Wednesday, November 25, 2026

ਪੰਜਾਬੀ

ਭਗਤ ਧੰਨਾ ਜੀ ਦਾ ਜਨਮ ਦਿਹਾੜਾ ਗੁ: ਮੰਜੀ ਸਾਹਿਬ ਦੀਵਾਨ ਹਾਲ ਵਿਖੇ 13 ਮਾਰਚ ਨੂੰ – ਬੇਦੀ

ਅੰਮ੍ਰਿਤਸਰ 9 ਮਾਰਚ (ਗੁਰਪ੍ਰੀਤ ਸਿੰਘ) – ਗੁਰਮਤਿ ਫਲਸਫ਼ੇ ਦੇ ਸੋਮੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਹੱਥੀਂ ਅਭੇਦ ਹੋਏ ਅਕਾਲ ਪੁਰਖ ਦੀ ਰਜ਼ਾ ਵਿੱਚ ਅਥਾਹ ਸ਼ਰਧਾ ਰੱਖਣ ਵਾਲੇ ‘ਭਗਤ ਧੰਨਾ ਜੀ’ ਦਾ ਜਨਮ ਦਿਹਾੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ 13 ਮਾਰਚ ਦਿਨ ਐਤਵਾਰ ਨੂੰ …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਸਕੂਲ ਵਿਖੇ “ਪੁਰਾਤਨ ਕੀਰਤਨ ਪਰੰਪਰਾ” ਬਾਰੇ ਸੈਮੀਨਾਰ

ਅੰਮ੍ਰਿਤਸਰ, 9 ਮਾਰਚ (ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਡਾਇਰੈਕਟੋਰੇਟ ਆਫ ਐਜੂਕੇਸ਼ਨ ਵਲੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਦੇ ਕਲਗੀਧਰ ਆਡੀਟੋਰੀਅਮ ਵਿਖੇ ‘ਪੁਰਾਤਨ ਕੀਰਤਨ ਪਰੰਪਰਾ’ ਵਿਸ਼ੇ ਸੰਬੰਧੀ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ । ਸੈਮੀਨਾਰ ਦੀ ਪ੍ਰਧਾਨਗੀ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਸz. ਚਰਨਜੀਤ ਸਿੰਘ ਚੱਢਾ ਨੇ ਕੀਤੀ ।ਸੈਮੀਨਾਰ …

Read More »

ਨਾਮਾਤਰ ਪੈਨਸ਼ਨ ਦੇ ਨਾਂਅ ‘ਤੇ ਬੁਜੁਰਗਾਂ ਦਾ ਤਿਰਸਕਾਰ ਕਰ ਰਹੀ ਹੈ ਅਕਾਲੀ-ਭਾਜਪਾ ਸਰਕਾਰ -ਰਿੰਟੂ

ਅੰਮ੍ਰਿਤਸਰ, 9 ਮਾਰਚ (ਜਗਦੀਪ ਸਿੰਘ ਸੱਗੂ) – ਹਲਕਾ ਉੱਤਰੀ ਤੋਂ ਕਾਂਗਰਸ ਇੰਚਾਰਜ ਤੇ ਸੀਨੀਅਰ ਕਾਂਗਰਸੀ ਆਗੂ ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਪੰਜਾਬ ਦੀ ਸੱਤਾ ਵਿੱਚ ਕਾਬਜ਼ ਅਕਾਲੀ-ਭਾਜਪਾ ਸਰਕਾਰ ਬੁਢਾਪਾ ਪੈਂਸ਼ਨ ਦੇ ਨਾਂਅ ‘ਤੇ ਬੁਜੁਰਗਾਂ ਦਾ ਤਿਰਸਕਾਰ ਕਰ ਰਹੀ ਹੈ। ਸਿਰਫ 250 ਰੁਪਏ ਦੀ ਪੈਂਸ਼ਨ ਦੇਣ ਵਾਲੀ ਅਕਾਲੀ-ਭਾਜਪਾ ਸਰਕਾਰ, ਉਸ ਨੂੰ ਵੀ ਸਮੇਂ ‘ਤੇ ਉਪਲਬੱਧ ਕਰਵਾਉਣ ਵਿੱਚ ਅਸਫਲ ਹੈ, ਇਹੀ …

