰ ਵਿਖੇ ਲਗਾਏ ਹੋਮਿਓਪੈਥੀ ਅਤੇ ਆਯੂਰਵੈਦਿਕ ਕੈਂਪ

ਅੰਮ੍ਰਿਤਸਰ, 19 ਮਾਰਚ (ਜਗਦੀਪ ਸਿੰਘ ਸੱਗੂ)- ਸਿਹਤ ਵਿਭਾਗ ਪੰਜਾਬ ਵੱਲੋਂ ਰਾਜ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਦੇ ਕੀਤੇ ਜਾ ਰਹੇ ਉਪਰਾਲੇ ਤਹਿਤ ਆਯੂਸ ਤਹਿਤ ਬੱਲ ਕਲਾਂ ਅਤੇ ਫਤਿਹ ਸਿੰਘ ਨਗਰ ਵਿਖੇ ਡਾਕਟਰੀ ਕੈਂਪ ਲਗਾਇਆ ਗਿਆ, ਜਿਸ ਵਿਚ ਹੋਮਿਓਪੈਥੀ ਅਤੇ ਆਯੂਰਵੈਦਿਕ ਪ੍ਰਣਾਲੀ ਤਹਿਤ ਮਰੀਜ਼ਾਂ ਦਾ ਇਲਾਜ ਕੀਤਾ ਗਿਆ। ਜ਼ਿਲ੍ਹਾ ਹੋਮਿਓਪੈਥੀ ਅਫਸਰ ਸ੍ਰੀ ਰਾਕੇਸ਼ ਖੁੱਲਰ ਨੇ ਇਹ ਜਾਣਕਾਰੀ ਦਿੰਦੇ ਦੱਸਿਆ …

Read More »

ਪੰਜਾਬ-ਹਰਿਆਣਾ ‘ਚ ਕਈ ਥਾਈਂ ਮੀਂਹ- ਚਿੰਤਾਂ ਵਿਚ ਡੁਬਿਆ ਦੇਸ਼ ਦਾ ਅੰਨਦਾਤਾ

ਸੰਦੌੜ, 19 ਮਾਰਚ (ਹਰਮਿੰਦਰ ਭੱਟ ਸਿੰਘ)- ਅੱਜ ਪੰਜਾਬ ਤੇ ਹਰਿਆਣਾ ‘ਚ ਕਈ ਥਾਈਂ ਮੀਂਹ ਪਿਆ । ਇਸ ਮੀਂਹ ਨੇ ਦੋਵੇਂ ਰਾਜ ਦੇ ਕਿਸਾਨਾਂ ਦੇ ਸਾਹ ਸੁਕਾ ਦਿੱਤੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜੇ ਇਸੇ ਤਰ੍ਹਾਂ ਮੀਂਹ ਪੈਂਦਾ ਰਿਹਾ ਤਾਂ ਫਸਲ ਨੂੰ ਹੋਰ ਨੁਕਸਾਨ ਪਹੁੰਚੇਗਾ। ਮੌਸਮ ਵਿਭਾਗ ਮੁਤਾਬਕ ਪੰਜਾਬ ‘ਚ ਪਟਿਆਲਾ, ਰੋਪੜ, ਲੁਧਿਆਣਾ, ਫਰੀਦਕੋਟ, ਹੁਸ਼ਿਆਰਪੁਰ, ਅੰਮ੍ਰਿਤਸਰ, ਸੰਗਰੂਰ ਤੇ ਮੁਹਾਲੀ ‘ਚ …

Read More »