Read More »

ਐਵਲੋਨ ਗਰਲਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਜਿਲ੍ਹਾ ਪੱਧਰੀ ਨਾਰੀ ਸਨਮਾਨ ਸਮਾਰੋਹ ਦਾ ਆਯੋਜਨ

ਪਠਾਨਕੋਟ, 9 ਮਾਰਚ (ਪ.ਪ) – ਸਥਾਨਕ ਐਵਲੋਨ ਗਰਲਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਮਾਜਿਕ ਸੁਰੱਖਿਆ, ਇਸ਼ਤਰੀ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਪਠਾਨਕੋਟ ਵੱਲੋਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਨਾਰੀ ਸਸਕਤੀਕਰਣ ਅਭਿਆਨ ਨੂੰ ਸਮਰਪਿਤ ਜਿਲ੍ਹਾ ਪੱਧਰੀ ਨਾਰੀ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸ੍ਰੀ ਅਸ਼ਵਨੀ ਸਰਮਾ ਵਿਧਾਇਕ ਹਲਕਾ ਪਠਾਨਕੋਟ ਬਤੋਰ ਮੁੱਖ ਮਹਿਮਾਨ ਸਾਮਲ ਹੋਏ। ਇਸ ਸਮਾਰੋਹ ਦੀ ਪ੍ਰਧਾਨਗੀ ਸਕੂਲ …

Read More »

ਗੁਰੂ ਗ੍ਰੰਥ ਭਾਰਤ ਹੀ ਨਹੀਂ ਸਗੋਂ ਵਿਸ਼ਵ-ਸਭਿਅਤਾ ਦੀ ਪ੍ਰਤਿਨਿਧਤਾ ਕਰਦਾ ਹੈ – ਡਾ. ਜਗਬੀਰ ਸਿੰਘ

ਅੰਮ੍ਰਿਤਸਰ, 9 ਮਾਰਚ (ਸੁਖਬੀਰ ਖੁਰਮਣੀਆ) – “ਵੈਦਿਕ ਕਾਲ ਤੋਂ ਆਰੰਭ ਹੋਈ ਸਪਤ ਸਿੰਧੁ ਦੀ ਸਭਿਅਤਾ ਦਾ ਸਿਖਰ ਗੁਰੂ ਗ੍ਰੰਥ ਸਾਹਿਬ ਰਾਹੀਂ ਪ੍ਰਗਟ ਹੁੰਦਾ ਹੈ। ਇਹ ਸਤਿਕਾਰਯੋਗ ਗ੍ਰੰਥ ਸਿਫਰ ਭਾਰਤ ਦੀ ਹੀ ਨਹੀਂ ਸਗੋਂ ਵਿਸ਼ਵ-ਸਭਿਅਤਾ ਦੀ ਪ੍ਰਤਿਨਿਧਤਾ ਕਰਦਾ ਹੈ।ਸਾਡੀ ਆਧੁਨਿਕ ਅਕਾਦਮੀ ਨੂੰ ਰਿਗਵੇਦ ਅਤੇ ਗੁਰੂ ਗ੍ਰੰਥ ਸਾਹਿਬ ਦੀ ਪਰੰਪਰਾ ਵਿੱਚੋਂ ਆਪਣੀਆਂ ਚਿੰਤਨ ਸੰਰਚਨਾਵਾਂ ਦੀ ਸਿਰਜਣਾ ਕਰਨੀ ਚਾਹੀਦੀ ਹੈ।” ਇਨ੍ਹਾਂ ਸ਼ਬਦਾਂ ਦਾ …

Read More »

ਪਿੰਡ ਚੰਨਣਕੇ ਵਿਖੇ ਖਿਡਾਰੀਆਂ ਨੂੰ ਫੁੱਟਬਾਲ ਦੀਆਂ ਕਿੱਟਾ ਵੰਡੀਆਂ

ਚੌਂਕ ਮਹਿਤਾ, 9 ਮਾਰਚ (ਜੋਗਿੰਦਰ ਸਿੰਘ ਮਾਣਾ) – ਪੰਜਾਬ ਦੇ ਡਿਪਟੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਚਲਾਈ ਖੇਡਾਂ ਦੀ ਮੁਹਿੰਮ ਤਹਿਤ ਪਿੰਡ ਚੰਨਣਕੇ ਵਿਖੇ ਧੰਨ ਧੰਨ ਬਾਬਾ ਚੰਨਣ ਜੀ ਸਪੋਰਟਸ ਕਲੱਬ ਵੱਲੋਂ ਫੁੱਟਬਾਲ ਦੇ ਖਿਡਾਰੀਆਂ ਨੂੰ ਸਮਾਜ ਸੇਵੀ ਬਾਬਾ ਸੁਖਵੰਤ ਸਿੰਘ ਜੀ ਦੀ ਅਗਵਾਈ ਹੇਠ ਕਲੱਬ ਪ੍ਰਧਾਨ ਕੁਲਵਿੰਦਰ ਸਿੰਘ ਮਿੱਠਾ ਨੇ 35 …

Read More »

ਕੇ. ਸੀ. ਏ. ਟੀ ਦੇ ਪ੍ਰੋਫੈਸਰ ਨੇ ਹੈਦਰਾਬਾਦ ਵਿਖੇ ਅੰਤਰਰਾਸ਼ਟਰੀ ਗੋਸ਼ਟੀ ਵਿੱਚ ਪੇਪਰ ਪੜ੍ਹਿਆ

ਅੰਮ੍ਰਿਤਸਰ, 9 ਮਾਰਚ (ਸੁਖਬੀਰ ਖੁਰਮਣੀਆ) – ਖ਼ਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲੋਜੀ, ਰਣਜੀਤ ਐਵੀਨਿਊ ਦੇ ਪ੍ਰੋਫ਼ੈਸਰ ਡਾ. ਹਰਕਰਨ ਸਿੰਘ ਨੇ ‘ਛੂਤ ਰੋਗ’ ਦੇ ਪ੍ਰਸਾਰ ਵਿੱਚ ਟੈਕਨਾਲੋਜੀ ਦੇ ਮਹੱਤਵ ‘ਤੇ ਹੈਦਰਾਬਾਦ ਵਿਖੇ ਹੋਈ 17ਵੀਂ ਛੂਤ ਰੋਗਾਂ ‘ਤੇ ਅੰਤਰਰਾਸ਼ਟਰੀ ਕਾਂਗਰਸ ਵਿੱਚ ਪਰਚਾ ਪੜ੍ਹੇ ਵਾਹ-ਵਾਹ ਖੱਟੀ ਹੈ। ਉਨ੍ਹਾਂ ਨੇ ਆਪਣੇ ਇਸ ਖੋਜ਼ ਪੱਤਰ ਵਿੱਚ ਇਸ ਗੱਲ ‘ਤੇ ਜੋਰ ਦਿੱਤਾ ਕਿ ਅੱਜ ਦੇ ਟੈਕਨਾਲੋਜੀ …

Read More »