“ਪਸ਼ੂ ਪਾਲਣ ਕਿੱਤੇ ਕਰਨ ਦਾ ਬਣਾਓ ਵਿਚਾਰ, ਦਸਾਂ ਨਹੁੰਆਂ ਦੀ ਕਿਰਤ, ਘਰ ਬੈਠੇ ਵਪਾਰ“

ਸੰਦੌੜ, 19 ਮਾਰਚ (ਹਰਮਿੰਰ ਭੱਟ ਸਿੰਘ)- ਚੰਡੀਗੜ੍ਹ ਵਿਖੇ ਮਾਰਚ ਅਤੇ ਸਤੰਬਰ ਦੇ ਮਹੀਨੇ, ਸਾਲ ਵਿਚ ਦੋ ਵਾਰ ਲਗਾਇਆ ਜਾਂਦਾ ਇਹ ਮੇਲਾ ਪਸ਼ੂ ਪਾਲਕਾਂ, ਵਿਗਿਆਨੀਆਂ, ਪਸਾਰ ਕਰਮਚਾਰੀਆਂ, ਡੇਅਰੀ ਅਫਸਰਾਂ, ਪਸ਼ੂ ਆਹਾਰ ਅਧਿਕਾਰੀਆਂ, ਮੱਛੀ ਪਾਲਣ ਅਧਿਕਾਰੀਆਂ ਅਤੇ ਪਸ਼ੂ ਇਲਾਜ ਅਤੇ ਤਕਨੀਕੀ ਸੰਦਾਂ ਨਾਲ ਜੁੜੀਆਂ ਵੱਖ-ਵੱਖ ਕੰਪਨੀਆਂ ਨੂੰ ਇਕ ਸਾਂਝਾ ਮੰਚ ਮੁਹੱਈਆ ਕਰਦਾ ਹੈ। ਇਸ ਮੰਚ ਤੇ ਜਿੱਥੇ ਨਵੀਆਂ ਸੂਚਨਾਵਾਂ, ਤਕਨੀਕਾਂ ਅਤੇ ਸਕੀਮਾਂ …

Read More »

ਧੌਲਾ ਸਕੂਲ ਨੂੰ ਅਪਗ੍ਰੇਡ ਨਾ ਕਰਨ ‘ਤੇ ਅਰਥੀ ਫੂਕ ਮੁਜ਼ਾਹਰਾ 25 ਮਾਰਚ ਨੂੰ

ਸੰਦੌੜ/ਬਰਨਾਲਾ, 19 ਮਾਰਚ (ਹਰਮਿੰਦਰ ਭੱਟ ਸਿੰਘ)- ਸਰਕਾਰੀ ਹਾਈ ਸਕੂਲ ਧੌਲਾ ਨੂੰ ਪੰਜਾਬ ਸਰਕਾਰ ਵਲੋਂ ਅਪਗ੍ਰੇਡ ਨਾ ਕਰਨ ‘ਤੇ ਪਿੰਡ ਵਾਸੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਜਿਸ ਲਈ ਪਿੰਡ ਵਾਸੀਆਂ ਵਲੋਂ ਇੱਕ ਸਾਂਝੀ ਸਕੂਲ ਸੰਘਰਸ਼ ਕਮੇਟੀ ਬਣਾ ਕੇ ਪਿਛਲੇ ਲੰਬੇ ਸਮੇਂ ਤੋਂ ਸ਼ੰਘਰਸ਼ ਕੀਤਾ ਜਾ ਰਿਹਾ ਹੈ।ਉਕਤ ਮਾਮਲੇ ਨੂੰ ਲੈ ਕੇ ਅੱਜ ਸਕੂਲ ਐਕਸ਼ਨ ਕਮੇਟੀ ਅਤੇ ਪਿੰਡ ਦੇ ਲੋਕਾਂ ਨੇ …

Read More »