ਬੀਬੀ ਗੁਰਵਿੰਦਰ ਕੋਰ ਜਲਾਲਉਸਮਾਂ ਦੀ ਅਗਵਾਈ ‘ਚ ਜਥਾ ਰਵਾਨਾ

ਜੰਡਿਆਲਾ ਗੁਰੂ, 9 ਮਾਰਚ (ਹਰਿੰਦਰ ਪਾਲ ਸਿੰਘ)- ਕੇਦਰੀ ਮੰਤਰੀ ਸ਼੍ਰੀਮਤੀ ਹਰਸਿਮਰਤ ਕੋਰ ਬਾਦਲ ਵਲੋਂ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਮਨਾਏ ਗਏ ਵਿਸ਼ਵ ਮਹਿਲਾ ਦਿਵਸ ‘ਚ ਹਲਕਾ ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲਾਲਉਸਮਾਂ ਦੀ ਪਤਨੀ ਸ਼੍ਰੀਮਤੀ ਗੁਰਵਿੰਦਰ ਕੋਰ ਜਲਾਲਉਸਮਾਂ ਜਿਲ੍ਹਾ ਪ੍ਰੀਸ਼ਦ ਮੈਬਰ ਤੇ ਵਰਕਿੰਗ ਕਮੇਟੀ ਮੈਬਰ ਦੀ ਅਗਵਾਈ ਹੇਠ ਦਾਣਾ ਮੰਡੀ ਜੰਡਿਆਲਾ ਗੁਰੂ ਤੋਂ ਅੋਰਤਾਂ ਦਾ ਭਾਰੀ ਕਾਫਲਾ ਰਵਾਨਾ ਹੋਇਆ।ਰਵਾਨਾ ਹੋਣ ਤੋ ਪਹਿਲਾ …

Read More »

ਗਰੇਸ ਪਬਲਿਕ ਸਕੂਲ ਨੇ ਸਾਲਾਨਾ ਨਤੀਜਾ ਐਲਾਨਿਆ

ਜੰਡਿਆਲਾ ਗੁਰੂ, 9 ਮਾਰਚ (ਹਰਿੰਦਰ ਪਾਲ ਸਿੰਘ) ਸਥਾਨਕ ਗਰੇਸ ਪਬਲਿਕ ਸਕੂਲ ਦਾ ਸਾਲਾਨਾ ਨਤੀਜਾ ਸਕੂਲ ਪ੍ਰਿੰਸੀਪਲ ਰਮਨਜੀਤ ਕੌਰ ਰੰਧਾਵਾ ਵਲੋਂ ਸੁਣਾਇਆ ਗਿਆ।ਪੜ੍ਹਾਈ ਵਿੱਚ ਵਧੀਆ ਪੁਜੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਸਰਟੀਫਿਕੇਟ ਤੇ ਇਨਾਮ ਦੇ ਕੇ ਹੌਸਲਾ ਅਫਜਾਈ ਕੀਤੀ ਗਈ।ਇਸ ਮੌਕੇ ਸਕੂਲ ਦੇ ਡਾਇਰੈਕਟਰ ਜੇ.ਐਸ. ਰੰਧਾਵਾ ਨੇ ਆਏ ਹੋਏ ਬੱਚਿਆਂ ਦੇ ਮਾਪਿਆਂ ਦਾ ਧੰਨਵਾਦ ਕੀਤਾ ਅਤੇ ਨਵੇਂ ਸੈਸ਼ਨ ਦੇ ਪ੍ਰਬੰਧਾਂ ਤੋ …

Read More »

ਹਰਸਿਮਰਤ ਬਾਦਲ ਵੱਲੋਂ ਡਾ. ਸੁਮੰਗਲ ਅਰੋੜਾ ਦੇ ਗੀਤ ‘ਧੀਆਂ’ ਦਾ ਵੀਡੀਓ ਜਾਰੀ

ਅੰਮ੍ਰਿਤਸਰ, 9 ਮਾਰਚ (ਜਗਦੀਪ ਸਿੰਘ ਸੱਗੂ)- ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਆਵਾਜ਼ ਪੰਜਾਬ ਦੀ ਸੀਜ਼ਨ-4 ਦੇ ਵਿਜੇਤਾ ਡਾ. ਸੁਮੰਗਲ ਅਰੋੜਾ ਦੇ ਗੀਤ ‘ਧੀਆਂ’ ਦਾ ਵੀਡੀਓ ਜਾਰੀ ਕੀਤਾ। ਅੰਤਰਰਾਸ਼ਟਰੀ ਮਹਿਲਾ ਦਿਵਸ ਸਬੰਧੀ ਹੋਏ ਸਮਾਗਮ ਮੌਕੇ ਉਨ੍ਹਾਂ ਡਾ. ਸੁਮੰਗਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮਾਜਿਕ ਬੁਰਾਈਆਂ ਖਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਅਜਿਹੇ ਗਾਇਕਾਂ ਦੀ ਅੱਜ ਦੇ ਸਮੇਂ ਵਿੱਚ …

Read More »