ਬੱਸ ਤੇ ਟਰੈਕਟਰ ਟਰਾਲੀ ਦੀ ਟੱਕਰ – 20 ਸਵਾਰੀਆਂ ਜਖਮੀ

  ਬਟਾਲਾ, 19 ਮਾਰਚ (ਨਰਿੰਦਰ ਸਿੰਘ ਬਰਨਾਲ)- ਕਾਦੀਆਂ ਤੋਂ ਬਟਾਲਾ ਆ ਰਹੀ ਪ੍ਰਾਇਵੇਟ ਕੰਪਨੀ ਦੀ ਬੱਸ ਦੇ ਟਰੈਕਟਰ ਟਰਾਲੀ ਨਾਲ ਟਕਾਉਣ ਨਾਲ ਲਗਭਗ 20 ਦੇ ਕਰੀਬ ਸਵਾਰੀਆਂ ਦੇ ਜਖਮੀਂ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ਤੋਂ ਇੱਕਤਰ ਕੀਤੀ ਜਾਣਕਾਰੀ ਅਨੁਸਾਰ ਇਕ ਪ੍ਰਾਇਵੇਟ ਕੰਪਨੀ ਦੀ ਸਵਾਰੀਆਂ ਨਾਲ ਭਰੀ ਬੱਸ ਕਾਦੀਆਂ ਤੋਂ ਬਟਾਲਾ ਵੱਲ ਨੂੰ ਆ ਰਹੀ ਸੀ ਕਿ ਜਦੋਂ ਇਹ …

Read More »

 ਸ੍ਰੀ ਰਵੀ ਸ਼ੰਕਰ ਦਾ ਸਰਕਾਰੀ ਸਕੂਲਾਂ ਪ੍ਰਤੀ ਬਿਆਨ ਅਤਿ ਨਿੰਦਣਯੋਗ – ਅਧਿਆਪਕ ਦਲ

ਬਟਾਲਾ, 19 ਮਾਰਚ (ਨਰਿੰਦਰ ਸਿੰਘ ਬਰਨਾਲ) – ਬੀਤੇ ਦਿਨ ਅਧਿਆਤਮਕ ਗੁਰੂ ਵਜੋਂ ਜਾਣੇ ਜਾਂਦੇ ਸ੍ਰੀ ਰਵੀ ਸ਼ੰਕਰ ਵੱਲੋਂ ਸਰਕਾਰੀ ਸਕੂਲਾਂ ਅੰਦਰ ਪੜਦੇ ਵਿਦਿਆਰਥੀਆਂ ਨੂੰ ਨਕਸਲੀ ਕਹਿਣਾ ਅਤੀ ਨਿੰਦਣਯੋਗ ਹੈ ਜਿਸ ਦਾ ਅਧਿਆਪਕਾਂ ਦੀ ਸਿਰਮੌਰ ਜਥੇਬੰਦੀ ਅਧਿਆਪਕ ਦਲ ਜਿਲਾ ਗੁਰਦਾਸਪੁਰ ਵੱਲੋਂ ਸਖਤ ਸ਼ਬਦਾਂ ਵਿੱਚ ਵਿਰੋਧ ਕੀਤਾ ਜਾਂਦਾ ਹੈ। ਇਸ ਸਬੰਧੀ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦੇ ਹੋਏ ਅਧਿਆਪਕ ਦਲ ਗੁਰਦਾਸਪੁਰ ਦੇ ਪ੍ਰਧਾਨ …

Read More »

ਤਾਕਤਵਾਰ ਕੌਮ ਲਈ ਖੇਡ ਸਾਹਿਤ ਦਾ ਪ੍ਰਫੁੱਲਿਤ ਹੋਣਾ ਬਹੁਤ ਜ਼ਰੂਰੀ- ਪ੍ਰਿੰ. ਸਰਵਣ ਸਿੰਘ

ਬਠਿੰਡਾ, ਤਲਵੰਡੀ ਸਾਬੋ, 18 ਮਾਰਚ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵਿੱਚ ਯੂਨੀਵਰਸਿਟੀ ਕਾਲਜ ਆਫ਼ ਬੇਸਿਕ ਸਾਇੰਸਜ਼ ਦੇ ਪੰਜਾਬੀ ਵਿਭਾਗ ਅਤੇ ਸਰੀਰਕ ਸਿੱਖਿਆ ਕਾਲਜ ਵੱਲੋਂ ਪੰਜਾਬੀ ਖੇਡ ਸਾਹਿਤ ਸੰਬੰਧੀ ਸੈਮੀਨਾਰ ਕਰਵਾਇਆ ਗਿਆ।ਇਸ ਸੈਮੀਨਾਰ ਵਿੱਚ ਪੰਜਾਬੀ ਖੇਡ ਸਾਹਿਤ ਦੇ ਪ੍ਰਮੁੱਖ ਉਸਰੱਈਏ ਪ੍ਰਿੰ. ਸਰਵਣ ਸਿੰਘ, ਖੇਡ ਲੇਖਕ ਲਾਭ ਸਿੰਘ ਸੰਧੂ ਤੋਂ ਬਿਨਾਂ ਭਾਰਤ ਦੇ ਮੁੱਖ ਬਾਕਸਿੰਗ …

Read More »

ਮਹਾਰਾਸ਼ਟਰ ਤੇ ਅੰਮ੍ਰਿਤਸਰ ਦੀ ਤਰਕਸ਼ੀਲ ਸੰਸਥਾ ਨੇ ਲਹਿਰ ਸਬੰਧੀ ਆਪਣੇ ਤਜਰਬੇ ਕੀਤੇ ਸਾਂਝੇ

ਅੰਮ੍ਰਿਤਸਰ, 18 ਮਾਰਚ (ਦੀਪ ਦਵਿੰਦਰ ਸਿੰਘ) – ਮਹਾਰਾਸ਼ਟਰ ਦੀ ਤਰਕਸ਼ੀਲ ਸੰਸਥਾ ਅੰਧ ਸ਼ਰਧਾ ਨਿਰਮੂਲਨ ਸੰਮਤੀ ਦੇ ਆਗੂ ਅਤੇ ਮਰਹੂਮ ਤਰਕਸ਼ੀਲ ਆਗੂ ਡਾ. ਨਰਿੰਦਰ ਦਾਬੋਲਕਰ ਦੇ ਕਰੀਬੀ ਸਾਥੀ ਪ੍ਰਿੰਸੀਪਲ ਡਾ. ਰਾਜਿੰਦਰ ਕੰਕਰੀਆ ਨੇ ਆਪਣੀ ਅੰਮ੍ਰਿਤਸਰ ਫੇਰੀ ਦੌਰਾਨ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਅੰਮ੍ਰਿਤਸਰ ਇਕਾਈ ਦੇ ਆਗੂਆਂ ਤੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਤਰਕਸ਼ੀਲ ਲਹਿਰ ਸਬੰਧੀ ਆਪਣੇ ਤਜਰਬੇ ਸਾਂਝੇ ਕੀਤੇ। ਡਾ. ਕੰਕਰੀਆ ਨੇ ਦਸਿਆ …

Read More »

‘ਆਓ ਗੁਰ-ਇਤਿਹਾਸ ਜਾਣੀਏ’ ਟੈ੍ਰਕਟ ਕੀਤਾ ਲੋਕ ਅਰਪਣ

ਅੰਮ੍ਰਿਤਸਰ, 18 ਮਾਰਚ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਧਰਮ ਪ੍ਰਚਾਰ ਕਮੇਟੀ ਵੱਲੋਂ ਪ੍ਰਕਾਸ਼ਿਤ ਟ੍ਰੈਕਟ ‘ਆਓ ਗੁਰ ਇਤਿਹਾਸ ਜਾਣੀਏ’ (ਸੰਖੇਪ ਸਵਾਲ-ਜਵਾਬ) ਸ਼ੋ੍ਰਮਣੀ ਕਮੇਟੀ ਦੇ ਦਫ਼ਤਰ ਵਿਖੇ ਲੋਕ ਅਰਪਣ ਕੀਤਾ। ਗੱਲਬਾਤ ਕਰਦਿਆਂ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸਿੱਖ ਸੰਗਤਾਂ ਦੀ ਚਿਰੋਕਣੀ ਜਗਿਆਸਾ ਸੀ ਕਿ ਗੁਰ-ਇਤਿਹਾਸ ਅਤੇ ਗੁਰਮਤਿ ਸਬੰਧੀ ਸੰਖੇਪ ਜਾਣਕਾਰੀ ਮਿਲੇ।ਉਨ੍ਹਾਂ ਕਿਹਾ ਕਿ ਇਸ ਕਾਰਜ …

Read More »